ਮੰਜ਼ਿਲ ‘ਤੇ ਜੋ ਨਾ ਪਹੁੰਚੇ

Saini Sa'aB

K00l$@!n!
ਮੰਜ਼ਿਲ ‘ਤੇ ਜੋ ਨਾ ਪਹੁੰਚੇ, ਪਰਤੇ ਨਾ ਘਰਾਂ ਨੂੰ
ਰ੍ਹਾਵਾਂ ਨੇ ਖਾ ਲਿਆ ਹੈ, ਉਹਨਾਂ ਮੁਸਾਫ਼ਰਾਂ ਨੂੰ

ਸੜਦੇ ਹੋਏ ਵਣਾਂ ਨੂੰ, ਕੋਈ ਹੀ ਗੌਲਦਾ ਹੈ
ਲਗਦੀ ਹੈ ਲਾਸ ਅੱਗ ਦੀ ਆਪਣੇ ਜਦੋਂ ਘਰਾਂ ਨੂੰ

ਬਰਬਾਦ ਕਰ ਕੇ ਸਾਨੂੰ, ਜੋ ਝੋਲ ਪਾਉਣ ਘੋਗੇ
ਆਓ ਨਕੇਲ ਪਾਈਏ, ਉਹਨਾਂ ਸਮੁੰਦਰਾਂ ਨੂੰ

ਤਪਦੇ ਥਲਾਂ ‘ਚ ਏਦਾਂ, ਆਈ ਹੈ ਯਾਦ ਤੇਰੀ
ਕਮਲਾਂ ਦੇ ਖ਼ਾਬ ਆਵਣ ਜਿਉਂ ਸੁੱਕ ਗਏ ਸਰਾਂ ਨੂੰ

ਤਨਹਾਈ ਨੇ ਹੀ ਮੇਰਾ, ਆਖ਼ਰ ਨੂੰ ਹੱਥ ਫੜਿਆ
ਸਭ ਲੋਕ, ਆਪਣੇ ਆਪਣੇ ਜਾਂ ਤੁਰ ਗਏ ਘਰਾਂ ਨੂੰ

ਭੁੱਖਾਂ ਦੇ ਨਾਲ ਹੰਭੇ, ਝੱਖੜ ਦੇ ਨਾਲ ਝੰਬੇ
ਲੋਕੀ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ

ਬਾਜ਼ਾਂ ਨੇ ਅੰਤ ਉਡਣਾ, ਅੰਬਰਾਂ ਤੋਂ ਵੀ ਅਗੇਰੇ
ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।

writer: :: ਡਾ. ਜਗਤਾਰ ::

 
Top