ਤੈਨੂੰ ਜੋ ਵੀ ਹੈ ਮਿਲਿਆ ਇਹ ਇਤਫਾਕ ਨਾ ਸਮਝੀ

ਸਾਨੂੰ ਸਭ ਪਤਾ ਹੀ ਹੈ ਖੁਦ ਨੂੰ ਚਲਾਕ ਨਾ ਸਮਝੀ
ਇਸ਼ਕ਼ ਖੁਦਾ ਹੈ ਸੱਜਣਾ ਇਹਨੂੰ ਮਜ਼ਾਕ ਨਾ ਸਮਝੀ

ਮਿੱਟੀ ਨ ਮਿੱਟੀ ਹੋਏ ਦਾਮਨ ਨੂੰ ਦਾਗ ਨਾ ਲਾਇਆ
ਪਾ ਚਿੱਟੇ ਜਿਹੇ ਬਾਣੇ ਤੂੰ ਖੁਦ ਨੂੰ ਪਾਕਿ ਨਾ ਸਮਝੀ

ਮਨ ਨੀਵਾਂ ਹੈ ਸਾਡਾ ਅਸੀਂ ਮੱਤ ਉੱਚੀ ਰੱਖਦੇ ਹਾਂ
ਅੰਬਰ ਤੱਕ ਚੜਜਾਂਗੇ ਬਸ ਕੱਲੀ ਖਾਕ ਨਾ ਸਮਝੀ

ਹੱਥਾਂ ਤੇ ਅੱਟਣ ਨੇ ਸਾਡੇ ਪੈਰੀਂ ਛਾਲੇ ਪੈ ਗਏ
ਤੈਨੂੰ ਜੋ ਵੀ ਹੈ ਮਿਲਿਆ ਇਹ ਇਤਫਾਕ ਨਾ ਸਮਝੀ
- Harjit Hathur
 
Top