ਆ ਗਏ ਅੱਜ ਉਹ

ਆ ਗਏ ਅੱਜ ਉਹ ਹੱਥਾਂ ਵਿੱਚ ਗੁਲਦਸਤੇ ਫੜ ਕੇ,
ਉਹ ਜੋ ਗਏ ਸੀ ਨਿੱਕੀ ਜਿਹੀ ਇੱਕ ਗਲ ਤੋ ਲੜ ਕੇ।
ਆਪਣੀ ਤਾਂ ਤੂੰ ਕਹਿ ਚੱਲਿਆ ਏ ਏਥੇ ਆ ਕੇ,
ਮੇਰੇ ਦਿਲ ਦੀ ਹਾਲੇ ਵੀ ਬੁੱਲਾਂ 'ਤੇ ਫਰ ਕੇ।
ਆਪਣੇ ਅੰਤਿਮ ਸਾਹਾਂ 'ਤੇ ਹੈ ਪਤਝੜ ਸ਼ਾਇਦ,
ਕੱਲਾ-ਕਾਰਾ ਸੁੱਕਾ ਪੱਤਾ ਰੁੱਖ 'ਤੇ ਖੜ ਕੇ।
ਸਿਖਰ ਦੁਪਿਹਰੇ ਲੱਭਾ ਮੈਂ ਆਪਣਾ ਪਰਛਾਵਾਂ,
ਡਿੱਗ ਨਾ ਜਾਵਾ ਆਪਣੀ ਹੀ ਮੈਂ ਛਾਂ ਵਿੱਚ ਅੜ ਕੇ।
ਗਲੀਏ-ਗਲੀਏ ਰੁਲਦੇ ਪਏ ਯਤੀਮਾਂ ਵਾਂਗੂੰ,
ਸੁੱਕੇ ਪੱਤੇ ਰੁੱਖਾਂ ਤੋ ਜੋ ਡਿੱਗੇ ਝੜ ਕੇ।
ਆਪਣੀ ਧੁੰਨ ਵਿੱਚ ਜੰਗਲ ਵਿੱਚੀ ਟੁਰਿਆ ਜਾਵੇ।
ਰਾਹੀ ਉੱਤੇ ਬੱਦਲ ਗੱਜੇ, ਬਿਜਲੀ ਕੜਕੇ।
ਤੇਰੇ ਉੱਤੇ ਟੁਰਿਆ ਦਿਲ ਨੂੰ ਕੁਝ-ਕੁਝ ਹੋਵੇ,
ਸੱਜਣਾਂ ਦੇ ਘਰ ਵੱਲ ਨੂੰ ਜ਼ਾਂਦੀਏ ਕਾਲੀਏ ਸੜਕੇ।
ਖੂੰਜੇ ਖੜੀ ਬਹਾਰ ਦਾ ਚਿਹਰਾ ਖਿੜ ਉੱਠਿਆ ਹੈ,
ਅੰਤਿਮ ਪੱਤਾ ਜਿਉ ਹੀ ਡਿੱਗਿਆ ਰੁੱਖ ਤੋ ਝੜ ਕੇ।
ਬਾਬੇ ਸ਼ੇਖ ਫ਼ਰੀਦ ਦੀ ਬਾਣੀ ਚੇਤੇ ਆਈ,
ਵੇਖੇ ਜਦ ਦੁਨੀਆਂ ਦੇ ਦੁੱਖ ਮੈਂ ਉੱਚੇ ਚੜ ਕੇ।
ਅੱਧੀ ਰਾਤੀ ਬਾਹਰ ਖੜੀ ਬੇਚੈਨ ਹਵਾ ਹੈ
 
Top