ਲਿਖਾਰੀ ਤੇ ਉਹ ਬੁਲਾਰੇ ਅੱਜ ਕਿਧਰ ਗਏ

ਮੇਰੇ ਲਫ਼ਜ਼ਾਂ ਦੀ ਉਹ ਚਮਕ ਚੰਦ ਤਾਰੇ ਅੱਜ ਕਿਧਰ ਗਏ
ਜੋ ਵੰਡਦੇ ਸੀ ਬਹਾਰਾਂ ਉਹ ਨਜ਼ਾਰੇ ਅੱਜ ਕਿਧਰ ਗਏ

ਅੱਗ ਦੀਆਂ ਲਪਟਾਂ ਵਿਚੋਂ ਲੰਘਣਾ ਸਾਡਾ ਸ਼ੋਕ ਸੀ
ਚੱਲਦੇ ਸੀ ਨਾਲ ਸਾਡੇ ਉਹ ਸਹਾਰੇ ਅੱਜ ਕਿਧਰ ਗਏ

ਮੰਜਲਾਂ ਤੀਕਰ ਪਹੁੰਚ ਜਾਵਾਂ ਰਾਹਾਂ ਤੇ ਮੈਂ ਚਲਦਾ ਰਿਹਾ
ਰਸਤੇ ਵਿੱਚ ਮਿਲੇ ਜੋ ਇਸ਼ਾਰੇ ਅੱਜ ਕਿਧਰ ਗਏ

ਸੰਜਮ ਨਾਲ ਵਗਦਾ ਰਿਹਾ ਆਪਣੀ ਹੀ ਮੌਜ ਵਿੱਚ
ਦੂਰ ਆ ਕੇ ਵੇਖਦਾਂ ਹਾਂ ਕਿਨਾਰੇ ਅੱਜ ਕਿਧਰ ਗਏ

ਅੰਬ ਦੇ ਉਹ ਬੂਟੇ ਤੇ ਪਿੱਪਲਾਂ ਦੀਆਂ ਜੋ ਛਾਵਾਂ ਸਨ
ਝੂਟਦੇ ਦੇ ਜੋ ਪੀਂਘਾਂ ਤੇ ਹੁਲਾਰੇ ਅੱਜ ਕਿਧਰ ਗਏ

ਲਿਖੱਤਾਂ ਚ ਸਕੂਨ ਤੇ ਬੋਲਾਂ ਚ ਕਮਾਲ ਸੀ
ਸੋਚਦਾ ਹਾਂ ਲਿਖਾਰੀ ਤੇ ਉਹ ਬੁਲਾਰੇ ਅੱਜ ਕਿਧਰ ਗਏ

ਆਰ.ਬੀ.ਸੋਹਲ
 
Top