[MarJana]
Prime VIP
ਇਥੋਂ ਦੀ ਅਦਾਲਤ ਨੇ ਫਿਲਮ ਅਭਿਨੇਤਾ ਫਰਦੀਨ ਖਾਨ ਨੂੰ ਕੋਕੀਨ ਖਰੀਦਣ ਦੇ ਯਤਨ ਦਾ ਦੋਸ਼ੀ ਪਾਇਆ ਹੈ ਜਦਕਿ ਉਸ ਦੇ ਕਬਜ਼ੇ ‘ਚੋਂ ਦੋ ਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਹੋਣ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਫਰਦੀਨ ਖਾਨ ਖਿਲਾਫ ਨਸ਼ੀਲੇ ਪਦਾਰਥ ਖਰੀਦਣ ਅਤੇ ਰੱਖਣ ਦੇ ਦੋਸ਼ਾਂ ਹੇਠ 2001 ਵਿਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਸਬੰਧੀ ਸਜ਼ਾ 2 ਨਵੰਬਰ ਨੂੰ ਸੁਣਾਈ ਜਾਵੇਗੀ। ਇਸ ਕੇਸ ਵਿਚ ਫਰਦੀਨ ਖਾਨ ਨੂੰ 6 ਮਹੀਨਿਆਂ ਦੀ ਜੇਲ੍ਹ ਹੋ ਸਕਦੀ ਹੈ।