ਬਰਨਾਲਾ ਪੁਲਿਸ ਨੇ ਹਰਿਆਣਾ 'ਚੋਂ ਕੀਤਾ ਕਾਬੂ
ਬਰਨਾਲਾ, 23 ਜਨਵਰੀ (ਧਰਮਪਾਲ ਸਿੰਘ)-ਬਰਨਾਲਾ ਪੁਲਿਸ ਨੇ ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਭਗੌੜਾ ਕਾਤਲ ਜਸਪ੍ਰੀਤ ਸਿੰਘ ਜੱਸਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਅੱਜ ਸਥਾਨਕ ਪੁਲਿਸ ਕਮਿਊਨਿਟੀ ਹਾਲ ਵਿਖੇ ਸੱਦੀ ਪੈ੍ਰੱਸ ਕਾਨਫ਼ਰੰਸ ਦੌਰਾਨ ਐਸ ਐਸ ਪੀ ਬਰਨਾਲਾ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮਲਕੀਤ ਸਿੰਘ ਕੀਤੂ ਹੱਤਿਆ ਕੇਸ ਵਿਚ ਨਾਮਜ਼ਦ ਮੁੱਖ ਦੋਸ਼ੀ ਜਸਪ੍ਰੀਤ ਸਿੰਘ ਜੱਸਾ 15 ਨਵੰਬਰ 2013 ਨੂੰ ਮੋਗਾ ਅਦਾਲਤ ਵਿਚੋਂ ਪੇਸ਼ੀ ਭੁਗਤਣ ਤੋ ਬਾਅਦ ਜਗਰਾਉਂ ਤੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ | ਸੀ ਆਈ ਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਦਿੱਲੀ ਬਾਰਡਰ ਦੇ ਨਜ਼ਦੀਕ ਪਿੰਡ ਕੁੰਡਲੀ ਹਰਿਆਣਾ ਤੋਂ ਜੱਸਾ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਜੱਸਾ ਿਖ਼ਲਾਫ਼ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ 30 ਅਪਰਾਧਿਕ ਮੁਕੱਦਮੇ ਦਰਜ ਹਨ |