ਸਾਬਕਾ ਸੰਸਦ ਮੈਂਬਰ ਜਗਦੀਸ਼ ਸ਼ਰਮਾ ਸਮੇਤ 19 ਦੋਸ਼ੀ &#

[JUGRAJ SINGH]

Prime VIP
Staff member
• ਸਜ਼ਾ ਦਾ ਐਲਾਨ ਕੱਲ੍ਹ • ਚਾਰਾ ਘੁਟਾਲਾ ਮਾਮਲਾ
ਰਾਂਚੀ, 22 ਜਨਵਰੀ (ਏਜੰਸੀ)-ਚਾਰਾ ਘੁਟਾਲਾ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਜਨਤਾ ਦਲ (ਯੂ) ਦੇ ਸਾਬਕਾ ਸੰਸਦ ਮੈਂਬਰ ਜਗਦੀਸ਼ ਸ਼ਰਮਾ ਨੂੰ 18 ਹੋਰ ਵਿਅਕਤੀਆਂ ਸਮੇਤ ਦੋਸ਼ੀ ਠਹਿਰਾਇਆ ਹੈ | ਇਸ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸੀਤਾਰਾਮ ਪ੍ਰਸਾਦ ਨੇ ਫ਼ੈਸਲਾ ਸੁਣਾਇਆ | ਅਦਾਲਤ ਵੱਲੋਂ ਇਨ੍ਹਾਂ 'ਚੋਂ 7 ਦੋਸ਼ੀਆਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਜਗਦੀਸ਼ ਸ਼ਰਮਾ ਸਮੇਤ 12 ਦੋਸ਼ੀਆਂ ਨੂੰ 24 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ | ਜ਼ਿਕਰਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਸ਼ਰਮਾ ਜਿਨ੍ਹਾਂ ਨੂੰ ਦੋਸ਼ ਲੱਗਣ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ, ਨੂੰ ਆਈ. ਪੀ. ਸੀ. ਦੀ ਧਾਰਾ 20 ਬੀ (ਅਪਰਾਧਕ ਸਾਜ਼ਿਸ਼ ਕਰਨ), 420 (ਧੋਖਾਧੜੀ), 468 (ਧੋਖਾਧੜੀ ਲਈ ਜਾਅਲੀ ਦਰਤਾਵੇਜ਼) ਤੇ ਧਾਰਾ 471 ਤਹਿਤ ਦੋਸ਼ੀ ਪਾਇਆ ਗਿਆ | ਇਸ ਮਾਮਲੇ 'ਚ ਦੋਸ਼ੀਆਂ ਵਿਚ ਸਾਬਕਾ ਏ. ਐਚ. ਡੀ. ਅਧਿਕਾਰੀ ਰਾਜ ਦਿਓ ਸ਼ਰਮਾ, ਡਾ: ਸ਼ਸ਼ੀ ਕੁਮਾਰ ਸਿਨਹਾ, ਡਾ: ਅਜੀਤ ਕੁਮਾਰ ਸਿਨਹਾ ਤੇ ਭਾਨੂਕਰ ਦੂਬੇ ਸ਼ਾਮਿਲ ਹਨ | ਇਹ ਚਾਰਾ ਘੁਟਾਲਿਆਂ ਦੇ 53 ਮਾਮਲਿਆਂ 'ਚੋਂ 46ਵਾਂ ਮਾਮਲਾ ਹੈ, ਜਿਸ 'ਚ ਦੋਸ਼ ਤੈਅ ਹੋਏ ਹਨ | ਇਨ੍ਹਾਂ 'ਚੋਂ ਜ਼ਿਆਦਾਤਰ ਦੋਸ਼ੀ ਇਕ ਤੋਂ ਵਧੇਰੇ ਮਾਮਲਿਆਂ 'ਚ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਇਕ ਹੋਰ ਚਾਰਾ ਘੁਟਾਲਾ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 30 ਸਤੰਬਰ ਨੂੰ ਬਿਹਾਰ ਦੇ 2 ਸਾਬਕਾ ਮੰਤਰੀਆਂ ਸਮੇਤ ਜਗਦੀਸ਼ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਸੀ | ਉਨ੍ਹਾਂ ਨੂੰ 3 ਅਕਤੂਬਰ ਨੂੰ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਨੂੰ ਬਾਅਦ 'ਚ ਜ਼ਮਾਨਤ ਦੇ ਦਿੱਤੀ ਗਈ |
 
Top