Punjab News ਅਕਾਲੀ ਡਿਪਟੀ ਮੇਅਰ ਨੂੰ ਜੇਲ੍ਹ

[Dhillon]

Waheguru
bhatiae1440072996822300x268-1.jpg



ਜਲੰਧਰ: ਨਗਰ ਨਿਗਮ ਦੇ ਅਕਾਲੀ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੀ 2 ਸਾਲ ਦੀ ਸਜ਼ਾ ਬਰਕਰਾਰ ਰਹੇਗੀ। ਕੋਰਟ ਨੇ ਭਾਟੀਆ ਨੂੰ ਜੇਲ ਭੇਜ ਦਿੱਤਾ ਹੈ। ਜਲੰਧਰ ਦੀ ਸੈਸ਼ਨ ਕੋਰਟ ਨੇ ਭਾਟੀਆ ਦੀ ਅਪੀਲ ਤੇ ਸੁਣਾਇਆ ਫੈਸਲਾ। ਕਮਲਜੀਤ ਨੂੰ ਹੇਠਲੀ ਅਦਾਲਤ ਨੇ IAS ਅਧਿਕਾਰੀ ਨਾਲ ਹੱਥੋਪਾਈ ਕਰਨ ਦੇ ਇੱਕ ਮਾਮਲੇ ‘ਚ 2009 ‘ਚ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਦੇ ਖਿਲਾਫ ਭਾਟੀਆ ਨੇ ਸੈਸ਼ਨ ਕੋਰਟ ‘ਚ ਅਪੀਲ ਦਾਇਰ ਕੀਤੀ ਸੀ।

ਕਮਲਜੀਤ ਭਾਟੀਆ ਨੂੰ ਇੱਕ 15 ਸਾਲ ਪੁਰਾਣੇ ਮਾਮਲੇ ‘ਚ ਇਹ ਸਜ਼ਾ ਸੁਣਾਈ ਗਈ ਹੈ। ਇਲਜ਼ਾਮ ਸਨ ਕਿ ਭਾਟੀਆ ਨੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਕ੍ਰਿਸ਼ਨ ਕੁਮਾਰ ਨਾਲ ਹੱਥੋਪਾਈ ਕੀਤੀ ਸੀ ਤੇ ਸਰਕਾਰੀ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹੇਠਲੀ ਅਦਾਲਤ ਨੇ ਸੀਨੀਅਰ ਡਿਪਟੀ ਮੇਅਰ ਭਾਟੀਆ ‘ਤੇ ਦੋਸ਼ ਸਾਬਿਤ ਹੋਣ ਤੋਂ ਬਾਅਦ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਅੱਜ ਸੈਸ਼ਨ ਕੋਰਟ ਨੇ ਬਰਕਰਾਰ ਰੱਖਿਆ ਹੈ।​
 
Top