UNP

debi.......

ਹਮਦਰਦ ਦੋਸਤੋ ਖ਼ੈਰ ਖਾਹੋ ਮੇਰਾ ਦਿਲੀ ਪ਼ੈਗਾਮ ਕਬੂਲ ਕਰੋ, ਇਲਜ਼ਾਮ ਕਬੂਲੇ ਤੁਹਾਡੇ ਮੈ ਮੇਰਾ ਇੱਕ ਸਲਾਮ ਕਬੂਲ ਕਰੋ, ਮੈਨੂੰ ਗਰਜ਼ ਤੁਸਾਂ ਨਾਲ ਕੁਝ ਵੀ ਨਹੀ ਬਸ ਖੈਰ ਖਬਰ ਹੀ ਮਿਲਦੀ .....


Go Back   UNP > Poetry > Punjabi Poetry

UNP

Register

  Views: 665
Old 16-02-2009
Palang Tod
 
debi.......

ਹਮਦਰਦ ਦੋਸਤੋ ਖ਼ੈਰ ਖਾਹੋ ਮੇਰਾ ਦਿਲੀ ਪ਼ੈਗਾਮ ਕਬੂਲ ਕਰੋ,
ਇਲਜ਼ਾਮ ਕਬੂਲੇ ਤੁਹਾਡੇ ਮੈ ਮੇਰਾ ਇੱਕ ਸਲਾਮ ਕਬੂਲ ਕਰੋ,
ਮੈਨੂੰ ਗਰਜ਼ ਤੁਸਾਂ ਨਾਲ ਕੁਝ ਵੀ ਨਹੀ ਬਸ ਖੈਰ ਖਬਰ ਹੀ ਮਿਲਦੀ ਹਰੇ,
ਤੁਸੀ ਕਹਿ ਕਰ ਆਪਣੇ ਦਿਲ ਦੀਆ ਲੋ ਚਾਹੇ ਦਿਲ ਵਿੱਚ ਮੇਰੇ ਦਿਲ ਦੀ ਰਹੇ,
ਜੇ ਦੇ ਨਹੀ ਸਕਿਆ ਤਹਾਨੂੰ ਕੁਝ ਤਾਂ ਤੁਸਾਂ ਤਾਂ ਚਾਹੁੰਦਾ ਤੋ ਚਾਹੁੰਦਾ ਵੀ ਕੁਝ ਨਹੀ,
ਜੇ ਕੱਖ ਸਵਾਰਨ ਜੋਗਾ ਨਹੀ ਤਾਂ ਫਿਰ ਗਵਾਉਦਾਂ ਵੀ ਕੁਝ ਨਹੀ,
ਗਲਤੀ ਗੁਸਤਾਖੀਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀ,
ਏਧਰ ਸੁਣ ਕੇ ਓਧਰ ਲਾਉਣੀ ਆਪਣਾ ਇਹ ਦਸਤੂਰ ਨਹੀ....

ਨਾਲ ਮੋਹਬਤ, ਇਜ਼ਤ, ਢਾਰਸ ਹੋ ਗਏ ਜੀਵੇਤਲਾਕ ਜਿਹੇ,
ਦੋਸ਼ ਜਮਾਨੇ ਭਰ ਦੇ ਤੇ ਬਦਨਾਮੀਆ ਗੂੜੇ ਸਾਥ ਜਿਹੇ,
ਮਹਿਫ਼ਲ ਵਿੱਚ ਮਿੱਠ ਬੋਲਿਆ ਦੀ ਮੈ ਵਗ ਕੋਕਰੂ ਰੜ ਰਿਹਾ,
ਮੈ ਕਿਸੇ ਦੇ ਦਿਲ ਵਿੱਚ ਧੜਕ ਰਿਹਾ ਕਿਸੇ ਦੀ ਅੱਖ ਵਿੱਚ ਰੜਕ ਰਿਹਾ,
ਮੈ ਦੀਵਾ ਲੱਗਦਾ ਜਿਨਾਂ ਨੂੰ ਮੇਰੇ ਸੂਰਜ ਬਣ ਤੋ ਡਰਦੇ ਨੇ,
ਇਹਨੂੰ ਕਿਸੇ ਤਰੀਕੇ ਗੁਲ ਕਰੀਏ ਹਵਾ ਨਾਲ ਸਲਾਹਾਂ ਕਰਦੇ ਨੇ,
ਉਹ ਰਾਖ ਬਣਾ ਕੇ ਮੇਰੀ ਪੈਰਾਂ ਹੇਠ ਲਤਾੜਣਾ ਚਾਹੁੰਦੇ ਨੇ,
ਪਰ ਦੁਨਿਆ ਦਾਰੀਓ ਡਰਦੇ ਸ਼ੋਹਦੇ ਕਾਲਖ਼ੋ ਮੂੰਹ ਬਚਾਉਦੇ ਨੇ,
ਮੋਡੇ ਤੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਾਰਾਨੇ ਦੇਖ ਲਏ....

ਅਸੀ ਪੈਰਾਂ ਥੱਲੇ ਹੱਥ ਦਿੱਤੇ ਉਹਨਾਂ ਸਾਡੇ ਪੈਰੀ ਕੱਚ ਦਿੱਤੇ,
ਕੁਰਬਾਨ ਕੁਡਲੀਆ ਜ਼ੁਲਫਾ ਦੇ ਜਿਨਾਂ ਸੱਪਣੀਆ ਬਣ ਕੇ ਡਸ ਦਿਤੇ,
ਮੈ ਹਜੇ ਤੁਸਾਂ ਦੇ ਕੰਮ ਦਾ ਹਾਂ ਚਾਹੇ ਨਬਜ਼ਾ ਟੋਹ ਕੇ ਦੇਖ ਲਵੋ,
ਮੈ ਪੋਹ ਵਿੱਚ ਬਲਦੇ ਸਿਵੇ ਜਿਹਾ ਤੁਸੀ ਆਪਣਾ ਪਾਲਾਂ ਸੇਕ ਲਵੋ,
ਮੈਨੂੰ ਖਾਕ 'ਚੋ ਚੁਕਿਆ ਸੀ ਜਿਨਾਂ ਅੱਜ ਫੇਰ ਮਿਲਾ ਵਿੱਚ ਖਾਕ ਗਏ,
ਤਾਰੋ ਆਖੇ ਲੱਗ ਛਲਾਵਿਆ ਦੇ ਉਹ ਮੈਨੂੰ ਬਦਲਿਆ ਆਖ ਗਏ,
ਇੱਕ ਪਾਸਾ ਸੁਣ ਮੁਨਸਫ ਮੇਰੇ ਨਹੀਓ ਸ਼ਜਾ ਸੁਣਾਈ ਦੀ,
ਮੁਜ਼ਲਮ ਦੀ ਆਖਰ ਇੱਕ ਗਵਾਹੀ ਹੋਣੀ ਚਾਹੀ ਦੀ,
"ਦੇਬੀ" ਜੇਕਰ ਯਾਰ ਬਣੋ ਤਾ ਰਹੋ ਹਮੇਸ਼ਾ ਯਾਰਾਂ ਵਾਗ,
ਦੂਜੇ ਦਿਨ ਛੱਡ ਨਾ ਜਾਵੋ ਇਲਜ਼ਾਮ ਲਾ ਇਸ਼ਤਿਹਾਰਾਂ ਵਾਗ.....
ਹਮਦਰਦ ਦੋਸਤੋ ਖ਼ੈਰ ਖਾਹੋ ਮੇਰਾ ਦਿਲੀ ਪ਼ੈਗਾਮ ਕਬੂਲ ਕਰੋ,
ਇਲਜ਼ਾਮ ਕਬੂਲੇ ਤੁਹਾਡੇ ਮੈ ਮੇਰਾ ਇੱਕ ਸਲਾਮ ਕਬੂਲ ਕਰੋ......

 
Old 16-02-2009
Palang Tod
 
Re: debi.......

thanks 22 g


Reply
« debi.......3 | ਕੁਲੀਆਂ ਚ ਰਦਿਆਂ ਨੇ ਮਹਿਲਾ ਦੇ ਜੋ ਖੁਆਬ ਦੇਖੇ »

Contact Us - DMCA - Privacy - Top
UNP