hamdard dosto

[MarJana]

Prime VIP
ਹਮਦ਼ਰਦ ਦੋਸਤੌ ਖ਼ੈਰ ਕਹੋ ਮੇਰਾ ਦਿਲੀ ਪਿਆਮ ਕਬੂਲ ਕਰੋ
ਇਲਜ਼ਾਮ ਕਬੂਲੇ ਤੁਹਾਡੇ ਮੈਂ ਮੇਰਾ ਇੱਕ ਸਲਾਮ ਕਬੂਲ ਕਰੋ
ਮੈਨੂੰ ਗ਼ਰਜ਼ ਤੁਸਾਂ ਨਾਲ ਕੁੱਝ ਵੀ ਨਹੀਂ ਬਸ ਖ਼ੈਰ ਖ਼ਬਰ ਹੀ ਮਿਲਦੀ ਰਹੇ
ਤੁਸੀ ਆਪਣੇਂ ਦਿਲ ਦੀਆਂ ਕਹਿ ਕਰ ਲਓ ਚਾਹੇ ਦਿਲ ਮੇਰੇ ਵਿੱਚ ਦਿਲ ਦੀ ਰਹੇ
ਜੇ ਦੇ ਨੀ ਸਕਿਆ ਕੁੱਝ ਤੁਹਾਨੂੰ ਤਾਂ ਤੁਸਾਂ ਤੌਂ ਚਾਹੁੰਦਾ ਵੀ ਕੁੱਝ ਨਹੀਂ
ਜੇ ਕੱਖ਼ ਸਵਾਰਨ ਜੋਗਾ ਨਹੀਂ ਤਾਂ ਫੇਰ ਗਵਾਉਂਦਾ ਵੀ ਕੁੱਝ ਨਹੀਂ
ਗੁਸਤਾਖ਼ੀ ਗਲ਼ਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ
ਏਦੱਰ ਸੁਣ ਕੇ ਔਦੱਰ ਲਾਣੀਂ ਆਪਣਾਂ ਏ ਦਸਤੂਰ ਨਹੀਂ
ਨਾਲ ਮੋਹੱਬ਼ਤ ਇੱਜ਼ਤ ਧਾਰਸ ਹੋ ਗਏ ਜਿਵੇਂ ਤਲ਼ਾਕ ਜਹੇ
ਦੋਸ਼ ਜਮਾਨੇ ਭਰ ਦੇ ਤੇ ਬਦਨਾਮੀਆਂ ਗੂੜੇ ਸਾਕ ਜਹੇ
ਮਹਿਫਿ਼ਲ ਵਿੱਚ ਮਿੱਠਬੋਲਿਆਂ ਦੀ ਮੈਂ ਵਾਂਗ ਕੋਕੜੂ ਕੜਕ ਰਿਹਾਂ
ਮੈਂ ਕਿਸੇ ਦੇ ਦਿਲ ਵਿੱਚ ਧੜਕ ਰਿਹਾਂ ਤੇ ਕਿਸੇ ਦੀ ਅੱਖ਼ ਵਿੱਚ ਰੜਕ ਰਿਹਾਂ
ਮੈਂ ਦੀਵਾ ਲਗਦਾ ਜਿਨਾਂ ਨੂੰ ਮੇਰੇ ਸੂਰਜ ਬਣਨ ਤੋਂ ਡਰਦੇ ਨੇ
ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ
ਓ ਖ਼ਾਕ ਬਣਾਂ ਕੇ ਮੈਨੂੰ ਪੈਰਾਂ ਹੇਠ ਲਤਾੜਨਾਂ ਚਾਹੁੰਦੇ ਨੇ
ਪਰ ਦੁਨੀਆਂ ਦਾਰੀਓਂ ਡਰਦੇ ਸ਼ੋ ਦੇ ਕਾਲਖ਼ੋਂ ਮੂਹੰ ਬਚਾਉਂਦੇ ਨੇ
ਮੋਡੇ ਰੱਖ਼ ਕੇ ਹੋਰਾਂ ਦੇ ਜੋ ਲਾਉਣਂ ਨਿਸ਼ਾਨੇ ਵੇਖ਼ ਲਏ
ਹੁਣ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਾਰਾਨੇ ਵੇਖ਼ ਲਏ
ਅਸੀ ਪੈਰਾਂ ਥੱਲੇ ਹੱਥ ਦਿੱਤੇ ਓਹਨਾਂ ਸਾਡੇ ਪੈਰੀ ਕੱਚ ਦਿੱਤੇ
ਕੁਰਬਾਨ ਕੁੰਡਲੀਆਂ ਜ਼ੁਲਫਾਂ ਦੇ ਜਿਹਨਾਂ ਸੱਪਣੀਆਂ ਬਣ ਕੇ ਡੱਸ ਦਿੱਤੇ
ਮੈਂ ਅਜੇ ਤੁਸਾਂ ਦੇ ਕੰਮ ਦਾ ਹਾਂ ਚਾਹੇ ਨਬਜ਼ਾਂ ਟੌਹ ਕੇ ਵੇਖ ਲਵੋ
ਮੈਂ ਪੌਹ ਵਿੱਚ ਬਲ਼ਦੇ ਸਿਵੇ ਜਿਹਾ ਤੁਸੀ ਆਪਣਾਂ ਪਾਲ਼ਾ ਸੇਕ ਲਵੋ
ਮੈਨੂੰ ਖ਼ਾਕ ਚੋਂ ਚੁਕਿਆ ਸੀ ਜਿਹਨਾਂ ਓ ਫੇਰ ਮਿਲਾ ਵਿੱਚ ਖ਼ਾਕ ਗਏ
ਆਖੇ ਲੱਗ ਛਲਾਵਿਆਂ ਦੇ ਓ ਮੈਨੂੰ ਬਦਲਿਆ ਆਖ਼ ਗਏ
ਇੱਕ ਪਾਸਾ ਸੁਣਂ ਮੁਨਸੁਬ ਮੇਰੇ ਨਹੀਓਂ ਸਜ਼ਾ ਸੁਣਾਈਦੀ
ਮੁਜਰਿਮ ਦੀ ਵੀ ਆਖ਼ਰ ਇੱਕ ਗਵਾਹੀ ਹੋਣੀਂ ਚਾਹੀਦੀ
"ਦੇਬੀ" ਜੇਕਰ ਯਾਰ ਬਣੋਂ ਤਾਂ ਰਹੋ ਹਮੇਸ਼ਾ ਯਾਰਾਂ ਵਾਂਗ
ਛੱਡ ਨਾ ਜਾਵੋ ਦੂਜੇ ਦਿਨ ਇਲਜ਼ਾਮ ਲਾ ਇਸ਼ਤਿਹਾਰਾਂ ਵਾਂਗ
ਹਮਦ਼ਰਦ ਦੋਸਤੌ ਖ਼ੈਰ ਕਹੋ ਮੇਰਾ ਦਿਲੀ ਪਿਆਮ ਕਬੂਲ ਕਰੋ
ਇਲਜ਼ਾਮ ਕਬੂਲੇ ਤੁਹਾਡੇ ਮੈਂ ਮੇਰਾ ਇੱਕ ਸਲਾਮ ਕਬੂਲ ਕਰੋ |


writer-debi
 
Top