ਯੋਗ ਦਿਵਸ

ਯੋਗ ਦਿਵਸ
ਭੁਖਿਆਂ ਨੂੰ ਰਜਿਆ ਤੇ ਕਰਜਦਾਰਾਂ ਨੂੰ ਸ਼ਾਹੂਕਾਰ ਬਨਾਵਾਗੇਂ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਕੀ ਕਰਣਾ ਬੱਚਿਆਂ ਨੂੰ ਡਿਗਰੀਆਂ ਕਰਵਾ ਕੇ
ਰਾਮਦੇਵ ਵਰਗਾ ਸਾਧ ਬਨਾਵਗੇ
ਰਾਮਾਇਣ ਮਹਾਭਾਰਤ ਸਿਖਾਵਾਂਗੇ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਲੋਕਾਂ ਦਾ ਕੀ ਏ ਗਲੀ ਬਾਤੀਂ ਸਰ ਜਾਂਦਾ
ਬਲਬ ਨਾਲ ਇਹਨਾਂ ਨੂੰ
ਜਗਦਾ ਸੂਰਜ ਵਿਖਾਵਗੇਂ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਕਰਿਓ ਸਿਜਦਾ ਮੋਦੀ ਤੇ ਰਾਮਦੇਵ ਨੂੰ
ਫਿਰ ਤੁਹਾਨੂੰ ਫਰੀ ਦਾ ਗਊ ਮੂਤਰ ਪਿਲਾਵਾਗੇਂ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਕੀ ਕਰਨਾ ਗੁਰੂ ਨਾਨਕ ,ਮੁਹੰਮਦ ਤੇ ਯਿਸ਼ੂ ਦਾ
ਜੈ ਸ਼੍ਰੀ ਰਾਮ ਦੇ ਨਾਅਰੇ ਲਾਂਵਾਂਗੇ
ਹਿੰਦੂ ਰਾਸ਼ਟਰ ਬਣਾਵਾਂਗੇ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਹਰਿਆਣਾ ਚ ਕੁਟਾਂਗੇ
ਗੋਆ ਚ ਪ੍ਰਤਾਵਾਂਗੇ
ਨੋਰਥ ਈਸਟ ਚ ਖਾਵਾਂਗੇ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਸਾਡਾ ਜੋਰ ਚਲਦਾ ਨਹੀਂ ਤਗੜਿਆ ਉੱਤੇ
ਮਨਮੋਹਨ ਸਿੰਘ ਨੂੰ ਛੱਡ ਕੇ
ਰਾਹੁਲ ਗਾਂਧੀ ਨੂੰ ਠਾਹਵਾਂਗੇ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਕਿਉਂ ਕਰਦੇ ਨੇ ਕਿਰਸਾਨ
ਆਤਮਹੱਤਿਆ ਰੁੱਖਾਂ ਨਾਲ ਫਾਹੇ ਲੇਕੇ
ਕਿਰਸਾਨਾਂ ਨੂੰ ਕੋਈ ਨਵਾਂ ਢੰਗ ਸਿਖਾਵਾਂਗੇ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਕੀ ਲੋੜ ਹੈ ਧਰਮ ਅੰਧੀ ਇਸ ਦੁਨੀਆ ਵਿੱਚ
ਜੈ ਸ਼੍ਰੀ ਰਾਮ ਦਾ ਬਸ ਨਾਅਰਾ ਲਵਾਂਗੇ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਦੂਜੇ ਵਿਸ਼ਵ ਯੁੱਧ ਤੋਂ ਬਾਅਦ
ਜਰਮਨ ਤੇ ਜਪਾਨ ਕਿਥੇ ਏ
ਅਸੀਂ ਬਸ ਮਜਾਰਾ ਤੇ ਦੀਵੇ ਜਲਾਵਗੇਂ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
ਕਾਂਗਰਸ ਹੋਵੇ ਭਾਂਵੇ ਭਾਜਪਾ
ਲਾਈਟ ਗਈ ਤੇ " ਰਵਿਵੀਰ"
ਮੰਜਾ ਕੋਠੇ ਤੇ ਢਾਹਵਾਗੇਂ
ਕਲ ਅਸੀਂ ਯੋਗ ਦਿਵਸ ਮਨਾਵਾਂਗੇ
 
Top