ਤੁਸੀਂ ਮਨਾਓ ਬਾਲ ਦਿਵਸ...

Mahaj

YodhaFakeeR
ਸਾਡੀ ਕਿਸਮਤ ਵਿਚ ਮਜਦੂਰੀ ਏ
ਨਾ ਖੁਸ਼ੀ ਦਾ ਦਿਸਦਾ ਰਾਹ ਕੋਈ,
ਤੁਸੀਂ ਮਨਾਓ ਬਾਲ ਦਿਵਸ
ਸਾਡੇ ਰਿਹਾ ਨਾ ਮਨ ਵਿਚ ਚਾ ਕੋਈ,

ਮਾਂ ਦੀ ਗੋਦ ਨਸੀਬ ਨਾ ਹੋਈ
ਫੁੱਟ-ਪਾਥ ਤੇ ਪੇਂਦਾ ਸੌਣਾ,
ਜੰਮ-ਦੇਆਂ ਹੀ ਸਿਖ ਲਿਆ
ਕਿੰਝ ਭੁਖੇਆਂ ਵਕ਼ਤ ਲੰਘਾਉਣਾ,

ਨਾ ਬਚਪਨ ਵਿਚ ਖੇਡ ਕੋਈ ਖੇਡੀ
ਨਾ ਦਿੱਤੀ ਕਿਸੇ ਨੇ ਲੋਰੀ,
ਰੋਟੀ ਵੀ ਸਾਨੂੰ ਖਾਣੀ ਪਈ
ਜੂਠੀ ਚੱਕ ਕੇ ਚੋਰੀ,

ਨਾ ਸਾਡਾ ਫਿਕਰ ਸਮਾਜ ਨੂੰ ਕੋਈ
ਨਾ ਫਿਕਰ ਕੋਈ ਸਰਕਾਰਾਂ ਨੂੰ,
ਦਸ ਅਸੀਂ ਕਿੰਝ ਮਨਾਈਏ
ਬਚਪਨ ਦੀਆਂ ਬਹਾਰਾਂ ਨੂੰ…
….​
 

Attachments

Top