ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱ&#25

ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱਤੀ,
ਗੰਗੂ ਪਿੱਟਿਆ, ਜਿਵੇਂ ਉਹਦੀ ਮਾਂ ਫਿਰ ਝਟਕਾ ਦਿੱਤੀ।
ਹੱਕ ਸੱਚ ਖਾਤਰ, ਤੂੰ ਦਿੰਦਾ ਨਿੱਤ ਦੁਹਾਈ ਸੀ,
ਤੈਨੂੰ ਅੱਤਵਾਦੀ ਕਹਿ ਕੇ, ਇਹਨਾ ਗੱਲ ਘੁਮਾਈ ਸੀ।
ਪਾਪੀ ਦਾ ਦਿਲ ਕੰਬਿਆ, ਇਹਨੇ ਹੱਦ ਮੁਕਾ ਦਿੱਤੀ,
ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱਤੀ।
ਤੂੰ ਆਪ ਰਹਿਤ ਵਿੱਚ ਰਹਿੰਦਾ, ਨਾਲੇ ਸਿੰਘ ਸਜਾਉਂਦਾ ਸੀ,
ਇਹੀ ਸਭ ਕੁੱਝ ਵੇਖ, ਦਿੱਲੀ ਦਾ ਦਿਲ ਘਬਰਾਉਂਦਾ ਸੀ।
ਚੜ੍ਹ ਕੇ ਆਈ ਪਾਪ ਦੀ ਜੰਝ, ਤੇ ਤੂੰ ਮੂਧੀ ਪਾ ਦਿੱਤੀ,
ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱਤੀ।
ਗੰਗੂ ਪਤਾ ਕੀ ਕਹਿੰਦੈ, ਤੇਰੀ ਫੋਟੋ ਲਾਹਵਾਂਗੇ,
ਸਿੰਘ ਤੇਰੇ ਨੇ ਆਂਹਦੇ, ਅਾਜੋ ਮਜਾ ਚਖਾਵਾਂਗੇ।
ਨਮਕ ਹਰਾਮੀ ਬਣ ਕੇ, ਇਹਨਾਂ ਅੱਗ ਮਚਾ ਦਿੱਤੀ,
ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱਤੀ।
ਬਾਬਾ ਤੂੰ ਵੀ ਆਪਣਾ, ਹਰਿਮੰਦਰ ਸਾਹਿਬ ਵੀ ਸਾਡਾ ਏ,
ਫੇਰ ਕਾਹਦੇ ਲਈ ਗੰਗੂ, ਫਿਰਦਾ ਹੋਇਆ ਡਾਢਾ ਏ।
ਕੌਰ ਖਾਲਸਾ ਨੇ ਬੱਸ, ਇੱਕੋ ਹੀ ਹੈ ਗੱਲ ਮੁਕਾ ਦਿੱਤੀ,
ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱਤੀ।
ਗੰਗੂ ਪਿੱਟਿਆ, ਜਿਵੇਂ ਇੰਦਰਾ ਪਾਰ ਬੁਲਾ ਦਿੱਤੀ।
 
Re: ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱ

awwsum..............:pr:pr
 
Top