ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ, ਰੰਗ ਤੇ ਜੋਬਨ ਦਾ,

ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ,ਰੰਗ ਤੇ ਜੋਬਨ ਦਾ,
ਮਿੱਟੀ ਦੇ ਰੰਗੀਨ ਖਿਡੌਣੇ ਮਿੱਟੀ ਵਿਚ ਹੀ ਰੁਲ ਜਾਂਦੇ ਨੇ,

ਨਾਤਾ ਤੋੜਨ ਲੱਗੇ ਲੋਕੀਂ ਅਕਸਰ ਇਹ ਭੁੱਲ ਜਾਂਦੇ ਨੇ,
ਇਕ ਬੂਹਾ ਜੇ ਬੰਦ ਹੋਵੇ ਤਾਂ ਸੌ ਸੌ ਬੂਹੇ ਖੁੱਲ ਜਾਂਦੇ ਨੇ,
ਹੋਛੇ ਬੰਦੇ ਅਤੇ ਗੁਬਾਰੇ ਵਿਚ ਕੋਈ ਵੀ ਫਰਕ ਨਹੀਂ,
ਦੋਵੇਂ ਥੋੜੀ ਫੂਕ ਦਿੱਤਿਆਂ ਬਹੁਤਾ ਹੀ ਫੁੱਲ ਜਾਂਦੇ ਨੇ,
ਬੇਗਾਨੀ ਧਰਤੀ ਤੇ ਮੈਨੂੰ ਗਮ ਮਿਲੇ ਜੇ ਰੋਸ ਨਹੀਂ,
ਘਰ ਵਿਚ ਵੀ ਬੰਦੇ ਦੇ ਸਿਰ ਤੇ ਸੌ ਸੌ ਝੱਖੜ ਝੁਲ ਜਾਂਦੇ ਨੇ,
ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ, ਰੰਗ ਤੇ ਜੋਬਨ ਦਾ,
ਮਿੱਟੀ ਦੇ ਰੰਗੀਨ ਖਿਡੌਣੇ ਮਿੱਟੀ ਵਿਚ ਹੀ ਰੁਲ ਜਾਂਦੇ ਨੇ,
ਦਰਦ ਕਿਸੇ ਦਾ ਜੀਵਨ ਦੇ ਵਿਚ ਘੁਲਿਆ ਹੈ ਕੁਝ ਏਸ ਤਰਾਂ,
ਰੰਗ ਜਿਵੇਂ ਪਾਣੀ ਦੇ ਅੰਦਰ ਸਹਿਜੇ ਹੀ ਘੁਲ ਜਾਂਦੇ ਨੇ,
ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਮੈਂ ਡੋਲ ਗਿਆ,
ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,
 
kit walker

VIP
Staff member
ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਮੈਂ ਡੋਲ ਗਿਆ,
ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,

bahuat khoob. gal ban gayee.
 
ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਮੈਂ ਡੋਲ ਗਿਆ,
ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,

bahuat khoob. gal ban gayee.

bohut bohut shukriya anamdeep,
 
chardi kala vich rhiye

HaRdCoRe BiOtEcHnOlOgIsT
"" Mitti vich hi ral jaana tu........eho dastoor hai kudrat da,

Jind nimaani nu TEJI kitte sona na samjhi......""

reality of life.................gud aa dear.............

Top