ਇਹ ਦਨੀਆ ਰੰਗ ਬਿਰੰਗੀ written by Gerry

ਇਹ ਦੁਨੀਆ ਰੰਗ ਬਿਰੰਗੀ ,ਇਥੇ ਰੰਗ ਬਿਰੰਗੇ ਲੋਕ ਮਾਡ਼ਾ ਬੋਲੀਂ ਨਾਂ
ਇਹ ਦੁਨੀਆ ਰੰਗ ਬਿਰੰਗੀ ,ਇਥੇ ਰੰਗ ਬਿੰਰਗੇ ਲੋਕ ਮਾਡ਼ਾ ਬੋਲੀਂ ਨਾਂ
.
ਦੁਨੀਆਂ ਦੇ ਅਜਬ ਜਹਿ ਰੰਗ ਦੇਖੇ
ਬੋਲਣੇ ਦੇ ਵੱਖੋ-ਵੱਖਰੇ ਮੈਂ ਢੰਗ ਦੇਖੇ
ਸ਼ਾਹੂਕਾਰ ਤੋਂ ਹੁੰਦਿਆਂ ਮੈਂ ਨੰਗ ਦੇਖੇ
ਕਰ ਇੱਜ਼ਤ ਨਾਲ ਕਮਾਈ
ਪੂਰੇ ਕਰ ਲਈਂ ਆਪਣੇ ਸ਼ੌੰਕ ਵੇ ਤੂੰ ਰੱਬ ਦੀ ਰਹਿਮਤ ਤੋਲੀਂ ਨਾਂ.
ਇਹ ਦੁਨੀਆ ਰੰਗ ਬਿਰੰਗੀ ,ਇਥੇ ਰੰਗ ਬਿਰੰਗੇ ਲੋਕ ਮਾਡ਼ਾ ਬੋਲੀਂ ਨਾਂ
..
ਜੋ ਮੰਦਿਰ ਮਸਜਿਦ ਵਡ਼ਦੇ ਨੇ
ਜੋ ਗੁਰਬਾਣੀ ਨੂੰ ਨਿੱਤ ਪਡ਼ਦੇ ਨੇ
ਸ਼ਾਮ ਢਲੀ ਠੇਕਿਆਂ ਤੇ ਖਡ਼ਦੇ ਨੇ
ਭਾਵੇਂ ਸੱਤ ਪਤਣਾ ਦਾ ਤਾਰੂ
ਵੰਨ ਸੁਵੰਨੀ ਪੀੰਦਾ ਦਾਰੂ ਤੂੰ ਪੀ ਲਈਂ ਲੱਸੀ ਕੋਕ ਬੋਤਲ ਖੋਲੀਂ ਨਾ
ਇਹ ਦੁਨੀਆ ਰੰਗ ਬਿਰੰਗੀ ,ਇਥੇ ਰੰਗ ਬਿਰੰਗੇ ਲੋਕ ਮਾਡ਼ਾ ਬੋਲੀਂ ਨਾਂ..
..
ਗੈਰੀ ਹਿੱਕ ਤਾਣ ਕੇ ਖਡ਼ਦਾ ਏ
ਉੱਚੀਆਂ ਚਡ਼ਾਈਆਂ ਚਡ਼ਦਾ ਏ
ਇਨਸਾਫ ਦੀ ਖਾਤਿਰ ਲਡ਼ਦਾ ਏ
ਤੇਰੇ ਨਾਲ ਖਡ਼ੂਗਾ ਗੈਰੀ
ਭਾਵੇਂ ਹੋਉ ਜ਼ਮਾਨਾ ਵੈਰੀ ਮੈਂ ਤਾਂ ਆਪੇ ਦੇਉਂ ਠੋਕ ਵੇ ਤੂੰ ਡੋਲੀਂ ਨਾਂ
ਇਹ ਦੁਨੀਆ ਰੰਗ ਬਿਰੰਗੀ ,ਇਥੇ ਰੰਗ ਬਿਰੰਗੇ ਲੋਕ ਮਾਡ਼ਾ ਬੋਲੀਂ ਨਾਂ ..
..
ਮੈਂਨੂੰ ਮਾਣ ਹੈ ਯਾਰੋ ਪੰਜਾਬੀ ਤੇ
ਸਿਰ ਤੇ ਪੱਗ ਸਜਾਈ ਗੁਲਾਬੀ ਤੇ
ਰਾਜਿਆਂ ਵਰਗੀ ਟੌਰ ਨਵਾਬੀ ਤੇ
ਅਣਖੀਲਾ ਗੈਰੀ ਯਾਰ ਪਿਆਰਾ
ਦੁਨੀਆਂ ਤੋਂ ਏ ਵੱਖ ਨਿਆਰਾ. ਗੱਲ-ਗੱਲ ਤੇ ਛੱਡੇ ਚੋਕ ਵੇ ਤੂੰ ਗੋਲ਼ੀ ਨਾਂ
ਇਹ ਦੁਨੀਆ ਰੰਗ ਬਿਰੰਗੀ ,ਇਥੇ ਰੰਗ ਬਿਰੰਗੇ ਲੋਕ ਮਾਡ਼ਾ ਬੋਲੀਂ ਨਾਂ.....ਲੇਖਕ ਗੁਰਵਿੰਦਰ ਸਿੰਘ.ਗੈਰੀ ।
...04/11/2011
 
Last edited:
Top