jass_cancerian
VIP
ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,
ਤੇਰੀ ਯਾਦ ਨੇ ਸਤਾਇਆ ਰਾਤ ਭਰ,ਨੀਰ ਅੱਖਾਂ ਨੇ ਵਹਾਇਆ ਰਾਤ ਭਰ,
ਦਿਲ ਮੇਰਾ ਰੋਂਦਾ ਰਿਹਾ, ਮੇਰਾ ਨਸੀਬ,ਹੁਸਨ ਤੇਰਾ ਮੁਸਕਰਾਇਆ ਰਾਤ ਭਰ,
ਤੁਰ ਗਈ ਜਦ ਮੇਰੀ ਦਿਲਬਰ ਸ਼ਾਮ ਨੂੰ,ਦਿਲ ਨੇ ਰੋ ਰੋ ਗੀਤ ਗਾਇਆ ਰਾਤ ਭਰ,
ਢਾਅ ਕੇ ਢੇਰੀ ਕਰ ਗਈ ਸਭ ਕੁਝ, ਸਵੇਰ,ਸੁਪਨਿਆਂ ਦਾ ਘਰ ਬਣਾਇਆ ਰਾਤ ਭਰ,
ਕਰ ਕੇ ਵਾਅਦਾ ਤੂੰ ਨਾਂ ਆਈ ਰਾਤ ਨੂੰ,ਤੇਰਾ ਵਾਅਦਾ ਆਜ਼ਮਾਇਆ ਰਾਤ ਭਰ,
ਬੇਵਫ਼ਾ ਅੱਜ ਤੁਰ ਗਈ ਹੋ ਕੇ ਖਫ਼ਾ,ਗਮ ਰਿਹਾ ਮੇਰੇ ਤੇ ਛਾਇਆ ਰਾਤ ਭਰ,