UNP

ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ

ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਤਕਲੀਫਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹੈ । ਤਾਜ਼ੀ ਅਤੇ ਸਾਫ ਹਵਾ ਮਿਲਣੀ .....


Go Back   UNP > Chit-Chat > Gapp-Shapp > Health

UNP

Register

  Views: 4768
Old 27-02-2010
Und3rgr0und J4tt1
 
Red face ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ

ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ
ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਤਕਲੀਫਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹੈਤਾਜ਼ੀ ਅਤੇ ਸਾਫ ਹਵਾ ਮਿਲਣੀ ਮੁਸ਼ਕਲ ਹੁੰਦੀ ਜਾ ਰਹੀ ਹੈਜੇਕਰ ਤੁਸੀਂ ਸਾਹ ਦੀਆਂ ਬਿਮਾਰੀਆਂ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਘਰਾਂ ਅਤੇ ਦਫਤਰਾਂ ਵਿਚ ਏਅਰ ਪਿਉਰੀਫਾਇਰ ਦੀ ਵਰਤੋਂ ਜ਼ਰੂਰ ਕਰੋਇਸ ਤੋਂ ਇਲਾਵਾ ਹਰ ਕਮਰੇ ਵਿਚ ਐਗਜ਼ਾਸਟ ਫੈਨ ਦੀ ਵਰਤੋਂ ਵੀ ਲਾਜ਼ਮੀ ਹੈਸਾਹ ਦੀਆਂ ਬਿਮਾਰੀਆਂ ਤੋਂ ਸਭ ਤੋਂ ਵੱਧ ਪ੍ਰੇਸ਼ਾਨੀ ਦਮੇ ਦੇ ਮਰੀਜ਼ਾਂ ਨੂੰ ਹੁੰਦੀ ਹੈ ਕਿਉਂਕਿ ਪੂਰੀ ਤਰ੍ਹਾਂ ਦਮੇ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਪਰ ਇਸ ਨੂੰ ਕਾਬੂ ਵਿਚ ਜ਼ਰੂਰ ਰੱਖਿਆ ਜਾ ਸਕਦੈਦਮਾ ਫੇਫੜਿਆਂ ਦੇ ਸਾਹ ਮਾਰਗ ਦੀ ਬਿਮਾਰੀ ਹੈਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ, ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ
ਸਾਹ ਮਾਰਗ ਰਾਹੀਂ ਹਵਾ ਫੇਫੜਿਆਂ ਵਿਚ ਪਹੁੰਚਦੀ ਹੈਇਹ ਸਾਹ ਨਾਲੀਆਂ ਕਿਸੇ ਰੁੱਖ ਦੀਆਂ ਸ਼ਾਖਾਵਾਂ ਵਾਂਗ... ਫੈਲਦੀਆਂ ਜਾਂਦੀਆਂ ਹਨਬ੍ਰਾਂਕਿਅਲ ਦਮੇ ਦਾ ਅਰਥ ਹੈ ਮੁਸ਼ਕਲ ਅਤੇ ਘਬਰਾਹਟ ਕਾਰਨ ਵਾਰ-ਵਾਰ ਪੈਣ ਵਾਲਾ ਸਾਹ ਦਾ ਦੌਰਾ ਜੋ ਬਹੁਤ ਜ਼ਿਆਦਾ ਖੰਘ ਅਤੇ ਹਵਾ ਦੀ ਗਤੀ ਵਿਚ ਰੁਕਾਵਟ ਕਾਰਨ ਹੁੰਦਾ ਹੈਇਹ ਸਾਹ ਨਾਲੀਆਂ ਅਤੇ ਹਵਾ ਦੇ ਛੋਟੇ ਰਸਤਿਆਂ ਦੇ ਸੁੰਗੜਨ ਦਾ ਨਤੀਜਾ ਹੈ
ਫੇਫੜਿਆਂ ਦੇ ਮਾਹਿਰਾਂ ਮੁਤਾਬਕ ਸਾਹ ਦਾ ਦਮਾ ਐਲਰਜੀ, ਭਾਵਨਾਤਮਕ ਤਣਾਅ ਜਾਂ ਪ੍ਰਬਲ ਕਸਰਤ ਨਾਲ ਵੀ ਹੋ ਸਕਦਾ ਹੈਪਿਤਾ-ਪੁਰਖੀ ਬਿਮਾਰੀ ਕਾਰਨ ਵੀ ਅਜਿਹੇ ਦੌਰੇ ਪੈਦਾ ਹੋ ਸਕਦੇ ਹਨਪਰਾਗ ਜਾਂ ਠੰਡੀ ਅਤੇ ਨਮ ਹਵਾ, ਧੂੰਆਂ ਅਤੇ ਹਵਾ-ਪ੍ਰਦੂਸ਼ਣ, ਤੰਬਾਕੂ ਦਾ ਧੂੰਆਂ ਜਾਂ ਬਾਈ-ਸਲਫੇਟ ਪਰਿੱਖਿਅਕ ਦੇ ਕਾਰਨ ਅਜਿਹਾ ਅਤਿ ਸੰਵੇਦਨਸ਼ੀਲ ਦੌਰਾ ਕਰ ਸਕਦੇ ਹਨ
ਜੇਕਰ ਤੁਹਾਨੂੰ ਦਮਾ ਨਹੀਂ ਹੈ ਤਾਂ ਤੁਹਾਨੂੰ ਤਣਾਅ ਨਾਲ ਦਮਾ ਨਹੀਂ ਹੋਵੇਗਾਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਦਮਾ ਹੈ ਤਾਂ ਤਣਾਅ ਇਸ ਨੂੰ ਹੋਰ ਵਿਗਾੜ ਸਕਦਾ ਹੈਡਰ ਅਤੇ ਚਿੰਤਾ ਸਾਹ ਦੀ ਥੋੜ੍ਹੀ ਬਿਮਾਰੀ ਨੂੰ ਦਮੇ ਵਿਚ ਬਦਲ ਸਕਦੇ ਹਨ
ਦਮੇ ਦੇ ਸਭ ਤੋਂ ਆਮ ਲੱਛਣ ਹਨ ਛਾਤੀ ਵਿਚ ਸਖਤਪਣ, ਸਾਹ ਲੈਣ ਅਤੇ ਸਾਹ ਬਾਹਰ ਕੱਢਣ ਵਾਲੇ ਖੰਘ ਦੀ ਤਕਲੀਫ, ਸਾਹ ਦੀ ਆਵਾਜ਼ ਸੁਣਾਈ ਦੇਣੀ, ਖਰਖਰਾਹਟਨਾ ਰੁਕਣ ਵਾਲੀਆਂ ਛਿੱਕਾਂ, ਨੱਕ ਵਿਚ ਘੁਟਣ ਮਹਿਸੂਸ ਹੋਣੀ ਅਤੇ ਹਵਾ ਦੇ ਰਸਤਿਆਂ ਵਿਚ ਕਫ ਦਾ ਬਣਨਾ, ਸਾਹ ਘੁੱਟਦਾ ਪ੍ਰਤੀਤ ਹੁੰਦਾ ਹੈ ਅਤੇ ਲੇਟਣ ਨਾਲ ਦਮਾ ਵਧੇਰੇ ਮਹਿਸੂਸ ਹੁੰਦਾ ਹੈਜੇਕਰ ਦਮੇ ਦੀ ਰੋਕਥਾਮ ਤੇ ਉਪਾਅ ਲਏ ਜਾਣ ਤਾਂ ਦਮੇ ਦੇ ਮਰੀਜ਼ ਵੀ ਇਕ ਸਾਧਾਰਨ ਅਤੇ ਚੁਸਤ ਜ਼ਿੰਦਗੀ ਜੀ ਸਕਦੇ ਹਨ
ਦਮਾ ਕੋਈ ਸ਼ਰਮਨਾਕ ਬਿਮਾਰੀ ਨਹੀਂ ਹੈਅਜਿਹੀਆਂ ਚੀਜ਼ਾਂ ਦੋਂ ਦੂਰ ਰਹੋ, ਜਿਨ੍ਹਾਂ ਨਾਲ ਤੁਹਾਨੂੰ ਦਮੇ ਦਾ ਦੌਰਾ ਪੈਂਦਾ ਹੈਜੇਕਰ ਸਾਹ ਲੈਣ ਵਿਚ ਤਹਾਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਾ ਹੋਵੇ, ਤੁਸੀਂ ਖੁਦ ਨੂੰ ਤੰਦਰੁਸਤ ਮੰਨਦੇ ਹੋ ਤਾਂ ਵੀ ਆਪਣੀ ਜਾਂਚ ਜ਼ਰੂਰ ਕਰਵਾਓਜੇਕਰ ਤੁਸੀਂ ਗਰਭਵਤੀ ਹੋ ਤਾਂ ਸਿਗਰਟਨੋਸ਼ੀ ਨਾ ਕਰੋਬੱਚਿਆਂ ਤੋਂ ਸਿਗਰਟ ਦਾ ਧੂੰਆਂ ਦੂਰ ਹੀ ਰੱਖੋਬੱਚਿਆਂ ਦੇ ਬਿਸਤਰੇ 'ਤੇ ਧੂੜ-ਮਿੱਟੀ ਤੋਂ ਬੇਅਸਰ ਖਾਸ ਕਿਸਮ ਦੀਆਂ ਚਾਦਰਾਂ ਹੀ ਵਿਛਾਓ
ਅੱਜਕੱਲ੍ਹ ਦਮੇ ਦੀ ਰੋਕਥਾਲ ਲਈ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਜਿਵੇਂ ਪੀਕ ਪਲੋਮੀਟਰ, ਆਸਟੀਰੀਅਲ ਬਲੱਡ ਗੈਸ (ਏ. ਬੀ. ਜੀ.) ਮਸ਼ੀਨ, ਏਅਰ ਪਾਉਰੀਫਾਇਰਸ ਥਾਈਪੈਪ ਮਸ਼ੀਨ, ਰੈਸਪੀਰੇਟਰੀ ਫੈਕਸ਼ਨ ਟੈਸਟ ਮਸ਼ੀਨ ਅਤੇ ਬਾਇਓ-ਫੀਡਬੈਕ ਮਸ਼ੀਨਾਂ ਮੁਹੱਈਆਂ ਹਨਦਮੇ ਦੇ ਦੌਰੇ ਪੈਣ ਦੇ ਸ਼ੁਰੂਆਤੀ ਲੱਛਣ ਇਸ ਪ੍ਰਕਾਰ ਹਨ-ਛਾਤੀ ਵਿਚ ਖਿਚਾਅ, ਖੰਘ, ਛਾਤੀ ਵਿਚ ਖਰਖਰਾਹਟਦਮੇ ਦੇ ਕੁਝ ਦੌਰੇ ਬਹੁਤ ਹਲਕੇ ਹੁੰਦੇ ਹਨ ਤਾਂ ਕੁਝ ਬਹੁਤ ਗੰਭੀਰ ਕਿਸਮ ਦੇ ਦੌਰੇ ਵੀ ਹੁੰਦੇ ਹਨਅਕਸਰ ਦਮੇ ਦੇ ਮਰੀਜ਼ ਰਾਤ ਨੂੰ ਸੌਂ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਬੜੀ ਜ਼ੋਰਦਾਰ ਖੰਘ ਆਉਂਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ
ਜੇਕਰ ਦਮੇ ਦੀ ਬਿਮਾਰੀ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਫੇਫੜਿਆਂ ਦੇ ਸਾਹ ਮਾਰਗ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ ਅਤੇ ਇਸ ਸਥਿਤੀ ਵਿਚ ਦਮੇ ਦਾ ਦੌਰਾ ਕਦੀ ਵੀ ਪੈ ਸਕਦਾ ਹੈਦਮੇ ਦੇ ਦੌਰਿਆਂ ਦੌਰਾਨ ਫੇਫੜਿਆਂ ਵਿਚ ਹਵਾ ਦਾ ਆਉਣਾ-ਜਾਣਾ ਬਹੁਤ ਘੱਟ ਹੁੰਦਾ ਹੈ ਦਮੇ ਦਾ ਮਰੀਜ਼ ਹਵਾ ਦੀ ਕਮੀ ਕਾਰਨ ਖੰਘਦਾ ਹੈ ਅਤੇ ਖਰਖਰਾਹਟ ਦੀ ਆਵਾਜ਼ ਪੈਦਾ ਹੁੰਦੀ ਹੈਇਸ ਨਾਲ ਛਾਤੀ ਵਿਚ ਹੌਲਾਪਣ ਮਹਿਸੂਸ ਹੁੰਦਾ ਹੈਦੌਰਾ ਪੈਣ 'ਤੇ ਫੇਫੜਿਆਂ ਦੀਆਂ ਸਾਹ ਨਾਲੀਆਂ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨਸਾਹ ਨਾਲੀਆਂ ਵਿਚ ਮਿਊਕਸ (ਚਿਪਚਿਪਾ ਪਦਾਰਥ) ਬਣਨ ਲੱਗਦਾ ਹੈ
ਦਮੇ ਦਾ ਦੌਰਾ ਪੈਣ ਦੇ ਕਈ ਕਾਰਨ ਹਨਫਰ ਦੀ ਖੱਲ ਵਾਲੇ ਜਾਨਵਰਾਂ ਜਿਵੇਂ ਕੁੱਤਾ ਅਤੇ ਬਿੱਲੀ, ਸਿਗਰਟ ਦੇ ਧੂੰਏਂ ਨਾਲ, ਬਿਸਤਰੇ ਜਾਂ ਸਿਰਹਾਣੇ ਵਿਚ ਮੌਜੂਦ ਧੂੜ ਨਾਲ, ਝਾੜੂ ਲਗਾਉਣ ਜਾਂ ਝਾੜਨ ਨਾਲ, ਉੱਡਣ ਵਾਲੀ ਧੂੜ ਨਾਲ, ਬਹੁਤ ਜ਼ਿਆਦਾ ਬਦਬੂ ਜਾਂ ਸਪ੍ਰੇਅ ਨਾਲ, ਰੁੱਖਾਂ ਅਤੇ ਫਲਾਂ ਦੇ ਪਰਾਗ ਕਣਾਂ ਨਾਲ, ਮੌਸਤ, ਸਰਦੀ-ਜ਼ੁਕਾਮ, ਦੌੜਨ, ਖੇਡਣ ਜਾਂ ਬਹੁਤ ਮਿਹਨਤ ਦਾ ਕੰਮ ਕਰਨ ਨਾਲਡਾਕਟਰ ਦੀ ਸਲਾਹ ਤੋਂ ਬਿਨਾਂ ਐਸਪ੍ਰੀਨ ਦੀ ਵਰਤੋਂ ਨਾ ਕਰੋ, ਘਰ ਨੂੰ ਬਦਬੂ ਤੋਂ ਮੁਕਤ ਰੱਖੋ, ਬਹੁਤ ਤੇਜ਼ ਖੁਸ਼ਬੂ ਵਾਲੇ ਸਾਬਣ, ਸ਼ੈਂਪੂ, ਤੇਲ ਜਾਂ ਪਰਫਿਊਮ ਦੀ ਵਰਤੋਂ ਨਾ ਕਰੋ
ਦਮੇ ਦੇ ਮਰੀਜ਼ ਦੇ ਕਮਰੇ ਵਿਚ ਕੁਝ ਖਾਸ ਪ੍ਰਬੰਧ ਕਰੋਗਲੀਚੇ, ਬੋਰੀ ਜਾਂ ਰੂੰਦਾਰ ਕੱਪੜੇ ਕਮਰੇ ਵਿਚੋਂ ਹਟਾ ਦਿਓ ਕਿਉਂਕਿ ਇਨ੍ਹਾਂ ਵਿਚ ਧੂੜ ਅਤੇ ਨਮੀ ਛੇਤੀ ਬੈਠਦੀ ਹੈਨਰਮ ਗੱਦੇਦਾਰ ਕੁਰਸੀਆਂ, ਸਿਰਹਾਣੇ ਅਤੇ ਗੱਦੀਆਂ ਵੀ ਹਟਾ ਦਿਓਇਨ੍ਹਾਂ ਵਿਚ ਵੀ ਬਹੁਤ ਛੇਤੀ ਧੂੜ ਫਸ ਜਾਂਦੀ ਹੈਬਿਸਤਰੇ 'ਤੇ ਸਾਦੀ, ਨਰਮ ਸੂਤੀ ਚਾਦ ਜਾਂ ਸਿਰਹਾਣਾ ਰੱਖੋਗੱਦਿਆਂ, ਕੰਬਲਾਂ ਅਤੇ ਸਿਰਹਾਣਿਆਂ ਵਿਚਲੀ ਧੂੜ ਸਭ ਤੋਂ ਵੱਧ ਖਤਰਨਾਕ ਹੈਗੱਦੇ ਅਤੇ ਸਿਰਹਾਣੇ 'ਤੇ ਖਾਸ ਕਿਸਮ ਦੀ ਧੂੜ ਨਾ ਜੰਮਣ ਵਾਲੀ ਚਾਦਰ ਜਾਂ ਗਿਲਾਫ, ਜਿਨ੍ਹਾਂ ਵਿਚ ਜ਼ਿੱਪਰ ਲੱਗੇ ਹੋਣ, ਵਿਛਾਓਜੂਟ ਦੇ ਗੱਦਿਆਂ ਅਤੇ ਸਿਰਹਾਣਿਆਂ ਦੀ ਵਰਤੋਂ ਨਾ ਕਰੋਕਿਸੇ ਵੀ ਹੋਰ ਗੱਦੇ, ਨਾਲੋਂ ਸਾਧਾਰਨ ਗੱਦਾ ਹੀ ਬਿਹਤਰ ਹੈਚਾਦਰ, ਗਿਲਾਫ ਅਤੇ ਕੰਬਲ ਨੂੰ ਲਗਾਤਾਰ ਗਰਮ ਪਾਣੀ ਨਾਲ ਥੋਵੋ
ਸਾਫ ਅਤੇ ਤਾਜ਼ੀ ਹਵਾ ਲਈ ਖਿੜਕੀਆਂ ਹਮੇਸ਼ਾ ਖੁੱਲ੍ਹੀਆਂ ਰੱਖੋਜਦੋਂ ਸਾਹ ਰਾਹੀਂ ਦਮੇ ਦੀ ਦਵਾਈ ਲਈ ਜਾਂਦੀ ਹੈ ਤਾਂ ਇਹ ਸਾਹ ਨਾਲੀਆਂ ਰਾਹੀਂ ਹੋ ਕੇ ਫੇਫੜਿਆਂ ਤੱਕ ਪਹੁੰਚਦੀ ਹੈ, ਜਿਥੇ ਇਸ ਦੀ ਲੋੜ ਹੁੰਦੀ ਹੈ ਦਮੇ ਲਈ ਵੱਖ-ਵੱਖ ਕਿਸਮਾਂ ਦੇ ਇਨਹੇਲਰ ਆਉਂਦੇ ਹਨ ਕੁਝ ਸਪ੍ਰੇਅ ਦੇ ਰੂਪ ਵਿਚ ਅਤੇ ਕੁਝ ਪਾਊਡਰ ਦੇ ਰੂਪ ਵਿਚਦਮੇ ਦਾ ਮਰੀਜ਼ ਕਿੰਨੀ ਆਸਾਨੀ ਨਾਲ ਸਾਹ ਲੈ ਸਕਦਾ ਹੈ, ਇਹ ਜਾਂਚਣ ਲਈ ਪੀਕ ਪਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈਇਸ ਦੀ ਮਦਦ ਨਾਲ ਡਾਕਟਰ ਦਮੇ ਦੀ ਮਰੀਜ਼ ਦੀ ਸਹੀ ਪਛਾਣ ਕਰ ਸਕਦੇ ਹਨ ਭਾਵ ਤੁਹਾਨੂੰ ਦਮੇ ਦੀ ਬਿਮਾਰੀ ਹੈ ਜਾਂ ਨਹੀਂ, ਦਮੇ ਦਾ ਦੌਰਾ ਕਿੰਨਾ ਗੰਭੀਰ ਜਾਂ ਕਿੰਨਾ ਸਾਧਾਰਨ ਹੋ ਸਕਦਾ ਹੈ
ਇਸ ਦੀ ਮਦਦ ਨਾਲ ਡਾਕਟਰ ਇਹ ਵੀ ਪਤਾ ਲੱਗਾ ਸਕਦੇ ਹਨ ਕਿ ਸਮੇਂ ਦੇ ਨਾਲ-ਨਾਲ ਦਮੇ 'ਤੇ ਕਿੰਨਾ ਕਾਬੂ ਪਾਇਆ ਜਾ ਸਕਦਾ ਹੈਰੋਜ਼ਾਨਾ ਘਰ ਵਿਚ ਪੀਕ ਪਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈਇਸ ਤਰ੍ਹਾਂ ਮਰੀਜ਼ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਦਮੇ ਦੀ ਦਵਾਈ ਦੀ ਜ਼ਿਆਦਾ ਲੋੜ ਕਦੋਂ ਪੈ ਸਕਦੀ ਹੈ


Reply
« Health - Very Very Important Tips | ਕੈਂਸਰ ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ »

Similar Threads for : ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ
Copy-Paste: Kutti Vehrda
ਚਾਂਦੀ ਦੀ ਗੜਬੀ
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ

Contact Us - DMCA - Privacy - Top
UNP