Palang Tod
VIP



ਇਹ ਪਦਾਰਥ ਸਿਹਤ ਲਈ ਕਾਫੀ ਚੰਗੇ ਹੁੰਦੇ ਹਨ। ਇਨ੍ਹਾਂ ਵਿਚ ਪੋਸ਼ਕ ਤੱਤਾਂ ਦੀ ਭਰਮਾਰ ਹੁੰਦੀ ਹੈ। ਇਹ ਪ੍ਰੋਟੀਨ, ਖਣਿਜ ਅਤੇ ਐਂਟੀਆਕਸੀਡੈਂਟ ਵਿਟਾਮਿਨ ਦੇ ਚੰਗੇ ਸਰੋਤ ਹਨ।
ਮੂੰਗਫਲੀ : ਹਾਰਵਰਡ ਸਕੂਲ ਪਬਲਿਕ ਹੈਲਥ ਦੀ ਇਕ ਅਧਿਐਨ ਰਿਪੋਰਟ ਅਨੁਸਾਰ ਜੇ ਔਰਤਾਂ 28 ਗ੍ਰਾਮ ਦੀ ਮਾਤਰਾ ਵਿਚ ਮੂੰਗਫਲੀ ਦਾ ਹਫਤੇ ਵਿਚ 4-5 ਵਾਰ ਸੇਵਨ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ। ਮੂੰਗਫਲੀ ਦੀ ਉੱਚ ਮਾਤਰਾ ਵਿਚ ਅਸੰਤ੍ਰਪਤ ਚਰਬੀ, ਮੈਗਨੀਸ਼ੀਅਮ ਅਤੇ ਰੇਸ਼ੇ ਹੁੰਦੇ ਹਨ ਜੋ ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਇਸ ਵਿਚ ਅਜਿਹੇ ਰੇਸ਼ੇ ਵੀ ਹੁੰਦੇ ਹਨ, ਜਿਨ੍ਹਾਂ ਨਾਲ ਇੰਸੁਲਿਨ ਦਾ ਸ੍ਰਾਵ ਵਧਣ ਵਿਚ ਸਹਾਇਤਾ ਮਿਲਦੀ ਹੈ।
ਇਨ੍ਹਾਂ ਵਿਚ ਓਮੇਗਾ-2 ਫੈਟਸ ਦੀ ਉੱਚ ਮਾਤਰਾ ਹੁੰਦੀ ਹੈ ਜੋ ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਦੀ ਹੈ ਅਤੇ ਖੂਨ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਕੇ ਚਮੜੀ ਨੂੰ ਲਚੀਲਾ ਬਣਾਉਂਦੀ ਹੈ। ਇਹ ਆਇਰਨ, ਜ਼ਿੰਕ, ਵਿਟਾਮਿਨ 'ਈ', ਫੋਲਿਕ ਐਸਿਡ ਆਦਿ ਨਾਲ ਭਰਪੂਰ ਹੁੰਦੀ ਹੈ, ਜੋ ਰਿਜਰਵੇਟ੍ਰਾਲ ਬਣਾਉਂਦੇ ਹਨ। ਰਿਜਰਵੇਟ੍ਰਾਲ ਕੈਂਸਰ ਪੈਦਾ ਕਰਨ ਵਾਲੇ ਮੁਕਤ ਰੈਡੀਕਲਸ ਨੂੰ ਖਤਮ ਕਰਦਾ ਹੈ।
ਅਖਰੋਟ : ਪੇਨ ਸਟੇਟ ਯੂਨੀਵਰਸਿਟੀ ਅਨੁਸਾਰ ਅਖਰੋਟ ਸਿਰਫ ਐਲ.ਡੀ.ਐਲ. (ਬੁਰੇ ਕੋਲੈਸਟ੍ਰੋਲ) ਨੂੰ ਹੀ ਘੱਟ ਨਹੀਂ ਕਰਦੇ, ਸਗੋਂ ਇਨ੍ਹਾਂ ਦੇ ਸੇਵਨ ਨਾਲ ਖੂਨ ਵਹਿਣੀ ਨਲਿਕਾਵਾਂ ਵਿਚ ਸੋਜ ਵੀ ਘੱਟ ਹੁੰਦੀ ਹੈ, ਜਿਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਅਖਰੋਟ ਵਿਟਾਮਿਨ 'ਈ', ਆਇਰਨ, ਮੈਂਗਨੀਜ਼, ਫਾਸਫੋਰਸ, ਪੋਟਾਸ਼ੀਅਮ ਦਾ ਕਾਫੀ ਵਧੀਆ ਸਰੋਤ ਹੈ। ਨਾਲ ਹੀ ਇਸ ਵਿਚ ਫੋਲਿਕ ਐਸਿਡ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਹੱਡੀਆਂ ਦੇ ਨਿਰਮਾਣ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ। ਇਸ ਵਿਚ ਵਿਟਾਮਿਨ 'ਬੀ' (ਪੀ.ਐੱਮ.ਸੀ.) ਦੀ ਘੱਟ ਸੰਭਾਵਨਾ ਹੁੰਦੀ ਹੈ।
ਕਾਜੂ : ਇਸ ਵਿਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਾਨੂੰ ਅਨੀਮੀਆ ਤੋਂ ਬਚਾਉਂਦਾ ਹੈ। ਇਸ ਵਿਚ ਜ਼ਿੰਕ ਉੱਚ ਮਾਤਰਾ ਵਿਚ ਹੁੰਦਾ ਹੈ, ਜੋ ਸਰੀਰ ਦੇ ਆਮ ਵਿਕਾਸ ਲਈ ਜ਼ਰੂਰੀ ਹੁੰਦਾ ਹੈ, ਸੈਕਸੁਅਲ ਵਿਕਾਸ ਵਿਚ ਸਹਾਇਕ ਹੁੰਦਾ ਹੈ ਅਤੇ ਇਮਿਊਨ ਸਿਸਟਮ ਦੀ ਪੁਨਰਉਤਪਤੀ ਲਈ ਜ਼ਰੂਰੀ ਹੈ।
ਇਸ ਤੋਂ ਇਲਾਵਾ ਕਾਜੂ ਕਾਪਰ, ਮੈਂਗਨੀਜ਼, ਫਾਸਫੋਰਸ, ਮੈਗਨੀਸ਼ੀਅਮ, ਵਿਟਾਮਿਨ 'ਬੀ' ਅਤੇ 'ਈ' ਦਾ ਵਧੀਆ ਸਰੋਤ ਹੈ।
ਬਦਾਮ : ਇਹ ਪ੍ਰੋਟੀਨ ਦਾ ਚੰਗਾ ਸਰੋਤ ਹਨ। ਇਨ੍ਹਾਂ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਕਾਪਰ, ਵਿਟਾਮਿਨ ਬੀ-2 ਅਤੇ ਹੋਰ ਐਂਟੀ-ਆਕਸੀਡੈਂਟ ਤੱਤ ਮੌਜੂਦ ਹਨ ਜੋ ਕੈਂਸਰ ਨਾਲ ਲੜਨ ਵਿਚ ਸਹਾਇਤਾ ਕਰਦੇ ਹਨ।
ਇਨ੍ਹਾਂ ਵਿਚ ਕੈਲਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ। ਜੋ ਲੋਕ ਉੱਚ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਹਨ, ਉਹ ਨਿਯਮਤ ਰੂਪ ਨਾਲ ਦਿਨ ਭਰ ਵਿਚ ਇਕ ਔਂਸ ਦੀ ਮਾਤਰਾ ਵਿਚ ਬਦਾਮ ਦਾ ਸੇਵਨ ਕਰਨ ਤਾਂ ਉਹ ਇਸ ਤੋਂ ਬਚ ਸਕਦੇ ਹਨ।