Avtar singh makkars son died

userid114437

Well-known member
ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਪੁੱਤਰ ਤਜਿੰਦਰਪਾਲ ਸਿੰਘ ਮੱਕੜ ਦੀ ਲੰਬੀ ਬੀਮਾਰੀ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਵਿਚ ਮੌਤ ਹੋ ਗਈ। ਉਹ ਕਿਡਨੀ ਅਤੇ ਲੀਵਰ ‘ਚ ਪਾਣੀ ਭਰਣ ਕਾਰਨ ਕਾਫੀ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਡੀ. ਐਮ. ਸੀ. ਲੁਧਿਆਣਾ ਅਤੇ ਦਿੱਲੀ ਵਿਚ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਆਪਣਾ ਆਖਰੀ ਸਾਹ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਆ।
ਸੂਤਰਾਂ ਨੇ ਦੱਸਿਆ ਕਿ ਤਜਿੰਦਰਪਾਲ ਸਿੰਘ ਮੱਕੜ ਐਤਵਾਰ ਰਾਤ ਤੋਂ ਹੀ ਵੈਂਟੀਲੇਟਰ ‘ਤੇ ਸਨ। 38 ਸਾਲਾ ਤਜਿੰਦਰਪਾਲ ਸਿੰਘ ਮੱਕੜ ਪਰਿਵਾਰ ‘ਚ ਬਹੁਤ ਚਹੇਤੇ ਸਨ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ (ਇਕ ਬੇਟਾ ਅਤੇ ਇਕ ਬੇਟੀ) ਛੱਡ ਗਏ ਹਨ। ਤਜਿੰਦਰਪਾਲ ਮੱਕੜ ਦਾ ਅੰਤਿਮ ਸੰਸਕਾਰ ਮੰਗਲਵਾਰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਹੋਵੇਗਾ। ਪੁੱਤਰ ਦੀ ਮੌਤ ਦੀ ਖਬਰ ਫੈਲਣ ਤੋਂ ਬਾਅਦ ਜਥੇਦਾਰ ਮੱਕੜ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ।
 
U

userid97899

Guest
ਜਿਹੜਾ ਗੁਰੂ ਘਰ ਦਾ ਖਾਂਦਾ ਹੈ ਓਸ ਨੂ ਲੈਣੇ ਦੇਣੇ ਇਥੇ ਹੀ ਹਨ .ਨਤੀਜਾ ਤੁਹਾਡੇ ਸਾਹਮਣੇ ਹੈ :haha
 
Top