UNP

ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚ

ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|| ਤੇਰੇ ਨੈਣਾਂ ਦੇ ਵਿੱਚ ਜੀਣਾਂ, ਤੇ ਬਾਹਾਂ ਚ’ ਮਰਣਾਂ ਚਾਹੁੰਦਾ ਹਾਂ.. ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|| ਤੇਰੇ .....


Go Back   UNP > Contributions > Lyrics

UNP

Register

  Views: 1275
Old 30-11-2010
gurpreetpunjabishayar
 
Post ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚ

ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਤੇਰੇ ਨੈਣਾਂ ਦੇ ਵਿੱਚ ਜੀਣਾਂ,
ਤੇ ਬਾਹਾਂ ਚ’ ਮਰਣਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਤੇਰੇ ਹਨ੍ਹੇਰੇ ਰਾਹਾਂ ਦੇ ਵਿੱਚ,
ਮੈਂ ਦੀਵਾ ਬਣ ਜਗ ਜਾਵਾਂ..
ਤੇਰੀ ਹਰ-ਇੱਕ ਪੀੜ ਦੇ ਗਲ ਮੈਂ,
ਤੈਥੋਂ ਪਹਿਲਾਂ ਲਗ ਜਾਵਾਂ..
ਤੇਰੀ ਛਾਂ ਲਈ ਤਪਦੇ ਥਲ ਵਿੱਚ,
ਰੁੱਖ ਬਣ ਖੜਨਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਜਿੱਥੋਂ ਲੰਘੇ ਤੇਰੇ ਰਾਹੀਂ,
ਮੈਂ ਫ਼ੁੱਲ ਬਣਕੇ ਵਿਛ ਜਾਵਾਂ..
ਆਪਣਾ ਹਰ-ਇੱਕ ਸੋਹਣਾਂ ਸੁਪਨਾਂ,
ਨੀਂਦ ਤੇਰੀ ਨਾਲ ਲਿਖ ਜਾਵਾਂ..
ਹਰ ਹਾਸਾ, ਮੁਸਕਾਨ ਤੇਰੀ ਦੇ,
ਨਾਂਵੇ ਕਰਣਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਗੰਗਾ-ਜਲ ਤੋਂ ਵੱਧ ਪਵਿੱਤਰ,
ਰੱਬ ਦੀ ਸੌਂਹ ਤੋਂ ਸੱਚਾ ਜੋ..
ਇੱਕੋ-ਵਾਅਦਾ ਹਾਂ ਮੈਂ ਕਰਦਾ,
ਮੌਤ ਨਾਲੋਂ ਵੀ ਪੱਕਾ ਜੋ..
ਹਰ-ਸੁੱਖ ਤੈਨੂੰ ਦੇਕੇ,
ਤੇਰਾ ਹਰ ਦੁੱਖ ਜਰਨਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ.


Reply
« ਦੇਬੀ ਜਿਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਹਨੂੰ ਆਏ. | ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ »

Similar Threads for : ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚ
Copy-Paste: Kutti Vehrda
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬ ਦੇ ਲੋਕ-ਗੀਤ
Life story Of Jagga Jatt!!!!!!!

Contact Us - DMCA - Privacy - Top
UNP