Lyrics ਚੇਤੇ ਕਰੀਂ By Kamal Heer

→ ✰ Dead . UnP ✰ ←

→ Pendu ✰ ←
Staff member
ਰੋਣਾ ਏ ਤੇ ਰੋ ਲਈਂ ਅੰਦਰ ਵੜ ਵੜ ਕੇ
ਐਵੇਂ ਮਰ ਨਾ ਜਾਵੀਂ ਮੇਰੇ ਸਿਰ ਚੜ ਕੇ
ਰੋਣਾ ਏ ਤੇ ਰੋ ਲਈਂ ਅੰਦਰ ਵੜ ਵੜ ਕੇ
ਐਵੇਂ ਮਰ ਨਾ ਜਾਵੀਂ ਮੇਰੇ ਸਿਰ ਚੜ ਕੇ
ਚੰਨਾ ਵਿਚੋਂ ਵਿਚ ਮਰੀਂ ਹਾਏ ਵਿਚੋਂ ਵਿਚ ਮਰੀਂ
ਚੰਨਾ ਵਿਚੋਂ ਵਿਚ ਮਰੀਂ, ਪਤਾ ਕਿਸੇ ਨੂੰ ਨਾ ਲਗੇ ਹਾਏ.........
ਕਹਿੰਦੀ ਏਦਾਂ ਚੇਤੇ ਕਰੀਂ, ਪਤਾ ਕਿਸੇ ਨੂੰ ਨਾ ਲੱਗੇ.......................੨

ਯਾਦ ਮੇਰੀ ਨੇ ਗੇੜਾ ਸੇੜਾ ਮਾਰੀ ਜਾਣਾ ਏ,
ਦਿਲ ਤੇਰੇ ਨੂੰ ਬਿਨ ਬਾਲਣ ਦੇ ਸਾੜੀ ਜਾਣਾ ਏ
ਯਾਦ ਮੇਰੀ ਨੇ ਗੇੜਾ ਸੇੜਾ ਮਾਰੀ ਜਾਣਾ ਏ,
ਦਿਲ ਤੇਰੇ ਨੂੰ ਬਿਨ ਬਾਲਣ ਦੇ ਸਾੜੀ ਜਾਣਾ ਏ
ਏਨਾ ਪਾਸੇ ਹੋ ਕੇ ਲੜੀਂ ਹਾਏ.........ਪਾਸੇ ਹੋ ਕੇ ਲੜੀਂ
ਏਨਾ ਪਾਸੇ ਹੋ ਕੇ ਲੜੀਂ, ਪਤਾ ਕਿਸੇ ਨੂੰ ਨਾ ਲੱਗੇ ਹਾਏ.................
ਕਹਿੰਦੀ ਏਦਾਂ ਚੇਤੇ ਕਰੀਂ, ਪਤਾ ਕਿਸੇ ਨੂੰ ਨਾ ਲੱਗੇ.......................੨

ਕੌਣ ਮਾਰੂਗਾ ਫੂਕਾਂ ਜਿਹੜੇ ਫੱਟ ਲਕੋ ਲਏ ਤੂੰ.
ਬਾਕੀ ਸਭ ਕੁੱਝ ਦੇ ਕੇ ਮੇਰੇ ਖਤ ਲਕੋ ਲਏ ਤੂੰ
ਕੌਣ ਮਾਰੂਗਾ ਫੂਕਾਂ ਜਿਹੜੇ ਫੱਟ ਲਕੋ ਲਏ ਤੂੰ.
ਬਾਕੀ ਸਭ ਕੁੱਝ ਦੇ ਕੇ ਮੇਰੇ ਖਤ ਲਕੋ ਲਏ ਤੂੰ
ਕਿਤੇ ਕੱਲਾ ਬਹਿ ਕੇ ਪੜੀਂ ਹਾਏ...... ਕੱਲਾ ਬਹਿ ਕੇ ਪੜੀਂ
ਕਿਤੇ ਕੱਲਾ ਬਹਿ ਕੇ ਪੜੀਂ, ਪਤਾ ਕਿਸੇ ਨੂੰ ਲੱਗੇ ਹਾਏ.........
ਕਹਿੰਦੀ ਏਦਾਂ ਚੇਤੇ ਕਰੀਂ, ਪਤਾ ਕਿਸੇ ਨੂੰ ਨਾ ਲੱਗੇ.......................੨

ਐਵੇਂ ਨਾ "ਸੁੱਖਪਾਲ" ਲੋਕਾਂ ਦੀ ਨਜ਼ਰੀਂ ਚੜ ਜਾਵੀਂ,
ਮਾਰ ਮਾਰ ਕੇ ਗੇੜੇ, ਨਾ ਰਾਹ ਨੀਵੇਂ ਕਰ ਜਾਵੀਂ
ਐਵੇਂ ਨਾ "ਸੁੱਖਪਾਲ" ਲੋਕਾਂ ਦੀ ਨਜ਼ਰੀਂ ਚੜ ਜਾਵੀਂ,
ਮਾਰ ਮਾਰ ਕੇ ਗੇੜੇ, ਨਾ ਰਾਹ ਨੀਵੇਂ ਕਰ ਜਾਵੀਂ.....
ਸ਼ਹਿਰ ਪਰਦੇ ਨਾ ਵੜੀਂ.......
ਸ਼ਹਿਰ ਭਰਦੇ ਨਾ ਵੜੀਂ, ਪਤਾ ਕਿਸੇ ਨੂੰ ਨਾ ਲੱਗੇ ਹਾਏ.....
ਕਹਿੰਦੀ ਏਦਾਂ ਚੇਤੇ ਕਰੀਂ, ਪਤਾ ਕਿਸੇ ਨੂੰ ਨਾ ਲੱਗੇ.......................੨
 

jazzbrar

Member

ਸ਼ਹਿਰ ਭਰਦੇ ਨਾ ਵੜੀਂ, ਪਤਾ ਕਿਸੇ ਨੂੰ ਨਾ ਲੱਗੇ ਹਾਏ.....

ਵੀਰ ਸ਼ਹਿਰ ਪਰਦੇ ਨਾ ਵੜੀਂ ਹੈ,ਕਿਰਪਾ ਕਰਕੇ ਠੀਕ ਕਰਨਾ ਬਾਕੀ ਗੀਤ ਬਹੁਤ ਹੀ ਵਧੀਆ ਹੈ|ਧੰਨਵਾਦ:wah
 
Top