ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ

sohni girl

shoukeen jatti
ਰੋਣਾ ਏ ਤੇ ਰੋ ਲਈਂ ਅੰਦਰ ਵੜ-ਵੜਕੇ,
ਐਵੇਂ ਮਰ ਨਾ ਜਾਵੀਂ ਮੇਰੇ ਸਿਰ ਚੜਕੇ,
ਚੰਨਾਂ ਵਿੱਚੋ-ਵਿੱਚ ਮਰੀਂ ਪਤਾ ਕਿਸੇ ਨੂੰ ਨਾ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ,
ਯਾਦ ਮੇਰੀ ਨੇ ਗੇੜਾ-ਛੇੜਾ ਮਾਰੀ ਜਾਣਾ ਏ,
ਦਿਲ ਤੇਰੇ ਨੂੰ ਬਿਨ ਬਾਲਣ ਦੇ ਸਾੜੀ ਜਾਣਾ ਏ,
ਇਹਨਾ ਪਾਸੇ ਹੋ ਕੇ ਲੜੀਂ ਪਤਾ ਕਿਸੇ ਨੂੰ ਨਾ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ,
ਕੋਣ ਮਾਰੂਗਾ ਫੂਕਾਂ ਜਿਹੜੇ ਫੱਟ ਲੁਕੋ ਲਏ ਤੂੰ,
ਬਾਕੀ ਸਭ ਕੁਝ ਦੇਕੇ ਮੇਰੇ ਖਤ ਲੁਕੋ ਲਏ ਤੂੰ,
ਕਿਤੇ ਕੱਲਾ ਬੈਠ ਪੜੀਂ ਪਤਾ ਕਿਸੇ ਨੂੰ ਨਾ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ,
ਐਵੇਂ ਨਾ ਤੂੰ ਯਾਰ ਲੋਕਾਂ ਦੀ ਨਜ਼ਰੀਂ ਚੜ ਜਾਵੀਂ,
ਮਾਰ-ਮਾਰ ਕੇ ਗੇੜੇ ਨਾ ਰਾਹ ਨੀਵੇਂ ਕਰ ਜਾਵੀਂ,
ਸ਼ਹਿਰ ਪਰਦੇ ਨਾ ਵੜੀਂ ਪਤਾ ਕਿਸੇ ਨੂੰ ਲੱਗੇ,
ਕਹਿੰਦੀ ਏਦਾਂ ਚੇਤੇ ਕਰੀਂ ਪਤਾ ਕਿਸੇ ਨੂੰ ਨਾ ਲੱਗੇ
 
Top