Dasam Granth Discussion

Yaar Punjabi

Prime VIP
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਦਸਮ ਵਿਰੋਧੀ ਅਕਸਰ ਕਹਿੰਦੇ ਸੁਣੇ ਜਾਂਦੇ ਨੇ ਕੇ ਜੀ ਕੇ ਬਚਿਤਰ ਨਾਟਕ ਜੰਤਰ ਮੰਤਰ ਪੜਨ ਦੀ ਸਿਖਿਆ ਦਿੰਦਾ, ਹਿੰਦੂ ਬਣਾਉਂਦਾ, ਲਓ ਆਪਾਂ ਅੱਜ ਸ੍ਰੀ ਦਸਮ ਗ੍ਰੰਥ ਵਿਚਲੀ ਰਚਨਾ ਬਚਿਤਰ ਨਾਟਕ ਵਿਚ ਦੇਖ ਲੈਂਦੇ ਹਾਂ ਕੇ ਮੰਤਰ ਪੜਨ ਵਾਲੇ ਤੇ ਜੋਗੀਆਂ ਬਾਰੇ ਗੁਰੂ ਸਾਹਿਬ ਦੇ ਕੀ ਵਿਚਾਰ ਨੇ :

ਲਿਖੰ ਜੰਤ੍ਰ ਕੇਤੇ ਪੜ੍ਹੰ ਮੰਤ੍ਰ ਕੋਟੰ ॥ ਬਿਨਾ ਸਰਨ ਤਾਂ ਕੀ ਨਹੀ ਔਰ ਓਟੰ ॥੬੧॥
ਲਿਖੰ ਜੰਤ੍ਰ ਥਾਕੇ ਪੜ੍ਹੰ ਮੰਤ੍ਰ ਹਾਰੇ ॥ ਕਰੇ ਕਾਲ ਕੇ ਅੰਤ ਲੈ ਕੈ ਬਿਚਾਰੇ ॥
ਕਿਤਿਓ ਤੰਤ੍ਰ ਸਾਧੇ ਜੁ ਜਨਮੰ ਬਿਤਾਇਓ ॥ ਭਏ ਫੋਕਟੰ ਕਾਜ ਏਕੈ ਨ ਆਇਓ ॥੬੨॥
ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ॥ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ॥
ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ॥ ਸਭੈ ਫੋਕਟੰ ਧਰਮ ਕਾਮੰ ਨ ਆਯੰ ॥੬੩॥

ਅਰਥ - ਲੋਕਾਂ ਨੇ ਕਰੋੜਾਂ ਜੰਤਰ ਮੰਤਰ ਪੜ ਕੇ ਦੇਖ ਲਏ , ਪਰ ਪਰਮੇਸ੍ਵਰ ਦੀ ਸ਼ਰਨ ਵਿਚ ਆਏ ਬਿਨਾ ਕੋਈ ਚਾਰਾ ਨਹੀਂ, ਇਹ ਲੋਕ ਜੰਤਰ ਮੰਤਰ ਪੜ ਪੜ ਕੇ ਲਿਖ ਲਿਖ ਕੇ ਹਾਰ ਗਏ, ਪਰ ਫਿਰ ਵੀ ਇਹ ਕਾਲ ਵੱਸ ਹੀ ਰਹਿੰਦੇ ਨੇ, ਇਹਨਾ ਲੋਕਾਂ ਨੇ ਆਪਣੇ ਪੂਰੇ ਜਨਮ ਹੀ ਤੰਤਰ ਸਾਧਨ ਵਿਚ ਬਰਬਾਦ ਕਰ ਦਿਤੇ, ਏਹੋ ਜਹੇ ਫੋਕਟ ਕੰਮ ਵਿਚ ਜੀਵਨ ਬਰਬਾਦ ਕਰ ਦਿਤੇ ਪਰ ਇਹ ਇਕ ਵਾਰ ਵੀ ਕੰਮ ਨਹੀਂ ਆਏ......ਕੀਤੇ ਇਹ ਨਾਸਾਂ ਮੁੰਦ ਬ੍ਰਹਮ ਚਾਰੀ ਬਣੇ ਬੈਠੇ ਨੇ, ਕਿਤੇ ਇਹ ਲੋਕ ਗਲ ਵਿਚ ਮਾਲਾਵਾਂ ਪਾ ਕੇ , ਤੇ ਕਿਤੇ ਸਿਰ ਤੇ ਜਟਾਵਾਂ ਧਰੀ ਬੈਠੇ ਨੇ, ਕਿਤੇ ਕੰਨ ਪਾਟੇ ਜੋਗੀ ਬਣੇ ਬੈਠੇ ਨੇ....ਪਰ ਇਹ ਸਭ ਕੰਮ ਫੋਕਟ ਹੀ ਹਨ ਮ ਇਹਨਾ ਵਿਚੋਂ ਇਕ ਵੀ ਕੰਮ ਨਹੀਂ ਆਉਣਾ ਕੀਤੇ
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀਤਾ ਗਿਆ?

(ਡਾਕਟਰ ਹਰਜਿੰਦਰ ਸਿੰਘ ਦਿਲਗੀਰ)

(ੳ) ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਦਸਮਗ੍ਰੰਥ ਵਿਚ ਕੀ ਹੈ? ਇਸ ਵਿਚਲੀਆਂ ਕਵਿਤਾਵਾਂ ਵਿਚ ਮੁਖ ਇਹ ਹਨ:

1. ਚੰਡੀ/ਦੁਰਗਾ/ਭਗਵਤੀ ਦੀ ਸਿਫ਼ਤ ਵਿਚ 3 ਵਾਰਾਂ (74-127 ਤਕ, 54 ਸਫ਼ੇ)
2. ਹਿੰਦੂ ਅਵਤਾਰਾਂ ਦੀਆਂ ਸਿਫ਼ਤਾਂ, ਚੌਬੀਸ ਅਵਤਾਰ, ਬ੍ਰਹਮਾ ਅਵਤਾਰ, ਰੁਦ੍ਰ ਅਵਤਾਰ (155-709, 555 ਸਫ਼ੇ), ਯਾਨਿ (54+555) 609 ਸਫ਼ਿਆਂ ਵਿਚ ਕਾਲਪਨਿਕ ਹਿੰਦੂ ਅਵਤਾਰਾਂ, ਦੇਵੀ-ਦੇਵਤਿਆਂ ਦੀਆਂ ਕਹਾਣੀਆਂ ਹਨ ਤੇ ਉਨ੍ਹਾਂ ਦੇ ਕਾਰਨਾਮਿਆਂ ਅਤੇ ਤਾਕਤ ਦੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ।
3. ਸ਼ਸਤ੍ਰ ਨਾਮ ਮਾਲਾ (717-808, 92 ਸਫ਼ੇ); ਯਾਨਿ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀਆਂ ਸਿਫ਼ਤਾਂ ਹਨ।
4. ਚਰਿਤਰੋਪਾਖਯਾਨ (809-1388, 580 ਸਫ਼ੇ)+ਹਕਾਇਤਾਂ (1394-1428, 35 ਸਫ਼ੇ), ਕੁਲ 615 ਸਫ਼ੇ ਹਨ, ਯਾਨਿ ਕੰਜਰ ਔਰਤਾਂ ਦੀਆਂ ਕਹਾਣੀਆਂ।
5. ਬਚਿਤਰ ਨਾਟਕ (39-73, 35 ਸਫ਼ੇ), ਜਿਸ ਵਿਚ ਪਹਿਲਾ ਅੱਧਾ ਹਿੱਸਾ ਮਿਥਹਾਕਸ ਗੱਪਾਂ ਤੇ ਦੂਜਾ ਅੱਧਾ ਹਿੱਸਾ 1685 ਤੋਂ 1696 ਤਕ ਦੀਆਂ ਘਟਨਾਵਾਂ ਹਨ।
6. ਫੁਟਕਲ (709-712, 4 ਸਫ਼ੇ), ਜ਼ਫ਼ਰਨਾਮਾ (1389-94, 6 ਸਫ਼ੇ),
7. ਜਾਪੁ, ਸਵੈਯੇ, ਅਕਾਲ ਉਸਤਤ (1-38).

ਇੰਞ ਇਸ ਅਖੋਤੀ ਦਸਮਗ੍ਰੰਥ ਵਿਚ 609 ਸਫ਼ੇ ਕਾਲਪਨਿਕ ਹਿੰਦੂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਨਾਲ (ਤੇ ਬਚਿਤਰ ਨਾਟਕ ਦੇ ਪਹਿਲੇ 20 ਸਫ਼ੇ ਵੀ ਹਿੰਦੂ ਮਿਥਹਾਸ ਦੀਆਂ ਗੱਪਾਂ ਦੀਆਂ ਕਹਾਣੀਆਂ ਹਨ), 615 ਸਫ਼ੇ ਕੰਜਰ ਔਰਤਾਂ ਦੇ ਕਾਰਨਾਮਿਆਂ ਨਾਲ, 92 ਸਫ਼ੇ ਪੁਰਾਣੇ ਹਥਿਆਰਾਂ ਬਾਰੇ ਹਨ। ਕੁਲ ਮਿਲਾ ਕੇ (609 + 615 + 20 + 92) 1346 ਸਫ਼ੇ, ਯਾਨਿ 96%, ਅਜਿਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ, ਰੂਹਾਨੀਅਤ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ।ਇਨ੍ਹਾਂ ਸਫ਼ਿਆਂ ਵਿਚ ਨਾ ਰੱਬ ਦੀ ਗੱਲ ਹੈ, ਨਾ ਗੁਰੂ ਦੀ, ਨਾ ਨਾਮ ਜਪਣ ਦੀ, ਨਾ ਧਰਮ ਦੀ, ਨਾ ਰੂਹ ਦੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕੁਝ ਲੋਕ ਇਸ ਦਾ ਮੁਕਾਬਲਾ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹਨ ਅਤੇ ਇਸ ਕਿਤਾਬ ਨੂੰ ਉਸ ਦੇ ਬਰਾਬਰ ਰਖਦੇ ਹਨ। ਇਹ ਲੋਕ ਕਿਹੜਾ ਮੂੰਹ ਲੈ ਕੇ ਗੁਰੂ ਦੀ ਦਰਗਾਹ ਵਿਚ ਪੇਸ਼ ਹੋਣਗੇ? ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ? ਇਸ ਤੋਂ ਵੱਡਾ ਪਾਪ ਹੋਰ ਕੋਈ ਨਹੀਂ ਹੋ ਸਕਦਾ!

(ਅ) ਦੂਜਾ ਅਹਿਮ ਸਵਾਲ ਹੈ ਹਰ ਇਕ ਸਿੱਖ ਦੇ ਮਨ ਵਿਚ ਆਉਂਦਾ ਹੈ ਕਿ ਜੇ ਇਹ ਦਸਮਗ੍ਰੰਥ ਸਿੱਖਾਂ ਦਾ ਗ੍ਰੰਥ ਸੀ ਤਾਂ ਕਦੇ ਕਿਸੇ ਸਿੱਖ ਰਾਜੇ ਨੇ ਇਸ ਦਾ ਨਾਂ ਨਹੀਂ ਲਿਆ; ਸਿੰਘ ਸਭਾ ਲਹਿਰ (ਦੋਵੇਂ ਗਰੁੱਪ) ਨੇ ਇਸ ਨੂੰ ਪ੍ਰਚਾਰਿਆ ਨਹੀਂ; ਅਕਾਲੀ ਦਲਾਂ ਨੇ ਇਸ ਦੀ ਕਦੇ ਗੱਲ ਨਹੀਂ ਕੀਤੀ ਸੀ; ਹੋਰ ਤਾਂ ਹੋਰ ਪਹਿਲਾਂ ਕਿਸੇ ਡੇਰੇ (ਸਣੇ ਭਿੰਡਰਾਂ ਗੁਰੱਪ ਦੇ ਡੇਰੇ: ਚੌਕ ਮਹਿਤਾ, ਸੰਗਰਾਵਾਂ, ਸੱਤੋਵਾਲੀ, ਲੰਮਾ ਜੱਟਪੁਰਾ) ਨੇ ਇਸ ਅਖੌਤੀ ਗ੍ਰੰਥ ਵਾਸਤੇ ਕਦੇ ਵੀ, ਜ਼ਰਾ-ਮਾਸਾ ਵੀ, ਮੁਹਿੰਮ ਕਿਉਂ ਨਹੀਂ ਚਲਾਈ ਸੀ? ਇਸ ਦਾ ਪ੍ਰਚਾਰ 2006 ਵਿਚ ਕਿਉਂ ਸ਼ੁਰੂ ਹੋਇਆ?

ਇਸ ਦੇ ਦੋ ਮੁਖ ਕਾਰਨ ਹਨ:

(1) ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦੀ ਸਾਜ਼ਿਸ਼

2004 ਵਿਚ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿਆਰ ਹੋਣ ਦੀ ਚੌਥੀ ਸ਼ਤਾਬਦੀ ਮਨਾਈ ਸੀ ਅਤੇ 2008 ਵਿਚ ਇਸ ਦੀ ਗੁਰਗੱਦੀ ਦੀ ਤੀਜੀ ਸ਼ਤਾਬਦੀ ਮਨਾਉਣ ਜਾ ਰਹੇ ਸਨ। ਇਸ ਨਾਲ ਦੁਨੀਆਂ ਭਰ ਦੇ ਲੋਕਾਂ ਵਿਚ ‘ਸ਼ਬਦ ਗੁਰੂ’ ਦੀ ਅਹਮੀਅਤ ਦਾ ਪ੍ਰਚਾਰ ਹੋਣਾ ਸੀ। ‘ਸ਼ਬਦ ਗੁਰੂ’ ਦਾ ਫ਼ਲਸਫ਼ਾ ਦੁਨੀਆਂ ਵਿਚ ਕਿਸੇ ਧਰਮ ਕੋਲ ਨਹੀਂ ਅਤੇ ਧਰਮ ਅਤੇ ਫ਼ਲਸਫ਼ੇ ਵਿਚ ਇਸ ਤੋਂ ਉਪਰ ਕੋਈ ਗੱਲ ਨਹੀਂ ਹੋ ਸਕਦੀ। ਇਸ ਨੂੰ ਛੁਟਿਆਉਣ ਵਾਸਤੇ ਦੁਨੀਆਂ ਭਰ ਵਿਚ ਸਾਜ਼ਸਾਂ ਘੜੀਆਂ ਗਈਆਂ ਸਨ।

ਸਭ ਤੋਂ ਪਹਿਲੀ ਸਾਜ਼ਸ਼ ਖਾਲਸੇ ਦੀ ਤੀਜੀ ਸ਼ਤਾਬਦੀ (1999) ਤੋਂ ਇਕ ਦਮ ਬਾਅਦ ਘੜੀ ਗਈ ਸੀ ਜਿਸ ਹੇਠ ਸਿੱਖਾਂ ਵਿਚ ਸਾਧਾਂ ਦੇ ਵੱਗ ਪੈਦਾ ਕੀਤੇ ਗਏ; ਉਨ੍ਹਾਂ ਦਾ ਪ੍ਰਚਾਰ ਤੇ ਪਰਸਾਰ ਕੀਤਾ ਗਿਆ; ਮੀਡੀਆ ਅਤੇ ਸਿੱਖ ਵਿਰੋਧੀ ਅਦਾਰਿਆਂ ਰਾਹੀਂ ਉਨ੍ਹਾਂ ਨੂੰ ਸਿੱਖਾਂ ਵਿਚ ਕਾਇਮ ਕਰਨ ਵਾਸਤੇ ਸਾਰਾ ਜ਼ੋਰ ਲਾਇਆ ਗਿਆ। ਸਾਧਾਂ ਦਾ ਜਿੰਨਾ ਪ੍ਰਚਾਰ ਇਸ ਕਾਲ ਵਿਚ ਹੋਇਆ ਸੀ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਇਸ ਦਾ ਸਿਰਫ਼ ਇਕੋ-ਇਕ ਕਾਰਨ ਸੀ: “ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਦੇ ਸ਼ਰੀਕ ਪੈਦਾ ਕੀਤੇ ਜਾਣ; ਦੂਜਾ ਸਿੱਖਾਂ ਦਾ ਸਰਮਾਇਆ ਇਨ੍ਹਾਂ ਸਾਧਾਂ ਦੇ ਡੇਰਿਆਂ ‘ਤੇ ਪੁੱਜੇ ੳਤੇ ਸਿੱਖ ਗੁਰਦੁਆਰਿਆਂ ਨੂੰ ਛੱਡ ਕੇ ਡੇਰਿਆਂ ਨਾਲ ਜੁੜ ਜਾਣ। ਇਸ ਪ੍ਰਾਜੈਕਟ ਵਿਚ ਸਾਰੀਆਂ ਸਿੱਖ ਦੁਸ਼ਮਣ ਧਿਰਾਂ ਨੇ ਰੋਲ ਅਦਾ ਕੀਤਾ ਅਤੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ । ਅਜ ਪੰਜਾਬ ਵਿਚ ਘਟੋ ਘਟ 25 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨੀ ਦਰਬਾਰ ਸਾਹਿਬ ਤੋਂ ਕਿਤੇ ਵਧ ਹੈ ਅਤੇ 500 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨ ਬਹੁਤ ਵੱਡੇ ਤਵਾਰੀਖ਼ੀ ਗੁਰਦੁਆਰਿਆਂ ਤੋਂ ਵੀ ਵਧ ਹੈ। ਪੰਜਾਬ ਦੇ ਸ਼ਹਿਰਾਂ ਅਤੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿਚ 15000 ਦੇ ਕਰੀਬ ਗੁਰਦਆਰੇ ਹਨ ਪਰ ਡੇਰਿਆਂ ਦੀ ਗਿਣਤੀ ਇਨ੍ਹਾਂ ਤੋਂ ਕਿਤੇ ਵਧ ਹੈ। ਦੂਜਾ ਇਨ੍ਹਾਂ ਦੀਆਂ ਜ਼ਮੀਨਾਂ ਅਤੇ ਆਮਦਨਾਂ ਗੁਰਦੁਆਰਿਆਂ ਦੀਆਂ ਕੁਲ ਆਮਦਨਾਂ ਤੋਂ ਬਹੁਤ ਹੀ ਵਧ ਹਨ। ਸਿੱਖਾਂ ਨੂੰ ਗੁਰਦੁਆਰਿਆਂ ਤੋਂ ਡੇਰਿਆਂ ਵਿਚ ਲੈ ਜਾਣਾ ਸਿੱਖ ਦੁਸ਼ਮਣਾਂ ਦੀ ਬਹੁਤ ਬਹੁਤ ਵੱਡੀ ਕਾਮਯਾਬੀ ਹੈ। ਰਾਧਾ ਸੁਆਮੀ, ਨਾਮਧਾਰੀ, ਨੂਰਮਹਿਲੀਆ, ਸਰਸਾ ਡੇਰਾ, ਭਨਿਆਰਾ ਵਗ਼ੈਰਾ ਦੀਆਂ ਕਾਰਵਾਈਆਂ ਇਸ ਸਾਜ਼ਸ਼ ਤੋਂ ਵਖਰੀਆਂ ਹਨ।

ਦੂਜੀ ਸਾਜ਼ਿਸ਼ 2006 ਵਿਚ ਘੜੀ ਗਈ ਜਿਸ ਹੇਠ ਅਖੋਤੀ ਦਸਮਗ੍ਰੰਥ ਨਾਂ ਦੀ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆਉਣ ਦੀ ਕਰਤੂਤ ਕੀਤੀ ਗਈ। 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈਕਾ ਵਿਚ ਦਸਮਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਪਾਠ ਕੀਤੇ ਗਏ ਤੇ ਗੁਰੂ ਦਾ ਇਕ ਹੋਰ ਸ਼ਰੀਕ ਪੈਦਾ ਕੀਤਾ ਗਿਆ। ਇਕ ਪਾਸੇ ਰੱਬ, ਨਾਮ, ਭਗਤੀ ਦਾ ਪਾਠ ਹੋ ਰਿਹਾ ਸੀ ਤੇ ਦੁਜੇ ਪਾਸੇ ਰਾਮ, ਕ੍ਰਿਸ਼ਨ, ਰੁਦਰ, ਨੇਹਕਲੰਕੀ, ਵਿਸ਼ਨੂ ਤੇ ਦੁਰਗਾ ਦੀਆਂ ਸਿਫ਼ਤਾਂ ਉਚਾਰੀਆਂ ਜਾ ਰਹੀਆਂ ਸਨ ਤੇ ਜਾਂ ਫਿਰ ਕਾਮ, ਭੋਗ ਕਰਨ ਦੇ ਵੱਖ-ਵੱਖ ਆਸਨਾਂ ਅਤੇ ਸਾਜ਼ਸ਼ਾਂ ਘੜਨ ਦੇ ਤਰੀਕਿਆਂ ਦਾ ਪਾਠ ਕੀਤਾ ਜਾ ਰਿਹਾ ਸੀ। ਕੇਸ ਦਾੜ੍ਹੀ ਰੱਖ ਕੇ, ਪੱਗਾਂ ਬੰਨ੍ਹ ਕੇ ਇਸ ਕੰਜਰ ਹਰਕਤ ਕਰਨ ਵਾਲਿਆਂ ਨੂੰ ਜ਼ਰਾ ਮਾਸਾ ਵੀ ਸ਼ਰਮ ਨਾ ਆਈ। ਪਰ, ਉਨ੍ਹਾਂ ਦੀ ਰੂਹ ਵਿਚ ਮੱਸਾ ਰੰਘੜ ਦਾ ਵਾਸਾ ਹੋ ਚੁਕਾ ਸੀ; ਉਨ੍ਹਾਂ ਦੇ ਅੰਦਰ ਕਾਮੀ ਦੇਵਤਿਆਂ ਦੀਆਂ ਰੂਹਾਂ ਦਾ ਡੇਰਾ ਵਸ ਚੁਕਾ ਸੀ। ਗੁਰੂ ‘ਤੇ ਇਸ ਤੋਂ ਵੱਡਾ ਹਮਲਾ ਕੀ ਹੋ ਸਕਦਾ ਸੀ?

2 ਖਾਲਿਸਤਾਨ ਦੀ ਗੱਲ ਖ਼ਤਮ ਕਰਨ ਦੀ ਸਾਜ਼ਿਸ਼

ਇਸ ਦਸਮ ਗ੍ਰੰਥ ਨਾਂ ਦੀ ਕਿਤਾਬ ਨੂੰ ਸਿੱਖਾਂ ਵਿਚ ਪ੍ਰਚਾਰਨ ਦਾ ਦੂਜਾ ਕਾਰਨ ਇਹ ਸੀ ਕਿ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਖਾਲਿਸਤਾਨ, ਆਜ਼ਾਦ ਸਿੱਖ ਮੁਲਕ, ਖ਼ੁਦਮੁਖ਼ਤਿਆਰੀ ਦਾ ਹਿਮਾਇਤੀ ਸੀ; ਉਦੋਂ ਤਾਂ 99% ਸਿੱਖ ਆਜ਼ਾਦੀ ਚਾਹੁੰਦੇ ਸਨ (ਹੁਣ ਇਹ ਗਿਣਤੀ ਬਹੁਤ ਘਟ ਹੈ, ਕਿਉਂ ਘਟੀ ਹੈ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਇਕ ਵਖਰਾ ਤੇ ਵੱਡਾ ਲੇਖ ਲਿਖਾਂਗਾ)।
ਸਿੱਖਾਂ ਵਿਚ ਖ਼ੁਦਮੁਖ਼ਤਿਆਰੀ ਦੀ ਮੰਗ ਦੇ ਪਿੱਛੇ ਮੁਖ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਵੱਖਰਾ ਧਰਮ, ਵਖਰੀ ਕੌਮ ਤੇ ਵਖਰੀ ਨਸਲ ਮੰਨਦੇ ਹਨ। ਇਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਅਤੇ ਖਾਲਿਸਤਾਨ ਤੋਂ ਹਟਾਉਣ ਵਾਸਤੇ ‘ਸਿੱਖਾਂ ਵਿਚ ਵਖਰੇਪਣ ਤੇ ਨਿਆਰੇਪਣ ਦਾ ਅਹਿਸਾਸ’ ਖ਼ਤਮ ਕਰਨ ਵਾਸਤੇ ਇਕ ਪਾਸੇ ਖ਼ੁਫ਼ੀਆ ਅਤੇ ਦੂਜੇ ਪਾਸੇ ਜ਼ਾਹਰਾ ਲਹਿਰ ਚਲਾਈ ਗਈ ਸੀ। ਪਿਛਲੇ 50 ਸਾਲ ਤੋਂ ਹੀ, ਪਰ ਖਾਸ ਕਰ ਕੇ 1997 ਤੋਂ ਬਾਦਲ ਸਰਕਾਰ ਦੇ ਵੇਲੇ ਤੋਂ, ਆਰ.ਐਸ.ਐਸ., ਹਿੰਦੂ ਪ੍ਰੀਸ਼ਦ, ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਤੇ ਹੋਰ ਫ਼ਿਰਕੂ ਹਿੰਦੂ ਪਾਰਟੀਆਂ, ਜਮਾਤਾਂ ਅਤੇ ਅਦਾਰਿਆਂ ਨੇ ਸਿੱਖਾਂ ਨੂੰ ਹਿੰਦੂ ਕਹਿਣ ਤੇ ਪ੍ਰਚਾਰਨ ਦੀ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਰੱਖੀ ਸੀ।ਪਰ ਦੂਜੇ ਪਾਸੇ ਸਿੱਖ ਮਿਸ਼ਨਰੀਆਂ, ਵਿਦਵਾਨਾਂ ਅਤੇ ਪ੍ਰਚਾਰਕਾਂ ਨੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ 1981 ਦੇ ‘ਸਿੱਖ ਵਖਰੀ ਕੌਮ ਹੈ’ ਦੇ ਐਲਾਨ-ਨਾਮੇ ਨੂੰ ਖ਼ੂਬ ਪਰਚਾਰਿਆ- ਇਸ ਨਾਲ ਇਹ ਫ਼ਿਰਕੂ ਹਿੰਦੂ ਪੱਤਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ।

(ੲ) ਥਰਡ ਏਜੰਸੀ ਦੀ ਪਲਾਨਿੰਗ

ਇਸ ਨਿਸ਼ਾਨੇ ਦੀ ਪੂਰਤੀ ਵਾਸਤੇ ਸਿੱਖ ਦੁਸ਼ਮਣ ‘ਥਰਡ ਏਜੰਸੀ’ ਨੇ ਬਹੁਤ ਸੂਖਮ ਹਥਿਆਰ ਵਰਤਣ ਦੀ ਪਲਾਨ ਬਣਾਈ; ਉਹ ਸੀ ਦਸਮਗ੍ਰੰਥ ਦਾ ਪ੍ਰਚਾਰ।

ਦਸਮ ਗ੍ਰੰਥ ਪ੍ਰਚਾਰਨ ਦਾ ਮਕਸਦ ਕਾਲਪਨਿਕ ਹਿੰਦੂ ਅਵਤਾਰਾਂ ਦੀਆਂ ਕਥਾ ਕਹਾਣੀਆਂ, ਉਨ੍ਹਾਂ ਦੇ ਕਾਰਨਾਮੇ, ਉਨ੍ਹਾਂ ਦੀ ਤਾਕਤ, ਉਨ੍ਹਾਂ ਦੀਆਂ ਸਿਫ਼ਤਾਂ ਸੁਣਾਉਣਾ ਅਤੇ ਇਨ੍ਹਾਂ ਦੇਵੀ ਦੇਵਤਿਆਂ ਵਾਸਤੇ ਸਿੱਖਾਂ ਵਿਚ ਸ਼ਰਧਾ ਭਰਨਾ। ਇਸ ਮਕਸਦ ਦੀ ਪੂਰਤੀ ਵਾਸਤੇ ਕਈ ਅਹਿਮ ਐਕਸ਼ਨ ਕੀਤੇ ਗਏ, ਜਿਨ੍ਹਾਂ ਵਿਚੋਂ ਕੁਝ ਇਹ ਹਨ:

1. ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਧਰਮ ਹੈ ਅਤੇ ਦਸਮਗ੍ਰੰਥ ਸਿਆਸਤ; ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਹੈ ਅਤੇ ਦਸਮਗ੍ਰੰਥ ਅਕਾਲ ਤਖ਼ਤ; ਗੁਰੂ ਗ੍ਰੰਥ ਸਾਹਿਬ ਵਿਚ ਸ਼ਾਂਤੀ ਹੈ ਅਤੇ ਦਸਮਗ੍ਰੰਥ ਵਿਚ ਰੋਹ ਹੈ; ਯਾਨਿ ਦਸਮਗ੍ਰੰਥ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਅਪੂਰਨ ਹੈ। ਦਸਮਗ੍ਰੰਥ ਵਿਚ 95% ਕੀ ਹੈ, ਇਹ ਮੈਂ ਸ਼ੁਰੂ ਵਿਚ ਦਸ ਆਇਆ ਹਾਂ), ਪਰ ਇਨ੍ਹਾਂ ਨੇ ਦਸਮਗ੍ਰੰਥ ਨੂੰ ਸਿਰਫ਼ ਇਕ ਸੌਂਤਨ ਹੀ ਨਹੀਂ ਸਗੌਂ ਮਹਾਰਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ।
2. ਇਹ ਪ੍ਰਚਾਰ ਕੀਤਾ ਗਿਆ ਕਿ ਦਸਮਗ੍ਰੰਥ ਦਾ ਇਕ ਪਾਠ ਗੁਰੂ ਗ੍ਰੰਥ ਸਾਹਿਬ ਦੇ 10, 20, 100 ਪਾਠ ਦੇ ਬਰਾਬਰ ਹੈ, ਯਾਨਿ ਗੁਰੂ ਗ੍ਰੰਥ ਸਾਹਿਬ ਛੋਟਾ ਹੈ।
3. ਗੁਰਦੁਆਰਿਆਂ ਵਿਚ, ਖ਼ਾਸ ਕਰ ਕੇ ਦਰਬਾਰ ਸਾਹਿਬ ਵਿਚ, ਅਖੋਤੀ ਦਸਮਗ੍ਰੰਥ ਦੀਆਂ ਕਵਿਤਾਵਾਂ ਨੂੰ ਕੀਰਤਨ ਵਜੋਂ ਗਾਉਣਾ ਸ਼ੁਰੂ ਕੀਤਾ ਗਿਆ। ਦਸਮਗ੍ਰੰਥ ਵਿਚੋਂ ਕਵਿਤਾਵਾਂ ਨਾ ਗਾਉਣ ਵਾਲੇ ਰਾਗੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਦੇਣਾ ਅਣਐਲਾਨੇ ਤੌਰ ‘ਤੇ ਬੰਦ ਕੀਤਾ ਗਿਆ।
4. ਸਾਧ ਟੋਲੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਬੰਦ ਕਰਵਾ ਕੇ ਜਾਂ ਘਟਾ ਕੇ ਉਨ੍ਹਾਂ ਨੂੰ ਸਸਤੀਆਂ ਕਵਿਤਾਵਾਂ ਤੇ ਗਾਣਿਆਂ ਦਾ ‘ਕੀਰਤਨ’ ਸ਼ੁਰੂ ਕਰਵਾਇਆ ਗਿਆ। ਅੱਜ 90% ਸਾਧ ਕਵਿਤਾਵਾਂ ਸੁਣਾਉਂਦੇ ਹਨ, ਗੁਰਬਾਣੀ ਦਾ ਕੀਰਤਨ ਨਹੀਂ ਕਰਦੇ ਅਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਕਹਿੰਦੇ ਹਨ ਕਿ ਗੁਰਬਾਣੀ ਮੁਸ਼ਕਿਲ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਕਵਿਤਾਵਾਂ ਸਮਝ ਆ ਜਾਂਦੀਆਂ ਹਨ; ਫਿਰ ਹੋਰ ਪਾਪ ਇਹ ਕਰਦੇ ਹਨ ਕਿ ਕਵਿਤਾਵਾਂ ਨੂੰ ‘ਕੱਚੀ ਬਾਣੀ’ ਕਹਿ ਕੇ ਬਾਣੀ ਦੇ ਨੇੜੇ ਦਾ ਦਰਜਾ ਦੇ ਦੇਂਦੇ ਹਨ।।
5. ਹੁਣ ਕਈ ਗੁਰਦੁਅਰਿਆਂ ਵਿਚ ਅਖੋਤੀ ਦਸਮਗ੍ਰੰਥ ਦਾ ‘ਪ੍ਰਕਾਸ਼’ ਵੀ ਕਰ ਦਿੱਤਾ ਗਿਆ। ਪਹਿਲਾਂ ਸਿਰਫ਼ ਕਾਂਗਰਸ ਸਰਕਾਰ ਦੇ ਪ੍ਰਬੰਧ ਹੇਠਲੇ ਨੰਦੇੜ ਅਤੇ ਪਟਨਾ ਵਿਚ ਦਸਮਗ੍ਰੰਥ ਪਿਆ ਹੋਇਆ ਸੀ ਜਾਂ ਦਿੱਲੀ ਦੇ ਸਰਕਾਰੀ ਸਾਧ ਵਿਰਸਾ ਸਿੰਘ ਦੇ ਡੇਰੇ ‘ਤੇ ਸੀ। ਪਰ 2006 ਤੋਂ ਬਾਅਦ ‘ਥਰਡ ਏਜੰਸੀ’ ਰਾਹੀਂ ਚੌਕ ਮਹਿਤਾ ਅਤੇ ਹੋਰ ਕਈ ਡੇਰਿਆਂ ਵਿਚ ਇਸ ਦਾ ਪ੍ਰਕਾਸ਼ ਕਰਵਾ ਦਿੱਤਾ ਗਿਆ ਹੈ।
ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਹ ਤਰੀਕੇ ਵਰਤ ਕੇ ਤੋੜਿਆ ਗਿਆ ਹੈ।

ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ (ਬਾਕੀ ਸ਼ਹੀਦ) ਅਤੇ ਦਸਮਗ੍ਰੰਥ

ਕੁਝ ਭੋਲੇ ਲੋਕ (ਅਤੇ ਆਰ.ਐਸ.ਐਸ. ਦੇ ਏਜੰਟ ਅਤੇ ਸ਼ਰਾਰਤੀ ਲੋਕ ਖ਼ਾਸ ਕਰ ਕੇ) ਇਹ ਪ੍ਰਚਾਰ ਕਰਦੇ ਹਨ ਕਿ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਾ ਦਸਮਗ੍ਰੰਥ ਦੇ ਹਿਮਾਇਤੀ ਸਨ, ਇਸ ਕਰ ਕੇ ਉਸ ਨੂੰ ਕਬੂਲ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਗਿਆਨੀ ਜਰਨੈਲ ਸਿੰਘ ਜੀ ਜੱਥਾ ਭਿੰਡਰਾਂ-ਮਹਿਤਾ ਦਾ ਹਿੱਸਾ ਸਨ ਤੇ ਇਹ ਜੱਥਾ ਗਿਆਨੀ ਗੁਰਬਚਨ ਸਿੰਘ ਦਾ ਕਾਇਮ ਕੀਤਾ ਹੋਇਆ ਸੀ। ਉਨ੍ਹਾਂ ਦੇ ਚੇਲੇ ਹੋਣ ਕਾਰਨ ਇਹ ਸਾਰੇ ਅੱਖਾਂ ਬੰਦ ਕਰ ਕੇ ਉਸ ਗੱਲ 'ਤੇ ਅਮਲ ਕਰਦੇ ਸੀ (ਅਤੇ ਕਰਦੇ ਹਨ) ਜਿਹੜੀ ਗੱਲ ਗਿਆਨੀ ਗੁਰਬਚਨ ਸਿੰਘ ਨੇ ਕਹਿ/ਲਿਖ ਦਿੱਤੀ। ਯਾਨਿ, ਉਹ ਇਨ੍ਹਾਂ ਵਾਸਤੇ ਗੁਰੂ ਹੀ ਨਹੀਂ, ਬਲ ਕਿ ਰੱਬ ਹੈ।ਗਿਆਨੀ ਜਰਨੈਲ ਸਿੰਘ ਜੀ ਵੱਲੋਂ ਦਸਮਗ੍ਰੰਥ ਦੀ ਹਿਮਾਇਤ ਕਰਨ ਦਾ ਕਾਰਨ ਇਹੀ ਸੀ। ਦੂਜਾ, ਗਿਆਨੀ ਜਰਨੈਲ ਸਿੰਘ ਜੀ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਤੇ ਇਸ ਕਰ ਕੇ ਇਸ ਕਿਤਾਬ (ਦਸਮਗ੍ਰੰਥ) ਨੂੰ ਪੜ੍ਹ ਨਹੀਂ ਸਕੇ ਹੋਣਗੇ ਤੇ ਇਸੇ ਕਰ ਕੇ ਇਸ ਹਿੰਦੂ ਗ੍ਰੰਥਾਂ ਦੇ ਤਰਜਮੇ ਅਤੇ ਚਰਿਤ੍ਰੋਪਾਖਯਾਨ ਵਰਗੇ ਗੰਦ ਮੰਦ ਨੂੰ ਰੱਦ ਨਾ ਕਰ ਸਕੇ। ਜੇ ਉਹ ਪੜ੍ਹ ਲੈਂਦੇ ਤਾਂ ਸਾਇਦ ਉਹ ਇਸ ਕੂੜ ਕਬਾੜੇ ਨੂੰ ਗੁਰੂ ਦੀ ਰਚਨਾ ਨਾ ਕਹਿੰਦੇ।ਇਕ ਹੋਰ ਗਪੌੜਾ ਇਹ ਪਰਚਾਰਿਆ ਜਾ ਰਿਹਾ ਹੈ ਕਿ ਜੂਨ 1984 ਵਿਚ ਸ਼ਹੀਦ ਹੋਣ ਵਾਲੇ ਇਸ ਗ੍ਰੰਥ ਦੇ ਹਿਮਾਇਤੀ ਸਨ ਜਾਂ ਇਸ ਨੂੰ ਪੜ੍ਹ ਕੇ ਸ਼ਹੀਦ ਹੋਏ ਸਨ। ਇਹ ਵੀ ਨਿਰੀ ਗੱਪ ਹੈ। ਜਿਹੜੇ ਜੂਨ 1984 ਵਿਚ ਸ਼ਹੀਦ ਹੋਏ ਸਨ, ਉਨ੍ਹਾਂ ਵਿਚੋਂ 90% ਨੇ ਇਸ ਕਿਤਾਬ ਨੂੰ (ਜਾਪੁ, ਸਵੈਯੇ, ਚੌਪਈ, ਅਕਾਲ ਉਸਤਤ ਤੇ ਇਕ ਦੋ ਹੋਰ ਛੱਡ ਕੇ, ਯਾਨਿ 90%) ਕਦੇ ਨਹੀਂ ਪੜ੍ਹਿਆ ਸੀ। ਸ਼ਹੀਦ ਹੋਣ ਵਾਲਿਆਂ ਵਿਚੋਂ ਅੱਧਿਆਂ ਨੂੰ ਤਾਂ ਮੈਂ ਨਿਜੀ ਤੌਰ 'ਤੇ ਜਾਣਦਾ ਸੀ। ਉਂਞ ਇਸ ਤੋਂ ਇਹ ਸਵਾਲ ਵੀ ਉਠਦਾ ਹੈ ਕਿ ਨੌਵੇਂ ਗੁਰੂ ਤਕ ਸ਼ਹੀਦ ਹੋਣ ਵਾਲਿਆਂ ਨੇ ਤਾਂ ਇਹ ਹਰਗਿਜ਼ ਨਹੀਂ ਪੜ੍ਹਿਆ ਹੋ ਸਕਦਾ, ਸੋ ਉਨ੍ਹਾਂ ਨੂੰ ਤਾਂ ਇਹ ਬੁਰਛਾਗਰਦ ਸਿੱਖ ਹੀ ਨਹੀਂ ਮੰਨਣਗੇ; ਇੰਞ ਤਾਂ ਇਹ ਲੋਕ ਨੌਂ ਗੁਰੂਆਂ ਨੂੰ ਵੀ ਸਿੱਖ ਨਹੀਂ ਮੰਨਣਗੇ।

ਦਸਮਗ੍ਰੰਥ ਦਾ ਅਸਰ ਕੀ ਹੋਵੇਗਾ?

ਥਰਡ ਏਜੰਸੀ ਦੀ ਪਲਾਨ ਸੀ ਕਿ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਮਗਰੋਂ ਹੌਲੀ-ਹੌਲੀ ਸਿੱਖਾਂ ਵਿਚ ਹਿੰਦੂ ਦੇਵੀ ਦੇਵਤਿਆਂ ਵਾਸਤੇ ਸ਼ਰਧਾ ਆਪਣੇ-ਆਪ ਬਣਦੀ ਜਾਵੇਗੀ ਅਤੇ 10-20 ਸਾਲ ਤਕ ਕੁਝ ਗੁਰਦੁਆਰਿਆਂ ਵਿਚ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਕਾਇਮ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ (ਇਸ ਦੀ ਸ਼ੁਰੂਆਤ ਮਨੀਕਰਨ, ਲਛਮਣਚੇਲਾ ਰਾਮ ਦੇ ਡੇਰੇ ਅਤੇ ਚਮਨ ਲਾਲ ਦੇ ਡੇਰੇ ਤੋਂ ਕਰ ਦਿੱਤੀ ਗਈ ਹੈ)।
ਇਸ ਦਾ ਬਹਾਨਾ ਇਹ ਬਣਾਇਆ ਜਾਵੇਗਾ ਕਿ “ਵੇਖੋ ਜੀ ਦਸਮਗ੍ਰੰਥ ਵਿਚ ਇਨ੍ਹਾਂ ਦੇਵੀ ਦੇਵਤਿਆਂ ਦਾ ਜ਼ਿਕਰ ਹੈ।” ਨਿਰਮਲਾ ਡੇਰਿਆਂ ਦੀ ਰਹਿਰਾਸ ਵਿਚ ਤਾਂ ਪਹਿਲਾਂ ਹੀ ਇਨ੍ਹਾਂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਦਾ ‘ਪਾਠ’ ਹੋਣਾ ਸ਼ੁਰੂ ਹੋ ਚੁਕਾ ਹੈ, ਮਿਸਾਲ ਵਜੋਂ:

ਰਾਮ ਵਾਸਤੇ:
ਦੋਹਰਾ: ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ॥ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥1॥
ਚੌਪੲ:॥
ਜੋ ਇਹ ਕਥਾ ਸੁਨੈ ਅਰੁ ਗਾਵੈ॥ ਦੂਖ ਪਾਪ ਤਿਹ ਨਿਕਟ ਨਾ ਆਵੈ॥

ਵਿਸ਼ਨੂ ਵਾਸਤੇ:
ਬਿਸਨ ਭਗਤ ਕੀ ਏ ਫਲ ਹੋਈ॥ ਆਧਿ ਬਯਾਧਿ ਛ੍ਵੈ ਸਕੈ ਨ ਕੋਈ॥ ਤ੍ਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥ ਭੁਲ ਪਰੀ ਲਹੁ ਲੇਹੁ ਸੁਧਾਰਾ॥2॥ਦੋਹਰਾ: ਨੇਤ੍ਰ ਤੁੰਗ ਕੇ ਚਰਨ ਤਰ ਸਤੁਦ੍ਰਵ ਤੀਰ ਤਰੰਗ॥ ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ॥3(ਰਾਮ ਅਵਤਾਰ, ਬੰਦ 858-862)

ਮਾਤਾ (ਸ਼ਿਵ ਦੀ ਵਹੁਟੀ ਪਾਰਬਤੀ) ਵਾਸਤੇ:
ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖੀਅਨ ਕੋ ਛੈ ਕਰਤਾ॥26॥
ਸ੍ਰੀ ਅਸਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਲਾ॥ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ 27॥(ਚਰਿਤਰੋਪਾਖਯਾਨ, ਚਰਿਤ੍ਰ 405, ਬੰਦ 26-27)

ਇੰਞ ਅਖੌਤੀ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਸਿੱਖਾਂ ਤੇ ਹਿੰਦੂਆਂ ਵਿਚਲਾ ਫ਼ਰਕ ਹੌਲੀ-ਹੌਲੀ ਮਿਟ ਜਾਵੇਗਾ ਅਤੇ ਸਿੱਖਾਂ ਵਿਚ ਨਿਆਰਾਪਣ ਅਤੇ ਖ਼ੁਦਮੁਖ਼ਤਿਆਰੀ, ਖਾਲਿਸਤਾਨ, ਵਖਰਾ ਮੁਲਕ, ਵਖਰੀ ਕੌਮ ਦਾ ਨਾਂ ਨਿਸ਼ਾਨ ਮਿਟ ਜਾਵੇਗਾ ਕਿਉਂਕਿ ਜਦ ਦੇਵੀ ਦੇਵਤੇ ਇਕ ਹਨ ਤਾਂ ਫ਼ਰਕ ਕਾਹਦਾ? ਇਹ ਸੂਖਮ ਹਥਿਆਰ ਕਾਮਯਾਬ ਹੋਇਆ ਅਤੇ ਥਰਡ ਏਜੰਸੀ ਨੇ ਆਪਣੇ ਏਜੰਟਾਂ ਰਾਹੀਂ ਦਸਮਗ੍ਰੰਥ ਨੂੰ ਸਿੱਖਾਂ ਵਿਚ ਕਾਇਮ ਕੀਤਾ ਹੈ। ਇਹ ਨਹੀਂ ਕਿ ਦਸਮਗ੍ਰੰਥ ਦੇ ਸਾਰੇ ਪ੍ਰਚਾਰਕ ਥਰਡ ਏਜੰਸੀ ਦੇ ਤਨਖ਼ਾਹਦਾਰ ਹਨ, ਕੁਝ ਬੇਸਮਝ ਤੇ ਮੂਰਖ ਵੀ ਹਨ ਜਿਨ੍ਹਾਂ ਦੇ ‘ਬਰੇਨਵਾਸ਼’ ਕਰ ਕੇ ਉਨ੍ਹਾਂ ਨੂੰ ਨੀਮ ਹਿੰਦੂ ਸੋਚ ਵੱਲ ਟੋਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਉਹ ਕਿਵੇਂ ਸਿੱਖ ਦੁਸ਼ਮਣ ਏਜੰਸੀਆਂ ਦੀ ਚਾਲ ਵਿਚ ਫਸ ਕੇ ਸਿੱਖੀ ਨੂੰ ਖ਼ਤਮ ਕਰ ਕੇ ਹਿੰਦੂ ਮੁਖਧਾਰਾ ਦਾ ਹਿੱਸਾ ਬਣ ਰਹੇ ਹਨ।

ਥਰਡ ਏਜੰਸੀਆਂ ਦੀਆਂ ਕੁਝ ਕਾਮਯਾਬੀਆਂ

ਥਰਡ ਏਜੰਸੀ ਦਾ ਸਭ ਤੋਂ ਵੱਡਾ ਹਾਸਿਲ (ਕਾਮਯਾਬੀ) ਇਹ ਹੈ ਕਿ ਦਸਸਮਗ੍ਰੰਥੀ ਟੋਲਾ ਖਾਲਿਸਤਾਨ ਦੀ ਗੱਲ ਕਰਨੋਂ ਤਕਰੀਬਨ ਹਟ ਹੀ ਗਿਆ ਹੈ। ਉਨ੍ਹਾਂ ਦੀ 99% ਤਾਕਤ ਦਸਮਗ੍ਰੰਥ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਜਾਂ ਗੁਰੂ ਗਰੰਥ ਸਾਹਿਬ ਦੇ ਹਿਮਾਇਤੀਆਂ (ਯਾਨਿ ਦਸਮਗ੍ਰੰਥ ਦੇ ਵਿਰੋਧੀਆਂ) ਦੇ ਖ਼ਿਲਾਫ਼ ਪ੍ਰਚਾਰ ਕਰਨ ਵਾਸਤੇ ਲਗਦੀ ਹੈ ਅਤੇ ਐਵੇਂ ਦਿਖਾਵੇ ਵਾਸਤੇ ਜ਼ਰਾ ਮਾਸਾ ਖਾਲਿਸਤਾਨ ਦਾ ਨਾਂ ਲੈ ਲੈਂਦੇ ਹਨ; ਕਈ ਤਾਂ ਖਾਲਿਸਤਾਨ ਦਾ ਜ਼ਰਾ-ਮਾਸਾ ਨਾਂ ਵੀ ਬਿਲਕੁਲ ਹੀ ਨਹੀਂ ਲੈਂਦੇ।

ਦੂਜਾ ਇਹ ਲੋਕ ਸਿੱਖੀ ਦੇ ਅਸਲੇ, ਸਿੱਖ ਜੀਵਨ ਜਾਚ, ਸਿੱਲ਼ੀ ਦੇ ਲਾਸਾਨੀਪਣ ਦੀ ਤਾਂ ਬਿਲਕੁਲ ਗੱਲ ਹੀ ਨਹੀਂ ਕਰਦੇ। ਉਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਬ੍ਰਾਹਮਣੀ ਤੇ ਕਰਮ ਕਾਂਡੀ ਹੋ ਚੁਕੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਨੂੰ ‘ਸਿੱਖ ਮੰਦਰ’ ਬਣ ਲਿਆ ਹੈ ਤੇ ਉਥੇ ਜੋਤਾਂ ਜਗਦੀਆਂ ਹਨ, ‘ਖੰਡ ਪਾਠ’ ਹੁੰਦੇ ਹਨ, 90 ਤਰ੍ਹਾਂ ਦੇ ਲੰਗਰ ਲਗਦੇ ਹਨ, ਨਗਰ ਕੀਰਤਨ ਦੇ ਨਾਂ ‘ਤੇ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਹਨ, ਵੱਡੇ ਵੱਡੇ ਕੀਰਤਨ ਦਰਬਾਰ ਤੇ ਅਖੌਤੀ-ਸੰਤ ਸਮਾਗਮ ਹੁੰਦੇ ਹਨ; ਇਸ ਦਿਖਾਵੇ ਅਤੇ ਡਰਾਮੇ ਵਿਚ ਕੌਮ ਦਾ ਸਾਰਾ ਪੈਸਾ ਤੇ ਤਾਕਤ ਖ਼ਤਮ ਕੀਤੀ ਜਾ ਰਹੀ ਹੈ ਤੇ ਸਿੱਖ ਨੂੰ ਉਲਝਾ ਕੇ, ਭੁਚਲਾ ਕੇ, ਗੁਮਾ ਕੇ ਕਰ ਕੇ ਸਿੱਖਾਂ ਨੂੰ ਅਸਲ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ ਹੈ। ਇਨ੍ਹਾਂ ਚੌਧਰੀਆਂ ਨੇ ਆਪਣੇ ਇੰਤਜ਼ਾਮ ਹੇਠਲੇ ਗੁਰਦੁਆਰੇ ਇਕ ਕਿਸਮ ਦੀਆਂ ਮਾਫ਼ੀਆ ਕਮੇਟੀਆਂ ਦੀਆਂ ਧਾਰਮਿਕ ਕਲੱਬਾਂ ਬਣਾ ਦਿੱਤੇ ਹਨ।

ਥਰਡ ਏਜੰਸੀ ਦੀ ਤੀਜੀ ਵੱਡੀ ਕਾਮਯਾਬੀ ਸਿੱਖਾਂ ਵਿਚ ਸੰਗਰਾਂਦਾ, ਮੱਸਿਆ ਅਤੇ ਪੂਰਨਮਾਸੀਆਂ ਨੂੰ “ਸਿੱਖ ਧਾਰਮਿਕ ਦਿਹਾੜੇ” ਵਜੋਂ ਕਾਇਮ ਕਰਨ ਦੀ ਹੋਈ ਹੈ। 2003 ਵਿਚ ਇਕ ਕੈਲੰਡਰ ਰਾਹੀਂ ਚਾਲਾਕੀ ਨਾਲ ‘ਸਿੱਖਾਂ ਦੀਆਂ ਸੰਗਰਾਂਦਾਂ’ ਕਾਇਮ ਕਰ ਦਿੱਤੀਆਂ ਗਈਆਂ ਅਤੇ ਇਨ੍ਹਾਂ ਸੰਗਰਾਂਦਾ ਵਗ਼ੈਰਾ ਨੂੰ ਸਿੱਖ ਪੁਰਬ ਗਰਦਾਨ ਕੇ ਅਕਾਲ ਤਖ਼ਤ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਬਲਕਿ ਕੁਝ ਮਿਸ਼ਨਰੀ ਕਾਲਜਾਂ ਅਤੇ ਆਪਣੇ ਆਪ ਨੂੰ ਲਾਸਾਨੀ ਸਿੱਖੀ ਦੇ ਅਲੰਬਰਦਾਰ ਅਖਵਾਉਣ ਵਾਲਿਆਂ ਦੀ ਮਨਜ਼ੂਰੀ ਵੀ ਦਿਵਾ ਦਿੱਤੀ ਗਈ ਸੀ। ਉਸ ਨਾਲ ਇਕ ਨਵਾਂ ਬਿਕਰਮੀ ਸੰਮਤ ਦਾ ਭਾਈ ਕਾਇਮ ਕਰ ਦਿੱਤਾ ਗਿਆ ਸੀ (ਹੁਣ ਉਸ ਨੂੰ ਤਕਰੀਬਨ ਖ਼ਤਮ ਕਰ ਕੇ ਪੁਰਾਣਾ ਸ਼ੁਰੂ ਕਰ ਦਿੱਤਾ ਗਿਆ ਹੈ)।

ਦਸਮਗ੍ਰੰਥ ਨੇ ਸਚਮੁਚ ਜੀਵਨ ਬਦਲਿਆ

ਇਸ ਦਸਮਗ੍ਰੰਥ ਦੀ ਇਕ ਸਿਫ਼ਤ ਤਾਂ ਮੰਨਣੀ ਪਵੇਗੀ ਕਿ ਇਸ ਦਾ ਅਸਰ ਬਹੁਤ ਜ਼ਬਰਦਸਤ ਹੈ; ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਪੜ੍ਹਨ ਜਾਂ ਮੰਨਣ ਵਾਲਿਆਂ ਜ਼ਿੰਦਗੀ ਵਿਚ ਬੜੀ ਵੱਡੀ ਤਬਦੀਲੀ ਆਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਵਿਚ ਨਾਮ, ਭਗਤੀ, ਪਿਆਰ, ਮਿਠਾਸ, ਨਿਮਰਤਾ ਦੀਆਂ ਗੱਲਾਂ ਹਨ ਉਥੇ ਅਖੌਤੀ ਦਸਮਗ੍ਰੰਥ ਵਿਚ ਨਫ਼ਰਤ, ਗੁੱਸਾ, ਸਾਜ਼ਸ਼ਾਂ, ਠੱਗੀ, ਬੇਈਮਾਨੀ, ਹਮਲੇ, ਲੜਾਈਆਂ, ਗੁੰਡਾਗਰਦੀ, ਕਾਮ ਤੇ ਵਿਭਚਾਰ ਤੇ ਕੰਜਰਪੁਣਾ, ਪਾਪ, ਕੂੜ ਦੀਆਂ ਗੱਲਾਂ ਹਨ; ਅਤੇ, ਅਖੌਤੀ ਦਸਮਗ੍ਰੰਥ ਨੂੰ ਮੰਨਣ ਵਾਲਿਆਂ ਦੇ ਜੀਵਨ ਵਿਚ ਇਹ ਸਾਰਾ ਕੁਝ ਪੂਰੀ ਤਰ੍ਹਾਂ ਸਮਾ ਗਿਆ ਹੈ; ਉਹ ਧਮਕੀਆਂ, ਹਮਲੇ, ਨਫ਼ਰਤ ਦੀ ਬੋਲੀ, ਸਾਜ਼ਸ਼ਾਂ, ਬੇਈਮਾਨੀਆਂ ਵਿਚ ਸੜ-ਗਲ ਰਹੇ ਹਨ। ਕਿਤੇ ਡਾ ਦਿਲਗੀਰ ਨੂੰ ਕਤਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਧਮਕਾਇਆ ਜਾ ਰਿਹਾ ਹੈ, ਕਿਤੇ ਕਾਲਾ ਅਫ਼ਗ਼ਾਨਾ, ਜਿਊਣਵਾਲਾ, ਦਰਸ਼ਨ ਸਿੰਘ ਰਾਗੀ ਤੇ ਸਰਬਜੀਤ ਸਿੰਘ ਧੂੰਦਾ ਦੇ ਖ਼ਿਲਾਫ਼ ਜੰਗ ਛੇੜੀ ਹੋਈ ਹੈ; ਅਤੇ, ਇੰਦਰ ਸਿੰਘ ਘੱਗਾ ਤਾਂ ਇਨ੍ਹਾਂ ਦੇ ਗੁੰਡਿਆਂ ਹੱਥੋਂ ਦੋ ਵਾਰ ਨੱਕ ਭੰਨਾ ਚੁਕਾ ਹੈ। ਇੰਞ ਹੀ ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਕਿਤੇ (ਧਨਵੰਤ ਸਿੰਘ ਪੱਲੀ ਝਿੱਕੀ, ਅਮਰ ਸਿੰਘ ਬੜੂੰਦੀ, ਦਲਜੀਤ ਸਿੰਘ ਸ਼ਿਕਾਗੋ, ਮਾਨ ਸਿੰਘ ਪਿਹੋਵਾ) ਰੇਪ ਅਤੇ ਉਧਾਲੇ ਦੇ ਕੇਸਾਂ ਤੇ ਦੋਸ਼ਾਂ ਵਿਚ ਫਸੇ ਹੋਏ ਹਨ, ਕਿਤੇ ਜ਼ਮੀਨ ਨੂੰ ਹੜਪਣ ਦੇ, ਕਿਤੇ ਕਤਲ ਦੀ ਸਾਜ਼ਸ਼ ਦੇ; ਯਾਨਿ ਇਸ ਅਖੌਤੀ ਦਸਮਗ੍ਰੰਥ ਨੂੰ ਪੜ੍ਹਨ ਵਾਲੇ ਚਰਿਤਰੋਪਾਖਯਾਨ ਵਰਗਾ ਜੀਵਨ ਜੀਅ ਰਹੇ ਹਨ। ਸੋ, ਅਖੌਤੀ ਦਸਮਗ੍ਰੰਥ ਨੇ ਕਮਾਲ ਦੀ ਦੇਣ ਦਿੱਤੀ ਹੈ। ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਵੀ ਧਮਕੀਆਂ, ਗੁੰਡਾਗਰਦੀ, ਸਾਜ਼ਸ਼ਾਂ ਕਰਦੇ ਹਨ? ਨਹੀਂ, ਇਕ ਵੀ ਘਟਨਾ ਅਜਿਹੀ ਨਹੀਂ –- ਇਹ ਸਭ ਅਖੌਤੀ ਦਸਮਗ੍ਰੰਥ ਦੀ ਹੀ ‘ਮਹਾਨ’ ਦੇਣ ਹੈ।

Facebook To / latest Jo ajj Kal Charcha Chal Rahi hein
ਵੀਰਜੀਉ ,, ਆਦਿ ਗੁਰੂ ,,ਗੁਰੂ ਗਰੰਥ ਵਿਚ ਬਹੁਤ ਸਾਰੀਆਂ ਪੰਕਤੀਆਂ, ਜੋ ਜਗਤ ਪ੍ਰਸਿਧ ਹੋਈਆਂ ਨੇ ,ਤੇ ਹਰ ਬਸ਼ਰ ਦੇ ਜ਼ੁਬਾਨੀ ਯਾਦ ਹੋ ਗਈਆਂ ਹਨ l ਅਤੇ ਕੁਝ ਅਜਹੀਆਂ ਪੰਕਤੀਆਂ ਵੀ ਨੇ ਜਿਨਾ ਨੂੰ ਬਹੁਤ ਘੱਟ ਛੂਹਿਆ ਗਿਆ ਹੈ l ਜਾਂ ਇੰਝ ਕਹਿ ਲਓ ਅਛੂਤੀਆਂ ਹੀ ਰਹਿ ਗਈਆਂ ਹਨ l ਗੁਰੂ ਗਰੰਥ ਸਾਹਿਬ ਵਿਚ ਬਹੁਤ ਕੁਝ ਐਸਾ ਹੈ ਜੋ ,, ਹਰ ਮਨੁਖ ਨੂੰ ਪਤਾ ਨਹੀ ਹੈ ,,ਜਾਂ ਇਸ ਕਰਕੇ ਅਛੂਤਾ ਰਹਿ ਜਾਂਦਾ ਹੈ ਕਿ ਆਪਾਂ ਨੂੰ ਸਮਝ ਵਿਚ ਨਹੀ ਆਉਂਦਾ l ਜਾਂ ਕੁਝ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ ਹੈ ਕਿ ਆਪਣਾ ਮਨ ਨਹੀ ਮੰਨਦਾ ਜਾਂ ਸ਼ਾਇਦ ਸਮਾਜ ਬਰਦਾਸਤ ਨਾ ਕਰੇ l ,,,,ਪਰ ਇਥੇ ਇਹ ਗੱਲ ਹੋਣੀ ਚਾਹੀਦੀ ਹੈ ,,ਗੁਰੂ ਨੇ ਜੋ ਆਖਿਆ ਹੈ ਉਹ ਗੱਲ ਹਰ ਹਾਲਤ ਚ ਕਹਿਣੀ ਹੈ ,,,,,,,,,, ਜੈਸੇ ਕੁਝ ਪੰਕਤੀਆਂ ਗੁਰੂ ਗਰੰਥ ਸਾਹਿਬ ਜੀ ਦੀਆਂ ਜਿਨਾ ਨੂੰ ਬਹੁਤ ਘੱਟ ਛੋਹਿਆ ਗਿਆ ਹੈ ਜੀ ,,,,,

1. ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੁੰਕਾਰ ॥ ,,,,,,, [ ਅੰਗ ,,੫੫੩ ] ,,,,

2. ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥ ਹਮ ਕਹੀਅਤ ਕਲਿਯੁਗ ਕੇ ਕਾਮੀ ॥ ,,,,, [ ਭਗਤ ਰਵਿਦਾਸ ,,ਅੰਗ ੭੧੦ ] ,,,,

3. ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥ ,,,,, [ ਅੰਗ ,,੫੫੬ ] ,,,,,

4. ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥ ,,,,, [ ਅੰਗ ,,੧੨੪੩ ]

5. ਕਾਮੁ ਕ੍ਰੋਧ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥ ,,,,, [ ਅੰਗ ,, ੯੩੨ ] ,,,,,

6. ਅਜੂ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥ ,,,,, [ ਬਾਬਾ ਫਰੀਦ ਜੀ ,,ਅੰਗ ,,੧੩੭੯ ] ,,,,,

7. ਗਿਆਨ ਰਾਉ ਜਬ ਸੇਜੈ ਆਵੇ ਤ ਨਾਨਕ ਭੋਗ ਕਰੇਈ ॥ ,,,,, [ ਅੰਗ ,,੩੫੯ ] ,,,,,

8. ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ,,,,, [ ਟੋਡੀ ਮਹਲਾ ੯ ,, ਅੰਗ ,, ੭੧੮ ] ,,,,,

9. ਰੂਪ ਰੰਗ ਸੁਗੰਧ ਭੋਗ ਤਿਆਗਿ ਛਲੇ ਮਾਇਆ ਕਨਿਕ ਕਾਮਨੀ ॥ ,,,,, [ ਅੰਗ ,,੯੦੧ ,,] ,,,,,

10. ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ,,,,, [ ਰਾਮਕਲੀ ਮਹਲਾ ੧,, ਅੰਗ ੮੭੯ ] ,,,,,

11. ਚਉਥਹਿ ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ ,,,,, [ ਅੰਗ ,,੩੪੩ ,, ] ,,,,,

ਅਤੇ ਬਹੁਤ ਸਾਰੀਆਂ ਹੋਰ ਵੀ ਪੰਕਤੀਆਂ ਅਜਿਹੀਆਂ ਨੇ ਜੋ ਅਛੂਤੀਆਂ ਹੀ ਰਹੀਆਂ ਹੋਈਆਂ ਨੇ ,,,,ਇਸੇ ਤਰਾਂ ਹੀ ਦਸ਼ਮ ਗਰੰਥ ਦੇ ਵਿਚਲੇ ਗਿਆਨ ਦਾ ਬਹੁਤ ਕੁਝ ਪਤਾ ਨਹੀ ਹੈ ,,ਦਸ਼ਮ ਗਰੰਥ ਵਿਚ ਵਿਚ ਬਹੁਤ ਕੁਝ ਹੈ ਜੋ ਸੰਗਤਾਂ ਨੂੰ ਨਹੀ ਪਤਾ ਹੈ ,,,,ਅਤੇ ਹੁਣ ਅਜਿਹੇ ਲੋਕ ਵੀ ਉਠ -ਖੜੇ ਹੋ ਗਏ ਨੇ ,ਜੋ ਦਸ਼ਮ ਗਰੰਥ ਨੂੰ ਗਲਤ ਸਾਬਤ ਕਰਨ ਤੇ ਪੂਰਾ ਹਿੱਕ ਦਾ ਜੋਰ ਲਾ ਰਹੇ ਨੇ ,,,,, ਦਸ਼ਮ ਪਾਤਸ਼ਾਹ ਦੀ ਬਾਣੀ ਨੂੰ ਗਲਤ ਸਾਬਤ ਕਰਨ ਦੀ ਕੋਸਿਸ਼ ਕਰ ਰਹੇ ਨੇ ,, ਜਦ ਕੋਈ ਇਨਸਾਨ ਗਿਆਨ ਨੂੰ ਅਗਿਆਨਤਾ ਨਾਲ ਵੰਡਦਾ ਹੈ ਅਤੇ ਗਿਆਨ ਗਲਤ ਹੱਥਾਂ ਵਿਚ ਚਲਾ ਜਾਂਦਾਂ ਹੈ ,,,,, ਤਾਂ ਹੀ ਦਸ਼ਮ ਗਰੰਥ ਵਿਚਲੇ ਗਿਆਨ ਤੋਂ ਇਨਕਾਰੀ ਹੋਣਾ ਬਹੁਤ ਸੌਖਾ ਜਿਹਾ ਲਗਦਾ ਹੈ ,,,,,,

,,,,,,ਪਰ ਹੁਣ ਕਈ ਇਹ ਇਹ ਵੀ ਕਹਿਣ ਲੱਗ ਪਏ ਨੇ ਕੇ " ਦਸ਼ਮ ਗਰੰਥ "ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਨਹੀ ਹੈ ,,ਇਹਨਾ ਦੇ ਲਪੇਟ ਵਿਚ ਕਈ ਨੌਜਵਾਨ ਅਨਜਾਣਪੁਣੇ ਵਿਚ ਆ ਗਏ ਹਨ ,ਤੇ ਆ ਵੀ ਰਹੇ ਹਨ,,ਦਸ਼ਮ ਗਰੰਥ ਤੋ ਇਨਕਾਰੀ ਲੋਕ ,,ਸੰਗਤਾਂ ਨੂੰ ਅਧੂਰਾ ਗਿਆਨ ਦੇ ਰਹੇ ਨੇ ,ਜਦੋ ਕੇ ਅਧੂਰਾ ਗਿਆਨ ਬਹੁਤ ਨੁਕਸਾਨ ਦਾਇਕ ਹੁੰਦਾ ,,,,,

ਇਹ ਲੋਕ ਦਸ਼ਮ ਗਰੰਥ ਦੀਆਂ ਕੁਝ ਪੰਕਤੀਆਂ ਸੁਣਾ ਸੁਣਾ ਕੇ ,ਨੌਜਵਾਨਾ ਨੂੰ ਗਲਤ ਰਾਹੇ ਪਾ ਰਹੇ ਹਨ ,,,,ਇਥੇ ਇਹ ਵੀ ਸਮਝਣ ਯੋਗ ਇਹ ਗੱਲ ਹੈ ,,ਕਿ ਇਹ ਦਸ਼ਮ ਗਰੰਥ ਤੋ ਇਨਕਾਰੀ ਲੋਕ ,ਇਹ ਆਪ ਸਚਮੁਚ ਇਨਕਾਰੀ ਹੈ ਵੀ ਕੇ ਨਹੀ ,,, ਜਾਂ ਇਹ ਵੀ ਕਿਸੇ ਹੋਰ ਨੇ ਭਰਮ ਵਿਚ ਪਏ ਹੋਏ ਨੇ ,,,,,ਇਥੇ ਇਹ ਵੀ ਹੋ ਸਕਦਾ ਹੈ ਕੇ ਇਹਨਾ ਇਨਕਾਰੀਆਂ ਨੂੰ ਸ਼ੁਰੂ ਤੋ ਹੀ,, ਕਿਸੇ ਗੁਰੂ ਨਿੰਦਕ ਵੱਲੋ ਗਲਤ ਸ਼ਿਕਸ਼ਾ ਦਿੱਤੀ ਗਈ ਹੋਵੇ ,,,,ਅਤੇ ਇਹ ਆਪ ਵੀ ਓਹਨਾ ਦੀ ਜਾਅਲਸਾਜੀ ਦਾ ਸ਼ਿਕਾਰ ਹੋਏ ਹੋਣ ,,,,,

" ਸਾਧ ਸੰਗਤ ਜੀ ,ਜਿਵੇ ਗੁਰੂ ਗਰੰਥ ਸਾਹਿਬ ਜੀ ਦੇ 1430 ਪੰਨੇ ਹਨ ,,ਉਸ ਤਰਾਂ ਹੀ ਦਸ਼ਮ ਗਰੰਥ ਦੇ 1428 ਪੰਨੇ ਹਨ ,,ਸਿਰਫ ਇਕ ਅੰਗ ਦਾ ਫ਼ਰਕ ਹੈ ,,ਤੇ ਇਹ ਲੋਕ 1428 ਪਨਿਆਂ ਵਿਚੋ ਕੋਝ ਕੁ ਅਧੂਰੀਆਂ ਪੰਕਤੀਆਂ [ ਜੋ ਸ਼ਾਇਦ ਇਕ ਅੰਗ ਤੇ ਵੀ ਨਹੀ ਆਉਂਣਗੀਆਂ ] ਨੂੰ ਲਿਖ-ਲਿਖ ਕੇ ਸਾਰਿਆਂ ਨੂੰ ਗਲਤ ਗਿਆਨ ਵੰਡ ਰਹੇ ਹਨ "ਤੇ ਪੂਰੇ ਗਰੰਥ ਨੂੰ ਗਲਤ ਠਹਿਰਾ ਰਹੇ ਨੇ ,,,,,,

1. " ਪਹਿਲੀ ਗੱਲ ਸੰਗਤ ਜਰੂਰ ਨੋਟ ਕਰ ਲੈਣ ,,ਕਿ ਦਸ਼ਮ ਗਰੰਥ ਵਿਚ ਕੁਝ ਓਹ ਬਾਣੀਆ ਵੀ ਨੇ ਜੋ ,, ਅਮ੍ਰਿਤ ਤਿਆਰ ਕਰਨ ਲਗੇ ,ਪੜੀਆਂ ਜਾਂਦੀਆਂ ਨੇ ਤੇ ਜਪੀਆਂ ਜਾਂਦੀਆਂ ਹਨ ,,,,ਤੇ ਕੱਲ ਨੂੰ ਇਹ ਲੋਕ ਇਹ ਵੀ ਕਹਿ ਸਕਦੇ ਨੇ ਕੇ ,,ਆਪ ਜੀ ਨੇ ਜੋ ਅਮ੍ਰਿਤ ਪਾਨ ਕੀਤਾ ਹੈ ,,ਇਹ ਝੂਠੀਆਂ ਬਾਣੀਆ ਪੜ ਕੇ ਪਾਨ ਕੀਤਾ ਹੈ ,,ਇਹਨਾ ਲੋਕਾਂ ਨੇ ਆਉਣ ਵਾਲੇ ਸਮੇ ਵਿਚ ਇਹ ਵੀ ਪਾਪ ਕਮਾਉਣਾ ਹੈ ਜੀ ,,,,ਇਹਨਾ ਤੋ ਸੁਚੇਤ ਰਹਿਣਾ ਜੀ ,,,,,

2. " ਇਹ ਲੋਕ ਇਹ ਵੀ ਕਹਿੰਦੇ ਹਨ ,ਦਸ਼ਮ ਗਰੰਥ ਵਿਚ ਕਾਮੁਕ,ਕਾਮ ਵਾਲੀਆਂ [ ਅਸ਼ਲੀਲ ] ਗੱਲਾਂ ਨੇ ,,,,,,,,,,ਅਗਰ ਦਸ਼ਮ ਗਰੰਥ ਵਿਚ ਕਾਮ ਵਾਲੀਆਂ ਗੱਲਾ ਨੇ ,,ਤਾਂ ਇਸਦਾ ਇਹ ਮਤਲਵ ਨਹੀ ,ਕੇ ਗੁਰੂ ਜੀ ਨੇ ਕਾਮ ਫੈਲਾਇਆ ਹੈ ,,ਸਗੋ ਕਾਮ ਨੂੰ ਸੰਜਮ ਵਿਚ ਕਿਵੇ ਰਖਣਾ ਹੈ ਇਹ ਦਸਿਆ ਹੈ ,,ਕਾਮ ਮਨੁੱਖ ਕੋਲੋ ਕੀ ਕੀ ਅਨਰਥ ਕਰਵਾ ਸਕਦਾ ਹੈ ,ਕਾਮ ਪੁਰਸ਼ ਨੂੰ ਬਲਾਤਕਾਰੀ ,ਤੇ ਇਸਤਰੀ ਨੂੰ ਵੇਸਬਾ ਵੀ ਬਣਾ ਸਕਦਾ ਹੈ ,,ਕਾਮ ਕਦੀ ਵੀ ਗਲਤ ਨਹੀ ਹੈ ,ਅਗਰ ਉਸਨੂੰ ਸੰਜਮ ਨਾਲ ਵਰਤਿਆ ਜਾਵੇ ,ਕਾਮ, ਹੀ ਤਾਂ ਪਰਿਵਾਰ ਹੈ ,,ਕਾਮ, ਹੀ ਤਾਂ ਸਾਰਾ ਸੰਸਾਰ ਹੈ,,ਕਾਮ ਨਾਲ ਦੀ ਹੀ ਦੁਨੀਆਂ ਦਾ ਪਸਾਰਾ ਹੋਇਆ ਹੈ ,,ਕਾਮ ਤੋਂ ਹੀ ਮਨੁੱਖ ਦੀ ਪੈਦਾਇਸ਼ ਹੁੰਦੀ ਹੈ ,,, ਕਾਮ ਤੋ ਜੋ ਮਨੁੱਖ ਪੈਦਾ ਹੋਇਆ ਤੇ ਓਹੀ ਮਨੁੱਖ ਪਰਮਾਤਮਾ ਦਾ ਨਾਮ ਜਾਪਦਾ ਹੈ ,,ਫਿਰ ਕਾਮ ਕਿਓਂ ਮਾੜਾ ਹੈ ,,,,?,

ਸਿਰਫ ਮਨੁੱਖ ਹੀ ਨਹੀ ,ਜੀਵ ਜੰਤੂਆਂ ,ਜਾਨਵਰਾ ,ਪਸ਼ੂ ਪੰਛੀਆਂ, ਵੀ ਕਾਮੁਕ ਰੁਚੀ ਪਾਈ ਹੈ ਪਰਮਾਤਮਾ ਨੇ ,, ਕਾਮੁਕ ਰੁਚੀ ਪਰਮਾਤਮਾ ਨੇ ਮਨੁੱਖ ਵਿਚ ਪਾਈ ਹੈ ,ਤਾਂ ਕੇ ਪਰਿਵਾਰ ,ਦੁਨੀਆਂ ਦਾ ਪਸਾਰਾ ਹੋ ਸਕੇ ,,ਪਰ ਇਹ ਸੰਜਮ ਵਿਚ ਹੋਣਾ ਚਾਹੀਦਾ ਹੈ ,,ਅੱਜ ਦੀ ਤਾਰੀਕ ਵਿਚ ,ਅਮਰੀਕਾ ,ਯੂਰਪ ,ਸਭ ਤੋ ਵਧ ਕਾਮੀ ਦੇਸ਼ ਹਨ ,,ਤੇ ਕਾਮ ਸੰਜਮ ਵਿਚ ਨਾ ਹੋਣ ਕਰਕੇ ਓਥੇ ਹੀ ਸਭ ਤੋ ਵਧ ਸ਼ਾਦੀਆਂ ਤਲਾਕ ਹੁੰਦੀਆਂ ਨੇ ,, ਪਰਿਵਾਰ ਟੁੱਟਦੇ ਨੇ ,, ਇਕ ਪੁਰਸ਼ ਚਾਰ-ਚਾਰ ਵਿਆਹ ਕਰਵਾਉਂਦਾ ਹੈ ,,ਤੇ ਇਸਤਰੀ ਵੀ ਏਦਾਂ ਹੀ ਕਰਦੀ ਹੈ ,,ਤੇ ਬੱਚੇ ਰੁਲਦੇ ਨੇ ,,,,ਕਿਓਂਕਿ ਓਹ ਕਾਮ ਨੂੰ ਹੀ ਮਹਾਨ ਸਮਝਦੇ ਨੇ ,,ਤੇ ਕਾਮ ਹੀ ਓਹਨਾ ਦੇ ਲਈ ਸਰਵ ਰਸ ਬਣ ਗਿਆ ਹੈ ,,,,,ਜਦ ਕੇ ਸਰਵ ਰਸ ਪਰਮਾਤਮਾ ਹੋਣਾ ਚਾਹੀਦਾ ਸੀ ,,,,,,,,,, ਆਦਿ ਗੁਰੂ ,,,," ਗੁਰੂ ਗਰੰਥ ਸਾਹਿਬ ਵਿਚ " ਕਾਮ " ਸ਼ਬਦ 182 ਵਾਰ ਆਉਂਦਾ ਹੈ ,,,,," ਕਾਮੁ " ਸ਼ਬਦ 124 ਵਾਰ ਆਉਂਦਾ ਹੈ ,,,,,ਅਤੇ ਕਾਮੀ 12 ਵਾਰ ਆਉਂਦਾ ਹੈ ,,,,, ਅਤੇ ਹੋਰ ਵੀ ਅਨੇਕਾ ਸ਼ਬਦ ਨੇ ਜੋ ਕਾਮ ਨਾਲ ਸਬੰਧਦਿੱਤ ਨੇ ,,,,,,

3." ਕਈ ਲੋਕ ਇਹ ਵੀ ਸਵਾਲ ਵੀ ਕਰਦੇ ਨੇ ,,,," ਤ੍ਰੇਆ ਚਰਿਤ੍ਰ ਕੀ ਹੈ ? ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ ?,,,,,,,,,,,,,,,,,,,,,,,,,,ਇਹਨਾ ਲੋਕਾਂ ਨੇ ਆਮ ਮਨੁੱਖ ਨੂੰ ਵੀ ਤ੍ਰੇਆ ਚਰਿਤ੍ਰ- ਤ੍ਰੇਆ ਚਰਿਤ੍ਰ ਕਹਿ ਕੇ ਭੰਬਲ ਭੂਸੇ ਵਿਚ ਪਾਇਆ ਹੈ ਜੀ ,,,,,ਅਗਰ ਕੋਈ ਗੁਰਮੁਖ ਏਸ " ਤ੍ਰੇਆ ਚਰਿਤ੍ਰ " ਦੀ ਲੇਖਣੀ ਨੂੰ ਧਿਆਨ ਨਾਲ ਵਾਚੇ ,,ਅਤੇ ਪੁਰਾਣੇ ਗਰੰਥ ,,ਪੁਰਾਣਾ ਇਤਹਾਸ [ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤੋ ਪਹਿਲਾਂ ] ਹੈ ਨੂੰ ਪੜੇ ,ਸਮਝੇ ਤਾਂ " ਤ੍ਰੇਆ ਚਰਿਤ੍ਰ " ਦੀ ਸਹੀ ਤਸਵੀਰ ਸਾਹਮਣੇ ਉਭਰ ਆਉਂਦੀ ਹੈ ,,,,ਇਹ ਕਿਓਂ ਸੀ ,ਇਹ ਕੀ ਸੀ ,,,,ਵਿਸਥਾਰ ਸਾਹਿਤ ,,,,,,,,,
" ਇਕ ਮਹਾ ਰਿਸ਼ੀ ਹੋਇਆ ਸੀ ," ਰਿਸ਼ੀ ਬਾਤਸਾਇਨ ਜਿਸਨੇ ਕਾਮਸੂਤਰ ਤੇ ਗਰੰਥ ਲਿਖਿਆ ਸੀ ,,,,ਤੇ ਗੁਰੂ ਗੋਬਿੰਦ ਸਿੰਘ ਜੀ ਨੇ ,,ਰਿਸ਼ੀ ਬਾਤਸਾਇਨ ,,ਦੇ "ਕਾਮਸੂਤਰ" ਗਰੰਥ ਦਾ ਸਿਰਫ ਤਰਜਮਾ ਕੀਤਾ ਹੈ ਦਸ਼ਮ ਗਰੰਥ ਵਿਚ ,, ਦਸ਼ਮ ਗਰੰਥ ਵਿਚ ਜਿਆਦਾਤਰ ਪੁਰਾਣੇ ਗ੍ਰੰਥਾਂ ਦਾ ਤਰਜਮਾ ਹੀ ਹੈ ,, ੯੦ ਫੀਸਦੀ ਬਾਣੀ ਪੁਰਾਣੇ ਧਰਮ ਗ੍ਰੰਥਾਂ ਦਾ ਤਰਜਮਾ ਹੀ ਹੈ ,,,, ਸਿਰਫ ਓਹ ਇਸ ਵਾਸਤੇ ਕਿ,ਓਦੋ ਦੇ ਮੌਜੂਦਾ ਬ੍ਰਾਹਮਣ ਇਹ ਕਹਿੰਦੇ ਸੀ ਕਿ ਅਸੀਂ ਬਾਣੀ ਸਿਰਫ ਬ੍ਰਾਹਮਣ ਨੂੰ ਹੀ ਪੜਾਉਣੀ ਹੈ ,,ਕਿਸੇ ਦੂਜੇ ਨੂੰ ਨਹੀ ,,ਤੇ ਦੂਸਰੇ ਆਮ ਲੋਕ ਇਸ ਤੋ ਵਾਂਝੇ ਰਹਿ ਜਾਂਦੇ ਸੀ ਅਗਿਆਨੀ ਰਹਿ ਜਾਂਦੇ ਸਨ ,ਪੁਰਾਣੇ ਧਰਮ ਦਾ ਓਹਨਾ ਨੂੰ ਪਤਾ ਨੀ ਚਲਦਾ ਸੀ ,,,ਤੇ ਬ੍ਰਾਹਮਣ ਵੀ ਅਰਥ ਆਪਣੀ ਮੰਨਮਾਨੀ ਦੇ ਕਰਦੇ ਸਨ ,,,,ਸ਼ਿਕਸ਼ਾ ਵੀ ਗਲਤ ਦਿੰਦੇ ਸਨ ,,,,ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਅਲਗ ਤੋ ਅਨੁਵਾਦ ਕਰ ਦਿੱਤਾ ,,,, ਤਾਂ ਕੇ ਬ੍ਰਾਹਮਣ ਲੋਕਾਂ ਨੂੰ ਗਲਤ ਗਿਆਨ ਨਾ ਵੰਡ ਸਕਣ ,,,,,

ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਰਜਮਾ ਕਰਕੇ ਇਹ ਵੀ ਲਿਖ ਦਿੱਤਾ ,,,,,,[ " ਦਸ਼ਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ ॥ ,ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁਦ ਚਾਇ ॥ " ] ,,,,, ਭਾਵ " " ਕਿ ਮੇਰੀ ਇਹਨਾ ਅਵਤਾਰਾਂ ਚ,, ਸੰਤਾਂ ਚ ,,ਪੁਰਾਣੇ ਬ੍ਰਾਹਮਣਾ ਚ,, ਭਗਤਾਂ ਚ ਅਤੇ ਇਹ ਪੁਰਾਣੇ ਧਰਮ ਦੇ ਤੌਰ-ਤਰੀਕਿਆਂ ਵਿਚ ਮੇਰੀ ਕੋਈ ਰੁਚੀ ਨਹੀ ਨਾ ਹੀ ਮੇਰੀ ਕੋਈ ਵਾਸ਼ਨਾ ਹੈ ,,ਮੇਰੀ ਕੋਈ ਕਾਮਨਾ ਨਹੀ ਹੈ ਇਹਨਾ ਚ ,,,,,ਅਸੀਂ ਤੇ ਸਿਰਫ ਧਰਮ ਯੁਧ ਦਾ ਚਉ ਰਖਦੇ ਹਾਂ ,,ਕਿ ਮਨੁੱਖ ਧਾਰਮਿਕ ਹੋਵੇ ,,,,,

4." ਕਈ ਲੋਕ ਇਹ ਵੀ ਕਹਿੰਦੇ ਨੇ ,,,,,,,ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੇਵਤਿਆਂ ਦੀ ਪੂਜਾ ,ਅਰਾਧਨਾ ਕੀਤੀ ,,,,,,,,,,,ਬਸ ਕਈ ਲੋਕਾ ਦੀ ਗਰਾਰੀ ਇਥੇ ਹੀ ਅੜੀ ਹੋਈ ਹੈ ,,,,ਪੂਰਾ ਤਾਂ ਪੜਦੇ ਹੀ ਨਹੀ ਇਹ ਇਨਕਾਰੀ ਲੋਕ,, ,,ਪੂਰਾ ਪੜੋ ,ਸਮਝੋ ਤੇ ਵਿਚਾਰੋ ,,,,,,,,,ਗੁਰੂ ਗੋਬਿੰਦ ਸਿੰਘ ਜੀ ਨੇ ਜਦੋ ਦੇਵੀ ਦੇਵਤਿਆਂ ਦੀ ਕਥਾ ,ਕ੍ਰਿਸ਼ਨ ਦੀ ਕਥਾ ,,ਸ਼ਿਵਜੀ ਦੀ ਕਥਾ ,,24 ਅਵਤਾਰਾਂ ਦੀ ਕਥਾ ਲਿਖੀ ਸੀ ,,ਉਸਤੋ ਬਾਅਦ ਵੀ ਕੁਝ ਬਹੁਤ ਮਹਤਵਪੂਰਣ ਲਿਖਿਆ ਸੀ ,,ਜੋ ਸਾਰੇ ਦਸ਼ਮ ਗਰੰਥ ਨੂੰ ਦੀ ਤਸਵੀਰ ਦਰਸਾਉਂਦੀ ਹੈ ,,,,,,,ਓਹ, ਇਹ ਲੋਕ ਸੰਗਤਾਂ ਨਹੀ ਦੱਸਦੇ ,,,,ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰੀ ਕਥਾ ਲਿਖ ਕੇ ਆਖੀਰ ਵਿਚ ਲਿਖਿਆ ਸੀ ਕਿ ,,,,,,,,,,,

[ " ਮੈ ਨਾ ਗਨੇਸਹਿ ਪ੍ਰਿਥਮ ਮਨਾਊਂ ॥ ਕਿਸਨ ਬਿਸਨ ਕਬਹੂੰ ਨਾ ਧਿਆਊਂ ॥ ਕਾਨਿ ਸੁਨੇ ਪਹਿਚਾਨ ਨਾ ਤਿਨ ਸੋ ॥ ਲਿਵ ਲਾਗੀ ਮੋਰੀ ਪਗ ਇਨ ਸੋ ॥ ,,,,, [ ਦਸ਼ਮ ਗਰੰਥ ,,ਪੰਨਾ ,੩੧੦ ] ,,,,,ਤੇ ਇਹ ਪੰਕਤਿ ਪੜ ਕੇ ਕੌਣ ਕਹਿ ਸਕਦਾ ਹੈ ,ਗੁਰੂ ਜੀ ਦੇਵਤਿਆਂ ਨੂੰ ਅਰਾਧਦੇ ਸਨ ,,,,,,,,,,

5. " ਕਈ ਲੋਕ ਇਹ ਵੀ ਕਹਿੰਦੇ ਨੇ ਕਿ ,,,,,,,, " ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰਵਲੇ ਜਨਮ ਦੀ ਗੱਲ ਕੀਤੀ ਹੈ ,,,,,,,,,ਕਈਆਂ ਦੀ ਸੂਈ ਸਿਰਫ ਇਥੇ ਹੀ ਅੜੀ ਹੋਈ ਹੈ ,,,,,,,,ਅਗਰ ਗੁਰੂ ਜੀ ਨੇ ਪਿਛਲੇ ਜਨਮ ਦੀ ਗੱਲ ਕਿ ਹੈ ,,ਤਾਂ ਆਪਾਂ ਨੂੰ ਮੰਨਣ ਵਿਚ ਕਿਓ ਔਖਿਆਈ ਹੁੰਦੀ ਹੈ ,,,,ਅਗਰ ਕੋਈ ਵੀਰ, ਗੁਰੂ ਗਰੰਥ ਸਾਹਿਬ ਜੀ ਨੂੰ ਪੂਰਨ ਤੌਰ ਤੇ ਮੰਨਦਾ ਹੈ ,ਤਾਂ ਉਸ ਲਈ, ਪਿਛਲੇ ਜਨਮਾ ਦੇ ਸੰਬਧ ਵਿਚ ਪੰਕਤੀਆਂ,, ਗੁਰੂ ਗਰੰਥ ਸਾਹਿਬ ਜੀ ਵਿਚੋ ਮਿਲ ਜਾਣਗੀਆਂ ,,ਜੈਸੇ ,,,,,,

੧. ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ ॥ ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਸੋਈ ਜਾਗੀ ॥ ,,,,, [ ਅੰਗ ,, ੨੦੪ ] ,,,,,

੨. ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥ ,,,, [ ਅੰਗ ,, ੩੨੬ ] ,,,,,

੩. ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਜਨਮ ਮਰਨ ਕਟਿ ਪਰਮ ਗਤਿ ਪਾਈ ॥ ,,,,, [ ਅੰਗ ,, ੩੩੧ ] ,,,,,

੪. ਪੂਰਬ ਜਨਮ ਹਮ ਤੁਮ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥ ,,,,, [ ਅੰਗ ,, ੯੭੦ ] ,,,,,

੫. ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥ ,,,,, [ ਅੰਗ ,, ੧੫੬ ] ,,,,,

੬. ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ ,,,,, [ ਅੰਗ ,, ੧੫੬ ] ,,,,,

੭. ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਉ ॥ ਮਿਲ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥ ,,,,, [ ਅੰਗ ,, ੧੭੬ ] ,,,,,

,, ਅਤੇ ਹੋਰ ਵੀ ਬਹੁਤ ਸਾਰੀਆਂ ਪੰਕਤੀਆਂ ਅਜਿਹੀਆਂ ਨੇ ਜੋ ਪੂਰਬਲੇ ਜਨਮ ਨਾਲ ਸਬੰਧਦਿੱਤ ਹਨ ,,,,,

6." ਕਈ ਲੋਕ ਇਹ ਵੀ ਕਹਿੰਦੇ ਨੇ ,,,,,ਅਗਰ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮ ਗਰੰਥ ਲਿਖਿਆ ਹੈ ,,ਤਾਂ ਓਹ ਆਦਿ ਗੁਰੂ,,,,," ਗੁਰੂ ਗਰੰਥ ਸਾਹਿਬ " ਤੋ ਅਲਗ ਕਿਓ ਲਿਖਿਆ ਹੈ ,,ਦੋ ਕਿਓ ਗਰੰਥ ਕਿਓ ਬਣਾਏ ਗਏ ਹਨ ,,ਇਕ ਵਿਚ ਕਿਓ ਨਹੀ ਦਰਜ ਕੀਤੀ ਬਾਣੀ ,,,,,ਇਹ ਵ਼ੀ ਸਵਾਲ ਬਹੁਤ ਸਾਰਿਆਂ ਦੇ ਮਨਾ ਦੇ ਵਿਚ ਘਰ ਕਰ ਗਿਆ ਹੈ ,,,,,,ਵਿਸਥਾਰ ਸਾਹਿਤ ,,,,,,,,

7. " ਗੁਰੂ ਗਰੰਥ ਸਾਹਿਬ ਵਿਚ ਸਿਰਫ ਪਰਮਾਤਮਾ ਦੀ ਗੱਲ ਕੀਤੀ ਗਈ ਹੈ ,,ਸਿਰਫ ਨਿਰੋਲ ਪ੍ਰਭੁ ਪਰਮੇਸ਼ਰ ਦੀ ਗੱਲ ,,,, ਗੁਰੂ ਗਰੰਥ ਸਾਹਿਬ ਵਿਚ ਜੀ ਦੀ ਅਗਰ ਆਪਾਂ ਇਕ-ਇਕ ਪੰਕਤਿ ਗਹੁ ਨਾਲ ਵ਼ੀ ਤਕੀਏ ਤਾਂ ਉਸ ਵਿਚ ਕੋਈ ਇਤਹਾਸ ਦੀ ਗੱਲ ਨਹੀ ,ਔਰ ਨਾ ਨਹੀ ਮਿਥਿਹਾਸ ਦੀ ਕੋਈ ਝਲਕ ਮਿਲਦੀ ਹੈ ,,,,ਇਸ ਵਿਚ ਨਾ ਹੀ ਕਿਸੇ ਗੁਰੂ ਜੀ ਦੀ ਕੋਈ ਜੀਵਨ ਕਥਾ ਹੈ ,,ਅਗਰ ਕੋਈ ਪੰਕਤਿ ਅਜਿਹਾ ਇਸ਼ਾਰਾ ਵ਼ੀ ਕਰਦੀ ਹੈ ,,ਤਾਂ ਓਹ ਸਿਰਫ ਪ੍ਰਮਾਣ ਮਾਤਰ ,,ਕੋਈ ਲੜੀਵਾਰ ਪ੍ਰਸੰਗ ਨਹੀ ਮਿਲਦਾ ਹੈ ਜੀ ,, ਐਸੀ ਕਪੋਲ ਕਲਪਨਾ ਭਰੀ ਕੋਈ ਗੱਲ ਵ਼ੀ ਨਹੀ ਕੀਤੀ ਜਿਸ ਨੂੰ ਅੱਜ ਦਾ ਵਿਗਿਆਨ ਗਲਤ ਸਾਬਤ ਕਰ ਦੇਵੇ ,ਇਹ ਪਰਮਾਤਮਾ ਦਾ ਬਚਨ ਹੈ ਇਹ ਈਸ਼ਵਰੀ ਗਿਆਨ ਹੈ ਹੈ ,ਇਸ ਵਿਚ ਸਾਰੇ ਗੁਰੂ ਇਕ ਪਾਸੇ ਹੋ ਗਏ ਨੇ ,,ਬਸ ਨਿਰੋਲ ਪਰਮਾਤਮਾ ਦੀ ਗੱਲ ਕੀਤੀ ਹੈ ,ਜਿਸ ਤਰਾਂ ਪਰਮਾਤਮਾ ਦੀ ਬਾਣੀ ਆਈ ਹੈ ,,ਉਸ ਤਰਾਂ ਹੀ ਉਤਾਰਾ ਹੋਇਆ ਹੈ ,,ਇਤਿਹਾਸ-ਮਿਥਿਹਾਸ ਨੂੰ ਵਿਚ ਨਹੀ ਆਉਣ ਦਿਤਾ ,,ਗੁਰੂਆਂ ਆਪਣਾ ਆਪ ਵ਼ੀ ਨਹੀ ਵਿਚ ਦਰਸਾਇਆ ,,
,,,,,,ਕਹਿੰਦੇ ਨੇ ਜਦ ਬਾਣੀ ਦੀ ਬਣਤਰ ਹੋ ਰਹੀ ਸੀ ,, ਪਹਿਲੇ ਪਾਤਸ਼ਾਹ ਤੋ ਦੂਜੇ ਤੱਕ ,, ਦੂਜੇ ਤੋ ਤੀਜੇ ਪਾਤਸ਼ਾਹ ਤਕ ਇਹ ਪੋਥੀਆਂ ਸਿਲਸਲਾਵਾਰ ਆਈਆਂ ,,ਤੋ ਦੇਸ਼ ਵਿਚ ਇਕ ਹਲਚਲ ਵੀ ਹੋਈ ,,ਮੌਜੂਦਾ ਬ੍ਰਾਹਮਣਾ ਨੂੰ ਜਦੋ ਪਤਾ ਲਗਾ ,,ਕੇ ਇਕ ਹੋਰ ਗਰੰਥ ਤਿਆਰ ਹੋ ਰਿਹਾ ਹੈ ,,,, ਬ੍ਰਾਹਮਣਾ ਨੇ ਆਕੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ,,ਮਹਾਰਾਜ ਇਸ ਦੇਸ਼ ਵਿਚ ਪਹਿਲਾਂ ਤੋ ਹੀ 18 ਪੁਰਾਣ ਨੇ ,, 27 ਸਿਮਰਤੀਆਂ ਨੇ ,, 6 ਸ਼ਾਸ਼ਤਰ ਨੇ ,, 4 ਵੇਦ ਨੇ ,,108 ਦੇ ਕਰੀਬ ਉਪਨਿਸ਼ਟਾਂ ਨੇ ,,ਅਤੇ ਇਸ ਤੋ ਇਲਾਵਾ ਤੁਹਾਨੂੰ ਨਵਾ ਗਰੰਥ ਬਣਾਉਣਾ ਦੀ ਕਈ ਲੋੜ ਪੈ ਗਈ ,,,,?,ਇਥੇ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ,,,,,,,,,,,,
"[ ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ ] ",,,,ਭਾਵ ,,,,ਧਰਤੀ ਉਪਰ ਮੀਹ ਪੈਂਦਾ ਤੇ ਧਰਤੀ ਹਰਿ ਭਰੀ ਹੋ ਜਾਂਦੀ ਹੈ ,,ਕਿਆ ਧਰਤੀ ਵਿਚ ਪਾਣੀ ਨਹੀ ?,,,ਜੇ ਧਰਤੀ ਵਿਚ ਪਾਣੀ ਹੈ ਤਾਂ ਮੈਨੂੰ ਇਹ ਦੱਸੋ ,ਉਪਰੋ ਬਰਸਣ ਦੀ ਕਈ ਲੋੜ ਹੈ ,,ਐ ਤਰਕਵਾਦੀਉ ਜੇ ਖੂਹ ਬਣਾ ਕੇ ,, ਧਰਤੀ ਦੇ ਥੱਲੋ ਪਾਣੀ ਕੱਢੀਏ ਤਾਂ ,,ਓਹ ਕਿੰਨੀ ਜ਼ਮੀਨ ਨੂੰ ਸੈਰਾਬ ਕਰੇਗਾ ,ਕਿੰਨੀ ਕੁ ਜ਼ਮੀਨ ਨੂੰ ਤਰ ਕਰੇਗਾ ,,,,ਮੈ,ਸਮਾਪਤੀ ਕਰਦਾ ਹਾਂ ,,, ਇਹ ਵਾਰਤਾ ਬਹੁਤ ਲੰਬੀ ਹੈ ਜੀ,,,,,

,,,, ਗੱਲ ਇਹ ਹੈ ਜੀ ਕੇ ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋ ਭਾਈ ਮਨੀ ਸਿੰਘ ਜੀ ਤੋ ਲਿਖਾ ਕੇ,, ਗੁਰੂ ਗਰੰਥ ਸਾਹਿਬ ਜੀ ਦੀ ਬੀੜ ਤਿਆਰ ਕਾਰਵਾਈ ,,ਤਾਂ ਭਾਈ ਮਨੀ ਸਿੰਘ ਜੀ ਮੰਨ ਵਿਚ ਵ਼ੀ ਇਹ ਹੀ ਪ੍ਰਸ਼ਨ ਪੈਦਾ ਹੋਇਆ,,,,,,,,,,,,ਮਹਾਰਾਜ ਆਪ ਜੀ ਦੀ ਬਾਣੀ,ਕਿਓਂ ਨਹੀ ਹੈ ਇਸ ਵਿਚ ,,,,, [ ਇਕ ਵ਼ੀ ਪੰਕਤਿ ,,ਗੁਰੂ ਗਰੰਥ ਸਾਹਿਬ,, ਵਿਚ ਨਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ] ,,,,, ਤੇ ਮਨੀ ਸਿੰਘ ਕਹਿੰਦਾ ਮਹਾਰਾਜ ਆਪ ਜੀ ਦੀਆਂ ਵਿਚਾਰਾਂ ਕੁਝ ਹੋਰ ਨੇ,,ਤੇ ਗੁਰੂ ਨਾਨਕ ਦੀ ਵਿਚਾਰ ਕੁਝ ਹੋਰ ਨੇ ,,?,,ਆਪ ਜੀ ਆਪਣਾ ਅਲਗ ਗਰੰਥ ਕਿਓ ਲਿਖ ਰਹੇ ਹੋ,,ਕਿਓਂਕਿ ਦਸ਼ਮ ਗਰੰਥ ਦੇ ਵ਼ੀ ਲਿਖਾਰੀ ਓਹ ਆਪ ,,,,ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ,,ਮਨੀ ਸਿੰਘ ,,ਜੋ ਮੈ ਦਸ਼ਮ ਗਰੰਥ ਲਿਖਿਆ ਹੈ ਏਹਦੇ ਵਿਚ ਇਤਿਹਾਸ ਹੈ ,ਤੇ ਮੇਰੀ ਕਥਾ ਵ਼ੀ ਹੈ ,,,, [ ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ ] ,,,,, ਮੈ ਆਪਣੀ ਕਥਾ ਨੂੰ ਅਕਾਲ ਪੁਰਖ ਦੀ ਕਥਾ ਵਿਚ ਨਹੀ ਲਿਖਣਾ ਚਾਹੁੰਦਾ ,, ਗੁਰੂ ਗਰੰਥ ਸਾਹਿਬ ਵਿਚ ਨਹੀ ਲਿਖਣਾ ਚਾਹੁੰਦਾ ,,,,ਤਾਂ ਮਨੀ ਸਿੰਘ ਜੀ ਕਹਿਣ ਲੱਗੇ,,,, ਕਿਓ ਨਹੀ ਕਿਓਂ ਨਹੀ ਲਿਖਣਾ ,,,,,,,,,? ,,

ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ,ਸੁਣ ਮਨੀ ਸਿੰਘ ,, ,ਮੈ ਦੇਖਦਾ ਜਦ "ਸੂਰਦਾਸ ਨਿਰੋਤਮ" ਤੇ ਕੈਸ਼ੋਦੱਤ ,,ਭਾਵਨਾ ਦੇ ਵੇਗ ਵਿਚ ਆਏ ਨੇ ,ਤੇ ਓਹਨਾ ਨੇ ਕ੍ਰਿਸ਼ਨ ਨੂੰ ਭਗਵਾਨ ਕਹਿ ਦਿੱਤਾ ਸੀ ,,ਇਸੇ ਤਰਾਂ ਹੀ ਜਦ "ਵਾਲਮੀਕ,ਤੇ ,ਤੁਲਸੀ ਵੀ ਜਦ ਰਾਮ ਦੀ ਕਥਾ ਲਿਖਣ ਲੱਗੇ ਨੇ ,,ਤਾਂ ਓਹਨਾਂ ਨੇ ਵੀ ਰਾਮ ਨੂੰ ਰੱਬ ਕਹਿ ਦਿੱਤਾ ਸੀ ,,,,,,,, ਹਾਂ ਅਗਰ ਮੈ ਆਪਣੀ ਕਥਾ ਗਰੰਥ ਸਾਹਿਬ ਵਿਚ ਲਿਖ ਦਿੱਤੀ ਤਾਂ ,,ਕਿਤੇ ਇਹ ਨਾ ਹੋਵੇ ਕੇ ਮੇਰਾ ਸਿੱਖ ਗੁਰੂ ਗਰੰਥ ਸਾਹਿਬ ਨੂੰ ਪੜਦਾ-ਪੜਦਾ ਭਾਵਨਾ ਭਾਵਨਾ ਦੇ ਵੇਗ ਵਿਚ ਆ ਕੇ ਮੈਨੂੰ ਹੀ ਨਾ ਰੱਬ ਮੰਨ ਲਵੇ ,ਮੈਨੂੰ ਹੀ ਨਾ ਪਰਮੇਸ਼ਰ ਮੰਨ ਲਵੇ ,,,,ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਥਾ ਵਿਚ ਇਹ ਪਾਵਨ ਬੋਲ ਲਿਖੇ ਨੇ ,,,,,,,,,,,,,[ ਜੋ ਹਮ ਕੋ ਪਰਮੇਸੁਰ ਉਚਰਿ ਹੈ ॥ ਤੇ ਸਭ ਨਰਕਿ ਕੁੰਡ ਮਹਿ ਪਰਿ ਹੈ ॥ ਮੋ ਕੋ ਦਾਸੁ ਤਵਨ ਕਾ ਜਾਨੋ ॥ ਯਾ ਮੈ ਭੇਦੁ ਨ ਰੰਚ ਪਛਾਨੋ ॥ ਮੈ ਹੋ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਯੋ ਜਗਤ ਤਮਾਸਾ ॥ ],,,,,,,,,,,,,,,

ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ,, ਦਸ਼ਮ ਗਰੰਥ ਦੀ ਅਲਗ ਰਚਨਾ ਕੀਤੀ ਹੈ ਜੀ ,,,,,,,ਸਾਧ ਸੰਗਤ ਜੀ ਨੂੰ ਬੇਨਤੀ ਹੈ ਕੇ ,, ਇਸ ਲੇਖ ਨੂੰ ਓਹ ਜਰੂਰ ਨੋਟ ਕਰ ਲੈਣ ,, ਤਾਂ ਕੇ ਅਗਰ ਕੋਈ ਵੀ ਬੰਦਾ ,, ਦਸ਼ਮ ਗਰੰਥ ਜਾਂ ਗੁਰੂ ਗੋਬਿੰਦ ਸਿੰਘ ਜੀ ਤੇ ਉਂਗਲੀ ਉਠਾਵੇ ,, ਤੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਜੀ ,,,
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉਂ। ਕਿਸਨ ਬਿਸਨੁ ਕਬਹੂੰ ਨਹਿ ਧਿਆਊਂ।

ਕਾਨਿ ਸੁਨੇ ਪਹਿਚਾਨ ਨ ਤਿਨ ਸੋ।

ਲਿਵ ਲਾਗੀ ਮੋਰੀ ਪਗ ਇਨ ਸੋ॥434॥ (ਕ੍ਰਿਸ਼ਨਅਵਤਾਰ)

ਇਵੇਂ ਜਿਵੇਂ: ਰਾਮਾਵਤਾਰ ਦੀ ਕਥਾ ਦੇ ਅੰਤ ‘ਚ ਲਿਖਿਆ ਹੈ:

ਪਾਂਇ ਗਹੇ ਜਬ ਤੇ ਤੁਮਰੇ

ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।

ਰਾਮ ਰਹੀਮ ਪੁਰਾਨ ਕੁਰਾਨ

ਅਨੇਕ ਕਹੈਂ ਮਤ ਏਕ ਨ ਮਾਨਯੋ॥863॥

(ਰਾਮਵਤਾਰ)
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਦਸਮ ਬਾਣੀ ਲਿਖਣ ਦਾ ਉਦੇਸ਼

ਦਸਮ ਗਰੰਥ ਦੀ ਬਾਣੀ ਨੂੰ ਜੇ ਵਿਚਾਰ ਕੇ ਪੜਿਆ ਜਾਏ ਤਾਂ ਸਹਿਜੇ ਹੀ ਇਸ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ :-
(੧) ਕਲਿਆਣਕਾਰੀ ਬਾਣੀ : ਜਾਪੁ ਸਾਹਿਬ , ਅਕਾਲ ਉਸਤਿਤ , ੩੩ ਸਵਯੀਏ , ਅਤੇ ਸ਼ਬਦ ਹਜ਼ਾਰੇ ਆਦਿ |
(੨) ਹਿੰਦੂ ਧਰਮ ਗ੍ਰੰਥਾਂ ਦਾ ਸੰਸਕ੍ਰਿਤ ਲਿੱਪੀ ਤੋਂ ਗੁਰਮੁਖੀ ਲਿੱਪੀ ਵਿਚ ਅਨੁਵਾਦ : ਚੰਡੀ ਚਰਿਤ੍ਰ ਅਤੇ ਚੌਬੀਸ ਅਵਤਾਰ ਆਦਿ |
(੩) ਹਿੰਦੂ ਧਾਰਮਿਕ ਪੁਸਤਕਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ : ਚੰਡੀ ਦੀ ਵਾਰ ਆਦਿ |
(੪) ਇਤਿਹਾਸਿਕ ਦਸਤਾਵੇਜ਼ : ਬਚਿਤਰ ਨਾਟਕ ਅਤੇ ਜ਼ਫਰਨਾਮਾ |
(੫) ਸਮਾਜਿਕ ਬਣਤਰ ਦੇ ਗਿਆਨ ਲਈ : ਚਰਿਤ੍ਰੋ ਪਖਿਆਨ ਆਦਿ |
ਗੁਰੂ ਸਾਹਿਬ ਨੇ ਆਪਣੇ ਦਰਬਾਰੀ ਕਵੀਆਂ ਨੂੰ ਵੱਡੇ ਵੱਡੇ ਇਨਾਮ ਦੇ ਕੇ ਵੇਦ, ਸ਼ਾਸ਼ਤਰ, ਰਮਾਇਣ, ਮਹਾਂਭਾਰਤ ਆਦਿ ਦਾ ਅਨੁਵਾਦ ਦੇਵਨਾਗਰੀ ਤੇ ਗੁਰਮੁਖੀ ਲਿੱਪੀ ਵਿਚ ਕਰਵਾਇਆ | ਇਹ ਕੰਮ ਕਲਗੀਧਰ ਮਹਾਰਾਜ ਨੇ ਸਿੱਖਾਂ 'ਤੇ ਬ੍ਰਾਹਮਣੀ ਰੰਗ ਚੜ੍ਹਾਓਣ ਲਈ ਨਹੀਂ ਕੀਤਾ ਬਲਕਿ ਸਿੱਖਾਂ ਨੂੰ ਸਰਬਪੱਖੀ ਗਿਆਨ ਦੇਣ ਦੇ ਆਸ਼ੇ ਨਾਲ ਕੀਤਾ ਸੀ |
ਅਕਬਰ ਦੇ ਰਾਜ ਕਾਲ ਵਿਚ ਅਨੇਕਾਂ ਮੁਸਲਮਾਨ ਵਿਦਵਾਨਾਂ ਨੇ ਵੀ ਹਿੰਦੂ ਧਾਰਮਿਕ ਗ੍ਰੰਥਾਂ ਦੇ ਉਰਦੂ ਤੇ ਫ਼ਾਰਸੀ ਵਿਚ ਤਰਜ਼ਮੇਂ ਕੀਤੇ ਸਨ |

ਫਿਰ ਦਸਮ ਗ੍ਰੰਥ ਦੀ ਬਾਣੀ ਵਿਚ ਜੋ ਘਟਨਾਵਾਂ ਅਤੇ ਇੰਨਾ ਦੇ ਨਾਇਕ, ਜਿੰਨਾ ਦਾ ਟੂਕ ਮਾਤਰ ਵਰਨਣ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਇਆ ਹੈ, ਉਸ ਨੂੰ ਵਿਸਥਾਰ ਨਾਲ ਸਮਝਣ ਲਈ ਸਿੱਖਾਂ ਦੇ ਗਿਆਤ ਵਾਸਤੇ ਇਕ ਬਹੁਤ ਵੱਡਾ ਉਪਰਾਲਾ ਕੀਤਾ ਸੀ | ਜਿਦਾਂ :-
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
ਜਾਂ
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥
ਜਾਂ
ਜਿਓ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੁਕੀ ਜਾਰੇ ||
ਅਤੇ ਇਸ ਤਰਾਂ ਦੇ ਅਨੇਕ ਹੋਰ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਹਨ, ਜੇ ਕਿਸੇ ਨੇ ਇੰਨ੍ਹਾ ਦਾ ਵਿਸਥਾਰ ਪੂਰਵਕ ਹਾਲ ਸਮਝਣਾ ਹੋਵੇ ਤਾਂ ਕਿਥੋਂ ਪਤਾ ਚੱਲੇਗਾ????
ਜਾਂ ਤਾਂ ਜਿਸਨੂੰ ਸੰਸਕ੍ਰਿਤ ਆਉਂਦੀ ਆ ਓਹ ਇਹ ਪੁਸਤਕਾਂ ਪੜੇ ਜਾਂ ਫੇਰ ਕਿਸੇ ਪੰਡਿਤ ਅੱਗੇ ਗੋਡੇ ਟੇਕੋ ਤੇ ਪੁਛੋ ਕਿ ਪੰਡਿਤ ਜੀ ਫਲਾਣੀ ਫਲਾਣੀ ਘਟਨਾ ਕਿਵੇ ਵਾਪਰੀ ਸੀ ਕਿਰਪਾ ਕਰਕੇ ਦਸੋ ????ਤੇ ਫੇਰ ਪੰਡਿਤ ਜੀ ਦੀ ਮਰਜੀ ਅਨੁਸਾਰ ਝੂਠ ਸਚ ਜੋ ਦਸਣ ਉਸਨੂੰ ਮੰਨ ਲਿਆ ਜਾਵੇ |
ਦਸਮੇਸ਼ ਪਿਤਾ ਜੀ ਨੇ ਆਪਣੇ ਸਿਖ ਨੂੰ ਪੰਡਿਤ ਦੀ ਗੁਲਾਮੀ ਤੋਂ ਬਚਾਉਣ ਲਈ ਆਪ ਹੀ ਸਭ ਕੁਝ ਦਸਮ ਗ੍ਰੰਥ ਵਿਚ ਲਿਖ ਦਿਤਾ | ਸੋ ਜੇ ਇਹ ਕਹਿ ਲਿਆ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਚੇ ਤੌਰ ਤੇ ਸਮਝਣਾ ਹੋਵੇ ਤਾਂ ਦਸਮ ਗ੍ਰੰਥ ਨੂੰ ਪੜਨਾ ਜਰੂਰੀ ਆ ਤਾਂ ਕੋਈ ਅਤਿਕਥਨੀ ਵਾਲੀ ਗਲ ਨਹੀਂ ਹੋਵੇਗੀ |

ਅੱਜ ਤੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਜਦਕਿ ਸਾਰੇ ਸਨਾਤਨੀ ਧਾਰਮਿਕ ਗ੍ਰੰਥ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੇ ਸਨ ਤੇ ਬ੍ਰਾਹਮਣੀ ਜਾਤੀ ਦੀ ਨਿੱਜੀ ਜਾਇਦਾਦ ਹੁੰਦੇ ਸਨ, ਨੂੰ ਦਸਮੇਸ਼ ਪਿਤਾ ਨੇ ਸਭ ਲਈ ਦਰਵਾਜੇ ਖੋਲ੍ਹ ਕੇ ਮਨੁਖਤਾ 'ਤੇ ਇੱਕ ਵੱਡਾ ਪਰਉਪਕਾਰ ਕੀਤਾ ਹੈ |

ਗੁਰੂ ਸਾਹਿਬ ਵੇਲੇ, ਜਿਥੇ ਇਕ ਪਾਸੇ ਖਾਲਸੇ ਨੂੰ ਜ਼ਾਲਮ ਨਾਲ ਜੂਝਣਾ ਪੈ ਰਿਹਾ ਸੀ(ਜਿਸ ਲਈ ਤਲਵਾਰ ਜਰੂਰੀ ਸੀ), ਓਥੇ ਦੂਸਰੇ ਪਾਸੇ ਬ੍ਰਾਹਮਣ ਨਾਲ ਸਿਧਾਂਤਕ ਟੱਕਰ ਸੀ |ਇਸ ਲਈ ਬ੍ਰਾਹਮਣ ਨੂੰ ਨਿਰਉਤਰ ਕਰਨ ਲਈ ਇੰਨ੍ਹਾ ਗ੍ਰੰਥਾਂ ਦਾ ਗਿਆਨ ਹੋਣਾ ਜਰੂਰੀ ਸੀ | ਜਿਸ ਤਰਾਂ ਹੁਣ ਸਿੱਖ ਇਤਿਹਾਸ ਤੇ ਗੁਰਬਾਣੀ ਪੜ ਕੇ ਆਰ ਐੱਸ ਐੱਸ ਤੇ ਉਸਦੇ ਖਰੀਦੇ ਸਿੱਖੀ ਭੇਸ ਵਾਲੇ ਬੰਦੇ ਸਿੱਖਾਂ ਨੂੰ ਚਨੌਤੀ ਦੇ ਰਹੇ ਹਨ |

ਹਿੰਦੂ ਸਮਾਜ ਵਿਚੋਂ ਬਣੇ ਸਿੱਖਾਂ ਵਿਚੋਂ ਹੀਨ ਭਾਵਨਾ ਕੱਡਣ ਲਈ, ਚੰਡੀ ਦੀ ਵਾਰ ਵਰਗੀਆਂ ਜੋਸ਼ੀਲੀਆਂ ਵਾਰਾਂ, ਜੋ ਹਿੰਦੂ ਧਰਮ ਨਾਲ ਸੰਬੰਧਤ ਸਨ, ਇੰਨ੍ਹਾ ਵਿਚ ਬੀਰ ਰਸੀ ਬਿਰਤੀ ਪੈਦਾ ਕਰਨ ਲਈ ਅਤਿ ਜਰੂਰੀ ਸੀ |

ਆਪਣੇ ਆਪਣੇ ਧਰਮ ਦੀ ਵਡਿਆਈ ਤਾਂ ਹਰ ਕੋਈ ਕਰਦਾ ਏ,ਪਰ ਕਮਜੋਰੀਆਂ ਕੋਈ ਨਹੀਂ ਦਸਦਾ | ਇਹ ਕੇਵਲ ਓਹਨਾਂ ਦੇ ਗ੍ਰੰਥਾਂ ਦਾ ਅਧਿਐਨ ਕਰਕੇ ਹੀ ਪਤਾ ਲੱਗ ਸਕਦਾ ਹੈ | ਕਿੰਨੀ ਹੈਰਾਨੀ ਦੀ ਗੱਲ ਏ ਕਿ ਖਤਰੀਆਂ ਦੀਆਂ ਕੁਲਾਂ ਦਾ ਨਾਸ਼ ਕਰਨ ਵਾਲਾ ਵੀ ਭਗਵਾਨ,,,,,,,,,,,,,,,,ਖਤਰੀਆਂ ਦੇ ਖੂਨ ਵਿਚ ਇਸ਼ਨਾਨ ਕਰਨ ਵਾਲਾ ਵੀ ਭਗਵਾਨ,,,,,,,,,,,,,,,ਆਪਣੀ ਧੀ 'ਤੇ ਮੋਹਿਤ ਹੋਣ ਵਾਲਾ ਵੀ ਭਗਵਾਨ,,,,,,,,,,,,,,,,,ਕਿਸੇ ਮਹਾਂ ਰਿਸ਼ੀ ਦੀ ਇਸਤ੍ਰੀ ਨੂੰ ਕਪਟ ਨਾਲ ਛੱਲ ਕੇ ਬਲਾਤਕਾਰ ਕਰਨ ਵਾਲਾ ਵੀ ਭਗਵਾਨ ਕਰਕੇ ਪੂਜਿਆ ਜਾਂਦਾ ਏ!!!!!!!!!!!!!!!!!!!!!!!!! ਇੰਨ੍ਹਾ ਗੱਲਾਂ ਦਾ ਆਮ ਆਦਮੀ ਨੂੰ ਕਿਵੇਂ ਪਤਾ ਲੱਗਣਾ ਸੀ ਜੇ ਦਸਮੇਸ਼ ਪਿਤਾ ਜੀ ਨੇ ਆਪ ਤੇ ਆਪਣੇ ਕਵੀਆਂ ਤੋਂ ਇੰਨ੍ਹਾ ਦੇ ਧਾਰਮਿਕ ਗ੍ਰੰਥਾਂ ਦਾ ਅਨੁਵਾਦ ਨਾ ਕਰਵਾਇਆ ਹੁੰਦਾ ????????????????????????????
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਸ੍ਰੀ ਦਸਮ ਗਰੰਥ ਵਿਚ ਕ੍ਰਿਸ਼ਨ ਦਾ ਅਸਲੀ ਰੂਪ

ਸ੍ਰੀ ਦਸਮ ਗਰੰਥ ਸਾਹਿਬ ਵਿਚ ਜਿਸ ਪ੍ਰਕਾਰ ਅੰਧ ਵਿਸ਼ਵਾਸ , ਦੇਵਤਿਆਂ ਦੀ ਪੂਜਾ , ਮੂਰਤੀ ਪੂਜਾ , ਧਰਮ ਦੇ ਨਾਮ ਤੇ ਕੀਤੇ ਪਾਖੰਡਾ ਦਾ ਪਰਦਾ ਫਾਸ਼ ਕੀਤਾ ਗਿਆ ਹੈ, ਇਹ ਕਿਸੇ ਆਮ ਮਨੁਖ ਦੇ ਵਸ ਦੀ ਗਲ ਨਹੀਂ ਹੋ ਸਕਦੀ । ਏਨੀ ਜੁਰਅਤ ਤਾਂ ਕੋਈ ਮਹਾਨ ਹਸਤੀ ਹੀ ਕਰ ਸਕਦੀ ਹੈ । ਜਦੋਂ ਪੂਰੇ ਹਿੰਦੁਸਤਾਨ ਵਿਚ ਇਹਨਾ ਪਰ੍ਮ੍ਪ੍ਰਾਵਾਂ ਦਾ ਬੋਲ ਬਾਲਾ ਹੋਵੇ ਤਾਂ ਇਸ ਪਾਖੰਡ ਵਾਦ ਦੀ ਦਲਦਲ ਵਿਚੋਂ ਆਮ ਲੋਕਾਂ ਨੂ ਕਢਣ ਦੀ ਉਪਰਾਲਾ ਕੋਈ ਸੋਖਾ ਕਮ ਨਹੀਂ ਹੁੰਦਾ । ਜਦੋਂ ਪਿਆਰ ਨਾਲ ਕੀਤੀ ਗਲ ੨੦੦ ਸਾਲ ਲਗਾ ਕੇ ਵੀ ਲੋਕਾਂ ਨੂ ਸਮਝ ਨਾ ਆਵੇ, ਸਗੋਂ ਨੋਬਤ ਕੁਰਬਾਨੀਆਂ ਦੇਣ ਤਕ ਆ ਜਾਵੇ, ਤੇ ਕੁਰਬਾਨੀਆਂ ਵੀ ਗੁਰੂ ਸਾਹਿਬਾਨ ਦੀਆਂ ਤਾਂ ਫਿਰ ਗਲ ਨੂ ਸਿਧੇ ਹਥੀਂ ਲੈਣਾ ਹੀ ਪੈਣਾ ਸੀ । ਉਤਰੀ ਭਾਰਤ ਖਾਸ ਕਰ ਪਹਾੜੀ ਇਲਾਕਿਆਂ ਵਿਚ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ ਤੇ ਕ੍ਰਿਸ਼ਨ ਨੂੰ ਭਗਵਾਨ ਮਨਿਆ ਜਾਂਦਾ ਹੈ । ਗੁਰੂ ਗਰੰਥ ਸਾਹਿਬ ਵਿਚ ਵੀ ਕ੍ਰਿਸ਼ਨ ਦਾ ਜਿਕਰ ਅਨੇਕਾਂ ਵਾਰ ਆਇਆ ਹੈ ਤੇ ਇਕ ਆਮ ਆਦਮੀ ਨੂ ਗੁਰੂ ਗਰੰਥ ਸਾਹਿਬ ਦੀ ਬਾਣੀ ਪੜਦਿਆਂ ਕ੍ਰਿਸ਼ਨ ਪੂਜਾ ਦਾ ਆਸਾਨੀ ਨਾਲ ਭੁਲੇਖਾ ਪੈ ਸਕਦਾ ਹੈ ਜਿਵੇਂ :

ਰਾਗੁ ਗਉੜੀ ੧੧ ॥ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥ ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥

ਜਾਂ ਜਿਵੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਵੀ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਆਉਂਦਾ ਹੈ:

ਵਡਹੰਸੁ ਮਹਲਾ ੧

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ ਬੰਕੇ ਲੋਇਣ ਦੰਤ ਰੀਸਾਲਾ ॥੭

ਇਸੇ ਤਰਹ ਭਗਤ ਬਾਣੀ ਤੇ ਭਟਾਂ ਦੀ ਬਾਣੀ ਵਿਚ ਵੀ ਕਾਫੀ ਥਾਵਾਂ ਤੇ ਕ੍ਰਿਸ਼ਨ ਸਮੇਤ ਹੋਰ ਕਈ ਅਵਤਾਰਾਂ ਦਾ ਜਿਕਰ ਆਇਆ ਹੈ ਜਿਸ ਨੂੰ ਗੁਰਮਤ ਤੋ ਅਨਜਾਣ ਲੋਕ ਜਾਂ ਤਾਂ ਬਹਾਨਾ ਮਾਰ ਕੇ ਰਦ ਕਰ ਦਿੰਦੇ ਹਨ ਕੇ ਇਥੇ ਭਗਤਾਂ ਦਾ ਪਖ ਗੁਰੂ ਸਾਹਿਬ ਨੇ ਲਿਖਿਆ ਹੈ ਜਾਂ ਇਥੇ ਕ੍ਰਿਸ਼ਨ ਕਿਸੇ "ਕ੍ਰਿਸ਼ੀ " ਲਈ ਆਇਆ ਹੈ ? ਵਿਚਾਰਨ ਵਾਲੀ ਗਲ ਹੈ ਕੇ ਗੁਰੂ ਸਾਹਿਬ ਨੇ ਸਿਰਫ ਓਹਨਾ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਜੋ ਅਸਲ ਵਿਚ ਗੁਰਮਤ ਸਨ । ਜਦੋਂ ਇਹ ਬਾਣੀ ਗੁਰੂ ਗਰੰਥ ਸਾਹਿਬ ਵਿਚ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਲਿਖੀ ਗਈ ਤਾਂ ਕੋਈ ਭੇਦ ਭਾਵ ਨਹੀਂ ਰਹ ਜਾਂਦਾ। ਫਿਰ ਇਥੇ ਕਿਸੇ ਦਾ ਪਖ ਨਹੀਂ ਪੂਰਿਆ ਜਾਂਦਾ। ਸਿਰਫ ਇਕ ਦੀ ਗਲ ਹੁੰਦੀ ਹੈ । ਜੋ ਕਹਿ ਰਹੇ ਹਨ ਇਥੇ ਭਗਤਾਂ ਦੀ ਪਖ ਰਖਿਆ ਹੈ, ਓਹਨਾ ਦੇ ਮਨ ਵਿਚ ਭਗਤ ਬਾਣੀ ਤੇ ਭਟ ਬਾਣੀ ਪ੍ਰਤੀ ਦੁਬਿਦਾ ਇਸ ਕਰ ਕੇ ਹੈ ਕਿਓਂ ਕੇ ਓਹ ਗੁਰਬਾਣੀ ਦੀ ਡੂੰਘਾਈ ਨੂ ਨਹੀਂ ਸਮਝ ਸਕੇ ਤੇ ਓਹ ਹਿੰਦੁਆਂ ਦੇ ਅਵਤਾਰਾਂ ਵਿਚ ਹੀ ਉਲਝ ਕੇ ਰਹ ਗਏ । ਨਤੀਜਾ ਇਹ ਹੋਇਆ ਕੇ ਜਾਣੇ ਅਨਜਾਣੇ ਵਿਚ ਗੁਰਮਤ ਦੇ ਉਲਟ ਗਲ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਨੂ ਪਤਾ ਸੀ ਕੇ ਆਮ ਸਿਖ ਏਸ ਚਕਰ ਵਿਚ ਆ ਕੇ ਅਸਾਨੀ ਨਾਲ ਧੋਖਾ ਖਾ ਸਕਦਾ ਹੈ ਸੋ ਆਪ ਜੀ ਨੇ ਹਿੰਦੁਆਂ ਦੇ ਕ੍ਰਿਸ਼ਨ ਬਾਰੇ ਵੀ ਸਿਖਾਂ ਨੂ ਸਮਝਾ ਦਿਤਾ ਤਾਂ ਕੇ ਗੁਰੂ ਕਾ ਸਿਖ ਕਿਸੇ ਆਨਮਤੀ ਦੇ ਪਿਛੇ ਨਾ ਲਗ ਜਾਵੇ। ਗੁਰੂ ਸਾਹਿਬ ਨੇ ਜੋ ਕ੍ਰਿਸ਼ਨ ਦਾ ਰੂਪ ਸ੍ਰੀ ਦਸਮ ਗਰੰਥ ਵਿਚ ਦਿਖਾਇਆ ਹੈ ਓਸ ਨੂ ਦੇਖ ਕੇ ਕਿਸੇ ਵੀ ਸਿਖ ਦੇ ਮਨ ਵਿਚ ਕ੍ਰਿਸ਼ਨ ਪ੍ਰਤੀ ਉਕਾ ਵੀ ਸ਼ਰਧਾ ਨਹੀਂ ਰਹ ਜਾਂਦੀ। ਜੋ ਕ੍ਰਿਸ਼ਨ ਕਿਸੇ ਕੋਮ ਲਈ ਰਬ ਬਣਿਆ ਹੋਵੇ ਓਸ ਨੂ ਕੀਢ਼ਾ ਕਹ ਦੇਣਾ ਕਿਸੇ ਕ੍ਰਿਸ਼ਨ ਭਗਤ ਲਈ ਨਾ ਹਜਮ ਹੋਣ ਯੋਗ ਗਲ ਹੈ। ਸੋ ਓਹਨਾ ਨੇ ਰੋਲਾ ਤਾਂ ਪਾਉਣਾ ਹੀ ਹੈ । ਸਚ ਬੋਲਣ ਤੇ ਕਈਆਂ ਦਾ ਦਿਲ ਦੁਖਦਾ ਹੈ ਪਰ ਜੋ ਸਚ ਕਿਸੇ ਨੂ ਅਗਿਆਨ ਦੇ ਹਨੇਰੇ ਵਿਚੋਂ ਕਢ ਕੇ ਗਿਆਨ ਦੇ ਚਾਨਣ ਮੁਨਾਰੇ ਹੇਠਾਂ ਲੈ ਆਵੇ, ਓਹ ਸਚ ਬੋਲਣ ਵਿਚ ਕੋਈ ਹਰ੍ਜ਼ ਨਹੀਂ ਹੁੰਦਾ । ਸ੍ਰੀ ਦਸਮ ਗਰੰਥ ਦੀ ਤਕਰੀਬਨ ਹਰ ਓਹ ਬਾਣੀ ਜਿਸ ਤੇ ਕੁਛ ਲੋਕਾਂ ਨੂੰ ਕਿੰਤੂ ਹੈ ਵਿਚ ਜੋ ਕ੍ਰਿਸ਼ਨ ਤੇ ਹੋਰ ਹਿੰਦੂ ਭਗਵਾਨਾ ਦਾ ਜਨਾਜਾ ਕਡਿਆ ਗਿਆ ਹੈ ਓਹ ਕਿਸੇ ਆਮ ਪੰਡਿਤ ਜਾਂ ਸਾਕਤ ਮਤ ਦੇ ਕਵੀ ਦੀ ਕਵਿਤਾ ਨਹੀਂ ਹੋ ਸਕਦੀ। ਸਾਕਤ ਮਤੀ ਆਪਣੇ ਭਗਵਾਨਾ ਦੀ ਖੁਦ ਬੇਇਜਤੀ ਕਰਨੋ ਰਹੇ । ਹੇਠ ਦਿਤੀਆਂ ਤੁਕਾਂ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕੇ ਇਹ ਕਿਹਨੇ ਲਿਖੀਆਂ ਹੋ ਸਕਦੀਆਂ ਨੇ:

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥
किते क्रिसन से कीट कोटै बनाए ॥ किते राम से मेटि डारे उपाए ॥
Somewhere He hath created millions of the servants like Krishna. Somewhere He hath effaced and then created (many) like Rama.( ਬਚਿਤਰ ਨਾਟਕ)

ਲੋਕ ਬਚਿਤਰ ਨਾਟਕ ਦੇ ਇਸੇ ਲਈ ਖਿਲਾਫ਼ ਹਨ ਕਿਓਂ ਕੇ ਕ੍ਰਿਸ਼ਨ ਦੀ ਤੁਲਣਾ ਕਰੋਰਾਂ ਕੀਿਢ਼ਆਂ ਜਿਨੀ ਕਰ ਦਿਤੀ ਗਈ ਹੈ । ਕ੍ਰਿਸ਼ਨ ਨੂੰ ਵਾਿਹਗੁਰੂ ਦੇ ਹਥਾਂ ਦਾ ਮਹਜ ਇਕ ਖਿਡੋਨਾ ਬਣਾ ਦਿਤਾ ਗਿਆ ਹੈ ਤੇ ਅਕਾਲਪੁਰਖ ਜਦੋਂ ਚਾਹਵੇ ਓਸ ਨੂ ਮਾਰ ਦਿੰਦਾ ਹੈ ਜਦੋਂ ਚਾਹਵੇ ਓਸ ਨੂ ਜੀਵਨ ਦਾਨ ਦੇ ਦਿੰਦਾ ਹੈ। ਏਸ ਕ੍ਰਿਸ਼ਨ ਦੀ ਓਸ ਅਕਾਲ ਪੁਰਖ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ ਲਗਦੀ । ਜਿਵੇਂ :

ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥
जिते राम से क्रिसन हुइ बिसन आए ॥ तितिओ काल खापिओ न ते काल घाए ॥२८॥
All the incarnations of Vishnu like Rama and Krishan were destroyed by KAL, but they could not destroy him. 28. ( ਬਚਿਤਰ ਨਾਟਕ)

ਜਿਤੇ ਰਾਮ ਹੂਏ ॥ ਸਭੈ ਅੰਤਿ ਮੂਏ ॥
जिते राम हूए ॥ सभै अंति मूए ॥
All the Ramas who incarnated, ultimately passed away.

ਜਿਤੇ ਕ੍ਰਿਸਨ ਹ੍ਵੈ ਹੈਂ ॥ ਸਭੈ ਅੰਤਿ ਜੈ ਹੈਂ ॥੭੦॥
जिते क्रिसन ह्वै हैं ॥ सभै अंति जै हैं ॥७०॥( ਬਚਿਤਰ ਨਾਟਕ
All the Krishnas, who had incarnated, have all passed away.70.

ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥ ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥
कहा राम क्रिसनं कहा चंद सूरं ॥ सभै हाथ बाधे खरे काल हजूरं ॥८३॥
May be Rama and Krishna, may be the moon and sun, all are standing with folded hands in the presence of KAL.83.( ਬਚਿਤਰ ਨਾਟਕ

ਸ੍ਰੀ ਦਸਮ ਗਰੰਥ ਵਿਚ ਓਹਨਾ ਲੋਕਾਂ ਦੀ ਤੁਛ ਬੁਧੀ ਤੇ ਲਾਹਨਤ ਪਾਈ ਗਈ ਹੈ ਜੋ ਆਪਣੀ ਇਨੀ ਕੀਮਤੀ ਜਿੰਦਗੀ ਫਜੂਲ ਦੇਵਤਿਆਂ ਦੀ ਪੂਜਾ ਵਿਚ ਗਵਾ ਦਿੰਦੇ ਨੇ। ਗੁਰੂ ਸਾਹਿਬ ਨੇ ਇਹਨਾ ਦੇਵਤਿਆਂ ਸਮੇਤ ਕ੍ਰਿਸ਼ਨ ਨੂੰ ਕੋਡੀ ਤੋ ਵੀ ਸਸਤਾ ਦਿਖਾ ਦਿਤਾ ਹੈ। ਸਾਫ਼ ਦਸ ਰਹੇ ਹਨ ਕੇ ਜੇਹਰੇ ਆਪ ਹੀ ਕਾਲ ਦੇ ਹਥੋਂ ਨਹੀਂ ਬਚ ਸਕੇ, ਓਏ ਮੂਰਖਾ ਤੇਨੂ ਕਿਵੇਂ ਬਚਾ ਸਕਦੇ ਨੇ ?

ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
क्रिसन औ बिसन जपे तुहि कोटिक राम रहीम भली बिधि धिआयो ॥
Thou hast meditated on millions of Krishnas, Vishnus, Ramas and Rahims.

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
ब्रहम जपिओ अरु स्मभु थपिओ तहि ते तुहि को किनहूं न बचायो ॥
Thou hast recited the name of Brahma and established Shivalingam, even then none could save thee.

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
कोट करी तपसा दिन कोटिक काहूं न कौडी को काम कढायो ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥
कामकु मंत्र कसीरे के काम न काल को घाउ किनहूं न बचायो ॥९७॥
The Mantra recited for fulfillment of worldly desires doth not even bring the least gain and none of such Mantras can`t save from the blow of KAL.97.

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥
काहे को कूर करै तपसा इन की कोऊ कौडी के काम न ऐहै ॥
Why doth thou indulge in false austerities, because they will not bring in gain of even one cowrie.

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
तोहि बचाइ सकै कहु कैसे कै आपन घाव बचाइ न ऐहै ॥
The cannot save themselves form the blow (of KAL), how can they protect thee?

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
कोप कराल की पावक कुंड मै आप टंगिओ तिम तोहि टंगैहै ॥
They are all hanging in the blazing fire of anger, therefore they will cause thy hanging similarly.

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥
चेत रे चेत अजो जीअ मैं जड़ काल क्रिपा बिनु काम न ऐहै ॥९८॥
O fool! Ruminate now in thy mind; none will be of any use to thee except the grace of ਕਲ ( ਬਚਿਤਰ ਨਾਟਕ)

ਗੁਰੂ ਸਾਹਿਬ ਓਹਨਾ ਲੋਕਾਂ ਨੂ ਸਵਾਲ ਕਰਦੇ ਹਨ ਜੋ ਕ੍ਰਿਸ਼ਨ ਨੂ ਅਕਾਲ ਪੁਰਖ ਦਰਸਾਉਂਦੇ ਹਨ। ਗੁਰੂ ਸਾਹਿਬ ਪੁਛ ਰਹੇ ਹਨ ਕੇ ਜਦੋਂ ਪਰਮਾਤਮਾ ਦੀ ਰੰਗ ਹੀ ਕੋਈ ਨਹੀਂ ਹੁੰਦਾ ਤਾਂ ਤੁਸੀਂ ਲੋਕ ਓਸ ਨੂ ਕਾਲੇ ਰੰਗ ਦਾ ਕਿਦਾਂ ਕਹਿ ਸਕਦੇ ਹੋ ?

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ॥
जा कर रूप रंग नहि जनियत सो किम सयाम कहै है ॥
He, whose form and colour are not, how can he be called black?

ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨ ਲਪਟੈ ਹੈ ॥੩॥੨॥
छुटहो काल जाल ते तब ही ताहि चरन लपटै है ॥३॥२॥
You can only be liberated from the noose of Death, when you cling to His feet.3.2. ( ਸ਼ਬਦ ਹਜਾਰੇ )

ਕਰਤਾਰ ਹੁੰਦਾ ਹੈ ਜੋ ਪੈਦਾ ਕਰਦਾ ਹੈ , ਜੋ ਬਣਾਂਦਾ ਹੈ। ਜੋ ਬਣਾਦਾ ਹੈ ਓਹ ਨਾਸ ਵੀ ਕਰਦਾ ਹੈ। ਗੁਰੂ ਸਾਹਿਬ ਸਵਾਲ ਕਰ ਰਹੇ ਹਨ ਕੇ ਤੁਸੀਂ ਕਿਵੇਂ ਕਹ ਸਕਦੇ ਹੋ ਕੇ ਕ੍ਰਿਸ਼ਨ ਕਾਲਪੁਰਖ ਤੇ ਕਰਤਾ ਪੁਰਖ ਹੈ? ਜੋ ਆਪ ਕਿਸੇ ਦਾ ਰਥ ਚਲਾਂਦਾ ਹੋਵੇ, ਕਿਸੇ ਦੀ ਕੁਖ ਵਿਚੋਂ ਜੰਮਿਆ ਹੋਵੇ, ਕਿਸੇ ਦੇ ਹਥੋਂ ਮਾਰਿਆ ਗਿਆ ਹੋਵੇ, ਓਹ ਅਕਾਲਪੁਰਖ ਹੋ ਹੀ ਨਹੀ ਸਕਦਾ। ਤੇ ਓਹ ਕਾਲ ਪੁਰਖ ਤੇ ਕਰਤਾ ਪੁਰਖ ਵੀ ਨਹੀਂ ਹੋ ਸਕਦਾ । ਜਿਵੇਂ ਕੇ ਫੁਰਮਾ ਰਹੇ ਨੇ:

ਤਿਲੰਗ ਕਾਫੀ ਪਾਤਿਸ਼ਾਹੀ ॥੧੦॥
तिलंग काफी पातिशाही ॥१०॥
TILNG KAFI OF THE TENTH KING

ਕੇਵਲ ਕਾਲ ਈ ਕਰਤਾਰ ॥
केवल काल ई करतार ॥
The supreme Destroyer is alone the Creator,

ਆਦਿ ਅੰਤ ਅਨੰਤਿ ਮੂਰਤ ਗੜ੍ਹਨ ਭੰਜਨਹਾਰ ॥੧॥ ਰਹਾਉ ॥
आदि अंत अनंति मूरत गड़्हन भंजनहार ॥१॥ रहाउ ॥
He is in the beginning and in the end, He is the infinite entity, the Creator and the Destroyer…Pause.

ਨਿੰਦ ਉਸਤਤ ਜਉਨ ਕੇ ਸਮ ਸ਼ੱਤ੍ਰੁ ਮਿਤ੍ਰ ਨ ਕੋਇ ॥
निंद उसतत जउन के सम श्त्रु मित्र न कोइ ॥
The calumny and Praise are equal to him and he has no friend, no foe,

ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥
कउन बाट परी तिसै पथ सारथी रथ होइ ॥१॥
Of what crucial necessity, He became the charioteer ?1.

ਜਦੋਂ ਅਕਾਲਪੁਰਖ ਦਾ ਕੋਈ ਦੁਸ਼ਮਨ ਨਹੀਂ , ਕੋਈ ਦੋਸਤ ਨਹੀਂ ਤਾਂ ਓਹ ਇਕ ਦਾ ਪਖ ਪੂਰ ਕੇ ਓਸ ਦਾ ਸਾਰਥੀ ਕਿਦਾਂ ਬਣ ਗਿਆ ?

ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
तात मात न जात जाकर पुत्र पौत्र मुकंद ॥
He, the Giver of salvation, has no father, no mother, no son and no grandson;

ਕਉਨ ਕਾਜ ਕਹਾਹਿੰਗੇ ਤੇ ਆਨਿ ਦੇਵਕਿ ਨੰਦ ॥੨॥
कउन काज कहाहिंगे ते आनि देवकि नंद ॥२॥
O what necessity he caused others to call Him the son of Devaki ?2.

ਜਦੋਂ ਓਸ ਅਕਾਲਪੁਰਖ ਦਾ ਕੋਈ ਮਾਂ ਬਾਪ ਨਹੀਂ ਕੋਈ ਪੁਤਰ ਪੋਤਰਾ ਨਹੀਂ ਤਾਂ ਓਹ ਦੇਵਕੀ ਦੇ ਘਰ ਕਿਦਾਂ ਜਮ ਪਿਆ ?

ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ॥
देव दैत दिसा विसा जिह कीन सरब पसार ॥
He, who has created gods, demons, directions and the whole expanse,

ਕਉਨ ਉਪਮਾ ਤਉਨ ਕੋ ਮੁਖ ਲੇਤ ਨਾਮੁ ਮੁਰਾਰ ॥੩॥੧॥
कउन उपमा तउन को मुख लेत नामु मुरार ॥३॥१॥
On what analogy should he be called MURAR?3.

ਜਦੋਂ ਓਸ ਅਕਾਲਪੁਰਖ ਨੇ ਹੀ ਸਬ ਦੇਵੀ ਦੇਵਤੇ, ਦੇੰਤ ਬਣਾਏ ਹਨ ਤਾਂ ਓਸ ਨੂ ਸਿਰਫ ਇਕ ਰਾਕਸ਼ ਮਾਰਨ ਵਾਲਾ ਮੁਰਾਰੀ ਕਿਵੇ ਕਹ ਸਕਦੇ ਹੋ ? ਕਿਸੇ ਇਕ ਰਾਕਸ਼ ਨੂ ਮਾਰ ਕੇ ਕਾਲਪੁਰਖ ਨਹੀਂ ਬਣਿਆ ਜਾ ਸਕਦਾ। ਗੁਰੂ ਸਾਹਿਬ ਸ ਕਾਲ ਪੁਰਖ ਖੁਦ ਕਾਲ ਦੀ ਗ੍ਰਿਫਤ ਵਿਚ ਨਹੀਂ ਆਓਂਦਾ ਕਿਓਂ ਕੇ ਓਹ ਖੁਦ ਅਕਾਲ ਹੈ।

ਔਰ ਸੁ ਕਾਲ ਸਬੇ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥ ( ਬਚਿਤਰ ਨਾਟਕ )

ਪਰ ਗੁਰੂ ਸਾਹਿਬ ਮੁਤਾਬਿਕ ਕ੍ਰਿਸ਼ਨ ਤੇ ਨਾਸ਼ਮਾਨ ਹੈ। ਗੁਰੂ ਸਾਹਿਬ ਸਵਾਲ ਕਰਦੇ ਨੇ ਕੇ ਜੇ ਪਾਰਬ੍ਰਹਮ ਮਨੁਖਾ ਦੇ ਧਾਰਨ ਕਰਦਾ ਤਾਂ ਰਿਸ਼ੀ ਮੁਨੀਆਂ ਨੂ ਸਮਾਧੀਆਂ ਲਾ ਕੇ ਓਸ ਨੂ ਮਿਲਣ ਦੀ ਕੀ ਜਰੂਰਤ ਸੀ, ਸਿਧਾ ਜਾ ਕੇ ਓਸ ਨੂ ਮਿਲ ਲੈਂਦੇ।

ਸੋ ਕਿਮ ਮਾਨਸ ਰੂਪ ਕਹਾਏ ॥
सो किम मानस रूप कहाए ॥
How can He be said to come in human form?

ਸਿੱਧ ਸਮਾਧ ਸਾਧ ਕਰ ਹਾਰੇ ਕਯੌਹੂੰ ਨ ਦੇਖਨ ਪਾਏ ॥੧॥ ਰਹਾਉ ॥
सि्ध समाध साध कर हारे कयौहूं न देखन पाए ॥१॥ रहाउ ॥
The Siddha (adept) in deep meditation became tired of the discipline on not seeing Him in any way…..Pause.( ਸ਼ਬਦ ਹਜਾਰੇ )

ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥
काहूं ने राम कहयो क्रिशना कहु काहूं मनै अवतारन मानयो ॥ फोकट धरम बिसार सभै करतार ही कउ करता जीअ जानयो ॥१२॥
Someone calls him Ram or Krishna and someone believes in His incarnations, but my mind has forsaken all useless actions and has accepted only the One Creator.12.( ੩੩ ਸਵੈਯੇ

ਕਯੋਂ ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣ ਲਗਾਯੋ ॥ ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲ ਨਾਸੁ ਕਰਾਯੋ ॥
कयों कहु क्रिशन क्रिपानिध है किह काज ते ब्धक बाण लगायो ॥ अउर कुलीन उधारत जो किह ते अपनो कुल नासु करायो ॥
Krishna himself is considered the treasure of Grace, then why did the hunter shot his arrow at him ? He has been described as redeeming the clans of others then he caused the destruction of his own clan;

ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ ॥ ਤਾਤ ਨ ਮਾਤ ਕਹੈ ਜਿਹ ਕੋ ਤਿਹ ਕਯੋਂ ਬਸੁਦੇਵਹਿ ਬਾਪੁ ਕਹਾਯੋ ॥੧੪॥
आदि अजोनि कहाइ कहो किम देवकि के जठरंतर आयो ॥ तात न मात कहै जिह को तिह कयों बसुदेवहि बापु कहायो ॥१४॥
He is said to be unborn and beginningless, then how did he come into the womb of Devaki ? He , who is considered without any father or mother, then why did he cause Vasudev to be called his father?14. ( ੩੩ ਸਵੈਯੇ )..........

ਬਾਰ ਹਜ਼ਾਰ ਬਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜਿ ਜੈ ਹੈ ॥ ਤਾਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਥੇ ਅਬ ਹੈ ਅਰੁ ਆਗੈ ਊ ਹ੍ਵੈ ਹੈ ॥੧੬॥
बार हज़ार बिचार अरे जड़ अंत समै सभ ही तजि जै है ॥ ताही को धयान प्रमानि हीए जोऊ थे अब है अरु आगै ऊ ह्वै है ॥१६॥
O fool ! think about it a thousand times, all of them will leave you at the time of death, therefore, you should only meditate on Him, who is there in the present and who will also be there in future.16.( ੩੩ ਸਵੈਯੇ )

ਗੁਰੂ ਸਾਹਿਬ ਕਹਿ ਰਹੇ ਨੇ ਕੇ ਜੇ ਕ੍ਰਿਸ਼ਨ ਵਾਹਿਗੁਰੂ ਹੁੰਦਾ ਤਾਂ ਵਾਸੁਦੇਵ ਤੇ ਦੇਵਕੀ ਦੇ ਘਰ ਨਹੀਂ ਜਮ ਸਕਦਾ ਸੀ ਕਿਓਂ ਕੇ ਕਾਲ ਪੁਰਖ ਅਜੂਨੀ ਹੈ , ਜਮਦਾ ਮਾਰਦਾ ਨਹੀਂ । ਬਾਕੀ ਸਬ ਕੁਛ ਨਾਸਮਾਨ ਹੈ ਸਿਰਫ ਤੇ ਸਿਰਫ ਇਕ ਕਾਲ ਪੁਰਖ ਨੂ ਛੱਡ ਕੇ । ਅੰਤ ਸਮੇ ਇਹਨਾ ਸਬ ਨੇ ਤੇਨੂ ਛੱਡ ਜਾਣਾ ਹੈ ।ਫੁਰਮਾ ਰਹੇ ਹਨ ਕੇ ਸਿਰਫ ਇਹਨਾ ਸਬ ਨੂੰ ਛੱਡ ਕੇ ਸਿਰਫ ਇਕ ਕਾਲ ਪੁਰਖ ਦਾ ਧਿਆਨ ਕਰ ਜੋ ਪਹਿਲਾਂ ਵੀ ਸੀ , ਹੁਣ ਵੀ ਹੈ ਤੇ ਅਗੇ ਵੀ ਰਹੇਗਾ।

ਗੁਰੂ ਸਾਹਿਬ ਕਹਿ ਰਹੇ ਹਨ ਦੁਨਿਆ ਵਿਚ ਜਿਨੇ ਵੀ ਆਪਣੇ ਆਪ ਨੂ ਅਵਤਾਰ ਕਹਾ ਕੇ ਗਏ ਨੇ , ਓਹ ਅੰਤ ਵਿਚ ਪਛਤਾਏ ਨੇ:

ਜਾਲ ਬਧੇ ਸਭ ਹੀ ਮਿਤ੍ਰ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ ॥ ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿੱਖ ਉਪਾਇ ਮਿਟਾਏ ॥
जाल बधे सभ ही मित्र के कोऊ राम रसूल न बाचन पाए ॥ दानव देव फनिंद धराधर भूत भवि्ख उपाइ मिटाए ॥
All the beings are entrapped in the nose of death and no Ram or Rasul (Prophet) could not escape form it; that Lord created demos, gods and all other beings living on the earth and also destroyed them

ਅੰਤ ਮਰੈ ਪਛੁਤਾਇ ਪ੍ਰਿਥੀ ਪਰ ਜੇ ਜਗ ਮੈ ਅਵਤਾਰ ਕਹਾਏ ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਇਨ ਧਾਏ ॥੨੩॥
अंत मरै पछुताइ प्रिथी पर जे जग मै अवतार कहाए ॥ रे मन लैल इकेल ही काल के लागत काहे न पाइन धाए ॥२३॥
Those who are known as incarnations in the world, they also ultimately repented and passed away; therefore, O my mind! why do you not run catch the feet of that Supreme KAL i.e. the Lord.23.

ਗੁਰੂ ਸਾਹਿਬ ਜੀ ਫੁਰਮਾ ਰਹੇ ਨੇ ਕੇ ਕਈ ਰਾਮ , ਕਈ ਕ੍ਰਿਸ਼ਨਾ ਆਏ ਨੇ ਪਰ ਓਹ ਵੀ ਪ੍ਰਭੁ ਭਗਤੀ ਬਿਨਾ ਕਬੂਲ ਨਹੀਂ ਹਨ:

ਕਈ ਰਾਮ ਕ੍ਰਿਸਨ ਰਸੂਲ ॥ ਬਿਨੁ ਭਗਤ ਕੋ ਨ ਕਬੂਲ ॥੮॥੩੮॥
कई राम क्रिसन रसूल ॥ बिनु भगत को न कबूल ॥८॥३८॥
He hath Created many Ramas, Krishnas and Rasuls (Prophets), none of them is approved by the Lord without devotion. 8.38. ( ਅਕਾਲ ਉਸਤਤ )

ਕਈ ਇੰਦ੍ਰ ਬਾਰ ਬੁਹਾਰ ॥ ਕਈ ਬੇਦ ਅਉ ਮੁਖਚਾਰ ॥
कई इंद्र बार बुहार ॥ कई बेद अउ मुखचार ॥
Many Indras sweep at His door. Many Vedas and four-headed Brahmas are there.

ਕਈ ਰੁਦ੍ਰ ਛੁੱਦ੍ਰ ਸਰੂਪ ॥ ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥
कई रुद्र छु्द्र सरूप ॥ कई राम क्रिसन अनूप ॥१०॥४०॥
Many Rudras (Shivas) of ghastly appearance are there; many unique Ramas and Krishnas are there. 10.40.

ਕਈ ਕੋਕ ਕਾਬ ਭਣੰਤ ॥ ਕਈ ਬੇਦ ਭੇਦ ਕਹੰਤ ॥
कई कोक काब भणंत ॥ कई बेद भेद कहंत ॥
Many poets compose poetry there; many speak of the distinction of the knowledge of Vedas.........

ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
सभ करम फोकट जान ॥ सभ धरम निहफल मान ॥
Know all the Karmas (actions) as useless, consider all the religious paths of no value.

ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥੨੦॥੫੦॥
बिन एक नाम अधार ॥ सभ करम भरम बिचार ॥२०॥५०॥
Without the prop of the only Name of the Lord, all the Karmas be considered as illusion.20.50.( ਅਕਾਲ ਉਸਤਤ)

ਇਹਨਾ ਨੂੰ ਪੂਜਣਾ ਫੋਕਟ ਧਰਮ ਹੈ। ਹੁਣ ਦਸੋ ਕੇ ਇਹ ਗਲ ਪੰਡਿਤ ਜਾਂ ਸਾਕਤ ਮਤੀ ਕਵੀ ਕਹ ਸਕਦਾ ਹੈ ? ਹਾਂ ਏਸਨੂ ਪਢ਼ ਕੇ ਪੰਡਿਤਾਂ ਦੇ ਪੇਟ ਦਰਦ ਜਰੂਰ ਹੁੰਦੀ ਹੋਵੇਗੀ । ਹੋਰ ਸੁਣੋ , ਗੁਰੂ ਸਾਹਿਬ ਲਿਖਦੇ ਨੇ ਕੇ ਜੇ ਤੁਸੀਂ ਇਸੇ ਕਰਕੇ ਖੁਸ਼ ਹੋਈ ਜਾਂਦੇ ਜੋ ਕੇ ਕ੍ਰਿਸ਼ਨ ਨੇ ਗਊਆਂ ਚਾਰੀਆਂ ਤਾਂ ਫ਼ੋਰ ਸਾਰੇ ਆਜੜੀ ਇਹਨਾ ਲੋਕਾਂ ਲਈ ਕ੍ਰਿਸ਼ਨ ਹੋ ਗਏ। ਜੇ ਇਹ ਇਸੇ ਲਈ ਖੁਸ਼ ਹੁੰਦੇ ਨੇ ਕੇ ਕ੍ਰਿਸ਼ਨ ਨੇ ਕੰਸ ਨੂ ਕੇਸੀਂ ਪਕਰ ਕੇ ਮਾਰਿਆ ਸੀ ਤਾਂ ਫਿਰ ਜਮਦੂਤਾਂ ਨੂ ਕੀ ਕਹੋਗੇ ? ਹਿੰਦੁਆਂ ਦੇ ਕ੍ਰਿਸ਼ਨ ਨੂ ਜਮਦੂਤ ਤੇ ਇਕ ਆਮ ਆਜੜੀ ਦੇ ਬਰਾਬਰ ਕਰ ਦਿਤਾ। ਇਹ ਕਮ ਕਿਸੇ ਪੰਡਿਤ ਦਾ ਹੋ ਸਕਦਾ ਹੈ ?
ਗੋਪੀ ਨਾਥ ਗੂਜਰ ਗੁਪਾਲ ਸਭੈ ਧੇਨਚਾਰੀ ਰਿਖੀਕੇਸ ਨਾਮ ਕੈ ਮਹੰਤ ਲਹੀਅਤੁ ਹੈਂ ॥
गोपी नाथ गूजर गुपाल सभै धेनचारी रिखीकेस नाम कै महंत लहीअतु हैं ॥
If the Name of the Lord is Gopi Nath, then the Lord of Gopi is a cowherd; if the Name of the Lord is GOPAL, the Sustainer of cows, then all the cowherds are Dhencharis (the Graziers of cows); if the Name of the Lord is Rikhikes, then there are several chieftains of this name.

ਮਾਧਵ ਭਵਰ ਔ ਅਟੇਰੂ ਕੋ ਕਨ੍ਹਯਾ ਨਾਮ ਕੰਸ ਕੋ ਬਧਯਾ ਜਮਦੂਤ ਕਹੀਅਤੁ ਹੈਂ ॥
माधव भवर औ अटेरू को कन्हया नाम कंस को बधया जमदूत कहीअतु हैं ॥
If the Name of Lord is Madhva, then the black bee is also called Madhva; if the Name of the Lord is Kanhaya, then the spider is also called Kanhaya; if the Name of he Lord is the "Slayer of Kansa," then the messenger of Yama, who slayed Kansa, may be called the "Slayer of Kansa.And because of evil actions, he is known as asura (demon).੧੫

ਹੋਰ ਦੇਖੋ ਕਿਨੀ ਇਜ਼ਤ ਦਿਤੀ ਗਈ ਹੈ ਦੇਵਤਿਆਂ ਨੂੰ ਕਾਲਪੁਰਖ ਦੇ ਅੱਗੇ ਜੋ ਆਪ ਆਵਨ ਜਾਣ ਤੋਂ ਬਾਹਰ ਹੈ :

ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥
एक सिव भए एक गए एक फेर भए रामचंद्र क्रिसन के अवतार भी अनेक हैं ॥
There was one Shiva, who passed away and another one came into being; there are many incarnations of Ramchandra and Krishna.( ਅਕਾਲ ਉਸਤਤ )

ਕਿਤੇ ਕਿਸਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫਿਰ ਮੇਟੇ ਬਨਾਏ॥
He hath Created millions of Krishnas like worms. He Created them, annihilated them, again created them, again destroyed them.

ਮੈਂ ਕਈ ਗੁਰਸਿਖਾਂ ਨੂ ਵੀ ਸੁਣਿਆ ਤੇ ਓਹ ਵੀ ਇਸੇ ਚਕਰ ਵਿਚ ਫਸੇ ਨੇ ਕੇ ਇਹ ਅਵਤਾਰ ਹੋਏ ਨੇ ਕੇ ਨਹੀਂ । ਜਿਆਦਾਤਰ ਕਹ ਰਹੇ ਹੁੰਦੇ ਨੇ ਕੇ ਹੋਏ ਨੇ ਤੇ ਕਈਆਂ ਨੂ ਪਤਾ ਨਹੀਂ ਹੁੰਦਾ। ਗੁਰੂ ਸਾਹਿਬ ਇਹ ਵੀ ਗਮ ਖੋਲ ਕੇ ਕਰ ਗਏ ਕੇ ਮੈਂ ਇਹਨਾ ਅਵਤਾਰਾਂ ਬਾਰੇ ਸਿਰਫ ਸੁਣਿਆ ਹੈ, ਪਰ ਇਹਨਾ ਨੂ ਦੇਖਿਆ ਨਹੀਂ । ਜੇ ਇਹ ਦੁਨਿਆ ਵਿਚ ਹੁੰਦੇ ਤਾਂ ਗੁਰੂ ਸਾਹਿਬ ਜਰੂਰ ਲਿਖਦੇ ਕੇ ਮੈਂ ਇਹ ਸਾਰੇ ਦੇਖੇ ਨੇ ਤੇ ਮੈਂ ਇਹਨਾ ਦੀ ਪਹ੍ਚਾਨ ਵੀ ਰਖਦਾ ਹਾਂ ਕਿਓਂ ਕੇ ਗੁਰੂ ਸਾਹਿਬ ਕੋਲੋਂ ਕੋਈ ਲੁਕਿਆ ਨਹੀਂ ਹੈ । ਦੇਖੋ ਇਹਨਾ ਦੇਵਤਿਆਂ ਦੀ ਹਸਤੀ ਹੀ ਖਤਮ ਕਰ ਦਿਤੀ ਸਾਹਿਬਾਂ ਨੇ , ਹੁਣ ਬਾਕੀ ਪਿਛੇ ਕੀ ਰਹ ਜਾਂਦਾ ਹੈ ?

ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥(ਕ੍ਰਿ.ਵਤਾਰ)
I do not adore Ganesha in the beginning and also do not meditate on Krishna and Vishnu; I have only heard about them with my ears and I do not recognize them; my consciousness is absorbed at the feet of the Supreme Lord.434.
 
ਦਸਮ ਗਰੰਥ ਅਵਤਾਰ ਪੂਜਾ
ਸਪਸ਼ਟ ਤੇ ਸਿਧਾ ਸੁਨੇਹਾ ਸਾਹਿਬ ਸ੍ਰੀ ਕਲਗੀਧਰ ਪਾਤਸ਼ਾਹ ਨੇ ਆਪਣੇ ਪਾਵਨ ਬਚਨਾ ਵਿਚ ਦਿਤਾ ਹੈ। ਆਪ ਪਢ਼ ਕੇ ਖੁਦ ਹੀ ਅੰਦਾਜ਼ਾ ਲਾ ਲਵੋ ਕੇ ਏਸ ਸੁਨੇਹੇ ਤੋਂ ਸਬ ਤੋ ਜਯਾਦਾ ਤਕਲੀਫ਼ ਕਿਸ ਨੂ ਹੋ ਸਕਦੀ ਹੈ। ਆਪ ਜੀ ਦੀ ਸਹੂਲਤ ਲਈ ਹਿੰਦੀ ਤੇ ਅੰਗ੍ਰੇਜੀ ਵਿਚ ਵੀ ਤਰਜਮਾ ਦਿਤਾ ਗਯਾ ਹੈ। ਜੇ ਗਲ ਅਜੇ ਵੀ ਸਮਜ ਨਾ ਆਯੀ ਤਾਂ ਕਦੋਂ ਆਵੇਗੀ।

ਰਾਗੁ ਦੇਵਗੰਧਾਰੀ ਪਾਤਿਸ਼ਾਹੀ ੧੦॥
रागु देवगंधारी पातिशाही १०॥
RAGA DEVGANDHARI OF THE TENTH KING

ਬਿਨ ਹਰਿ ਨਾਮ ਨ ਬਾਚਨ ਪੈ ਹੈ ॥
बिन हरि नाम न बाचन पै है ॥
None can be saved without the Name of the Lord, Waheguru

ਚੌਦਹ ਲੋਕ ਜਾਹਿ ਬਸਿ ਕੀਨੇ ਤਾ ਤੇ ਕਹਾਂ ਪਲੈ ਹੈ ॥੧॥ ਰਹਾਉ ॥
चौदह लोक जाहि बसि कीने ता ते कहां पलै है ॥१॥ रहाउ ॥
He, who control al the fourteen worlds, how can you run away from Him?...Pause.

ਰਾਮ ਰਹੀਮ ਉਬਾਰ ਨ ਸਕਿ ਹੈ ਜਾ ਕਰ ਨਾਮ ਰਟੈ ਹੈ ॥ ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧
राम रहीम उबार न सकि है जा कर नाम रटै है ॥ ब्रहमा बिशन रुद्र सूरह ससि ते बसि काल सभै है ॥१
You cannot be saved by repeating the Names of Ram and Rahim, Brahma, Vishnu ,SHIVA (RUDRA also called MAHAKAAL of UJIAN TEMPLE, Other name of SHIV) , Sun and Moon, all of them are subject to the power of Death themselves how can they save you?.1.

ਬੇਦ ਪੁਰਾਨ ਕੁਰਾਨ ਸਭੈ ਮਤ ਜਾਕਹ ਨੇਤਿ ਕਹੈ ਹੈ ॥
बेद पुरान कुरान सभै मत जाकह नेति कहै है ॥
Vedas, Puranas and holy Quran and all religious system proclaim Him as indescribeable,2.

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਯਾਵਤ ਧਯਾਨ ਨ ਐ ਹੈ ॥੨॥
इंद्र फनिंद्र मुनिंद्र कलप बहु धयावत धयान न ऐ है ॥२॥
Indra, Sheshnaga and the Supreme sage meditated on Him for ages, but could not visualize Him.2.

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ॥
जा कर रूप रंग नहि जनियत सो किम सयाम कहै है ॥
He, whose form and colour are not, how can he be called black?

ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨ ਲਪਟੈ ਹੈ ॥੩॥੨॥
छुटहो काल जाल ते तब ही ताहि चरन लपटै है ॥३॥२॥
You can only be liberated from the noose of Death, when you cling to His feet.3.2.

ਇਹ ਪੜ੍ਹ ਕੇ ਵੀ ਜੇ ਕੋਈ ਕਹੇ ਕੇ ਦਸਮ ਗਰੰਥ ਅਵਤਾਰ ਪੂਜਾ ਹੈ ਤਾਂ ਓਸ ਦੀ ਮਤ ਦਾ ਸਹਜੇ ਹੀ ਅੰਦਾਜ਼ਾ ਲਗ ਸਕਦਾ ਹੈ।
ਜਾਂ ਤਾਂ ਓਹ ਵਿਕਿਆ ਹੋਯਾ ਹੈ ਤੇ ਜਾਂ ਭਾਸ਼ਾ ਤੇ ਕਵਿਤਾ ਦੇ ਗਿਆਨ ਤੋਂ ਸਖਣਾ ਹੈ।
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਪਾਖੰਡ ਵਾਦ ਦੇ ਖਿਲਾਫ਼ ਸ੍ਰੀ ਦਸਮ ਗ੍ਰੰਥ

ਚੌਬੀਸ ਅਵਤਾਰ ਬਾਰੇ ਬਹੁੱਤ ਭੁਲੇਖੇ ਹਨ ਕੇ ਸ਼ਾਇਦ ਇਹ ਦੇਵਤਾ ਵਾਦ ਨੂੰ ਬਢਾਵਾ ਦਿੰਦਾ ਹੈ | ਇਤਿਹਾਸਿਕ ਹਵਾਲੇ ਤਾਂ ਅਸੀਂ ਬਹੁੱਤ ਪੜ੍ਹ ਚੁੱਕੇ ਹਾਂ ਹੁਣ ਦੇਖਣਾ ਹੈ ਕੇ ਅੰਦਰੂਨੀ ਲਿਖਤ ਕਿ ਕਹਿੰਦੀ ਹੈ | ਜਿੰਨਾ ਪਾਖੰਡ ਵਾਦ , ਵਹਿਮਾਂ ਭਰਮਾਂ , ਫਰੇਬੀ ਸੰਤਾਂ ਨੂੰ ਸ੍ਰੀ ਦਸਮ ਗ੍ਰੰਥ ਵਿੱਚ ਸਾਫ਼ ਲਫਜਾਂ ਵਿੱਚ ਭੰਡਿਆ ਹੈ ਉਸ ਦੀ ਮਿਸਾਲ ਹੋਰ ਕੀਤੇ ਵੀ ਨਹੀ ਮਿਲਦੀ | ਅੱਜ ਪੰਜਾਬ ਡੇਰਾਵਾਦ ਤੋਂ ਬਹੁੱਤ ਪੀੜਿਤ ਹੈ , ਦਸਮ ਦੇ ਪ੍ਰਚਾਰ ਦੀ ਸਬ ਤੋਂ ਵਧ ਲੌੜ ਅੱਜ ਪੰਜਾਬ ਵਿੱਚ ਹੈ | ਪਾਖੰਡ ਬਾਰੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਬਚਨ ਆਉਂਦੇ ਹਨ ਓਰ ਇੱਕ ਤਾਂ ਭਾਸ਼ਾ ਸਰਲ ਨਹੀ ਹੈ | ਗੁਰਬਾਣੀ ਦੇ ਗਲਤ ਅਰਥ ਕਰਕੇ ਮਾਸੂਮ ਜਨਤਾ ਨੂੰ ਭਰਮਾ ਲਿਆ ਜਾਂਦਾ ਹੈ | ਕਾਫੀ ਪਾਖੰਡੀ ਲੋਗ ਸ੍ਰੀ ਦਸਮ ਗ੍ਰੰਥ ਦੀ ਹਿਮਾਯਤ ਵੀ ਕਰਦੇ ਹਨ ਪਰ ਸਿਰਫ ਕਿਸੇ ਧੜੇ ਨਾਲ ਜੁੜੇ ਹੋਣ ਕਰਕੇ ਗਿਆਨ ਕਰਕੇ ਨਹੀ | ਹੁਣ ਇੱਕ ਸਵਾਲ ਹਮੇਸ਼ਾਂ ਹੀ ਉਠਦਾ ਹੈ ਕੇ ਮੰਨਿਆ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਵੀ ਅਵਤਾਰਾਂ ਦਾ ਜ਼ਿਕਰ ਆਇਆ ਹੈ ਬਹੁੱਤ ਹੀ ਸੂਖਮ ਰੂਪ ਵਿੱਚ ਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਤਾਂ ਸਿਰਫ ਦਸ ਅਵਤਾਰਾਂ ਦੀ ਹੀ ਗੱਲ ਕਰਦੇ ਹਨ |
|| ਦਸ ਅਵਤਾਰੀ ਰਾਮੁ ਰਾਜਾ ਆਇਆ ||
|| ਦੈਤਾ ਮਾਰੇ ਧਾਇ ਹੁਕਮਿ ਸਬਾਇਆ ||
ਜਾਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਬਚਨ ਆਉਂਦਾ ਹੈ |

|| ਸੁੰਨਹੁ ਉਪਜੇ ਦਸ ਅਵਤਾਰਾ ||
|| ਸ੍ਰਿਸਟਿ ਉਪਾਇ ਕੀਆ ਪਾਸਾਰਾ ||
ਹੁਣ ਅਗਰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਸ ਅਵਤਾਰ ਹੀ ਮੰਨੇ ਹਨ ਫਿਰ ਸ੍ਰੀ ਦਸਮ ਗ੍ਰੰਥ ਵਿੱਚ ਚੌਬਾਸ ਅਵਤਾਰ ਕਿਓਂ | ਇਹ ਸਵਾਲ ਵੀ ਸ੍ਰੀ ਦਸਮ ਗ੍ਰੰਥ ਤੋਂ ਅਗਿਆਨਤਾ ਵਿਚੋਂ ਜਨਮ ਲੈਂਦਾ ਹੈ | ਸਾਹਿਬ ਕਲਗੀਧਰ ਪਿਤਾ ਸਾਫ਼ ਸਾਫ਼ ਲਿਖਦੇ ਹਨ ਕਿ | ਚੌਵਿਆਂ ਵਿਚੋਂ |
|| ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ||
|| ਜਿਨ ਮਹਿ ਰਮਿਯਾ ਰਾਮ ਹਮਾਰਾ ||
ਇਹਨਾ ਵਿੱਚੋਂ ੧੦ ਅਵਤਾਰ ਹੀ ਸ੍ਰੇਸ਼ਟ ਹਨ ਕਿਓਂ ਕੇ ਉਹਨਾ ਵਿੱਚ " ਹਮਾਰਾ ਰਾਮ " ਰਮਿਆ ਹੈ ਜੋ ਸਰਬ ਵਿਆਪਕ ਹੈ |
|| ਅਨਤ ਚਤੁਰਦਸ ਗਨ ਅਵਤਾਰੁ ||
|| ਕਹੋ ਜੁ ਤਿਨ ਤਿਨ ਕ਼ੀਏ ਅਖਾਰੁ ||
ਸਾਹਿਬ ਕਿਰਪਾ ਕਰਦੇ ਹਨ ਕੇ ਬਾਕੀ ੧੪ ਤਾਂ ਅਵਤਾਰੁ ਹਨ | ਭਾਵ ਭਰਮ ਦੇ ਅੰਡੇ ਵਿੱਚ ਬੰਦ ਹਨ | ਉਹਨਾ ਨੂੰ ਸਾਹਿਬ ਨੇ ਨਕਾਰਿਆ ਹੈ | ਜੋ ਪੰਡਿਤ ਨੇ ਧੱਕੇ ਨਾਲ ਹੀ ਅਵਤਾਰ ਮੰਨੇ ਹੋਏ ਸਨ | ਹੁੱਕਮ ਦੀ ਵਿਆਖਿਆ ਅਤੇ ਪ੍ਰਮੇਸ਼ਰ ਦੇ ਗੁਣਵਾਚਕ ਨਵਾਂ ਦੀ ਵਿਆਖਿਆ ਤੋਂ ਬਾਅਦ ਸਾਹਿਬ ਪਾਖੰਡ ਤੇ ਪ੍ਰਹਾਰ ਕਰਦੇ ਹਨ |
|| ਚੌਪਾਈ ||
ਲਗਨ ਸਗਨ ਤੇ ਰਹਤ ਨਿਰਾਲਮ || ਹੈ ਯਹ ਕਥਾ ਜਗਤ ਮੈ ਮਾਲਮ ||
|| ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ || ਭੇਖ ਕਰਤ ਕਿਨਹੂੰ ਨਹਿ ਪਾਯਾ ||
ਪੰਡਿਤਾਂ ਦੇ ਮਗਰ ਸਾਡੇ ਸਿੱਖ ਪਰਿਵਾਰ ਵੀ ਲਗੇ ਹੋਏ ਹਨ | ਲਗਨਾਂ ਸ਼ਗਨਾਂ ਵਿੱਚ ਫਸੇ ਹੋਏ ਹਨ | ਪਰ ਗੁਰੁ ਸਾਹਿਬ ਕਿਰਪਾ ਕਰਦੇ ਹਨ ਕੇ ਪ੍ਰਮੇਸ਼ਰ ਲਗਨ ਸ਼ਗਨ ਤੋਂ ਨਿਆਰਾ ਰਹਿੰਦਾ ਹੈ ਉਹ ਇੰਨਾ ਵਿੱਚ ਨਹੀ | ਥੋੜੀ ਜਿਹੀ ਤਕਲੀਫ਼ ਆਉਂਦੀ ਹੈ ਤਾਂ ਅਸੀਂ ਪੰਡਿਤ ਕੋਲ ਦੌੜਦੇ ਹਾਂ ਅਗੋਂ ਪੰਡਿਤ ਵੀ ਆਖਦਾ ਹੈ ਕੇ ਮੈਂ ਮੰਤਰ ਜਾਪ ਕਰਕੇ ਜਾਂ ਕੋਈ ਜੰਤ੍ਰ ਬਣਾ ਜੇ ਜਾਂ ਫਿਰ ਤੰਤਰ ( ਕਿਸੇ ਤਾਂਬੇ ਦੀ ਪ੍ਲੇਟ ਤੇ ਲਿਖ ਕੇ ) ਦੇਵਾਂ ਗਾ ਅਤੇ ਸਭ ਕੁਸ਼ਲ ਹੋਵੇਗਾ | ਅੱਜ ਇਹ ਲੋਗ ਆਮ ਜਨਤਾ ਦਾ ਆਰਥਿਕ ਸ਼ੋਸ਼ਣ ਕਰਕੇ ਲਖਾਂ ਹੀ ਰੁਪੈ ਕਮਾ ਰਹੇ ਹਨ | ਪਰ ਸਹਿਬਾਂ ਦਾ ਬਚਨ ਹੈ ਕੇ ਉਹ ਤਾਂ ਕਿਸੇ ਵੀ ਜੰਤ੍ਰ , ਮੰਤ੍ਰ, ਜਾਂ ਤੰਤ੍ਰ ਨਾਲ ਰੀਝਦਾ ਹੀ ਨਹੀ | ਅਤੇ ਨਾ ਹੀ ਭੇਖਾਂ ਨੂੰ ਧਾਰਨ ਨਾਲ ਉਹ ਮਿਲਦਾ ਹੈ | ਇਸ ਪ੍ਰਚਾਰ ਦੀ ਅਨਹੋਂਦ ਕਾਰਣ ਹੀ ਅੱਜ ਸਿੱਖੀ ਸਿਰਫ ਭੇਖ ਬਣਕੇ ਰਹਿ ਗਈ ਹੈ | ਵਿਚਾਰਧਾਰਾ ਦਾ ਪਤਾ ਨਹੀ |
|| ਚੌਪਈ ||
ਜਗ ਆਪਨ ਆਪਨ ਉਰਝਾਨਾ || ਪਾਰਬ੍ਰਹਮ ਕਾਹੂ ਨ ਪਛਾਨਾ ||
|| ਇਕ ਮੜੀਅਨ ਕਬਰਨ ਵੇ ਜਾਹੀ || ਦੁਹੂੰਅਨ ਮੈ ਪਰਮੇਸ਼੍ਵਰ ਨਹੀ ||
ਅੱਜ ਸਾਰੇ ਹੀ ਸੰਤ , ਸਿੱਖ ਜਥੇ ਬੰਦੀਆਂ , ਆਪਣੀ ਆਪਣੀ ਮਰਿਯਾਦਾ ਦਾ ਰੌਲਾ ਪਾਉਂਦੇ ਹਨ | ਕੋਈ ਸੰਤ ਬਾਹਵਾਂ ਚੁਕਾ ਕੇ ਜੈਕਾਰੇ ਲਗਵਾਉਂਦਾ ਹੈ ਕੋਈ ਵਾਹਿਗੁਰੂ ਨਾਮ ਤੇ ਚੀਕਾਂ ਮਰਵਾਉਂਦਾ ਹੈ | ਕਿਸੇ ਨੇ ਕਿਸੇ ਸੰਤ ਕੋਲੋਂ ਪਾਹੁਲ ਲਈ ਹੈ ਕਿਸੇ ਨੇ ਕਿਸੇ ਕੋਲੋਂ | ਕੋਈ ਕਿਸੇ ਸਾਧ ਦਾ ਚੇਲਾ ਹੈ ਕੋਈ ਕਿਸੇ ਦਾ | ਪਰ ਪਾਰਬ੍ਰਹਮ ਨੇ ਨਿਰਾਕਾਰ ਸਰੂਪ ਨੂੰ ਇਸ ਰੌਲੇ ਵਿੱਚ ਅਸੀਂ ਗਵਾ ਹੀ ਲਿਆ ਹੈ | ਅੱਜ ਕਕਾਰ ਪਹਿਨੇ ਹੋਏ ਸਿੱਖ ਵੀ ਮਾੜੀਆਂ ਕਬਰਾਂ ਤੇ ਮਿਲਦੇ ਹਨ | ਪਰ ਸਹਿਬਾਂ ਦਾ ਬਚਨ ਹੈ ਕੇ ਪ੍ਰਮੇਸ਼ਰ ਦੋਨਾ ਵਿੱਚ ਨਹੀ ਹੈ | ਕੀ ਇਸ ਗੱਲ ਦਾ ਖੁੱਲਾ ਪ੍ਰਚਾਰ ਹੋ ਰਿਹਾ ਹੈ | ਜੇ ਹੁੰਦਾ ਤਾਂ ਅੱਜ ਸਾਧਾਂ ਦੇ ਵੱਗ ਪੰਜਾਬ ਵਿੱਚ ਗੰਦ ਨਾ ਪਾ ਰਹੇ ਹੁੰਦੇ |
|| ਚੌਪਾਈ ||
|| ਏ ਦੋਊ ਮੋਹ ਬਾਦ ਮੋ ਪਚੇ || ਇਨ ਤੇ ਨਾਥ ਨਿਰਾਲੇ ਬਚੇ ||
|| ਜਾ ਤੇ ਛੁਟਿ ਗਯੋ ਭਰਮ ਉਰ ਕਾ || ਤਿਹ ਆਗੈ ਹਿੰਦੂ ਕਿਆ ਤੁਰਕਾ ||
ਗੁਰੁ ਸਾਹਿਬ ਦਾ ਬਚਨ ਹੈ ਕੇ ਇਹ ਦੋਵੈਂ ਪ੍ਰਕਾਰ ਦੇ ਲੋਗ ਮੋਹ ਬਾਦ ਵਿੱਚ ਗਰਕ ਹੋ ਗਏ | ਆਪਣੀਆਂ ਮਤਾਂ ਕਾਰਣ ਪ੍ਰਮੇਸ਼ਰ ਦੇ ਮਿਲਾਪ ਤੋਂ ਰਹਿ ਗਏ | ਪਰ ਜੋ ਇਹਨਾ ਭਰਮਾ ਵਿੱਚ ਨਹੀ ਫਸੇ | ਉਹ ਨਿਰਾਕਾਰ ਨਾਲ ਜੁੜੇ ਹੋਏ ਲੋਗਾਂ ਵਿੱਚੋਂ ਹਿੰਦੂ ਮੁਸਲਮਾਨ ਦਾ ਫਰਕ ਵੀ ਨਹੀ ਰਿਹਾ | ਪਰ ਅੱਜ ਸਿੱਖ ਆਪਣੇ ਆਪਣੇ ਨਿੱਕੇ ਨਿੱਕੇ ਜਥਿਆਂ ਵਿੱਚ ਵੰਡੇ ਪਏ ਹਨ | ਕੋਈ ਮਿਸ਼ਨਰੀ ਹੈ , ਕੋਈ ਟਕਸਾਲੀ , ਕੋਈ ਬਬੇਕੀ ਅਤੇ ਕੋਈ ਅਖੰਡ ਕੀਰਤਨ ਜਥੇ ਵਿੱਚ | ਗੁਰੁ ਕਾ ਸਿੱਖ ਕੋਣ ਹੈ ?
|| ਚੌਪਾਈ ||
|| ਪੇਟ ਹੇਤ ਨਰ ਭਿੰਡ ਦਿਖਾਈ || ਭਿੰਡ ਕਰੇ ਬਿਨੁ ਪਈਯਤ ਨਾਹੀ ||
|| ਜਿਨ ਨਰ ਇਕ ਪੁਰਖ ਕਹ ਧਿਆਯੋ || ਤਿਨ ਕਰ ਭਿੰਡ ਨ ਕਿਸੀ ਦਿਖਾਯੋ ||
ਪਰ ਅੱਜ ਸਾਧਾਂ ਦੇ ਵ੍ਗਾਂ ਨੇ ਪੰਜਾਬ ਵੱਲ ਵਹੀਰਾਂ ਕਿਓਂ ਘਤੀਆਂ ਨੇ | ਸਹਿਬਾਨ ਦੇ ਬਚਨਾ ਤੋਂ ਸਾਫ਼ ਜ਼ਾਹਿਰ ਹੈ | ਸਾਹਿਬ ਕਿਰਪਾ ਕਰਦੇ ਹਨ ਕੇ ਇਸ ਸਭ ਪੇਟ ਦੇ ਖਾਤਿਰ ਭਾਵ ਮਾਯਾ ਖਾਤਿਰ ਇਹ ਦਿਖਾਵਾ ਕਰਦੇ ਹਨ | ਕਿਓਂ ਕਿ ਭੇਖ ਕੀਤੇ ਬਿਨਾ ਇਹਨਾ ਨੂੰ ਕੁਝ ਮਿਲਦਾ ਵੀ ਤਾਂ ਨਹੀ | ਆਲਸੀ ਲੋਗ ਹਨ ਕੋਈ ਕੰਮ ਨਹੀ ਆਉਂਦਾ ਚਲੋ ਸੰਤ ਬਣ ਜਾਵੋ | ਪਰ ਜਿੰਨਾ ਮਹਾਪੁਰਖਾਂ ਨੇ ਉਸ ਇੱਕ ਪ੍ਰਮੇਸ਼ਰ ਨੂੰ ਆਪਣੇ ਧਿਆਨ ਵਿੱਚੋਂ ਵਿਸਾਰਿਆ ਨਹੀ | ਉਹਨਾ ਨੇ ਕਦੇ ਵੀ ਭਿੰਡ ਨਹੀ ਕੀਤਾ | ਆਪਣੇ ਡੇਰਿਆਂ ਦੇ ਬਹਾਰ ਵਡੇ ਵਡੇ ਬੈਨਰ ਨਹੀ ਲਗਾਏ | ਵਡੇ ਵਡੇ ਚੋਲੇ ਪਾ ਕੇ ਢੋਲਕੀਆਂ ਨਹੀ ਕੁੱਟੀਆਂ | ਉਹ ਤਾਂ ਗੁਪਤ ਹੀ ਰਹਿੰਦੇ ਹਨ | ਲੌੜ ਹੈ ਇਸ ਪ੍ਰਚਾਰ ਦੀ ਸਿਰਫ ਨਿੰਦਾ ਨਾਲ ਕੁਝ ਹਾਸਿਲ ਨਹੀ ਹੋਣਾ | ਪਰ ਗਲਤੀ ਸਾਡੀ ਵੀ ਹੈ ਸਾਡੇ ਲੋਭ ਨੇ ਹੀ ਇੰਨੇ ਸੰਤ ਪੈਦਾ ਕੀਤੇ ਹਨ | ਸੰਤਾਂ ਦੇ ਡੇਰਿਆਂ ਤੇ ਹੋਣ ਵਾਲੇ ਵਿਭਚਾਰਾਂ ਦਾ ਹਰ ਉਹ ਸਿੱਖ ਭਾਗੀਦਾਰ ਹੈ ਜੋ ਡੇਰਿਆਂ ਤੇ ਪੈਸੇ ਭੇਜਦਾ ਹੈ | ਉਸ ਹੀ ਪੈਸੇ ਦੀ ਤਾਕ਼ਾਤ ਨਾਲ ਇਸ ਸਭ ਵਿਭਚਾਰ ਹੁੰਦੇ ਹਨ |
|| ਚੌਪਈ ||
|| ਭਿੰਡ ਕਰੇ ਬਿਨੁ ਹਾਥਿ ਨਾ ਆਵੈ || ਕੋਊ ਨ ਕਾਹੂ ਸੀਸ ਨਿਵਾਵੈ ||
|| ਜੋ ਇਹੁ ਪੇਟ ਨ ਕਾਹੂ ਹੋਤਾ || ਰਾਵ ਰੰਕ ਕਾਹੂ ਕੋ ਕਹਤਾ ||
ਅਗਰ ਇਹ ਸਾਧ ਭੇਖ ਨਾ ਦਿਖਾਉਣ ਭਾਵ ਲਾਂਬੇ ਚੋਲੇ , ਲੰਬੀਆਂ ਮਾਲਾਵਾਂ , ਚੇਲਿਆਂ ਦੇ ਵੱਗ | ਤਾਂ ਕੋਈ ਵੀ ਇਹਨਾ ਦੇ ਮਗਰ ਨਹੀ ਲਗਦਾ | ਅੱਜ ਕੋਈ ਚੋਲੇ ਵਾਲੇ ਨਜਰ ਆ ਜਾਵੇ ਤਾਂ ਪੜੇ ਲਿਖੇ ਡਾਕਟਰ ਵੀ ਇਹਨਾ ਅਨਪੜਾਂ ਦੇ ਪੈਰੀਂ ਪੈਂਦੇ ਦੇਖੇ ਜਾਂਦੇ ਹਨ |
|| ਚੌਪਾਈ ||
||ਜਿਨ ਪ੍ਰਭ ਏਕ ਵਹੈ ਠਹਰਾਯੋ || ਤਿਨ ਕਰ ਭਿੰਡ ਨ ਕਿਸੂ ਦਿਖਾਯੋ ||
|| ਸੀਸ ਦੀਯੋ ਉਨ ਸਿਰਰ ਨ ਦੀਨਾ || ਰੰਚ ਸਮਾਨ ਦੇਹ ਕਰਿ ਚੀਨਾ ||
ਪਰ ਸਾਹਿਬਾਂ ਦਾ ਬਚਨ ਹੈ ਕੇ ਜਿੰਨਾ ਨੇ ਉਸ ਪ੍ਰਮੇਸ਼ਰ ਨੂੰ ਘਟ - ਘਟ ਵਿੱਚ ਦੇਖਿਆ ਹੈ ਜੋ ਉਹ ਰਾਮ ਨੂੰ ਸਰਭ ਵਿਆਪਕ ਜਾਣਦੇ | ਉਹਨਾ ਨੇ ਕੋਈ ਵੀ ਭੇਖ ਧਾਰ ਕੇ ਪਾਖੰਡ ਨਹੀ ਕੀਤਾ | ਪਰ ਸਵਾਲ ਉਠਦਾ ਹੈ ਕਿ ਕਿ ਅੱਜ ਕੋਈ ਸੰਤ ਗੁਰੁ ਸਾਹਿਬ ਜੀ ਦੇ ਲਗਾਈ ਹੋਈ ਕਸਵੱਟੀ ਤੇ ਖਰਾ ਉਤਰਦਾ ਹੈ | ਜੇ ਨਹੀ ਤਾਂ ਫਿਰ ਕਿਓਂ ਅਸੀਂ ਇਹਨਾ ਦੇ ਮਗਰ ਲਗਦੇ ਹਾਂ | ਸੰਤ ਕੀ ਤੇ ਮਾਯਾ ਕੀ | ਸੰਤ ਨੇ ਤਾਂ ਮੁਕਤਿ ਹੁੰਦਾ ਹੈ ਪਰ ਇਹ ਸੰਤ ਤਾਂ ਜਮੀਨਾ , ਡੇਰਿਆਂ ਵਿੱਚ ਫਸੇ ਹੋਈ ਸੰਸਾਰ ਵਿੱਚ ਰਹਿਣ ਦਾ ਪ੍ਰਬੰਦ ਕਰੀ ਬੈਠੇ ਹਨ | ਸਤਿਗੁਰਾਂ ਦਾ ਬਚਨ ਹੈ ਕੇ ਜੋ ਪ੍ਰਮੇਸ਼ਰ ਵਿੱਚ ਅਭੇਦ ਹਨ | ਉਹ ਬਚਨਾ ਦੇ ਬਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਾਂਗ ਸੀਸ ਤੇ ਦੇ ਦੇਂਦੇ ਹਨ ਪਰ ਹਾਰਦੇ ਨਹੀ |
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

ਚਰਿਤ੍ਰੋ ਪਾਖਯਾਨ ਅਤੇ ਸਿਖ ਮਿਸ਼ਨਰੀ ਕਾਲਜ

ਸ੍ਰੀ ਦਸਮ ਗ੍ਰੰਥ ਦੇ ਚਰਿਤ੍ਰੋ ਪਾਖਯਾਨ ਦੇ ਚਰਿਤ੍ਰ ਨੰਬਰ 244 ਦੇ ਛੰਦ 20 ਦੀਆਂ ਚਾਰ ਤੁਕਾਂ ਹਨ। ਸਾਹਿਤ ਦੀ ਚੌਪਈ ਦੀ ਤਰਜ਼ ਤੇ ਪਹਿਲੀਆਂ ਦੋ ਤੁਕਾਂ ਦੀ ਭੂਮਿਕਾ ਅਤੇ ਅੰਤਲੀਆਂ ਦੋ ਤੁਕਾਂ ਵਿਚ ਇਸ ਛੰਦ ਦਾ ਮਨੋਰਥ ਤੇ ਆਸ਼ਾ ਹੈ ।

ਕਬਿਯੋਬਾਚ ॥ ਅੜਿੱਲ ॥

ਕਾਮਾਤੁਰ ਹਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥

ਘੋਰ ਨਰਕ ਮਹਿਂ ਪਰੈ ਜੁ ਤਾਹਿਂ ਨ ਰਾਵਈ ॥

ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ ।

ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥ 20 ॥ (ਦਸਮ ਗ੍ਰੰਥ, ਪੰਨਾ 1158, ਚਰਿਤ੍ਰ 244)

ਇਸ ਛੰਦ ਵਿਚ ਖਾਲਸੇ ਲਈ ਵਿਵਰਜਤ ਚਾਰ ਬੱਜਰ ਕੁਰਹਿਤਾਂ ਚੋ 'ਪਰ ਤਨ ਗਾਮੀ ' ਹੋਣ ਤੋਂ ਬਚਣ ਦੀ ਹਿਦਾਇਤ ਅੰਕਤ ਹੈ। ਕਲਗੀਧਰ ਪਿਤਾ ਦੇ ਆਸ਼ੇ ਮੁਤਾਬਕ ਨਿਜ ਨਾਰਿ ਪਰ ਨਾਰਿ ਕੇ ਨਿਕੇਤ ਹੋ। ਦੇ ਸੰਕਲਪ ਤੋਂ ਬਚਣ ਦੀ ਕਰੜੀ ਹਿਦਾਇਤ ਰੂਪ ਬਚਨ ਹਨ । ਪਹਿਲੀਆਂ ਦੋ ਤੁਕਾਂ ਵਿਚ ਵਿਚਾਰ ਹੈ ਕਿ ਜੇ ਕੋਈ ਇਸਤ੍ਰੀ ਪ੍ਰੇਮ ਵਸ ਪੁਰਸ਼ ਕੋਲ ਆਂਦੀ ਹੈ ਅਤੇ ਪੁਰਸ਼ ਉਸ ਨੁੰ ਮਿਲਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਘੋਰ ਨਰਕ ਵਿਚ ਜਾਏਗਾ । ਛੰਦ ਦੀ ਅਗਲੀਆਂ ਦੋ ਤੁਕਾਂ ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਪਰ ਨਾਰੀ ਨਾਲ ਇਸ ਤਰ੍ਹਾਂ ਦੀ ਗੱਲ ਬਾਰੇ ਸੋਚਦਾ ਵੀ ਹੈ ਤਾਂ ਉਹ ਦਾ ਪਾਪ ਦੇ ਕੁੰਡ ਵਿਚ ਧਾ ਕਰ ਕੇ ਪਏ ਗਾ । ਪਰਮਾਰਥ ਸਰੂਪ ਅਤੇ ਰਹਿਤ ਦੀ ਪਰਪੱਕਤਾ ਨੂੰ ਦ੍ਰਿੜ ਕਰਾਂਉਦੀਆਂ ਇਹ ਤੁਕਾ ਕਲਗੀਧਰ ਪਿਤਾ ਦੇ ਉਸ ਆਸ਼ੇ ਦੀ ਯਾਦ ਦਿਵਾਂਦੀਆਂ ਹਨ ਜਿਸ ਬਾਰੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰਪੁਰਵਾਸੀ ਹਰਭਜਨ ਸਿੰਘ ਜੀ ਨੇ ਲਿਖਿਆ ਕਿ ਕਲਗੀਧਰ ਪਿਤਾ ਦੇ ਕਿਤਨੇ ਸੁੰਦਰ ਬਚਨ ਹਨ ,

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥

ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ ॥

ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥ 51 ॥

ਗਰ ਆਸ਼ਾ ਇਹਨਾਂ ਚਾਰ ਤੁਕਾਂ ਵਿਚ ਹੀ ਮੁਕੰਮਲ ਹੁੰਦਾ ਹੈ । ਇਹਨਾਂ ਚਾਰ ਤੁਕਾਂ ਦੀ ਸਮਾਪਤੀ ਉਪਰੰਤ ਅੰਕ ॥20॥ ਲਿਖਿਆ ਗਿਆ ਹੈ ਜੋ ਇਸ ਛੰਦ ਦੀ ਮੁਕੰਮਲਤਾ ਦਾ ਸੂਚਕ ਹੈ। ਹੁਣ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਨੇ ਆਪਣੇ ਕਿਤਾਬਚੇ 'ਦਸਮ ਗ੍ਰੰਥ ਦਰਪਣ' ਵਿਚ ਅੰਤਲੀਆਂ ਦੋ ਤੁਕਾਂ ਛੱਡ ਕੇ ਪਹਿਲੀਆਂ ਦੋ ਤੁਕਾਂ ਦੇ ਬਾਅਦ ਹੀ ਅੰਕ ॥ 20 ॥ ਲਿਖ ਕੇ ਇਹ ਦਸੱਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਛੰਦ ਇਹਨਾਂ ਦੋ ਤੁਕਾਂ ਤੇ ਆਧਾਰਤ ਹੈ। ਇਹ ਲਿਖ ਕੇ ਇਹਨਾਂ ਨੇ ਇਸ ਛੰਦ ਬਾਰੇ ਲਿਖ ਦਿੱਤਾ ਹੈ ਕਿ ਵੇਖੋ ਕਿਤਨੀ ਅਸ਼ਲੀਲਤਾ ਹੈ । ਕੀ ਇਹ ਨਿਰੀ ਅਗਿਆਨਤਾ ਹੈ ਜਾਂ ਕੁਝ ਹੋਰ ?

ਇਹੋ ਜਿਹੀ ਹੇਰਾ ਫੇਰੀ ਨਕਲੀ ਨਿਰੰਕਾਰੀ ਵੀ ਕੇਵਲ ਦੋ ਤੁਕਾਂ ਦੇ ਕੇ ਅਰਥ ਦਾ ਅਨਰਥ ਕਰਦੇ ਸਨ ਕਿ ਵੇਖੋ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਹਨ ਕਿ ਪਾਠ ਕਰਣ ਦਾ ਕੋਈ ਲਾਭ ਨਹੀਂ ।

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥ 1 ॥

ਇਸ ਦੇ ਨਾਲ ਦੀਆਂ ਅਗਲੀਆਂ ਦੋ ਤੁਕਾਂ ਉਹ ਛੱਡ ਜਾਂਦੇ ਹਨ ।

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥

ਜੇ ਕਰ ਸਿੱਖ ਮਿਸ਼ਨਰੀ ਕਾਲਜ ਵਲੋਂ ਵੀ ਉਕਤ ਛੰਦ ਵਿਚੋਂ ਅੰਤਲ਼ੀਆਂ ਦੋ ਤੁਕਾਂ ਛਡ ਕੇ ਪਹਿਲੀਆਂ ਦੋ ਤੁਕਾਂ ਛਾਪਣਾ ਕੀ ਨਕਲੀ ਨਿਰੰਕਾਰੀਆਂ ਵਰਗੀ ਕਾਰਵਾਈ ਨਹੀਂ । ਕੀ ਇਹ ਕਿਹਾ ਜਾਏ ਕਿ ਇਸ ਗੁਰ ਦੇ ਪ੍ਰੇਰਨਾ ਸ੍ਰੋਤ ਨਕਲੀ ਨਿਰੰਕਾਰੀ ਹਨ?
 
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

hun ehna nu parh v layi te je kite dilgeer miliya ta ohnu v parha dawi veer.... ik hor gal saanji kar dya k tusi thread da naam rakhya k sikha vich dasam granth da parchar kyn???? bai ji jwab tuhanu Lt. Gen kuldeep brar di book saka neela taara ch mil jau

kuldeep brar apni book saaka neela tara(operation blue star) vich dasam granth da jikar karda hai te naal he eh gal likhda hai k indra gandhi nu rss waleya ne eh suggestion ditta c k sikha da ik granth hai dasam granth jis de artha nu tor mror ke pesh kita ja sakda hai te sikha nu kesadhaari hindu sabit kita ja sakda hai.... indra gandhi de ishaare te rss waleya ne 14 oh bande chune jo arbi,hindi ,urdu faarsi te hor kayi languages jaande san te ohna ne dasam granth de arth kuj es tarah karke pesh kite k sikha nu hindu sabit kita ja sake........ es gal da iko maksad c k sikh apne es granth de mudde te ik duje naal fasse rehange te ohna di takat ghat jaugi...
 
pps309

Prime VIP
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

^^^ Guru deya Sikha, tu taa aake Baba Banda Singh Bahadur waang dilgeer di sirhind hi maliya met kar ti..............

Enna kuch post kar ta....I will need whole day to read it :)
 
→ ✰ Dead . UnP ✰ ←

→ Pendu ✰ ←
Staff member
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

phir ik sikh dooje sikh nu kyon galat raah dasda :-?
 
→ ✰ Dead . UnP ✰ ←

→ Pendu ✰ ←
Staff member
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

hun ehna nu parh v layi te je kite dilgeer miliya ta ohnu v parha dawi veer.... ik hor gal saanji kar dya k tusi thread da naam rakhya k sikha vich dasam granth da parchar kyn???? bai ji jwab tuhanu Lt. Gen kuldeep brar di book saka neela taara ch mil jau

kuldeep brar apni book saaka neela tara(operation blue star) vich dasam granth da jikar karda hai te naal he eh gal likhda hai k indra gandhi nu rss waleya ne eh suggestion ditta c k sikha da ik granth hai dasam granth jis de artha nu tor mror ke pesh kita ja sakda hai te sikha nu kesadhaari hindu sabit kita ja sakda hai.... indra gandhi de ishaare te rss waleya ne 14 oh bande chune jo arbi,hindi ,urdu faarsi te hor kayi languages jaande san te ohna ne dasam granth de arth kuj es tarah karke pesh kite k sikha nu hindu sabit kita ja sake........ es gal da iko maksad c k sikh apne es granth de mudde te ik duje naal fasse rehange te ohna di takat ghat jaugi...

bayi mein aapne kolo ta gallan likhiya ni , main ta aap puch da eh ki ho reha tey lok blame kari jaande :haha

baaki tu ehniya changi tarah sab clear dasya aa ki banda agle nu v dasen walla hun .... ode lee bhaout bhaout dhanwaad !!!

tey naal mein thalle v dasya ki kitho mein read keeta :yfb
 
*Sippu*

*FrOzEn TeARs*
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

phir ik sikh dooje sikh nu kyon galat raah dasda :-?

Ehse gal ne keeta bera gark punjabiya da veere..
eh dilgeer da te kam he eho eh ..eh bhagat singh bare ve keh reha c ke
oh samjdaaar nahi c and blah blah

NEW about Bhagat Singh and his hanging:
NEW
1.
ਜੇ ਭਗਤ ਸਿੰਘ ਅਸੈਂਬਲੀ ਵਿਚ ਬੰਬ ਸੁੱਟਣ ਜਾਣ ਸਮੇਂ ਆਪਣਾ ਪਿਸਤੌਲ ਨਾਲ ਨਾ ਲਿਜਾਂਦਾ ਤਾਂ ਉਸ ਨੂੰ ਫ਼ਾਂਸੀ ਨਹੀਂ ਹੋਣੀ ਸੀ
ਭਗਤ ਸਿੰਘ ਦਾ ਨਿਸ਼ਾਨਾ ਸੀ 'ਬੋਲਿਆਂ ਦੇ ਕੰਨ ਖੌਲ੍ਹਣਾ'; ਉਸ ਨੇ ਪਿਸਤੌਲ ਵਰਤਣੀ ਨਹੀਂ ਸੀ। ਜੇ ਉਸ ਨੇ ਵਰਤਣੀ ਨਹੀਂ ਸੀ ਤਾਂ ਉਹ ਉਸ ਨੂੰ ਨਾਲ ਲੈ ਕੇ ਕਿਉਂ ਗਿਆ? ਇਸ ਤੋਂ ਪਤਾ ਲਗਦਾ ਹੈ ਕਿ ਉਹ ਕਿੰਨਾ ਕੂ ਸਿਆਣਾ ਸੀ।
2.
ਭਗਤ ਸਿੰਘ ਆਰੀਆ ਸਮਾਜੀ ਸੀ। ਲਾਲਾ ਲਾਜਪਤ ਰਾਏ ਆਰੀਆ ਸਮਾਜ ਦਾ ਆਗੂ ਸੀ। ਲਾਲੇ ਦੀ ਨਕਲੀ ਸ਼ਹੀਦੀ ਦਾ ਬਦਲਾ ਲੈਣ ਹੋਣ ਵਾਸਤੇ ਹੀ ਭਗਤ ਸਿੰਘ ਨੇ ਸਕਾਟ ਦੀ ਜਗਹ ਬੇਗੁਨਾਹ ਸਾਂਡਰਸ ਨੂੰ ਮਾਰਿਆ ਸੀ। (ਭਗਤ ਸਿੰਘ ਕਿੰਨਾ ਕੂ ਸਿਆਣਾ ਸੀ ਇਸ ਤੋਂ ਵੀ ਪਤਾ ਲਗਦਾ ਹੈ ਕਿ ਉਹ ਇਸੇ ਲਾਲਾ ਲਾਜਪਤ ਨੂੰ ਇਕ 'ਭੁੱਲਾ ਤੇ ਗੁਆਚਾ' ਲੀਡਰ ਕਿਹਾ ਕਰਦਾ ਸੀ; ਤੇ ਇਸੇ ਦੀ ਨਕਲੀ ਸ਼ਹੀਦੀ ਦਾ 'ਬਦਲਾ' ਲੈਣ ਟੁਰ ਪਿਆ ਸੀ)। ਸਾਂਡਰਸ ਜਾਂ ਸਕਾਟ ਨੂੰ ਮਾਰ ਕੇ ਕਿਹੜਾ ਅੰਗਰੇਜ਼ ਖ਼ਤਮ ਹੋ ਜਾਣੇ ਸੀ ਜਾਂ ਮੁਲਕ ਛੱਡ ਜਾਣੇ ਸੀ? ਇਹ ਤਾਂ ਇਕ ਨਿੱਕਾ ਜਿਹਾ ਐਕਸ਼ਨ ਸੀ ਜਿਸ ਦੀ ਲੱਖਾਂ ਗੁਣਾ ਵਧ ਮਸ਼ਹੂਰੀ ਭਗਤ ਸਿੰਘ ਨੂੰ ਦਿੱਤੀ ਗਈ। ਗ਼ਦਰ ਪਾਰਟੀ ਤੇ ਬਬਰਾਂ ਨੇ ਇਸ ਤੋਂ ਕਰੋੜਾਂ ਗੁਣਾ ਵਧ ਕਾਰਨਾਮੇ ਕੀਤੇ ਸਨ। ਭਗਤ ਸਿੰਘ ਨੂੰ ਏਨਾ ਮਾਣ ਦੇਣਾ ਉਨ੍ਹਾਂ ਸ਼ਹੀਦਾਂ ਤੇ ਜੁਝਾਰੂਆਂ ਦੀ ਬੇਅਦਬੀ ਵੀ ਹੈ ਅਤੇ ਤਵਾਰੀਖ਼ ਦਾ ਰੇਪ ਵੀ।
Eh vichaar ne dilgaaar shaab uff saan de

Kuj loka nu doojeya nu neeva karde ta jo loka shamne oh khud uche uth sakan

Eh ta bhagat singh nu nahi samj nahi sakde
Ehna de was di gal nahi

Te afsos di gal eh hein ki ..janta magar ve batheri lagdi :/

***************************

ਇਤਿਹਾਸ ਤਾਂ ਹਰ ਪੁਸ਼ਤ ਲਿਖੇਗੀ
ਵਾਰ ਵਾਰ ਪੇਸ਼ ਹੋਣਗੇ
ਮਰੇ ਹੋਏ
ਜਿਉਂਦਿਆਂ ਦੀ ਅਦਾਲਤ ਵਿਚ

ਵਾਰ ਵਾਰ ਉਠਾਏ ਜਾਣਗੇ ਕਬਰਾਂ 'ਚੋਂ ਪਿੰਜਰ
ਹਾਰ ਪਹਿਨਣ ਲਈ
ਕਦੀ ਫੁੱਲਾਂ ਦੇ
ਕਦੀ ਕੰਡਿਆਂ ਦੇ

ਸਮੇਂ ਦੀ ਕੋਈ ਅੰਤਿਮ ਅਦਾਲਤ ਨਹੀਂ
ਤੇ ਇਤਿਹਾਸ ਆਖਰੀ ਵਾਰ ਕਦੇ ਨਹੀਂ ਲਿਖਿਆ ਜਾਂਦਾ* patar shaaab :-)

Bhagat singh :salut gadar party :salut
 
Mahaj

YodhaFakeeR
Re: ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀ

Ehi te pata nai aa k ki japna....naam ki ae.....aje tak te ehi nai pata
 
Top