ਇੱਕ ਰਾਜੇ ਦਾ ਜਨਮ ਦਿਨ ਸੀ।

GöLdie $idhu

Prime VIP
ਇੱਕ ਰਾਜੇ ਦਾ ਜਨਮ ਦਿਨ ਸੀ।
ਸਵੇਰੇ ਜਦੋਂ ਉਹ ਘੁੰਮਣ ਨਿਕਲ੍ਹਿਆ , ਤਾਂ ਉਸਨੇ ਤੈਅ ਕੀਤਾ ਕਿ ਉਹ ਰਸਤੇ ਵਿੱਚ ਮਿਲਣ ਵਾਲੇ ਪਹਿਲੇ ਵਿਅਕਤੀ ਨੂੰ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਕਰੇਗਾ ।
ਉਸ ਨੂੰ ਇੱਕ ਮੰਗਤਾ ਮਿਲ੍ਹਿਆ।
ਮੰਗਤੇ ਨੇ ਰਾਜਾ ਤੋਂ ਭਿੱਖਿਆ ਮੰਗੀ , ਤਾਂ ਰਾਜੇ ਨੇ ਮੰਗਤੇ ਦੀ ਤਰਫ ਇੱਕ ਤਾਂਬੇ ਦਾ ਸਿੱਕਾ ਉਛਾਲ੍ਹ ਦਿੱਤਾ ।
ਸਿੱਕਾ ਮੰਗਤੇ ਦੇ ਹੱਥ ਵਿਚੋਂ ਛੁੱਟ ਕੇ ਨਾਲ੍ਹੀ ਵਿੱਚ ਜਾ ਕੇ ਡਿੱਗਿਆ।
ਮੰਗਤਾ ਨਾਲ੍ਹੀ ਵਿੱਚ ਹੱਥ ਪਾ ਕੇ ਤਾਂਬੇ ਦਾ ਸਿੱਕਾ ਲੱਭਣ ਲੱਗਾ ।
ਰਾਜਾ ਨੇ ਉਸਨੂੰ ਸੱਦ ਕੇ ਦੂਜਾ ਤਾਂਬੇ ਦਾ ਸਿੱਕਾ ਦਿੱਤਾ ।
ਮੰਗਤੇ ਨੇ ਖੁਸ਼ ਹੋ ਕੇ ਉਹ ਸਿੱਕਾ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਵਾਪਸ ਜਾ ਕੇ ਨਾਲ੍ਹੀ ਵਿੱਚ ਡਿੱਗਿਆ ਸਿੱਕਾ ਲੱਬਣ ਲੱਗਾ ।
ਰਾਜਾ ਨੂੰ ਲੱਗਾ ਕੇ ਮੰਗਤਾ ਬਹੁਤ ਗਰੀਬ ਹੈ , ਉਸਨੇ ਮੰਗਤੇ ਨੂੰ ਫਿਰ ਬੁਲਾਇਆ ਅਤੇ ਚਾਂਦੀ ਦਾ ਇੱਕ ਹੋਰ ਸਿੱਕਾ ਦਿੱਤਾ ।
ਮੰਗਤਾ ਰਾਜੇ ਦੀ ਜੈ ਜੈਕਾਰ ਕਰਦੇ ਨੇ ਚਾਂਦੀ ਦਾ ਸਿੱਕਾ ਰੱਖ ਲਿਆ ਅਤੇ ਫਿਰ ਨਾਲ੍ਹੀ ਵਿੱਚ ਤਾਂਬੇ ਵਾਲ੍ਹਾ ਸਿੱਕਾ ਲੱਭਣ ਲੱਗਾ
ਰਾਜੇ ਨੇ ਫਿਰ ਬੁਲਾਇਆ ਅਤੇ ਹੁਣ ਮੰਗਤੇ ਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ।
ਮੰਗਤਾ ਖੁਸ਼ੀ ਨਾਲ ਝੂਮ ਉੱਠਿਆ ਅਤੇ ਵਾਪਸ ਭੱਜ ਕੇ ਆਪਣਾ ਹੱਥ ਨਾਲ੍ਹੀ ਦੀ ਤਰਫ਼ ਵਧਾਉਣ ਲੱਗਾ।
ਰਾਜਾ ਨੂੰ ਬਹੁਤ ਖ਼ਰਾਬ ਲੱਗਾ ।
ਉਸਨੂੰ ਆਪਣੀ ਹੀ ਇਹ ਗੱਲ ਯਾਦ ਆ ਗਈ ਕਿ ਪਹਿਲੇ ਮਿਲਣ ਵਾਲ੍ਹੇ ਵਿਅਕਤੀ ਨੂੰ ਅੱਜ ਖੁਸ਼ ਅਤੇ ਸੰਤੁਸ਼ਟ ਕਰਨਾ ਹੈ ।
ਉਸਨੇ ਮੰਗਤੇ ਨੂੰ ਬੁਲਾਇਆ ਅਤੇ ਕਿਹਾ ਕਿ ਮੈਂ ਤੈਨੂੰ ਆਪਣਾ ਅੱਧਾ ਰਾਜ - ਭਾਗ ਦਿੰਦਾ ਹਾਂ , ਹੁਣ ਤਾਂ ਤੂੰ ਖੁਸ਼ ਅਤੇ ਸੰਤੁਸ਼ਟ ਹੋ ਜਾ . .!
ਮੰਗਤਾ ਬੋਲਿਆ , ਮੈਂ ਖੁਸ਼ ਅਤੇ ਸੰਤੁਸ਼ਟ ਉਦੋਂ ਹੋ ਸਕਾਂਗਾ ਜਦੋਂ ਨਾਲ੍ਹੀ ਵਿੱਚ ਡਿਗਿਆ ਤਾਂਬੇ ਦਾ ਸਿੱਕਾ ਵੀ ਮੈਨੂੰ ਮਿਲ੍ਹ ਜਾਵੇਗਾ ।

ਸਾਡਾ ਹਾਲ ਵੀ ਉਸ ਮੰਗਤਾ ਵਰਗਾ ਹੀ ਹੈ।
ਜੋ ਮਿਲ੍ਹ ਰਿਹਾ ਉਸਦਾ ਸੁੱਖ ਨੀ ਲੈ ਰਹੇ ਜੋ ਛੁੱਟ ਗਿਆ ਉਸਦਾ ਦੁੱਖ ਹੈ ਕਿ ਰਹਿ ਗਿਆ
.......!

~ ਓਸ਼ੋ
ਅਨੁਵਾਦ - ਜਗਜੀਤ ਭੁੱਲਰ।
 
Top