*Sippu*
*FrOzEn TeARs*
ਦੇਸ਼ ਦੇ ਗਦਾਰਾਂ ਲਈ
ਇਹਨਾਂ ਕੁੜੀ ਮਾਰਾਂ ਲਈ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ,
ਜੋ ਇਜ਼ਤਾਂ ਨੂੰ ਹਥ ਪਾਉਂਦੇ
ਛਡਨੇ ਨਾ ਮੈਂ ਜਿਆਉਂਦੇ
ਅੱਗ ਲਾ ਕੇ ਦੇਣੇ ਅੱਜ ਫੂਕ ਨੀਂ…………….
ਜੋ ਵੀਰ ਮੇਰੇ ਅਮਾਂ ਜਾਏ
ਨਸ਼ੇ ਇਹਨਾਂ ਗਲ ਲਾਏ,
ਸੁਣੇ ਕਿਸੇ ਦੀ ਨਾ
ਇਹਨਾਂ ਨੂੰ ਹੂਕ ਨੀਂ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…………………….
ਦੇਖ ਕੇ ਨਾ ਕੋਈ ਖੰਗੇ
ਜਿਥੋਂ ਤੇਰੀ ਧੀ ਲੰਘੇ ,
ਰਖਣਾ ਹੈ ਵਖਰਾ ਰਸੂਖ ਨੀਂ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ………………..
ਮੱਲੇਆਣੀਆ ਦੀ ਰਖੜੀ ਤੇ ਬਾਬਲੇ ਦੀ ਪੱਗ ਦੀ
ਰਾਖੁਗੀ ਧੀ ਤੇਰੀ ਲਾਜ਼ ਨੀਂ,
ਮੇਰੇ ਉੱਤੇ ਕਰੀਂ ਮਾਣ
ਖੁਸ਼ੀ ਹੋਊ ਤੈਨੂੰ ਜਾਣ,
ਜਦੋਂ ਕਰੂਗਾ ਸਲਾਮਾਂ ਸਮਾਜ ਨੀਂ,
ਸਭ ਨੂ ਜਗਾਵਾਂਗੀ ਮੈਂ
ਫਰਜ਼ ਦਿਖਾਵਾਂਗੀ ਮੈਂ,
ਸੁਤੀਆਂ ਜੋ ਭੈਣਾਂ ਨੇ ਘੂਕ ਨੀਂ ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…..!!
ਇਹਨਾਂ ਕੁੜੀ ਮਾਰਾਂ ਲਈ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ,
ਜੋ ਇਜ਼ਤਾਂ ਨੂੰ ਹਥ ਪਾਉਂਦੇ
ਛਡਨੇ ਨਾ ਮੈਂ ਜਿਆਉਂਦੇ
ਅੱਗ ਲਾ ਕੇ ਦੇਣੇ ਅੱਜ ਫੂਕ ਨੀਂ…………….
ਜੋ ਵੀਰ ਮੇਰੇ ਅਮਾਂ ਜਾਏ
ਨਸ਼ੇ ਇਹਨਾਂ ਗਲ ਲਾਏ,
ਸੁਣੇ ਕਿਸੇ ਦੀ ਨਾ
ਇਹਨਾਂ ਨੂੰ ਹੂਕ ਨੀਂ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…………………….
ਦੇਖ ਕੇ ਨਾ ਕੋਈ ਖੰਗੇ
ਜਿਥੋਂ ਤੇਰੀ ਧੀ ਲੰਘੇ ,
ਰਖਣਾ ਹੈ ਵਖਰਾ ਰਸੂਖ ਨੀਂ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ………………..
ਮੱਲੇਆਣੀਆ ਦੀ ਰਖੜੀ ਤੇ ਬਾਬਲੇ ਦੀ ਪੱਗ ਦੀ
ਰਾਖੁਗੀ ਧੀ ਤੇਰੀ ਲਾਜ਼ ਨੀਂ,
ਮੇਰੇ ਉੱਤੇ ਕਰੀਂ ਮਾਣ
ਖੁਸ਼ੀ ਹੋਊ ਤੈਨੂੰ ਜਾਣ,
ਜਦੋਂ ਕਰੂਗਾ ਸਲਾਮਾਂ ਸਮਾਜ ਨੀਂ,
ਸਭ ਨੂ ਜਗਾਵਾਂਗੀ ਮੈਂ
ਫਰਜ਼ ਦਿਖਾਵਾਂਗੀ ਮੈਂ,
ਸੁਤੀਆਂ ਜੋ ਭੈਣਾਂ ਨੇ ਘੂਕ ਨੀਂ ,
ਮਾਏ ਮੈਂ ਤੇ ਚਕਾਂਗੀ ਬੰਦੂਕ ਨੀਂ…..!!