ਮਿੱਟੀ ਦਾ ਬੁੱਤ ਬਣਾਨੀ ਆਂ ਨੀਂ ਮਾ

ਮਿੱਟੀ ਦਾ ਬੁੱਤ ਬਣਾਨੀ ਆਂ ਨੀਂ ਮਾਏ, ਉਹ ਦੇ ਗਲ ਲੱਗ ਕੇ ਰੋ ਲਾਂ।
ਮਿੱਟੀ ਦਾ ਬੁੱਤ ਤਾਂ ਬੋਲਦਾ ਨੀਂ ਮਾਏ, ਮੈਂ ਰੋ ਰੋ ਹਾਲ ਕਹਾਂ।
ਕਣਕਾਂ ਨਿੱਸਰੀਆਂ, ਧੀਆਂ ਕਿਉਂ ਵਿੱਸਰੀਆਂ, ਨੀਂ ਮਾਏ।
ਧੀਆਂ ਕਦੇ-ਕਦੇ ਪੇਕੇ ਘਰ ਮਿਲਣ ਆਉਂਦੀਆਂ ਹਨ ਤਾਂ ਮਾਂ ਨੂੰ ਚਾਅ ਚੜ੍ਹ ਜਾਂਦਾ ਹੈ। ਸਭ ਨੂੰ ਖ਼ੁਸ਼ੀ-ਖ਼ੁਸ਼ੀ ਦੱਸਦੀ ਫਿਰਦੀ ਐ ਲੈ ਧੀ ਰਾਣੀ ਆਈ ਆਂ। ਧੀ ਤੋਂ ਸਦਕੇ ਵਾਰੀ ਜਾਂਦੀ ਮਾਂ ਉਸ ਲਈ ਭਾਂਤ-ਸੁਭਾਂਤੇ
by rani

ਖਾਣ-ਪੀਣ ਦੇ ਪਕਵਾਨ ਬਣਾਉਣ ’ਚ ਰੁੱਝ ਜਾਂਦੀ ਹੈ ਪਰ ਧੀ ਨੂੰ ਪਤਾ ਹੈ ਦੋ ਦਿਹਾੜੇ ਕੱਟ ਕੇ ਅਖੀਰ ਆਪਣੇ ਘਰ ਹੀ ਜਾਣਾ ਹੈ। ਉਹ ਮਾਂ ਨੂੰ ਕਹਿੰਦੀ ਹੈ:
ਮਾਏ ਨੀਂ ਸੁਣ ਮੇਰੀਏ ਮਾਏ, ਨਾ ਕਰ ਮੇਰੀ ਮੇਰੀ ਨੀਂ।:peeng
ਇਹ ਧੀਆਂ ਦਿਨ ਚਾਰ ਦਿਹਾੜੇ, ਜਿਉਂ ਜੋਗੀ ਦੀ ਫੇਰੀ ਨੀਂ।
ਜਾਂਦੀ ਧੀ ਨੂੰ ਮਾਂ ਸਰਦਾ ਝੱਗਾ, ਚੁੰਨੀ ਜਾਂ ਵਿੱਤ ਅਨੁਸਾਰ ਕੁਝ ਨਾ ਕੁਝ ਦੇ ਦਿੰਦੀ ਹੈ ਤਾਂ ਧੀ ਰਾਣੀ ਤੋਂ ਚਾਅ ਨਹੀਂ ਚੁੱਕਿਆ ਜਾਂਦਾ। ਸਹੁਰੇ ਘਰ ਵਿੱਚ ਬੈਠੀ ਧੀ ਉਨ੍ਹਾਂ ਨੂੰ ਵੇਖਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਨ੍ਹਾਂ ਵਿੱਚੋਂ ਨਿੱਘੇ ਪਿਆਰ ਦੀ ਸੁਗੰਧੀ ਆ ਰਹੀ ਹੋਵੇ। ਉਸ ਦਾ ਮਨ ਆਪ ਮੁਹਾਰੇ ਹੀਗਾ ਉੱਠਦਾ ਹੈ:
ਕਮੀਜ਼ਾਂ ਛੀਂਟ ਦੀਆਂ ਮੁਲਤਾਨੋਂ ਆਈਆਂ ਨੀਂ।
ਮਾਵਾਂ ਆਪਣੀਆਂ ਜਿਨ੍ਹਾਂ ਰੀਝਾਂ ਲਾਈਆਂ ਨੀਂ।:fkiss
ਦਾਜ ਰੂਪੀ ਦੈਂਤ ਪਤਾ ਨਹੀਂ ਕਿੰਨੀਆਂ ਧੀਆਂ ਦੇ ਸੁਪਨਿਆਂ ਨੂੰ ਡਕਾਰ ਜਾਂਦਾ ਹੈ, ਮਾਪਿਆਂ ਦੇ ਚਾਵਾਂ-ਮਲ੍ਹਾਰਾਂ ਨੂੰ ਦਫ਼ਨ ਕਰ ਦਿੰਦਾ ਹੈ। ਇਹ ਤਾਂਉਹੀ ਮਾਪੇ ਜਾਣਦੇ ਹਨ ਜਿਹੜੇ ਦਾਜ ਨਾ ਦੇ ਸਕਣ ਦੀ ਲਾਚਾਰੀ ਕਾਰਨ ਧੀਆਂ ਦਾ ਡੋਲਾ ਘਰੋਂ ਚਾਹੁੰਦੇ ਹੋਏ ਵੀ ਤੋਰ ਨਹੀਂ ਸਕਦੇ। ਧੀ ਦੀ ਲੰਘਦੀ ਜਵਾਨੀ ਨੂੰ ਬੇਵੱਸ ਹੋ ਕੇ ਵੇਖਣ ਲਈ ਮਜਬੂਰ ਹੁੰਦੇ ਹਨ:aat
 
Top