Lyrics ਮਾਂ ਹੁੰਦੀ ਏ ਮਾਂ-Kuldeep Manak

Saini Sa'aB

K00l$@!n!
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ..

ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ.. ਰੋਂਦਿਆ ਨੂੰ ਨ ਚੁਪ ਕਰਾਉਂਦਾ..
ਖੋ ਲੈਂਦੇ ਟੁੱਕ ਕਾਂ , ਓ ਦੁਨੀਆਂ ਵਾਲਿਉ..

ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂਂ ਪਾਉਂਦੀ ਸੁੱਕੀ ਥਾਂ , ਓ ਦੁਨੀਆਂ ਵਾਲਿਉ..

ਮਾਂ ਬਿਨਾਂ ਜਗ ਧੁਪ ਹਨੇਰਾ, ਸੁੱਝਾ ਦਿਸਦਾ ਚਾਰ ਚੁਫੇਰਾ...
ਕੋਈ ਨ ਫੜਦਾ ਬਾਂਹ , ਓ ਦੁਨੀਆਂ ਵਾਲਿਉ..

ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ..
ਮਾਂ ਹੈ ਰੱਬ ਦਾ ਨਾਮ, ਓ ਦੁਨੀਆਂ ਵਾਲਿਉ..

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
 
Top