Lyrics Kitabaan Wala Rakhna - Manpreet - Harmanjeet

Gill Saab

Yaar Malang
ਐਸੇ ਵਿਹੜੇ ਉੱਡਦੇ ਸੀ ਮਾਣੂੰਆਂ, ਲੱਡੂਆ ਵੇ ਲੱਕੜੀ ਦੇ ਤੋਤੜੇ,
ਆਹੀ ਧੁੱਪਾਂ ਚੜ੍ਹੀਆਂ ਸੀ ਪੁੱਤ ਵੇ, ਜਦੋਂ ਸੀ ਸੁਕਾਏ ਤੇਰੇ ਪੋਤੜੇ,
ਓਵੇਂ ਜਿਵੇਂ ਪਈਆਂ ਨੇ ਟਰਾਫ਼ੀਆਂ, ਜਿੱਤ ਕੇ ਲਿਆਉਂਦਾ ਸੀ ਜੋ ਮੱਖਣਾ,
ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ, ਤੇਰੀਆਂ ਕਿਤਾਬਾਂ ਵਾਲ਼ਾ ਰਖ਼ਣਾ।

ਚੁੱਪ ਸੀ ਬੜਾ ਤੂੰ ਕਿੰਨੇ ਦਿਨਾਂ ਦਾ, ਰੋਟੀ ਮਰੇ ਮਨ ਨਾਲ਼ ਖਾਂਦਾ ਸੀ,
ਸਾਰਾ ਦਿਨ ਕਰੀ ਜਾਣਾ ਪਾਠ ਵੇ, ਹੁਣ ਤਾਂ ਗਰਾਉਂਡ ਵੀ ਨੀਂ ਜਾਂਦਾ ਸੀ,
ਵਹੁਟੀ ਨੂੰ ਮੈਂ ਕਹਿੰਦਾ ਸੀਗਾ ਸੁਣਿਆਂ, ਬੱਚਿਆਂ ਦਾ ਧਿਆਨ ਤੂੰ ਹੀ ਰੱਖਣਾ,
ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ, ਤੇਰੀਆਂ ਕਿਤਾਬਾਂ ਵਾਲ਼ਾ ਰਖ਼ਣਾ।

ਫੇਰ ਇੱਕ ਦਿਨ ਫੌਜਾਂ ਦਿੱਲੀਓਂ, ਸੁੱਚੇ ਦਰ ਉੱਤੇ ਆਈਆਂ ਚੜ੍ਹ ਵੇ
ਕੇਸਰੀ ਨਿਸ਼ਾਨਾਂ ਲੇਖੇ ਲੱਗਿਆ, ਸਰੂ ਕੱਦੇ ਮੁੰਡਿਆਂ ਦਾ ਹੜ੍ਹ ਵੇ
ਕਦੇ ਕਦੇ ਛਾਤੀ ਫੁੱਲ ਜਾਂਦੀ ਏ ਤੇ ਕਦੇ ਕਦੇ ਘਰ ਲੱਗੇ ਸੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ, ਤੇਰੀਆਂ ਕਿਤਾਬਾਂ ਵਾਲ਼ਾ ਰਖ਼ਣਾ

ਸਾਨੂੰ ਜੰਗ ਨਵੀਂ ਪੇਸ਼ ਹੋਈ,
ਸਾਡਾ ਸਾਰਾ ਪਾਣੀ ਲੁੱਟ ਕੇ
ਤੇਰੀ ਦਿੱਲੀ ਦਰਵੇਸ਼ ਹੋਈ।

ਭਟਕ ਗਏ ਨੇ ਭਾਵੇਂ ਗੱਭਰੂ, ਫੇਰ ਇਕ ਦਿਨ ਮੁੜ ਆਉਂਣਗੇ,
ਮੁੱਖ ਹੋਣੇ 'ਨੰਦਪੁਰ ਵੱਲ ਨੂੰ, ਚੜ੍ਹਦੀ ਕਲ਼ਾ ਦੇ ਗੀਤ ਗਾਉਣਗੇ,
ਜਿੰਨੀ ਜਿੰਨੀ ਵੈਰੀ ਅੱਤ ਚੁੱਕਣੀ, ਓਨਾ ਓਨਾ ਸਿਦਕਾਂ ਨੇ ਪੱਕਣਾ,
ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ, ਤੇਰੀਆਂ ਕਿਤਾਬਾਂ ਵਾਲ਼ਾ ਰਖ਼ਣਾ।​
 
Top