Old Lyrics ਦਿਨ ਚੇਤੇ ਕਰਕੇ ਕਾਲਜ ਦੇ

Tejjot

Elite
ਦਿਨ ਚੇਤੇ ਕਰਕੇ ਕਾਲਜ ਦੇ ਅੱਖੀਆਂ ਚੋਂ ਅੱਥਰੂ ਆ ਜਾਂਦੇ
ਜੁਦਾ ਹੋਏ ਜੋ ਯਾਰ ਬੇਲੀ ਬਣ ਬੱਦਲੀ ਦਿਲ ਤੇ ਛਾ ਜਾਂਦੇ

ਮਹਿਬੂਬ ਆਪਣੇ ਨੂੰ ਮਿਲਣ ਲਈ ਕਿਸੇ ਸੁੰਨੀ ਥਾਂ ਤੇ ਖੜ੍ਹਦੇ ਸੀ
ਪੜ੍ਹਨ ਬਹਾਨੇ ਵਿੱਚ ਕਿਤਾਬਾਂ ਖ਼ਤ ਸੱਜਣ ਦਾ ਪੜ੍ਹਦੇ ਸੀ
ਯਾਰ ਆਸਰੇ ਸਾਰਾ ਦਿਨ ਸੀ ਤੀਆਂ ਵਾਂਗ ਲੰਘਾ ਜਾਂਦੇ
ਦਿਨ ਚੇਤੇ ਕਰਕੇ ਕਾਲਜ ਦੇ ਅੱਖੀਆਂ ਚੋਂ ਅੱਥਰੂ ਆ ਜਾਂਦੇ

ਜੇ ਸਾਜਨ ਕਾਲਜ ਆਉਂਦੇ ਨਾ ਦਿਲ ਧੱਕ ਧੱਕ ਕਰਦਾ ਰਹਿੰਦਾ ਸੀ
ਅੱਜ ਆਈ ਤੇਰੀ ਸਰਕਾਰ ਨਹੀਂ ਹੁੱਝ ਮਾਰਕੇ ਹਰ ਕੋਈ ਕਹਿੰਦਾ ਸੀ
ਉਹ ਆਉਂਦੀ ਸਰਕਾਰ ਤੇਰੀ ਕਦੇ ਯਾਰ ਭੁਲੇਖਾ ਪਾ ਜਾਂਦੇ
ਦਿਨ ਚੇਤੇ ਕਰਕੇ ਕਾਲਜ ਦੇ ਅੱਖੀਆਂ ਚੋਂ ਅੱਥਰੂ ਆ ਜਾਂਦੇ

ਯਾਰਾਂ ਦਾ ਕਰਨ ਦੀਦਾਰ ਲਈ ਵਿੱਚ ਪਾਰਕ ਦੇ ਸੀ ਬਹਿ ਜਾਂਦੇ
ਇੱਕ ਪੀਰੀਅਡ ਵਿੱਚ ਦੋ ਸਦੀਆਂ ਦਾ ਇਸ਼ਕ ਨਜ਼ਾਰਾ ਲੈ ਜਾਂਦੇ
ਨੈਣਾਂ ਨਾਲ ਨੈਣ ਮਿਲਾ ਕੇ ਸੀ ਗੱਲ ਦਿਲ ਵਾਲੀ ਸਮਝਾ ਜਾਂਦੇ
ਦਿਨ ਚੇਤੇ ਕਰਕੇ ਕਾਲਜ ਦੇ ਅੱਖੀਆਂ ਚੋਂ ਅੱਥਰੂ ਆ ਜਾਂਦੇ

ਗਿਆ ਬੀਤ ਨਜ਼ਾਰਾ ਕਾਲਜ ਦਾ ਹੁਣ ਯਾਦਾਂ ਰਹਿ ਗਈਆਂ ਪੱਲੇ ਨੇ
ਡੰਗੇ ਉਸ ਨਿਮਾਣੀਆਂ ਯਾਦਾਂ ਦੇ ਹੋਏ ਪੰਮੀ ਰੰਮੀ ਝੱਲੇ ਨੀ
ਹੁਣ ਸੁਪਨਾ ਬਣ ਕੇ ਯਾਰ ਸਾਡੇ ਦਿਲ ਦਾ ਹਾਲ ਸੁਣਾ ਜਾਂਦੇ
ਦਿਨ ਚੇਤੇ ਕਰਕੇ ਕਾਲਜ ਦੇ ਅੱਖੀਆਂ ਚੋਂ ਅੱਥਰੂ ਆ ਜਾਂਦੇ
 
Top