smart_guri
Elite
ਪਰੈਮਰੀ ਸਕੂਲ ਦੇ ਨਲਕੇ ਦੀਆਂ ਜੜਾਂ ਚ ਖੜੇ ਪਾਣੀ ਕੋਲੇ,
ਅਸੀਂ ਮਗਰੋਂ ਝੁੱਗਾ ਚੱਕ ਤੇ ਨੇਫੇ ਤੇ ਪੱਟ ਦੇ ਸੰਨ ਚ ਦੇ, ਬਹਿ ਜਾਨੇ ਆਂ ਪੈਰੀਂ ਭਾਰ ਫੱਟੀ ਪੋਚਣ,
ਫੇਰ ਦੋ ਫੱਟੀਆਂ ਦੀ ਗਲਵੱਕੜੀ ਪੁਆ ਖੜੀਆਂ ਕਰ ਦਿੰਨੇ ਆਂ ਧੁੱਪੇ ਸੁਕਾਉਣ ਨੂੰ, ਜਿਵੇਂ ਕਿਤੇ ਤੀਆਂ ਚ ਪਿੰਡ ਦੀਆਂ ਬੇਗੋ ਤੇ ਚਰਨੀ ਕਿੱਕਲੀ ਪਾਉੰਦੀਆਂ ਹੁੰਦੀਆਂ, ਅਸੀਂ ਫੁੱਟਾ ਲੈ ਪਿਲਸਣ ਨਾਲ ਫੱਟੀ ਪਹਿਲਾਂ ਕੱਚੀ ਗੇਹਰ ਦੇ ਆਂ, ਦੁਆਤ ਚ ਸ਼ਾਹੀ ਆਲੀਆਂ ਟਿੱਕੀਆਂ ਘੋਲ, ਕਾਨੇਆਂ ਦੀਆਂ ਕਲਮਾਂ ਘੜਦੇ, ਚਿਣ ਦਿੰਨੇ ਆਂ ਊੜਾ ਆੜਾ, ਜਿਮੇ ਮੋਤੀ ਪਿਰੋਏ ਹੁੰਦੇ ਆ, ਤੂੰ ਸਾਡੇ ਲਿਖੇ ਊੜੇ ਆੜੇ ਦੀ ਟੌਹਰ ਦੇਖੀਂ, ਤੈਨੂੰ ਲੱਗੂ ਜਿਮੇ ਸਾਡਾ ਕੋਈ ਪੁਰਖਾ ਵੱਡਾ ਵਡੇਰਾ, ਕੁੜਤਾ ਚਾਦਰਾ ਲਾਈ ਤੇ ਤੁਰਲੇ ਆਲੀ ਪੱਗ ਬੰਨੀ, ਮੁੱਛਾਂ ਕੁੰਢੀਆਂ ਤੇ ਚਾਦਰੇ ਨੂੰ ਖੁੱਚਾਂ ਤੋਂ ਚਾਕੇ ਹਵੇਲੀ ਦੇ ਦਰਵਾਜੇ ਚ ਖੜਾ ਹੋਵੇ ਧੌਣ ਅਕੜਾਈ, ਤੇ ਅਸੀਂ ਊੜਾ ਆੜਾ ਲਿਖਦੇ ਲਿਖਦੇ ਕੰਪੂਟਰ ਦੇ ਪਰੋਗਰਾਮ ਲਿਖਣ ਲੱਗ ਪੈਨੇ ਆਂ
ਬੇਸ਼ੱਕ ਪਛੜੇ ਹੋਏ ਗਰੀਬ ਤੇ ਪਿਛਾਂਹ ਖਿੱਚੂ ਲੋਕਾਂ ਨੂੰ ਪੇਂਡੂ ਆਂਹਦੇ ਆ, ਪਰ ਅਸੀਂ ਕਦੇ ਸੰਗਦੇ ਨੀ, ਸਾਨੂੰ ਤਾਂ ਮਾਣ ਈ ਬੜਾ ਹੁੰਦਾ ਆਪਣਾ ਪਿੰਡ ਦੱਸਕੇ ਜਾਂ ਜਦੋਂ ਮੂਹਰਲਾ ਪੁੱਛਦਾ "ਕਿਹੜਾ ਪਿੰਡ ਆ ਬਾਈ ਆਪਣਾ.." ਅਸੀਂ ਦਾਤੀ ਹੈਂਡਲ ਚ ਟੰਗ ਟੂਪ ਨਾਲ ਕੈਰੀਅਲ ਤੇ ਪੱਲੀ ਬੰਨ ਲੈਨੇ ਆ, ਅੱਧੀ ਕੈਂਚੀ ਫੇਰ ਪੂਰੀ ਫੇਰ ਡੰਡੇ ਤੇ ਕਾਠੀ ਆਪੇ ਈ ਸਿੱਖ ਸੁੱਖ ਜਾਨੇ ਆਂ, ਸਾਡੇ ਗਿੱਟੇ ਗੋਡੇਆਂ ਤੇ ਸੱਟਾਂ ਤੇ ਫੋੜੇਆਂ ਦੇ ਚਟਾਕ ਸਾਡੇ ਇੰਡਿਆਨਾ ਜੋਨ ਦੇ ਅਡਵੇਂਚਰਾ ਤੋਂ ਕਿਤੇ ਗਾਹਾਂ ਦੇ ਬਚਪਨ ਦੀ ਗਵਾਹੀ ਭਰਦੇ ਆ, ਬਰਸੀਨਾਂ ਚਰੀਆਂ ਵੱਢਦੇ ਫੇਰ ਅਸੀਂ ਭਰੀ ਜਾਂ ਪੰਡ ਬਨਾਉਣ ਲੱਗੇ ਜਦੋਂ ਲੜਾਂ ਦਾ ਕਰੌਸ ਪਾਉਣੇ ਆ ਤਾਂ ਮੂਹਰਲੇ ਨੂੰ ਮਖੌਲ ਕਰਦੇ ਆਂ, ਸਿਰ ਜੋੜਕੇ ਪਰਧਾਨ ..ਐਡਾ ਹੋ ਗਿਆ ਪੰਡ ਨੀ ਬੰਨਣੀ ਆਉੰਦੀ, ਸਾਲੇਆ ਸ਼ਾਹੂਕਾਰਾਂ ਦਾ ਨਿਆਣਾਂ, ਤੇ ਪੰਡ ਦੇ ਲੜਾਂ ਨੂੰ ਗੰਢਾਂ ਦਿੰਦੇ ਅਸੀਂ ਸੱਤ ਸਮੁੰਦਰ ਪਾਰ ਕਈ ਟੈਰੇ ਟਰਾਲੇ ਲੈ ਬਰਫੀਲੀਆਂ ਸੜਕਾਂ ਤੇ ਹਵਾ ਨੂੰ ਗੰਢਾ ਦੇਣ ਲੱਗ ਪੈਨੇ ਆਂ,
ਸਾਡੇ ਸ਼ੌੰਕ ਵੀ ਛੋਟੇ ਈ ਹੁੰਦੇ ਆ, ਤੂੰ ਕਦੇ ਖੁੰਢ ਦੇ ਖੂੰਜੇ ਖੜਕੇ ਸੁਣੀਂ ਤਾਂ ਸਹੀ, ਫਲਾਨੇ ਸ਼ੈਹਰ ਗਏ ਸੀ ਕੇਰਾਂ ਲੈਬੀ ਰੈਲੀ ਸੀ, ਓਥੇ ਫਲਾਨਾ ਹਲਵਾਈ ਸਮੋਸੇ ਬਲਾਂ ਸੁਆਦ ਬਣਾਉੰਦਾ ਧਰਮ ਨਾਂ, ਤੇ ਜੇ ਕਿਤੇ ਕੋਈ ਪਾਹੜਾ ਬਜਾਰ ਗਿਆਂ ਨੂੰ ਸਾਨੂੰ ਓਸੇ ਹਲਵਾਈ ਦੇ ਬਾਰ ਮੂਹਰੇ ਟੱਕਰ ਜਾਂਦਾ ਬੀ ਹਾਂ ਚਾਚਾ ਆ ਜਾ ਫਿਰ ਖਵਾਮਾਂ ਸਮੋਸੇ ਸਾਧੂ ਸੂਦ ਦੇ, ਫੇਰ ਅਸੀਂ ਝਾੜ ਕੇ ਪਰਨਾ ਦੋਬਾਰੇ ਬੰਨ ਲੈਨੇ ਆਂ ਨਾਲੇ ਕਹਿ ਛੱਡਦੇ ਆਂ "ਛੱਡ ਸਮੋਸੇ ਖਾਣ ਨੂੰ ਆਪਾਂ ਕਿਹੜਾ ਨਿਆਣੇ ਆਂ..."
ਬਿਨਾਂ ਸੱਦੇ ਪਿੰਡ ਦੀ ਧੀ ਭੈਣ ਦੇ ਵਿਆਹ ਤੇ ਜਾਕੇ ਜੰਨ ਦੀ ਸੇਵਾ ਕਰਦੇ ਆਂ, ਤੇ ਜੇ ਕੋਈ ਜੁਆਈ ਭਾਈ ਉੰਨੀ ਇੱਕੀ ਕਰੇ ਓਹਦੀ ਸਰਬਸ ਵੀ ਕਰਦੇ ਆਂ,
ਕੋਈ ਜਾਤ ਪਾਤ ਨੀ, ਬੱਸ ਇਸ ਧਰਤ ਦੇ ਬਛਿੰਦੇ ਆ, ਸਾਡੇ ਰੋਮ ਰੋਮ ਚ ਇਹਦੀ ਮਹਿਕ ਆ, ਇਹਦੇ ਕਣ ਕਣ ਚ ਅਸੀਂ ਆਂ,
ਸਾਡੇ ਨੌਂ ਵੀ ਦੋ ਹੁੰਦੇ ਆ, ਇੱਕ ਜਿਹੜਾ ਪਿੰਡ ਆਲੇ ਸਕੂਲ ਦੇ ਹਾਜਰੀ ਰਜਿਸਟਰ ਚ ਹੁੰਦਾ ਦੂਜਾ ਜਿਹੜਾ ਪਿੰਡ ਚ ਚੱਲਦਾ,
ਘਰੇ ਕੋਈ ਪਰੌਹਣਾ ਆਏ ਤੋਂ ਅਸੀਂ ਸੰਗਦੇ ਈ ਬਲਾਂ , ਘਰੇ ਈ ਨੀ ਵੜਦੇ, ਤੇ ਜੇ ਬੇਬੇ ਧੱਕੇ ਨਾਲ ਫੜਕੇ ਮੂਹਰੇ ਕਰਦੇ ਬੀ ਸਾਸਰੀਕਾਲ ਬੁਲਾ, ਤੇ ਮੂਹਰਲਾ ਨੌਂ ਪੁੱਛੇ ਫੇਰ ਅਸੀਂ ਨਾਲੇ ਝੁੱਗੇ ਦੀ ਪੂਣੀ ਬਣਾ ਉੰਗਲ ਤੇ ਲਵੇਹਟੀ ਜਾਨੇ ਆਂ ਨਾਲੇ ਸੰਗਦੇ ਸੰਗਦੇ ਪੁੱਛਦੇ ਆਂ , ਕਿਹੜਾ ਨਾਂ ਜੀ ਸਕੂਲ ਆਲਾ ਕਿ ਘਰ ਆਲਾ,
ਸਾਡੀ ਤਾਂ ਪਛਾਣ ਈ ਜੱਗ ਚ ਇਸ ਧਰਤੀ ਕਰਕੇ ਆ,
ਏਥੋਂ ਦੇ ਲੋਕਾਂ ਕਰਕੇ ਆ,
ਓਏ ਅਸੀਂ ਪਿੰਡਾਂ ਆਲੇ ਹੋਣ ਤੇ ਸ਼ਰਮ ਕੀ ਮੰਨਣੀ ਆਂ,
ਅਸੀਂ ਤਾਂ ਹੁੱਬ ਕੇ ਨੌਂ ਦੇ ਮਗਰ ਪਿੰਡ ਦਾ ਨੌਂ ਲਾਉਣੇ ਆਂ,
ਸਾਨੂੰ ਦੁਨੀਆਂ ਜਾਣਦੀ ਪਿੰਡ ਦੇ ਨੌਂ ਤੋਂ ਆ,
ਸਾਨੂੰ ਉੱਤਲੀ ਹਵਾ ਚ ਅਕਸਰ ਬਾਜ ਉੱਡਦਾ ਫਿਰਦਾ ਦੀਂਹਦਾ,
ਤਾਂਹੀਂ ਤਾਂ ਬਾਜੀਆਂ ਤੇ ਸ਼ੌੰਕ ਦੇ ਕਬੂਤਰ ਉਡਾਉਣੇ ਆਂ - ਨੈਣੇਵਾਲੀਆ......