ਹੋ ਗਿਆ ਹੈ ਪਿਆਰ ਮੈਨੂੰ ( Ho Gaya Hai Pyaar Mainu )

GURJEET4EVRY1

In Search Of Someone
ਹੁਣ ਆਖੋ ਭਾਵੇਂ ਮੁਜਰਿਮ
ਜਾਂ ਸਮਝੋ ਤੁਸੀਂ ਗੁਨਹਗਾਰ ਮੈਨੂੰ
ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ

ਚਿਰਾਂ ਤੋਂ ਸੀ ਜੋ ਇਨਕਾਰ ਜਿਹਾ
ਅੱਜ ਹੋ ਗਿਆ ਇਕਰਾਰ ਮੈਨੂੰ
ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ

ਜਾਪਦਾ ਏ ਇਹ ਜੱਗ ਸਾਰਾ ਆਪਣਾਂ ਜਿਹਾ
ਨਹੀਂ ਹੁਣ ਕਿਸੇ ਨਾਲ ਤਕਰਾਰ ਮੈਨੂੰ
ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ

ਓਹਦਾ ਹੱਸ ਕੇ ਕਹਿਣਾ ਜਾਨ - ਜਾਨ
ਨਹੀਂ ਹੋਣਾ ਕਦੀ ਵੀ ਹੁਣ ਵਿਸਾਰ ਮੈਨੂੰ
ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ

"ਗੁਰਜੀਤ" ਮੰਗੇ ਜਿੰਦ ਵੀ ਤੇ ਹੱਸ ਵਾਰ ਦਿਆਂ
ਨਹੀਂ ਓਹਦੀ ਹੁਣ ਕਿਸੇ ਗਲ ਤੋ ਇਨਕਾਰ ਮੈਨੂੰ
ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ

**********************************************************

Hun Aakho Bhaavein Mujrim
Ya Samjho Tusi Gunahgaar Mainu
Khaure Eh Hoya Kiven Par Hun Ho Gaya Hai Pyaar Mainu

Chiran Ton Si Jo Inkaar Jiha
Ajj Ho Gaya Ikraar Mainu
Khaure Eh Hoya Kiven Par Hun Ho Gaya Hai Pyaar Mainu

Jaapda Ae Eh Jagg Saara Aapna Jiha
Nahi Hun Kise Naal Takraar Mainu
Khaure Eh Hoya Kiven Par Hun Ho Gaya Hai Pyaar Mainu

Ohda Has Ke Kehna Jaan - Jaan
Nahi Hona Hun Kadi Vi Visaar Mainu
Khaure Eh Hoya Kiven Par Hun Ho Gaya Hai Pyaar Mainu

"Gurjeet" Mange Jind Te Has Waar Daya
Nahi Ohdi Hun Kise Gal To Inkaar Mainu

Top