Dil di chadar !!!!

TaRaN.rbk

ImmorTaL KhalsA



dil di kori chadar c,
ma hej de rang charaye c!!

rishteyan de kai nama varge,
ute sohne naksh banaye c!!

dina ,mahineyan,sallan naal,
ma sare rang sukaye c!!

sare pehar jindgi de apne,
ina di chave handaye c!!

rone bhot ravaye ina,
hase v bde hasaye c!!

fir jio jio ma hosh sambhali,
ina apne rang dikhaye c!!

rijhan naal ukaare naksh,
ik ik karke moohre aye c!!

dil di chadar fitt gai saari,
sare rang gaye gadraye c!!

sardiyan dhupan lai gayain kho k,
kug jhakhran hath vataye c!!

sare rang fitt gye duniya de,
na din e pehlan jehe aye c!!

dil di chadar te koi rang na charda,
na oh lalaari mud k aye c!!

By jass kaur



****************************************************************************

ਦਿਲ ਦੀ ਚਾਦਰ......

ਦਿਲ ਦੀ ਕੋਰੀ ਚਾਦਰ ਸੀ ,
ਮੈਂ ਹੇਜ ਦੇ ਰੰਗ ਚੜ੍ਹਾਏ ਸੀ !!

ਰਿਸ਼ਤਿਆਂ ਦੇ ਕਈ ਨਾਵਾਂ ਵਰਗੇ ,
ਉੱਤੇ ਸੋਹਣੇ ਨਕ਼ਸ਼ ਬਣਾਏ ਸੀ !!

ਦਿਨਾਂ , ਮਹੀਨਿਆਂ , ਸਾਲਾਂ ਨਾਲ ,
ਮੈਂ ਸਾਰੇ ਰੰਗ ਸੁਕਾਏ ਸੀ !!

ਸਾਰੇ ਪਹਿਰ ਜ਼ਿੰਦਗ਼ੀ ਦੇ ਆਪਣੇ ,
ਇਨ੍ਹਾਂ ਦੀ ਛਾਵੇਂ ਹੰਢਾਏ ਸੀ !!

ਰੋਣ ਸੀ ਬਹੁਤ ਰਵਾਇਆ ਇਨ੍ਹਾਂ ,
ਹਾਸੇ ਵੀ ਬੜੇ ਹਸਾਏ ਸੀ !!

ਫਿਰ ਜਿਉਂ ਜਿਉਂ ਮੈਂ ਹੋਸ਼ ਸੰਭਾਲੀ ,
ਇਨ੍ਹਾਂ ਆਪਣੇ ਰੰਗ ਦਿਖਾਏ ਸੀ !!

ਰੀਝਾਂ ਨਾਲ ਜੋ ਨਕ਼ਸ਼ ਉਕੇਰੇ ,
ਇੱਕ ਇੱਕ ਕਰਕੇ ਮੁਹਰੇ ਆਏ ਸੀ !!

ਦਿਲ ਦੀ ਚਾਦਰ ਫਿੱਟ ਗਈ ਸਾਰੀ ,
ਸਾਰੇ ਰੰਗ ਗਏ ਗਦਰਾਏ ਸੀ !!

ਸੜਦੀਆਂ ਧੁੱਪਾਂ ਲੈ ਗਈਆਂ ਖੋਹ ਕੇ ,
ਕੁਝ ਝੱਖੜਾਂ ਹੱਥ ਵਟਾਏ ਸੀ !!

ਸਾਰੇ ਰੰਗ ਫਿੱਟ ਗਏ ਦੁਨੀਆਂ ਦੇ ,
ਨਾ ਦਿਨ ਈ ਪਹਿਲਾਂ ਜਿਹੇ ਆਏ ਸੀ !!

ਦਿਲ ਦੀ ਚਾਦਰ ਤੇ ਕੋਈ ਰੰਗ ਨਾ ਚੜ੍ਹਦਾ ,
ਨਾ ਉਹ ਲਲਾਰੀ ਮੁੜ ਕੇ ਆਏ ਸੀ !!

- ਜੱਸ ਕੌਰ
 
Top