grewalsandy
Jatt Jalandhary
DEBi LiVE - 4, 19th March 2009 Moga:
ਨੇੜੇ-ਤੇੜੇ ਹੁੰਦਾ ਹਾਂ ਪਰ ਲੁਕਿਆ ਰਹਿੰਦਾ ਹਾਂ,
ਮੈਂ ਭੁੱਲਵੇਂ-ਅੱਖਰ ਵਾਂਗੂੰ ਲੱਭਣਾ ਪੈਂਦਾ ਹਾਂ..
ਦੁਨੀਆ ਜੋ ਵੀ ਦਿੰਦੀ ਓ ਝੋਲੀ ਵਿੱਚ ਪਾ ਲੈਂਦਾ ਹਾਂ,
ਪਾਣੀ ਹਾਂ ਮੈਂ ਨੀਵੇਂ ਵੱਲ ਹੀ ਵਹਿੰਦਾ ਹਾਂ..||
ਅਕਲ-ਸ਼ਕਲ ਤੇ ਜਾਇਓ ਨਾਂ ਏ ਬਹੁਤੀਆ ਚੰਗੀਆਂ ਨਹੀਂ,
ਇੱਕੋ-ਖੂਬੀ ਹੈ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ..
ਕਿਉਂ ਉਸਨੂੰ ਨਜ਼ਰ ਨਹੀਂ ਆਉਂਦਾ ਕੋਈ ਉਸ ਤੋਂ ਹੀ ਪੁੱਛ ਲਵੋ..
ਮੈਂ ਓਹੀ ਹਾਂ ਹਜੇ ਵੀ ਜੋ ਉਸਦੇ ਸ਼ਹਿਰ ਚ’ ਰਹਿੰਦਾ ਹਾਂ..
ਪਾਣੀ ਹਾਂ ਮੈਂ ਨੀਵੇਂ ਵੱਲ ਹੀ ਵਹਿੰਦਾ ਹਾਂ..||
"ਦੇਬੀ" ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇਂ,
ਉਹਨਾਂ ਨੂੰ ਵੀ ਲੋਕੀਂ ਕਹੀ ਲਿਖਾਰੀ ਜਾਂਦੇ ਨੇਂ..
ਮੁਲਾਕਾਤ ਖੁਦ ਨਾਲ ਮੈਂ ਆਪੇ ਕਰ ਜਾਵਾਂਗਾ,
ਸਾਰੀਆਂ ਗੱਲਾਂ ਗੀਤਾਂ ਦੇ ਵਿੱਚ ਭਰ ਜਾਵਾਂਗਾ..
ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਕਰਦਾ ਰਹਾਂਗਾ,
ਆਪ ਗਮਾਂ ਦੇ ਨਾਲ ਗੁਜ਼ਾਰਾ ਕਰ ਜਾਵਾਂਗਾ..
ਹਿੱਸੇ ਆਉਂਦੀ ਜ਼ਿੰਦਗੀ ਜੀ ਲੈਣ ਦਿਓ "ਦੇਬੀ" ਨੂੰ,
ਓ ਹਿੱਸੇ ਆਉਂਦੀ ਮੌਤ ਨੂੰ ਲੈਕੇ ਮਰ ਜਾਵਾਂਗਾ..
ਜੇ ਕੱਚਿਆਂ ਨੂੰ ਟਣਕਾ ਲੈਂਦਾ ਤਾਂ ਚੰਗਾ ਸੀ,
ਜੇ ਮਹਿੰਗੇ-ਵਰ੍ਹੇ ਬਚਾ ਲੈਂਦਾ ਤਾਂ ਚੰਗਾ ਸੀ..
ਜਿੰਨਾਂ ਪਿੱਛੇ ਲੱਗ ਕੇ ਪਿੱਛੇ ਰਹਿ ਗਿਆ ਤੂੰ,
ਜੇ ਉਹਨਾਂ ਨੂੰ ਪਿੱਛੇ ਲਾ ਲੈਂਦਾ ਤਾਂ ਚੰਗਾ ਸੀ..
ਲੋਕਾਂ ਦੀਆਂ ਗੱਲਾਂ ਸੁਣ ਕੇ ਸਾਰ ਲਿਆ,
ਜੇ ਖੁਦ ਵੀ ਇਸ਼ਕ ਕਮਾ ਲੈਂਦਾ ਤਾਂ ਚੰਗਾ ਸੀ..
ਓ ਮੁੜ੍ਹਕੇ ਭਾਵੇਂ ਜ਼ਿੰਦਗੀ ਦੇ ਵਿੱਚ ਟੱਕਰੇ ਨਾਂ,
ਜੇ ਫੋਟੋ ਇੱਕ ਖਿਚਾ ਲੈਂਦਾ ਤਾਂ ਚੰਗਾ ਸੀ..
ਵੱਧ ਤੋਂ ਵੱਧ ਜਵਾਬ ਹੀ ਅੱਗਿਓਂ ਮਿਲ ਜਾਂਦਾ,
ਜੇ ਇੱਕ-ਵਾਰ ਉਹਨੂੰ ਮੈਂ ਬੁਲਾ ਲੈਂਦਾ ਤਾਂ ਚੰਗਾ ਸੀ..
ਓ "ਦੇਬੀ" ਤੇਰੀਆਂ ਆਦਤਾਂ ਕਰ ਕੇ ਛੱਡ ਗਏ,
ਇੱਕ-ਦੋ ਯਾਰ ਕਮਾ ਲੈਂਦਾ ਤਾਂ ਚੰਗਾ ਸੀ..||