colors of panjaab - ਪੰਜਾਬ ਦੇ ਰੰਗ ਫੋਟੋਆ ਦੀ ਜੁਬਾਨੀ

  • Thread starter userid97899
  • Start date
  • Replies 268
  • Views 40K

[JUGRAJ SINGH]

Prime VIP
Staff member
ਬੱਸ !
ਹੁਣ ਯਾਦ ਕਰੀਏ
ਮੋਰ ਦੇ ਖੰਭ ਜਿਹੀ
ਉਸ ਧਰਤੀ ਨੂੰ
ਜਿਹੜੀ ਅਸੀਂ ਪੈਰਾ ਥੱਲੇ
ਹੁੰਦਿਆਂ-ਸੁੰਦਿਆਂ ਵੀ ਗੁਆ ਲਈ ~

~ ਰਾਣੀਤੱਤ

 

[JUGRAJ SINGH]

Prime VIP
Staff member
ਰੁੱਖਾਂ , ਮਨੁੱਖਾਂ ਤੇ ਕੁੱਖਾਂ ਦੀ ਉਸਤਤ
ਖੇੜੇ ਦੀ ਬੈਠਕ 'ਚ , ਦੁੱਖਾਂ ਦੀ ਉਸਤਤ
ਹਵਾਵਾਂ ਦੇ ਢੋਲਕ , ਜ਼ਮੀੰ ਦੇ ਵਿਛੌਣੇ
ਕਿ ਰੁੱਤਾਂ ਦੇ ਲਹਿੰਗੇ , ਤਿਹਾਰਾਂ ਦੀ ਉਸਤਤ
ਰੰਗਾਂ ਦੀ ਉਸਤਤ , ਆਕਾਰਾਂ ਦੀ ਉਸਤਤ ~

~ ਹਰਮਨ ਜੀਤ

 

[JUGRAJ SINGH]

Prime VIP
Staff member
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ
ਕੁਝ ਹੈ ਸਗਣ ਜ਼ੁਬਾਂ ਦਾ
ਕੁਝ ਇਸ਼ਕ ਵੀ ਨਿਗਾਹ ਦਾ
ਇਹਨਾਂ ਟਾਹਣੀਆਂ ਦੇ ਫਲ ਵੀ
ਪਏ ਕਿਸ ਤਰਾਂ ਨੇ ਵਲ਼ ਵੀ
ਜਿਸ ਦਾ ਆਕਾਰ ਹੈ ਨਈਂ
ਇਹ ਓਸ ਦੇ ਆਕਾਰੇ
ਜੋ ਯਾਰ ਹਰ ਦਿਸ਼ਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ~

ਰਾਣੀ ਤੱਤ ~

 

[JUGRAJ SINGH]

Prime VIP
Staff member
ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥
ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
You feel no love for the One who created and embellished you.
The seed, planted out season, does not germinate; it does not produce flower or fruit. ||1||

~ Baba Nanak

 

[JUGRAJ SINGH]

Prime VIP
Staff member
ਪੌਣਾਂ ਗਿੱਲੀਆਂ ਨੇ, ਬੀੜਾਂ ਹਿੱਲੀਆਂ ਨੇ
ਪੇੜਾ ਪਹੁ ਦਾ ਖੁਰ ਗਿਆ ਖਾਲ ਅੰਦਰ
ਧੁੰਦਾਂ 'ਸਹਰ ਮੇਲੇ' ਵਿੱਚ ਉੱਡਦੀਆਂ ਨੇ
ਕਿਸੇ ਨਜ਼ਰ ਦੇ ਹੁਸਨ ਦੀ ਭਾਲ ਅੰਦਰ ~

~ ਰਾਣੀ ਤੱਤ

 

[JUGRAJ SINGH]

Prime VIP
Staff member
ਤੂੰ ਹੀ ਦੱਸ ਖਾਂ ਤੇਰੀਆਂ ਹਰਕਤਾਂ ਨੂੰ, ਕੀ ਮੈਂ ਖਿਆਲਾਂ ਦਾ ਲਹਿੰਗਾ ਪਵਾ ਸਕਦਾਂ ?
ਤੇਰੀ ਅਤਿ-ਸੋਹਲ ਜਿਹੀ ਟੰਗ ਖਾਤਿਰ, ਇੱਕ ਨਿੱਕੀ ਜਿਹੀ ਝਾਂਜਰ ਘੜਵਾ ਸਕਦਾਂ ?
ਕੀ ਮੈਂ ਇੱਥੇ ਬੈਠ ਕੇ ਰੋ ਸਕਦਾਂ ? ਕੀ ਮੈਂ ਤੇਰੇ ਸਾਹਮਣੇ ਗਾ ਸਕਦਾਂ ?
ਤੇਰੀ ਢਾਬ ਦੇ ਕੰਢੇ ਵੱਸਣੇ ਨੂੰ, ਕੀ ਮੈਂ ਆਪਣੇ ਚੁਬਾਰੇ ਢਾਹ ਸਕਦਾਂ ?
ਇਸ ਪਾਵਨ ਵਕਤ ਦੀ ਓਟ ਲੈ ਕੇ, ਕੀ ਮੈਂ ਸ਼ਬਦਾਂ ਦੇ ਸਿੱਕੇ ਟੁਣਕਾ ਸਕਦਾਂ ?
ਤੇ ਇਹਨਾਂ ਰੋੜਾਂ ਦੇ ਉੱਤੇ ਪੱਬ ਧਰ ਕੇ, ਕੀ ਮੈਂ ਥੋੜ੍ਹਾ ਜਿਹਾ ਲੱਕ ਹਿਲਾ ਸਕਦਾਂ ?
ਤੇਰੀ ਪਰਮ-ਦੇਹੀ ਦੇ ਆਕਾਰ ਉੱਤੇ, ਸਾਰੇ ਜੱਗ ਦਾ ਧਿਆਨ ਧਰਵਾ ਸਕਦਾਂ ?
ਤੇ ਤੇਰੀ ਤਸਵੀਰ ਨੂੰ ਖਿੱਚ ਕੇ ਕੁਦਰਤੇ ਨੀਂ, ਕੀ ਮੈਂ ਆਪਣੇ ਨਾਲ ਲਿਜਾ ਸਕਦਾਂ ?
ਤੂੰ ਹੀ ਦੱਸ ਖਾਂ ਤੇਰੀਆਂ ਹਰਕਤਾਂ ਨੂੰ , ਕੀ ਮੈੰ ਖਿਆਲਾਂ ਦਾ ਲਹਿੰਗਾ ਪਵਾ ਸਕਦਾਂ ?

~ ਰਾਣੀ ਤੱਤ. ਸੋਹਿਲੇ ਧੂੜ ਮਿੱਟੀ ਕੇ

 

[JUGRAJ SINGH]

Prime VIP
Staff member
ਸੱਤ-ਰੰਗੀਆਂ ਜਵਾਨੀਆਂ ਦੇ ਚਾਅ ਲਿਖਦਾ
ਨੀਂ ਓਹ ਬੁੱਢੇ ਹੋਏ ਨੈਣਾਂ 'ਚ ਦੁਆ ਲਿਖਦਾ
ਪਰ ਬੱਚਿਆਂ ਦੇ ਬੁੱਲ੍ਹਾਂ ਉੱਤੇ ਝੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ~

ਰਾਣੀ ਤੱਤ ~

 

[JUGRAJ SINGH]

Prime VIP
Staff member
ਅਸਲੀ ਜਨਮ ਦਿਨ ਤਾਂ ਓਹੀ ਹੈ ਜਦੋਂ ਇਹ ਲੱਗਣ ਲੱਗ ਗਿਆ ਕਿ ਤਾਰੇ ਕਿਸੇ ਅਣਜਾਣ ਦੇਸ ਦੇ ਬਸ਼ਿੰਦੇ ਨਹੀਂ ਹੁੰਦੇ ਤੇ ਹਿਰਨਾਂ ਦੇ ਸਿੰਗਾਂ 'ਤੇ ਬੈਠੀ ਆਵਾਰਗੀ ਕਦੇ ਸਾਡੇ ਹਿੱਸੇ ਵੀ ਆਈ ਸੀ । ਜਦੋਂ ਸਰਕੜਿਆਂ ਦੀ ਫ਼ਕੀਰੀ ਮਨ ਦੀਆਂ ਧੁੰਦਲੀਆਂ ਚਾਦਰਾਂ 'ਤੇ ਬੂਟੀਆਂ ਪਾਉਂਦੀ ਹੋਈ ਇਹ ਦੱਸ ਜਾਂਦੀ ਹੈ ਕਿ ਰੰਗਦਾਰ ਪੂਛਾਂ ਵਾਲਾ ਧੂੰਆਂ ਬ੍ਰਹਿਮੰਡ ਵਿੱਚ ਹੀ ਨਹੀਂ ਸਾਡੀਆਂ ਹਥੇਲੀਆਂ 'ਚ ਵੀ ਉੱਡਦਾ ਹੈ । ਅਸੀਂ ਤਾਂ ਝੂਠੇ-ਮੂਠੇ ਪਰਚੇ ਰਹਿੰਦੇ ਆਂ ਜਨਮ ਦਿਨ ਦਿਆਂ ਚੱਕਰਾਂ 'ਚ । ਮਨੁੱਖ ਹੋਣ ਦਾ ਜਸ਼ਨ ਕਦੋਂ ਮਨਾਵਾਂਗੇ । ਆਪਣਿਆਂ ਪੈਰਾਂ ਨੂੰ ਕਦੋਂ ਆਖਾਂਗੇ ਕਿ ਸਾਨੂੰ ਕਿਸੇ ਪਿਛਲੇ ਸਫ਼ਰ ਦਾ ਕਿੱਸਾ ਸੁਣਾਓ । ਲਹੂ ਜਦੋਂ ਜਾਗੇਗਾ ਤਾਂ ਡੱਗੇ ਫੇਰ ਵੱਜਣਗੇ । ਖੋਪੜ ਫੇਰ ਗੂੰਜਣਗੇ । ਰਾਣੀ ਤੱਤ |

 

[JUGRAJ SINGH]

Prime VIP
Staff member
ਦੋ ਮੰਜੀਆਂ ਤੇ ਇੱਕ ਜੰਗਲਾ ਵੇ ਬਾਬੁਲਾ
ਸੁਰਗਾਂ ਤੋਂ ਸੋਹਣਾ ਤੇਰਾ ਬੰਗਲਾ ਵੇ ਬਾਬੁਲਾ
ਗਿੱਲੀ ਗਿੱਲੀ ਮਿੱਟੀ ਦਾ ਮੈਂ ਮੋਰ ਜਿਆ ਬਣਾ ਲਿਆ
ਦੁਨੀਆ ਤੋਂ ਉਹਲੇ ਕਿਤੇ , ਟੰਗ ਲਾ ਵੇ ਬਾਬੁਲਾ
ਦੋ ਮੰਜੀਆਂ ਤੇ ਇੱਕ ਜੰਗਲਾ ਵੇ ਬਾਬੁਲਾ ~

ਰਾਣੀ ਤੱਤ ~

 

[JUGRAJ SINGH]

Prime VIP
Staff member
ਏਸੇ ਵੇਹੜੇ ਉੱਡਦੇ ਸੀ ਮਾਣੂੰਆਂ
ਲੱਡੂਆ ਵੇ ਲੱਕੜੀ ਦੇ ਤੋਤੜੇ
ਆਹੀ ਧੁੱਪਾਂ ਚੜ੍ਹੀਆਂ ਸੀ ਪੁੱਤ ਵੇ
ਜਦੋਂ ਸੀ ਸੁਕਾਏ ਤੇਰੇ ਪੋਤੜੇ
ਉਵੇਂ ਜਿਵੇਂ ਪਈਆਂ ਨੇ ਟਰਾਫ਼ੀਆਂ
ਜਿੱਤ ਕੇ ਲਿਆਉਂਦਾ ਸੀ ਜੋ ਮੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ
ਤੇਰੀਆਂ ਕਿਤਾਬਾਂ ਵਾਲਾ ਰਖਨਾ

ਇਹਨਾਂ ਹੀ ਤਾਂ ਆਲ਼ਿਆਂ 'ਚ ਰੱਖੀ ਸੀ
ਜ਼ਿੰਦਗੀ ਤੇਰੀ ਦੀ ਕੋਈ ਆਸ ਵੇ
ਏਸ ਵਰ੍ਹੇ ਮਿਲ ਜਾਵੀਂ ਪੁੱਤਰਾ
ਬਾਪੂ ਤੇਰਾ ਰਹਿੰਦਾ ਏ ਉਦਾਸ ਵੇ
ਇੱਕ ਦਿਨ ਕਹਿੰਦਾ ਅੱਖਾਂ ਭਰ ਕੇ
ਹਿੰਦੇ ਬਿਨਾਂ ਘਰ ਲੱਗੇ ਸੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ
ਤੇਰੀਆਂ ਕਿਤਾਬਾਂ ਵਾਲਾ ਰਖਨਾ ~

ਰਾਣੀ ਤੱਤ ~

 

[JUGRAJ SINGH]

Prime VIP
Staff member
ਨੀਂ ਓਹ ਖੇਤਾਂ ਵਿੱਚ ਹਰੇ ਹਰੇ ਗੀਤ ਲਿਖਦਾ
ਨੀਂ ਓਹ ਵਗਦਿਆਂ ਖਾਲਾਂ ਦਾ ਸੰਗੀਤ ਲਿਖਦਾ
ਖੜ੍ਹੇ ਪਾਣੀਆਂ ਦੇ ਵਿੱਚ ਹੱਲ-ਚੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ~

ਰਾਣੀ ਤੱਤ ~

 

[JUGRAJ SINGH]

Prime VIP
Staff member
ਜਿਹੜਾ ਗੀਤ ਅਜੇ ਨਾ ਜੰਮਿਆ
ਓਸ ਗੀਤ ਨੂੰ ਚੁੰਮਣਾ ਵੀ ਹੈ
ਉੱਚੀਆਂ ਉੱਚੀਆਂ ਚੋਟੀਆਂ ਉੱਤੇ
ਆਵਾਰਾ ਜਿਹਾ ਘੁੰਮਣਾ ਵੀ ਹੈ
ਮੈਲ਼ੇ ਮੈਲ਼ੇ ਪੈਰਾਂ ਨੂੰ ਮੈਂ
ਕੰਢੇ ਬਹਿ ਕੇ ਧੋਣਾ ਵੀ ਹੈ
ਇੱਕ ਦਿਨ ਖੁੱਲ੍ਹ ਕੇ ਹੱਸਣਾ ਵੀ ਹੈ
ਇੱਕ ਦਿਨ ਖੁੱਲ੍ਹ ਕੇ ਰੋਣਾ ਵੀ ਹੈ
ਧਰਤੀ ਉੱਤੇ ਉੱਡਣਾ ਵੀ ਹੈ
ਅਸਮਾਨਾਂ 'ਤੇ ਤੁਰਨਾ ਵੀ ਹੈ
ਜੋ ਜੁੜਿਆ ਸੋ ਭੁਰਨਾ ਵੀ ਹੈ ~

ਰਾਣੀ ਤੱਤ ~

 

[JUGRAJ SINGH]

Prime VIP
Staff member
ਜਿੱਥੇ ਮੌਸਮਾਂ ਦੇ ਕੰਨ ਪਾਟੇ ਨੇ
ਜਿੱਥੇ ਰੁੱਤਾਂ ਕੱਟਦੀਆਂ ਫਾਕੇ ਨੇ
ਜਿੱਥੇ ਸੱਪਾਂ ਦੇ ਡੰਗ ਠਰ ਜਾਂਦੇ
ਜਿੱਥੇ ਤਿਲੀਅਰ ਆਂਡੇ ਧਰ ਜਾਂਦੇ

ਜਿੱਥੇ ਵਣਤਿਣ ਮੇਲਾ ਜੁੜਦਾ ਹੈ
ਕੋਇਲਾਂ ਦੀ ਢਾਣੀ ਗਾਉਂਦੀ ਹੈ
ਇਤ੍ਰੀਲੀਆਂ ਪੌਣਾਂ ਦੀ ਚਰਖੀ
ਤੁੰਗ-ਤੰਦੜੇ ਕੁਦਰਤ ਪਾਉਂਦੀ ਹੈ

ਜਿੱਥੇ ਪੱਤ ਨੂੰ ਪੱਤ ਵਲ੍ਹੇਟ ਲਵੇ
ਆਪਣਾ ਸਿਰਨਾਵਾਂ ਮੇਟ ਲਵੇ
ਜਿੱਥੇ ਝਾੜ ਬੂਟ ਦੇ ਓਹਲੇ 'ਚੋਂ
ਕੋਈ ਸੁਖ਼ਨ ਆਵਾਜ਼ਾ ਆਉਂਦਾ ਹੈ
ਤੇ ਇਸ਼ਕ ਦੇ ਆੜੂ ਸਿੰਜ ਸਿੰਜ ਕੇ
ਕੋਈ ਆਪਣੀ ਅਉਧ ਮੁਕਾਉਂਦਾ ਹੈ

ਤੁਸੀਂ ਝੱਗਾ-ਚੁੰਨੀਆਂ ਲੋਟ ਕਰੋ
ਅੱਜ ਫੁੱਲਾਂ ਦੀ ਨੀਂ ਸੋਟ ਕਰੋ
ਪੈਰਾਂ ਨੂੰ ਕਰ ਕਰ ਨੰਗੇ ਨੀਂ
ਇੱਥੇ ਕਿਸਮਤ ਵਾਲਾ ਆਉਂਦਾ ਹੈ

ਹੈ ਪੁੱਜਿਆ ਦਿਲ ਦੇ ਤੀਕ ਕੋਈ
ਹੈ ਡਾਢਾ ਨਫ਼ਸ ਬਾਰੀਕ ਕੋਈ
ਅੱਜ ਆਇਆ ਸੀ ਮਸਤਾਇਆ ਸੀ
ਇਸ ਵਾਦੀ ਦਾ ਵਸਨੀਕ ਕੋਈ ~

~ ਹਰਮਨ ਜੀਤ

 
Top