Lyrics Att De Shikari - Babbu Maan [Punjabi Font]

#Jatt On Hunt

47
Staff member
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ

ਆ ਅਫਗਾਨ ਜਿਨਾ ਨਾ ਲੜ ਕੇ ਗੋਰੇ ਵੀ ਅੱਜ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ
ਸੌਂ ਜਾ ਪੁੱਤਰਾ ਸੌਂ ਜਾ ਸਿੰਘਾ ਦੇ ਹੱਥ ਬੜੇ ਭਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਤੱਤੀ ਤਵੀ ਤੇ ਬੈਠੇ, ਦੇਗੀਂ ਉਬਲੇ, ਆਰਿਆਂ ਦੇ ਨਾ ਚੀਰੇ
ਕਾਸ਼ ਕਿਤੇ ਉਹ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ
ਬੰਦਾ ਬਹਾਦਰ ਅਮਰ ਕੀਤਾ ਉਹਦੀ ਵਫਾਦਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਦੁਨੀਆ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ ਫੋਰਸ
ਵੜਿਆ ਜਦ ਪੰਜਾਬ 'ਚ ਮੂਹਰੇ ਟੱਕਰ ਗਿਆ ਜੱਟ ਪੋਰਸ
ਹਾਰ ਕੇ ਵੀ ਜਿੱਤ ਲਿਆ ਸਿਕੰਦਰ ਆਖਰ ਬਲਹਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਨੇਜਿਆਂ ਉਤੇ ਬੱਚੇ ਟੰਗਾਏ, ਉਤੋ ਲੰਘਾਈਆਂ ਰੇਲਾਂ
ਸੁਰੰਗਾ ਪੱਟ ਲੰਘ ਗਏ ਅਗਲੇ ਕਾਹਨੂੰ ਡੱਕਦੀਆਂ ਜੇਲਾਂ
ਜਿੰਨੇ ਸੂਰਮੇ ਉਦੂੰ ਵਧਕੇ ਮੁਖਬਰ ਸਰਕਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ
 
Top