ਜ਼ਹਿਨ ਰੋਕਦਾ ਰਿਹਾ ਕਦਮਾਂ ਨੂੰ.....

ਜ਼ਹਿਨ ਰੋਕਦਾ ਰਿਹਾ ਕਦਮਾਂ ਨੂੰ, ਤੇਰੀ ਬੇਰੁਖੀ ਤੋਂ ਬਾਖਬਰ,
ਪਰ ਨਾ ਤਾਂ ਮੰਨਦੈ ਦਿਲ ਮੇਰਾ ਤੇ ਨਾ ਹੀ ਮੰਨਦੀ ਏ ਨਜ਼ਰ

ਤੇਰੇ ਹਸਦੇ ਵਸਦੇ ਬਾਗਾਂ ਵਿੱਚ, ਅਸੀਂ ਉੱਜੜਨ ਨੂੰ ਆਉਂਦੇ ਰਹੇ,
ਫੁੱਲਾਂ ਦੀ ਤਮੰਨਾ ਛੱਡ ਦਿੱਤੀ ਸੂਲਾਂ ਨਾਲ ਕਰਕੇ ਦਰ ਗੁਜ਼ਰ

ਲੰਘਦੇ ਰਹੇ ਵਿੱਚੋਂ ਗਲੀ ਤੇਰੀ, ਹਰ ਰੋਜ਼ ਸਜਦਾ ਕਰ ਸੱਜਣਾ,
ਹਰ ਸ਼ਬ ਲੰਘਾਤੀ ਰੋਂਦਿਆਂ ਤੇ ਤੜਫਦਿਆਂ ਹੋਇਆਂ ਸਹਿਰ

ਭੁੱਲਕੇ ਵੀ ਨੈਣ ਲਾਉਂਦੀ ਨਾ, ਸਜ਼ਾਏ ਇਸ਼ਕ ਤੋਂ ਜੇ ਵਾਕਿਫ ਹੁੰਦੀ,
ਕਿ ਪਲਕਾਂ ਤੇ ਢੋਣਾ ਪੈਣਾ ਏ ਇੱਕ ਚਿਹਰੇ ਦਾ ਬੋਝ ਉਮਰ ਭਰ

ਤੇਰੇ ਸਾਏ ਦੀ ਸੂਹ ਲੈਂਦਿਆਂ ਈ, ਅਕਸਰ ਸਵੇਰ ਤੋਂ ਸ਼ਾਮ ਹੋਏ,
ਉਮੀਦ ਨਹੀਂ ਤੇਰੇ ਆਉਣੇ ਦੀ ਹੁਣ ਤਾਂ ਜਾਏਗੀ ਮੇਰੀ ਖਬਰ

ਤੇਰੀ ਅੱਖ ਦੇ ਨਸ਼ੇ ਵਿੱਚ ਚੂਰ, ਪਰੀਤ ਅੱਜ ਵੀ ਬੜੀ ਮਗਰੂਰ ਏ
ਬੇਸ਼ਕ ਕਿ ਲਭਦੀ ਫਿਰਦੀ ਏ ਉਸੇ ਤੇਰੀ ਨਜ਼ਰ ਨੂੰ ਦਰ ਬਦਰ....
 
ਤੇਰੇ ਸਾਏ ਦੀ ਸੂਹ ਲੈਂਦਿਆਂ ਈ, ਅਕਸਰ ਸਵੇਰ ਤੋਂ ਸ਼ਾਮ ਹੋਏ,
ਉਮੀਦ ਨਹੀਂ ਤੇਰੇ ਆਉਣੇ ਦੀ ਹੁਣ ਤਾਂ ਜਾਏਗੀ ਮੇਰੀ ਖਬਰ
 
Top