ਵੱਧਦੀ ਹੋਈ ਜ਼ਮਾਨੇ ਦੀ ਰਫ਼ਤਾਰ

Saini Sa'aB

K00l$@!n!
ਵੱਧਦੀ ਹੋਈ ਜ਼ਮਾਨੇ ਦੀ ਰਫ਼ਤਾਰ ਵੇਖ

ਛੱਡ ਬਾਕੀ ਸਭ ਅਪਨਾ ਕਾਰੋਬਾਰ ਵੇਖ

ਤੂੰ ਕਲਮ ਵੇਖੀ ਹੈ ਤੇ ਫੁੱਲ ਵੇਖੇ ਨੇ

ਅੱਜ ਮੇਰੇ ਹੱਥ ਵਿੱਚ ਤੂੰ ਤਲਵਾਰ ਵੇਖ

ਅੱਜ ਦਾ, ਕੱਲ੍ਹ ਦਾ, ਕਿ ਪਰਸੋਂ ਦਾ, ਫ਼ਰਕ ਹੈ ਕੀ

ਉਹੀ ਸਭ ਕੁਝ ਹੈ, ਕੋਈ ਅਖ਼ਬਾਰ ਵੇਖ

ਕਿੰਨਾ ਕੁ ਤਾਂ ਦਾਨ-ਪੁੰਨ ਕਰਦੇ ਨੇ ਲੋਕ

ਤੇ ਹੋ ਜਾਂਦਾ ਹੈ ਕਿੰਨਾ ਹੰਕਾਰ ਵੇਖ

ਗੱਲਾਂ ਛੱਡ ਕੇ ਕੁਝ ਵੀ ਕਰ ਕੇ ਰਾਜ਼ੀ ਨਹੀਂ

ਐਸੇ ਲੋਕਾਂ ਦੀ ਇੱਥੇ ਭਰਮਾਰ ਵੇਖ

ਧਰਮਾਂ-ਜਾਤਾਂ ਵੰਡ ਕੇ ਕੌਣ ਲੜਾਉਂਦਾ ਏ

ਚੌਂਕਾਂ ਵਿਚ ਪੈਂਦੀ ਹੈ ਕੀਹਨੂੰ ਮਾਰ ਵੇਖ

ਕਿਹੜੀ ਕਿਹੜੀ ਚਿੰਤਾ ਵਿਚ ਇਹ ਥੱਕੇ ਨੇ

ਫਿਰ ਵੀ ਮੇਰੇ ਨੈਣਾਂ ਵਿਚਲਾ ਪਿਆਰ ਵੇਖ

ਸਾਹਵੇਂ ਮੇਰੇ ਖੜ੍ਹ ਕੇ ਤੂੰ ਮੇਰੇ ‘ਅਜ਼ੀਜ਼’

ਮੇਰੀਆਂ ਅੱਖਾਂ ਵਿੱਚ ਮੇਰਾ ਸੰਸਾਰ ਵੇਖ
 
Top