ਹੁੰਗਾਰਾ ਲੰਮਾ

ਸਮੁੰਦਰ ਜਿਨ੍ਹਾ ਡੂੰਘਾ ਏ ਪਿਆਰ ਮੇਰਾ ਯਾਰਾ
ਤੂੰ ਏਹਦੇ ਵਿੱਚ ਇੱਕ ਵਾਰੀ ਤਰ ਕੇ ਤਾ ਵੇਖ
ਲਿਹਰਾਂ ਉੱਤੇ ਪੈਰ ਤਾਂ ਲੋਕ ਧਰਦੇ ਹੀ ਹੁੰਦੇ
ਇੱਕ ਵਾਰੀ ਤੂੰ ਸੂਨਾਮੀ ਰੂਪ ਕਰ ਕੇ ਤਾ ਵੇਖ
ਰੱਬ ਜਾਣਦਾ ਪਿਆਰ ਮੈਂ ਕਿੰਨਾ ਤੈਨੂ ਕਰਦਾ
ਕੁੱਜ ਪੱਲ ਮੇਰੇ ਨਾਲ ਖੜ੍ਹ ਤਾ ਵੇਖ
ਯਾਰ ਦੀ ਜੁਦਾਈ ਦਾ ਗਮ ਪਤਾ ਤੈਨੂ ਲੱਗੇ
ਜ਼ਖਮ ਹਿਜਰ ਵਾਲਾ ਤੂੰ ਵੀ ਥੋੜਾ ਜ਼ਰ ਕੇ ਤਾ ਵੇਖ
ਜਿੰਦਗੀ 'ਸੰਧੂ' ਨੇ ਸਾਰੀ ਤੇਰੇ ਨਾਲ ਹੈ ਲੰਘ੍ਹਾਉਣੀ
ਹੁੰਗਾਰਾ ਲੰਮਾ ਇੱਕ ਵਾਰੀ ਤੂ ਭਰ ਕੇ ਤਾ ਵੇਖ ....
 
Top