Punjab News ਮੋਗਾ ਜ਼ਿਲ੍ਹੇ ’ਚ ਹੜ੍ਹ ਵਾਲੀ ਸਥਿਤੀ ਬਣੀ

'MANISH'

yaara naal bahara
ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਦੂਰ-ਦੂਰ ਤਕ ਮੀਂਹ ਪੈਣ ਕਾਰਨ ਆਮ ਜੀਵਨ ਠੱਪ ਹੋ ਕੇ ਰਹਿ ਗਿਆ ਅਤੇ ਬਹੁਤੇ ਸ਼ਹਿਰਾਂ ਵਿਚ ਪਾਣੀ ਭਰ ਗਿਆ। ਮੀਂਹ ਦਾ ਜ਼ੋਰ ਮਾਲਵੇ ਦੇ ਮੋਗਾ, ਫਰੀਦਕੋਟ, ਮੁਕਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਤੋਂ ਇਲਾਵਾ ਮਾਝੇ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਰਿਹਾ। ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਵੀ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਹਨ।
ਇੱਥੇ ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਅੱਜ ਲਗਾਤਾਰ ਤੀਜੇ ਦਿਨ ਮੀਂਹ ਜਾਰੀ ਰਹਿਣ ਕਾਰਨ ਸੇਮ ਨਾਲੇ ਆਫ਼ਰ ਗਏ ਅਤੇ ਹਜ਼ਾਰਾਂ ਏਕੜ ਫਸਲ ਇਨ੍ਹਾਂ ਦੇ ਪਾਣੀ ਹੇਠ ਆ ਗਈ। ਮੋਗਾ ਸ਼ਹਿਰ ਦਾ ਵੀ ਕਈ ਪਿੰਡਾਂ ਨਾਲੋਂ ਸੰਪਰਕ ਬਿਲਕੁਲ ਟੁੱਟ ਗਿਆ ਕਿਉਂਕਿ ਸੰਪਰਕ ਸੜਕਾਂ ਦੋ ਤੋਂ ਤਿੰਨ ਫੁਟ ਪਾਣੀ ਹੇਠ ਹਨ। ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਦੋ-ਦੋ ਸੇਮ ਨਾਲੇ ਟੁੱਟਣ ਕਾਰਨ ਫਸਲਾਂ ਦਾ ਭਰਵਾਂ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਉੱਧਰ, ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਨੇੜਲੇ ਪਿੰਡ ਤਾਜੋਕੇ ਦੀ 55 ਏਕੜ ਭੂਮੀ ’ਚ ਖੜ੍ਹੀ ਫਸਲ ਨਸ਼ਟ ਹੋ ਗਈ। ਫਿਰੋਜ਼ਪੁਰ ਜ਼ਿਲ੍ਹੇ ਵਿਚ ਜਲਾਲਾਬਾਦ ਤੇ ਮਮਦੋਟ ਦੇ ਸੇਮ ਨਾਲੇ ਟੁੱਟਣ ਦੀਆਂ ਖ਼ਬਰਾਂ ਹਨ।
ਉੱਧਰ, ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿਚ ਭਾਰੀ ਮੀਂਹ ਪੈਣ ਅਤੇ ਰਣਜੀਤ ਸਾਗਰ ਡੈਮ ਦੇ ਗੇਟ ਖੋਲ੍ਹੇ ਜਾਣ ਕਾਰਨ ਰਾਵੀ ਦਰਿਆ ਵਿਚ ਪਾਣੀ ਅਚਨਚੇਤ ਚੜ੍ਹ ਗਿਆ ਜਿਸ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਇਲਾਕੇ ਵਿਚ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਪੇਂਡੂਆਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਚੌਕਸ ਕਰ ਦਿੱਤਾ ਹੈ।
ਸ਼ਾਹਕੋਟ (ਪੱਤਰ ਪ੍ਰੇਰਕ) : ਪੰਜਾਬ ’ਚ ਆਏ ਹੜ੍ਹਾਂ ਨਾਲ ਬੁਰੀ ਤਰ੍ਹਾਂ ਘਿਰੀ ਪੰਜਾਬ ਸਰਕਾਰ ਜਿੱਥੇ ਇਸ ਸਮੇਂ ਪੂਰੀ ਦੁਚਿੱਤੀ ’ਚ ਫਸੀ ਹੋਈ ਹੈ, ਉਥੇ ਡਰੇਨੇਜ ਵਿਭਾਗ ਨੇ ਵੀ ਧੁੱਸੀ ਬੰਨ੍ਹਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਇਸ ਸਬ ਡਿਵੀਜ਼ਨ ਵਿਚੋਂ ਦੀ ਲੰਘ ਰਹੇ ਦਰਿਆ ਸਤਲੁਜ ਦੇ ਨਾਲ ਉਸਾਰੇ ਹੋਏ ਧੁੱਸੀ ਬੰਨ੍ਹ ਦੀ ਸਮੇਂ ਸਿਰ ਮੁਰੰਮਤ ਨਾ ਕੀਤੇ ਜਾਣ ਕਾਰਨ ਇਹ ਦਰਿਆ ਵੀ ਕਈ ਵਾਰ ਇਲਾਕਾ ਵਾਸੀਆਂ ਨੂੰ ਬਰਬਾਦ ਕਰ ਚੁੱਕਾ ਹੈ। ਪਿੰਡ ਸਿੰਘਪੁਰ ਤੋਂ ਲੈ ਕੇ ਪਿੰਡ ਗਿੱਦੜਪਿੰਡੀ ਤੱਕ ਦਰਿਆ ਸਤਲੁਜ ਨਾਲ ਉਸਾਰੇ ਹੋਏ ਧੁੱਸੀ ਬੰਨ੍ਹ ਦੀ ਸਬੰਧਤ ਮਹਿਕਮੇ ਵੱਲੋਂ ਇਸ ਵਾਰ ਵੀ ਢੁੱਕਵੀਂ ਮੁਰੰਮਤ ਨਹੀਂ ਕੀਤੀ ਗਈ। ਬੰਨ੍ਹ ਵਿਚ ਥਾਂ-ਥਾਂ ’ਤੇ ਤਰੇੜਾਂ ਪਈਆਂ ਹੋਈਆਂ ਹਨ। ਬੰਨ੍ਹ ਦੀ ਮਜ਼ਬੂਤੀ ਲਈ ਬੁਣੇ ਹੋਏ ਜਾਲ ਦੀਆਂ ਤਾਰਾਂ ਵੀ ਟੁੱਟੀਆਂ ਹੋਈਆਂ ਹਨ। ਪਹਾੜੀ ਖੇਤਰਾਂ ਵਿਚ ਹੋ ਰਹੀ ਵਰਖਾ ਕਾਰਨ ਦਰਿਆ ਵਿਚ ਪਾਣੀ ਵਧਣ ਦੇ ਆਸਾਰ ਬਣ ਗਏ ਹਨ। ਇਲਾਕੇ ਭਰ ਵਿਚ ਹੋਈ ਵਰਖਾ ਨੇ ਦਰਿਆ ਦੇ ਕੰਢੇ ਵਸੇ ਲੋਕਾਂ ਦੀਆਂ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਹਨ ਜਦੋਂ ਹੀ ਦਰਿਆ ਸਤਲੁਜ ਵਿਚ ਕਿਤੇ ਪਾਣੀ ਦਾ ਵਹਾਓ ਵਧ ਗਿਆ ਤਾਂ ਮੁਰੰਮਤ ਨੂੰ ਤਰਸ ਰਿਹਾ ਧੁੱਸੀ ਬੰਨ੍ਹ ਕਿਸੇ ਵੀ ਪਲ ਵੱਡਾ ਨੁਕਸਾਨ ਕਰ ਸਕਦਾ ਹੈ।
 
Top