Saini Sa'aB
K00l$@!n!
ਸ਼ਹੀਦ ਕੀ ਜੋ ਮੌਤ ਹੈ ਵੁਹ ਕੌਮ ਦੀ ਹਯਾਤ ਹੈ।
ਹਯਾਤ ਤੋ ਹਯਾਤ ਹੈ ਮੌਤ ਭੀ ਹਯਾਤ ਹੈ।
ਜਿੱਥੇ ਭਾਈ ਤਾਰੂ ਸਿੰਘ ਸੀ ਵਸਦਾ, ਪੂਹਲਾ ਪਿੰਡ ਹੈ ਉਸ ਦਾ ਨਾਂ ਭਾਈ।
ਨਹੀ ਸੀ ਸਿਰ ਤੇ ਸਾਇਆ ਬਾਪ ਦਾ, ਇੱਕ ਭੈਂਣ ਤੇ ਬੁੱਢੜੀ ਮਾਂ ਭਾਈ।
ਆਏ ਗਏ ਦੀ ਸੇਵਾ ਧਰਮ ਉਸ ਦਾ, ਦਿਲ ਅੰਦਰ ਪਿਆਰ ਦੀ ਥਾਂ ਭਾਈ।
ਦਿੱਲ ਸਭ ਦੇ ਪਿਆ ਉਹ ਠਾਰਦਾ, ਠੰਡੀ ਬੋਹੜ ਵਰਗੀ ਉਸ ਦੀ ਛਾਂ ਭਾਈ।
ਸਲਮਾ ਧੀ ਸੀ ਮਾਛੀ ਰਹੀਮ ਦੀ,ਜ਼ਾਫ਼ਰ ਖ਼ਾਨ ਨੇ ਲਈ ਸੀ ਕਰ ਅਗਵਾ।
ਬੁੱਢਾ ਬਾਪ ਸੀ ਤਰਲੇ ਮਾਰਦਾ, ਉਹਨੂੰ ਭਾਵੇ ਨਾ ਹੁਣ ਠੰਡੀ ਤੱਤੀ ਹਵਾ।
ਉਹ ਪਿੰਡ ਪੂਹਲੇ ਆ ਗਿਆ,ਹੱਥ ਬੰਨ ਕਰੇ ਤਾਰੂ ਸਿੰਘ ਦੇ ਅੱਗੇ ਦਵਾ।
ਸਿੰਘਾਂ1 ਮੈਂ ਓਟ ਟਕਾਈ ਪੰਥ ਦੀ, ਮੇਰੀ ਇੱਜ਼ਤ ਜ਼ਾਫ਼ਰ ਖ਼ਾਂ ਤੋਂ ਲਵੋ ਬਚਾ।
ਸੁਣ ਕੇ ਵਾਰਤਾ ਬੁੱਢੇ ਮੁਸਲਮਾਨ ਦੀ,ਤਾਰੂ ਸਿੰਘ ਗਿਆ ਜੰਗਲ ਨੂੰ ਧਾ।
ਉਹਨੇ ਜਾ ਕੇ ਸਿੰਘਾਂ ਨੂੰ ਦਸਿਆ,ਪਾਪੀ ਜ਼ਾਫ਼ਰ ਰਿਹਾ ਹੈ ਜ਼ੁਲਮ ਕਮਾ ।
ਸਿੰਘਾ ਝੱਟ ਅਰਦਾਸਾ ਸੋਧਿਆ, ਜਦ ਉਹਨਾਂ ਲੰਗਰ ਲਿਆ ਸੀ ਖਾ ।
ਸਿੰਘ ਤੁਰ ਪਏ ਪੱਟੀ ਸ਼ਹਿਰ ਨੂੰ, ਮਾਛੀ ਲਿਆ ਸੀ ਘੋੜੇ ਮਗਰ ਬੈਠਾ।
ਸਿੰਘ ਪੁੱਜ ਗਏ ਸ਼ਹਿਰ ਸੀ,ਲਿਆ ਜਾਫ਼ਰ ਖ਼ਾਨ ਦਾ ਕੁੰਡਾ ਖੜਕਾ।
ਉੱਥੇ ਚਲੀ ਖੂਬ ਕਿਰਪਾਨ ਸੀ, ਸਿੰਘਾਂ ਦਿੱਤੇ ਪਹਿਰੇਦਾਰ ਝਟਕਾ।
ਭੋਰੇ ਵਿਚੋ ਪਾਪੀ ਕੱਢਿਆ, ਸਿੰਘਾਂ ਲਿਆ ਸਾਫਾ ਗਲ ਜ਼ਾਲਮ ਦੇ ਪਾ।
ਸਿੰਘਾਂ ਸਿਰ ਪਾਪੀ ਦਾ ਵੱਢ ਕੇ, ਧੀ ਮਾਛੀ ਦੀ ਸਲਮਾ ਲਈ ਬਚਾ।
ਸਿੰਘਾਂ ਬਾਜੀ ਸਿਰ ਦੀ ਲਾ ਕੇ ਧਰਮ ਕੀਤਾ, ਇੱਕ ਅਲਬਾ ਲਈ ਬਚਾ।
ਮਾਛੀ ਲੱਖ ਸ਼ੁਕਰ ਗੁਜਾਰੇ ਸਿੰਘਾਂ,ਧੀ ਲੈ ਪਿਆ ਲਾਹੌਰ ਦੇ ਰਾਹ।
ਫ਼ਲ ਕੀਤੀਆਂ ਦੇ ਕੇ ਜਾਫ਼ਰ ਖ਼ਾਨ ਨੂੰ,ਰਾਠੀ ਸਿੰਘ ਗਏ ਜੰਗਲ ਸੀ ਆ।
ਅੱਜ ਤੀਕ ਲੋਕੀ ਇਸ ਸੰਸਾਰ ਦੇ ਜੀ ,ਜਸ ਰਹੇ ਨੇ ਸਿੰਘਾਂ ਦਾ ਗਾ।
ਚੁਗਲ ਚੁਗਲੀ ਤੋਂ ਨਹੀ ਬਾਜ ਆਉਦੇ, ਆਖ਼ਰ ਆਪਣਾ ਵਾਰ ਚਲਾ ਦਿੱਤਾ।
ਨਿਰੰਜਣੀਆ ਪਾਪੀ ਲਾਹੋਰ ਪੁੱਜਾ , ਜ਼ਕਰੀਏ ਖ਼ਾਨ ਦੇ ਤਾਈਂ ਭੜਕਾ ਦਿੱਤਾ।
ਕਹੇ ਤਾਰੂ ਸਿੰਘ ਨੇ ਖ਼ਾਨ ਜੀ ਗ਼ਦਰ ਪਾਇਆ,ਤੁਹਾਡਾ ਰੋਹਬ ਭੁੱਲਾ ਦਿੱਤਾ।
ਜੱਥੇ ਸਿੰਘਾਂ ਦੇ ਉਹਦੇ ਪਾਸ ਆਉਦੇ,ਉਹਨੇ ਲੁੱਟ ਦਾ ਆਲਮ ਮਚਾ ਦਿੱਤਾ।
ਚੁਗਲੀ ਸੁਣ ਕੇ ਖ਼ਾਨ ਨੂੰ ਅੱਗ ਲੱਗੀ,ਕਹਿੰਦਾ ਤਾਰੂ ਸਿੰਘ ਲਿਆਓ ਏਥੇ।
ਰਤੀ ਭਰ ਨਹੀ ਕੋਈ ਰਹਿਮ ਕਰਨਾ,ਬੰਨ ਮੁਸ਼ਕਾਂ ਉਹਨੂੰ ਮੰਗਵਾਓੇ ਏਥੇ।
ਤੁਹਾਡੇ ਰਾਹ ਦਾ ਜੇ ਕੋਈ ਬਣੇ ਰੋੜਾ, ਸਿਰ ਉਸ ਦਾ ਭੰਨ ਲਿਆਓ ਏਥੇ।
ਜੇ ਕਰ ਤਾਰੂ ਸਿੰਘ ਨਾ ਈਨ ਮੰਨੇ,ਬੰਂਨ ਬੱਕਰੇ ਵਾਂਗ ਉਹਨੂੰ ਝਟਕਾ ਏਥੇ।
ਕਿਹਾ ਜ਼ਕਰੀਏ ਤਾਰੂ ਸਿੰਘ ਤਾਈਂ,ਛੱਡ ਸਿੱਖੀ ਤੇ ਐਸ਼ ਕਮਾ ਸਿੰਘਾ ।
ਕੀ ਲੈਣਾ ਗੁਰੂ ਦਾ ਸਿੰਘ ਬਣਕੇ, ਪੜ੍ਹ ਕੇ ਕਲਮਾਂ ਮੋਮਨ ਅਖਵਾ ਸਿੰਘਾ ?
ਡੋਲੇ ਹੂਰਾਂ ਦੇ ਲੈ ਤੇ ਮਾਣ ਮੋਜਾਂ, ਰੁਤਬਾ ਰਾਜ ਦਾ ਤੂੰ ਉੱਚਾ ਪਾ ਸਿੰਘਾ ।
ਜੇ ਕਰ ਮੰਨੀ ਨਾ ਤੂੰ ਗੱਲ ਮੇਰੀ, ਮੈਂ ਦੇਵਾਂ ਬੱਕਰੇ ਵਾਂਗ ਝਟਕਾ ਸਿੰਘਾ ।
ਤਾਰੂ ਸਿੰਘ ਨੇ ਗਰਜ਼ ਕੇ ਕਿਹਾ ਅੱਗੋ,ਐਵੇਂ ਉੱਡ ਨਾ ਗੈਸੀ ਗੁਬਾਰਿਆ ਉਏ।
ਡਿੱਗ ਕੇ ਧਰਤ ਤੇ ਤੂੰ ਗਰਕ ਹੋਣਾ,ਟੀਸੀ ਚੜਿਆ ਐਡੇ ਚੁਬਾਰਿਆ ਉਏ।
ਤੇਰਾ ਜੱਗ ਤੋਂ ਨਾਮੋ ਨਿਸ਼ਾਨ ਮਿਟਣਾ, ਕਾਹਦਾ ਮਾਣ ਕਰੇ ਹੰਕਾਰਿਆ ਉਏ।
ਤੈਨੂੰ ਮੌਤ ਦੇ ਜਦੋ ਨੇ ਬਾਜ਼ ਪੈਣੇ, ਜਾਣਾ ਪਲਾਂ ਅੰਦਰ ਤੂੰ ਵੀ ਮਾਰਿਆ ਉਏ।
ਅੱਖ਼ਾਂ ਲਾਲ ਕਰਕੇ ਕਿਹਾ ਜ਼ਕਰੀਏ ਨੇ,ਮਾਰ ਜੁੱਤੀਆਂ ਕੇਸ ਲਾਹ ਦਿਆਂਗਾ।
ਜੇ ਮੰਨੀ ਨਾ ਸਿੰਘਾ ਤੂੰ ਈਦ ਮੇਰੀ, ਚਾੜ ਚੜਖੜੀ ਮਜ਼ਾ ਚਿਖਾ ਦਿਆਂਗਾ।
ਜਿਹੜੇ ਕੇਸਾਂ ਦਾ ਸਿੰਘਾ ਮਾਣ ਤੈਨੂੰ, ਸਣੇ ਖੋਪਰੀ ਇਹ ਕਟਵਾ ਦਿਆਂਗਾ।
ਦੁਨੀਆਂ ਵੇਖੇਗੀ ਐਸੀ ਮੌਤ ਮਾਰਾ ,ਤੇਰਾ ਨਾਮੋ ਨਿਸ਼ਾਨ ਮਿਟਾ ਦਿਆਂਗਾ।
ਤਾਰੂ ਸਿੰਘ ਨੇ ਕੜਕ ਜਵਾਬ ਦਿੱਤਾ,ਕਿਹੜਾ ਮੂੰਹ ਲੈ ਦਰਗਾਹ ਜਾਵੇਗਾ ਤੂੰ।
ਦੋ ਜਹਾਨ ਦੀ ਤੈਨੂੰ ਫ਼ਿਟਕਾਰ ਪੈਣੀ,ਕਾਲਖ ਮੱਥੇ ਤੇ ਦੁਸ਼ਟਾ ਲਗਵਾਏਗਾ ਤੂੰ।
ਜਿਹੜੇ ਰਾਜ ਦਾ ਪਿਆ ਮਾਣ ਕਰਦਾ,ਬੇੜ੍ਹਾ ਇਸ ਦਾ ਗਰਕ ਕਰਵਾਏਗਾ ਤੂੰ।
ਸਿਦਕ ਮੇਰਾ ਤੈਥੋਂ ਟੁਟਣਾ ਨਹੀ, ਸਿਰ ਜੁੱਤੀਆਂ ਖਾਲਸੇ ਦੀਆਂ ਖਾਏਗਾ ਤੂੰ।
ਤਾਰੂ ਸਿੰਘ ਨੇ ਜਰਾ ਨਾ ਈਨ ਮੰਨੀ,ਦੁਸ਼ਟਾਂ ਜ਼ੁਲਮ ਦਾ ਭਾਬੜ ਮਚਾ ਦਿੱਤਾ।
ਚੜਖੜੀ ਚਾੜ ਕੋਹਿਆ ਸੀ,ਫ਼ਿਰ ਰੱਬੀ ਨਾਲ ਖੋਪਰ ਸਿੰਘ ਦਾ ਲਾਹ ਦਿੱਤਾ।
ਧਰਤੀ ਕੰਬੀ ਤੇ ਅਕਾਸ਼ ਵੀ ਡੋਲਿਆ ਸੀ,ਜ਼ਾਲਮਾਂ ਕਹਿਰ ਸੀ ਢਾਹ ਦਿੱਤਾ।
ਐਨਾ ਜੁਲਮ ਕਰਕੇ ਰੱਜਿਆ ਨਾ, ਜਖ਼ਮੀ ਸਿੰਘ ਨੂੰ ਬਾਹਰ ਸੁਟਵਾ ਦਿੱਤਾ।
ਤਾਰੂ ਸਿੰਘ ਤੇ ਜ਼ੁਲਮ ਹੋਇਆ,ਫ਼ਿਰ ਕੁਦਰਤ ਆਪਣਾ ਰੰਗ ਵਿਖਾ ਦਿੱਤਾ।
ਜ਼ਾਲਮ ਖ਼ਾਨ ਨੂੰ ਐਸਾ ਵਖ਼ਤ ਪਾਇਆ,ਉਹਨੂੰ ਬੰਨ ਪੇਸ਼ਾਬ ਦਾ ਪਾ ਦਿੱਤਾ।
ਕਿਸੇ ਦਵਾ ਦਾਰੂ ਦਾ ਨਾ ਅਸਰ ਹੋਇਆ,ਸੋਚਾਂ ਵਿਚ ਸੀ ਐਸਾ ਪਾ ਦਿੱਤਾ।
ਅੰਤ ਖ਼ਾਲਸੇ ਦੀ ਪਾਪੀ ਸ਼ਰਨ ਆਇਆ,ਉੱਚਾ ਸਿਰ ਉਹਦਾ ਝੁਕਾ ਦਿੱਤਾ।
ਤਾਰੁ ਸਿੰਘ ਤੇ ਜ਼ੁਲਮ ਹੋਇਆ, ਲੋਕੀ ਉਂਗਲਾਂ ਮੂੰਹ ਵਿਚ ਪਾਉਣ ਲੱਗੇ।
ਜ਼ਕਰੀਏ ਖ਼ਾਨ ਨੂੰ ਪੇਸ਼ਾਬ ਦਾ ਬੰਨ ਪਿਆ, ਦੁਸ਼ਟ ਫ਼ਿਰ ਪਛਤਾਉਣ ਲੱਗੇ।
ਪਾਪੀ ਖ਼ਾਨ ਨੇ ਲਏ ਤਰਲੇ,ਜੰਬਰ ਸੁਬੇਗ ਸਿੰਘ ਖਾਲਸੇ ਪਾਸ ਅਉਣ ਲੱਗੇ।
ਫ਼ਿਰ ਖਾਲਸੇ ਬੈਠ ਗੁਰਮਤਾ ਕੀਤਾ, ਜੋੜਾ ਤਾਰੂ ਸਿੰਘ ਦਾ ਮੰਗਵਾਉਣ ਲੱਗੇ।
ਕਪੂਰ ਸਿੰਘ ਨੇ ਕਿਹਾ ਸੁਬੇਗ ਸਿੰਘ ਤਾਂਈ, ਸੁਨੇਹਾ ਖਾਲਸੇ ਦਾ ਪਹੁੰਚਾ ਦੇਵੋ।
ਜਿਹੜੇ ਨਿਰਦੋਸ਼ ਸਿੰਘਾਂ ਦੇ ਸਿਰਾਂ ਦੇ ਉਸ ਅੰਬਾਰ ਲਾਏ,ਉਹ ਵੀ ਗਿਰਾ ਦੇਵੋ।
ਕਤਲੇਆਮ ਸਿੰਘਾਂ ਦੀ ਬੰਦ ਕਰਕੇ, ਖੂਨੀ ਚੜਖੜੀਆਂ ਵੀ ਸਭ ਪੁਟਵਾਂ ਦੇਵੋ।
ਜ਼ੁਲਮ ਸਿੰਘਾਂ ਤੇ ਪੈਣੇ ਹੁਣ ਬੰਦ ਕਰਨੇ, ਸੰਗਲ ਗੁਲਾਮੀ ਵਾਲੇ ਵੀ ਲਾਹ ਦੇਵੋ।
ਈਨਾਂ ਖ਼ਾਨ ਨੇ ਸਾਰੀਆਂ ਮਂੰਨੀਆਂ ਸੀ, ਉਹਨੇ ਸ਼ਾਹੀ ਹੁਕਮ ਫ਼ੁਰਮਾ ਦਿੱਤੇ।
ਖਾਨ ਸਿੰਘਾਂ ਦੇ ਸਿਰਾਂ ਦੇ ਜੋ ਅੰਬਾਰ ਲਾਏ,ਉਹ ਵੀ ਤਰੁੰਤ ਗਿਰਵਾ ਦਿੱਤੇ।
ਚੜਖੜੀਆਂ ਪੁੱਟਣ ਦੇ ਹੁਕਮ ਕੀਤੇ,ਸੰਗਲ ਕੈਦੀਆਂ ਦੇ ਸਾਰੇ ਲਾਹ ਦਿੱਤੇ।
ਤੋਬਾ ਮੇਰੀ, ਮੈਂ ਨਹੀ ਜ਼ੁਲਮ ਕਰਦਾ, ਐਸੇ ਕੰਨਾਂ ਨੂੰ ਹੱਥ ਸੀ ਲਾ ਦਿੱਤੇ।
ਆਖ਼ਰ ਜੋੜਾ ਤਾਰੂ ਸਿੰਘ ਦਾ ਲੈ ਆਂਦਾ,ਸਿਰ ਖ਼ਾਨ ਦੇ ਆਣ ਵਰਾਉਣ ਲੱਗੇ।
ਜਦ ਛਿੱਤਰ ਸਿੰਘ ਦਾ ਖ਼ਾਨ ਦੇ ਸਿਰ ਵੱਜੇ, ਕਤਰੇ ਪੇਸ਼ਾਬ ਦੇ ਆਉਣ ਲੱਗੇ।
ਜਲਦੀ ਕਰੋ ਛੇਤੀ ਹੋਰ ਮਾਰੋ, ਖ਼ਾਨ ਅਹਿਲਕਾਰਾਂ ਦੇ ਤਾਈਂ ਫ਼ੁਰਮਾਉਣ ਲ਼ੱਗੇ।
ਛਿੱਤਰ ਖਾ ਖ਼ਾਨ ਦਾ ਅੰਤ ਹੋਇਆ, ਏਧਰ ਤਾਰੂ ਸਿੰਘ ਚਾਲਾ ਪਾਉਣ ਲੱਗੇ।
ਹੰਕਾਰੀ ਖਾਨ ਦਾ ਅੰਤ ਹੋਇਆ,ਬੋਲ ਤਾਰੂ ਸਿੰਘ ਵੀ ਆਪਣਾ ਪੁਗਾ ਗਿਆ ਸੀ।
ਜੁਤੀਆਂ ਖਾਂਦਾ ਖਾਨ ਗਿਆ ਨਰਕੀ, ਟਿਕੇ ਬਦੀਆਂ ਨੇ ਮੱਥੈ ਲਗਵਾ ਗਿਆ ਸੀ।
ਧਰਮੀਆਂ ਦੀ ਸਾਰੇ ਜੈ ਜੈ ਕਾਰ ਹੁੰਦੀ, ਰੁਤਬਾ ਸ਼ਹੀਦ ਦਾ ਉਹ ਪਾ ਗਿਆ ਸੀ।
ਧਰਮੀ ਸਿਦਕ ਤੋਂ ਡੋਲਿਆ ਨਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ ਸੀ।
ਜਿਹਨੇ ਖਾਲਸੇ ਨਾਲ ਵੈਰ ਕੀਤਾ, ਸਿੰਘਾਂ ਮਜ਼ਾ ਉਸ ਨੂੰ ਤਰੁੰਤ ਚਿਖਾ ਦਿੱਤਾ।
ਜਿਹਨੇ ਪਾਈ ਭਾਜੀ ਇੱਕੀਆਂ ਦੀ, ਇੱਕਤੀ ਪਾ ਕੇ ਹਿਸਾਬ ਮੁਕਾ ਦਿੱਤਾ।
ਸ਼ਰਨ ਆਏ ਦੀ ਖਾਲਸੇ ਲਾਜ ਰੱਖੀ, ਮਾਣ’ਢਿੱਲੋਂ” ਦਾ ਹੋਰ ਵਧਾ ਦਿੱਤਾ।
ਸਿਰ ਦਿੱਤੇ ਪਰ ਸਿਦਕ ਨਾ ਮੂਲ ਹਾਰੇ, ਨਾਮ ਕੌਮ ਦਾ ਹੋਰ ਚਮਕਾ ਦਿੱਤਾ-ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ