ਰੇਲਵੇ ਦੇ ਨਿੱਜੀਕਰਨ ਦਾ ਸਵਾਲ ਹੀ ਨਹੀਂ - ਮਮਤਾ

chief

Prime VIP
ਕੇਂਦਰੀ ਰੇਲਵੇ ਮੰਤਰੀ ਮਮਤਾ ਬੈਨਰਜੀ ਨੇ ਦੁਹਰਾਇਆ ਹੈ ਕਿ ਰੇਲਵੇ ਵਿਭਾਗ ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਰੇਲਵੇ ਮੰਤਰਾਲੇ ਨਾਲ ਸਬੰਧਤ ਕਮੇਟੀ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਹ ਵਿਭਾਗ ਚੰਗੀ ਤਰ੍ਹਾਂ ਚੱਲ ਰਿਹਾ ਹੈ, ਇਸ ਦੇ ਨਿੱਜੀਕਰਨ ਦੀ ਕੋਈ ਜ਼ਰੂਰਤ ਨਹੀਂ।

ਉਨ੍ਹਾਂ ਕਿਹਾ ਕਿ ਰੇਲਵੇ ਬਜਟ ਪੇਸ਼ ਕਰਨ ਵੇਲੇ ਮੈਂ ਜੋ ਨਿੱਜੀਕਰਨ ਨਾ ਕਰਨ ਦਾ ਐਲਾਨ ਕੀਤਾ ਸੀ, ਉਸ ਦੀ ਮੈਂ ਮੁੜ ਪ੍ਰੌੜਤਾ ਕਰ ਦੀ ਹਾਂ। ਉਨ੍ਹਾਂ ਕਿਹਾ ਕੁਝ ਥਾਵਾਂ 'ਤੇ ਚੰਗਾ ਮੁਢਲਾ ਢਾਂਚਾ, ਨੌਕਰੀਆਂ ਤੇ ਹੋਰ ਪ੍ਰਬੰਧਾਂ ਲਈ ਨਿੱਜੀ ਖੇਤਰ ਦਾ ਸਹਿਯੋਗ ਲਿਆ ਜਾ ਰਿਹਾ ਹੈ ਪਰ ਇਸ ਦਾ ਮਤਲਬ ਨਿੱਜੀਕਰਨ ਵੱਲ ਕਦਮ ਵਧਾਉਣਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਅਨੇਕ ਅਜਿਹੇ ਪ੍ਰਾਜੈਕਟ ਹਨ, ਜਿਨ੍ਹਾਂ ਨੂੰ ਪੈਸੇ ਦੀ ਕਮੀ ਕਾਰਨ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਲਈ 'ਸਰਕਾਰੀ-ਨਿੱਜੀ ਹਿੱਸੇਦਾਰੀ' ਪ੍ਰਣਾਲੀ ਦਾ ਸਹਾਰਾ ਲਿਆ ਜਾ ਰਿਹਾ ਹੈ ਤਾਂ ਕਿ ਕਮਾਈ ਦੇ ਵਧੇਰੇ ਪ੍ਰਬੰਧ ਹੋ ਸਕਣ। ਉਨ੍ਹਾਂ ਆਖਿਆ ਕਿ ਰੇਲਵੇ ਦੀ ਹਰ ਪੱਖ ਤੋਂ ਤਰੱਕੀ ਲਈ ਜ਼ਰੂਰੀ ਹੈ ਕਿ ਆਧੁਨਿਕ ਢੰਗ ਨਾਲ ਸੋਚਦਿਆਂ ਉਪਰਾਲੇ ਕੀਤੇ ਜਾਣ ਤੇ ਕਮਾਈ ਦੇ ਸੋਮੇ ਵਧਾਉਣ ਲਈ ਯਤਨ ਕੀਤੇ ਜਾਣ।
 
Top