"ਕੌਣ ਜ਼ਿੰਮੇਵਾਰ’

Saini Sa'aB

K00l$@!n!
ਭੈਣ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਭਰਜਾਈ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ

ਮਾਂ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ

ਦਾਦੀ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਪੋਤ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ

ਪਰ ਤਿੰਨਾਂ ਨੂੰ ਹੀ ਦਿਸਦਾ ਹੈ
ਆਪਣਾ ਨੱਕ ਕਈ ਗੁਣਾਂ ਵੱਡਾ
ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖਕੇ

ਤੇ ਇਸ ਸਮੱਸਿਆ ਦਾ ਕੱਦ
ਦਿਨੋਂ ਦਿਨ ਵਧ ਰਿਹਾ ਹੈ
ਪਰ ਮਰਦ ਇਸ ਵਿਚ ਕਿਤੇ ਵੀ
ਦਿਖਾਈ ਨਹੀਂ ਦਿੰਦਾ


ਕੈਨੇਡੀਅਨ ਪੰਜਾਬੀ ਸ਼ਾਇਰ ਬਲਜਿੰਦਰ ਸੰਘਾ ਵੱਲੋਂ 2008 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ‘ਕਵਿਤਾ...ਮੈਨੂੰ ਮੁਆਫ਼ ਕਰੀਂ’ ਵਿੱਚ ਸ਼ਾਮਿਲ ਕੀਤੀ ਗਈ ਕਵਿਤਾ "ਕੌਣ ਜ਼ਿੰਮੇਵਾਰ’​
 
Top