Recipe ਜ਼ਾਇਕੇਦਾਰ ਅੰਗੂਰੀ ਚਾਹ

chief

Prime VIP


ਸਮੱਗਰੀ :

100 ਗ੍ਰਾਮ ਕਾਲੇ ਅਤੇ 100 ਗ੍ਰਾਮ ਹਰੇ ਅੰਗੂਰ, ਦੋ ਟੀ ਸਪੂਨ ਚਾਹ ਪੱਤੀ, ਦੋ ਟੇਬਲ ਸਪੂਨ ਚੀਨੀ, ਆਈਸ ਕਿਊਬਸ।

ਵਿਧੀ :

4 ਕੱਪ ਪਾਣੀ ਉਬਾਲ ਲਉ। ਉੱਬਲਦੇ ਪਾਣੀ ਵਿੱਚ ਚਾਹ ਪੱਤੀ ਪਾਉ ਅਤੇ ਫਿਰ ਦਸ ਮਿੰਟ ਉਬਾਲੋ। ਗੈਸ ਬੰਦ ਕਰਕੇ ਚਾਹ ਨੂੰ ਦਸ ਮਿੰਟ ਤੱਕ ਢੱਕ ਕੇ ਰੱਖ ਦਿਉ। ਛਾਣ ਕੇ ਚੀਨੀ ਮਿਲਾਉ ਅਤੇ ਠੰਡਾ ਹੋਣ ਦਿਉ।

ਅੰਗੂਰਾਂ ਦਾ ਜੂਸ ਕੱਢ ਕੇ ਛਾਣੋ ਅਤੇ ਚਾਹ ਵਿੱਚ ਮਿਲਾ ਦਿਉ। ਗਿਲਾਸਾਂ ਵਿੱਚ ਆਈਸ ਕਿਊਬ ਪਾਉ ਅਤੇ ਫਿਰ ਤਿਆਰ ਚਾਹ ਪਾਉ ਅਤੇ ਹਰੇ-ਕਾਲੇ ਅੰਗੂਰਾਂ ਨਾਲ ਸਜਾ ਕੇ ਸਰਵ ਕਰੋ।
 
Top