Recipe ਅੰਗੂਰਾਂ ਦੀ ਠੰਡਾਈ

chief

Prime VIP


ਸਮੱਗਰੀ :

500 ਗ੍ਰਾਮ ਅੰਗੂਰ, 1 ਕੱਪ ਦੁੱਧ, 50 ਗ੍ਰਾਮ ਖਸਖਸ ਦੇ ਦਾਣੇ, 10-12 ਬਦਾਮ, 10 ਗ੍ਰਾਮ ਮੋਟੀ ਸੌਂਫ, 5 ਗ੍ਰਾਮ ਕਾਲੀਮਿਰਚ, ਇੱਕ ਚਮਚ ਇਲਾਇਚੀ ਦਾਣਾ, 4 ਟੇਬਲ ਸਪੂਨ ਚੀਨੀ, ਥੋੜ੍ਹੀਆਂ ਜਿਹੀਆਂ ਦੇਸੀ ਗੁਲਾਬ ਦੀਆਂ ਪੱਤੀਆਂ।

ਵਿਧੀ :

ਖਸਖਸ ਦੇ ਦਾਣੇ, ਸੌਂਫ਼, ਕਾਲੀਮਿਰਚ, ਇਲਾਇਚੀ ਦਾਣਾ, ਗੁਲਾਬ ਦੀਆਂ ਪੱਤੀਆਂ ਪਾਣੀ ਵਿੱਚ 3-4 ਘੰਟੇ ਲਈ ਭਿਉਂ ਦਿਉ, ਬਦਾਮ ਨੂੰ ਅਲੱਗ ਭਿਉਂ ਦਿਉ। ਭਿੱਜਣ ਤੇ ਬਦਾਮ ਦਾ ਛਿਲਕਾ ਉਤਾਰੋ ਅਤੇ ਸਾਰੀ ਸਮੱਗਰੀ ਨੂੰ ਮਹੀਨ ਪੀਸ ਲਉ।

ਦੁੱਧ ਅਤੇ ਚੀਨੀ ਨੂੰ ਮਿਲਾ ਕੇ ਰੱਖ ਲਉ, ਪਿਸੇ ਪੇਸਟ ਨੂੰ ਨੈਟ ਜਾਂ ਕਿਸੇ ਪਤਲੇ ਕੱਪੜੇ ਤੇ ਰੱਖੋ। ਪਾਣੀ, ਦੁੱਧ ਅਤੇ ਚੀਨੀ ਦੀ ਸਹਾਇਤਾ ਨਾਲ 2-3 ਵਾਰ ਛਾਣ ਲਉ। ਅੰਗੂਰ ਦਾ ਰਸ ਕੱਢ ਕੇ ਛਾਣੀ ਹੋਈ ਠੰਡਾਈ ਵਿੱਚ ਮਿਲਾਉ। ਫਰਿੱਜ ਵਿੱਚ ਰੱਖ ਕੇ ਠੰਡਾ ਕਰੋ ਜਾਂ ਆਈਸ ਕਿਊਬ ਪਾ ਕੇ ਸਰਵ ਕਰੋ।
 
Top