"ਰਾਜਾ" ਸਿਰਫ ਨਾਮ ਦਾ ਹੀ ਰਾਜਾ !!

JUGGY D

BACK TO BASIC
ਇਕ ਘਟਨਾ ਜਿਸ ਨੇ ਮੇਰੀ ਜਿੰਦਗੀ ਬਦਲ ਦਿਤੀ !!
ਯਾਰੋ ਏਸ ਦੁਨਿਆ ਤੇ ਗਰੀਬ ਹੋਣਾ ਵੀ ਪਾਪ ਹੈ !!
ਕੀ ਜ਼ਿੰਦਗੀ ਹੈ ਗਰੀਬ ਦੀ ??
ਸਾਹੂਕਾਰ ਹੁਕਮ ਚਲਾਈ ਜਾਂਦਾ
ਗਰੀਬ ਵਿਚਾਰਾ ਸੁਣੀ ਜਾਂਦਾ !!
ਪੇਸੇ ਵਾਲਾ ਬੰਦਾ ਗਰੀਬ ਨੂ ਹੁਕਮ ਸੁਣਾ ਕੇ ਆਪ ਪਖੇ ਥਲੇ ਬੇਠ ਜਾਂਦਾ
ਤੇ ਗਰੀਬ....
ਤੇ ਗਰੀਬ ਵਿਚਾਰਾ ਆਪ ਚੁਪ ਕਰ ਕੇ ਸੁਣ ਤਾਂ ਲੇੰਦਾ ਪਰ ਓਹ ਕੀ ਸੋਚਦਾ ਹੋਵੇਗਾ ??
ਕੀ ਸੋਚਣਾ ਵਿਚਾਰੇ ਗਰੀਬ ਨੇ !!
ਪੇਟ ਦੀ ਖਾਤਿਰ ਸਭ ਕੁਝ ਕਰਨਾ ਪੇੰਦਾ !!
ਇਕ ਗਰੀਬ ਸਾਰਾ ਦਿਨ ਧੁਪ ਵਿਚ ਕੰਮ ਕਰਦਾ !!
ਸਾਹੂਕਾਰ ਪਖੇ ਥਲੇ ਬੇਠ ਹੁਕੰਮ ਚਲਾਉਂਦਾ !!
ਤੁਸੀਂ ਸੋਚ ਰਹੇ ਹੋਵੋਂਗੇ ਕੀ ਅੱਜ ਮੇਨੂ ਕੀ ਹੋ ਗਿਆ !!
ਮੈਂ ਅਜਿਹੀਆ ਗਾਲਾਂ ਕਿਓ ਕਰਦਾ ??
ਯਾਰ ਅੱਜ ਮੈਂ ਹੁਣੇ ਹੀ ਆਪਣੇ ਦਿਹਾੜੀ ਤੇ ਰਖੈ ਇਕ ਬੰਦੇ ਨੂ ਕੰਮ ਦਾ ਕਹ ਆਕੇ ਪਖੇ ਥਲੇ ਬੇਠ ਗਿਆ !
ਤੇ ਓਹਦੇ ਬਾਰੇ ਸੋਚ ਰਿਹਾ ਸੀ !!
"ਰਾਜਾ" ਸਿਰਫ ਨਾਮ ਦਾ ਹੀ ਰਾਜਾ !!
ਬਿਹਾਰ ਦੇ ਕਿਸੇ ਛੋਟੇ ਜਿਹੇ ਪਿੰਡ ਤੋ ਹੈ ਪੰਜਾਬ ਆਇਆ ਆਪਣੇ ਸਾਹੀ ਖਜਾਨੇ ਨੂ ਭਰਨ ਬਾਸਤੇ !!
ਮੈਂ ਆਪਣੇ ਕਮਰੇ ਵਿਚ ਬੇਠਾ ਸੀ ਕੀ ਪਿਛਲੀ ਤਾੱਕੀ 'ਚੋ ਮੈਂ ਘਰ ਦੇ ਪਿਛੇ ਦੇਖਿਆ ਕੀ ਰਾਜਾ ਡੇਕ ਦੇ ਰੁਖ ਨਾਲ ਲਗ ਕੇ ਖੜਾ ਹੈ !!
ਮੈਂ ਉਸ ਨੂ ਤਾੱਕੀ ਵਿਚੋ ਹੀ ਆਵਾਜ ਦਿਤੀ," ਪਾਣੀ-ਪੂਣੀ ਪੀਲਾ"
"ਹਾਂਜੀ"
"ਤੂ ਥਕ ਗਿਆ ਹੋਣਾ ਮੈਂ ਕਿਹਾ ਪਾਣੀ-ਪੂਣੀ ਪੀਲਾ" ਉਸ ਨੇ ਕੋਈ ਜਵਾਬ ਨਹੀ ਦਿਤਾ !!
ਜਦ ਮੈਂ ਪਾਣੀ ਦਾ ਉਸ ਨੂ ਕਿਹਾ ਤਾਂ ਮੇਰੇ ਦਿਮਾਗ ਵਿਚ ਉਸ ਲਈ ਪੀੜ ਨਹੀ ਸਗੋਂ ਆਪਣਾ ਮਨੋਰਥ ਸੀ !!
ਮੇਰਾ ਉਸ ਨੂ ਇਸ ਤਰਾ ਪਾਣੀ ਦਾ ਕੇਹਨਾ
ਇਕ ਤਰਾ ਨਾਲ ਉਸ ਤੋ ਹੋਰ ਕੰਮ ਕਰਾਉਣਾ ਸੀ !!
ਮੈਂ ਬਾਹਰ ਉਸ ਕੋਲ ਚਲ ਗਿਆ
ਉਸ ਨਾਲ ਗਲ ਕਰਨ ਲਗ ਗਿਆ
"ਓਹ ਮੁੰਡਿਆ ਜਾਕੇ ਪਾਣੀ-ਪੂਣੀ ਪੀਲਾ"
"ਨਹੀ ਜੀ ਇਹ ਕੰਮ ਖਤਮ ਕਰ ਲਵਾਂ"
ਉਸ ਦੇ ਚੇਹਰੇ ਤੇ ਇਕ ਬਹੁਤ ਹੀ ਸੋਹਨੀ ਮੁਸਕਾਨ ਸੀ !!
ਪਤਾ ਨਹੀ ਮੇਰਾ ਉਸ ਨੂ ਪਾਣੀ ਦਾ ਪੁਛਣਾ ਹੀ ਉਸ ਲਈ ਖੁਸੀ ਦੀ ਗਲ ਸੀ !!
ਇਕ ਗਰੀਬ ਜੋ ਪਾਣੀ ਦੇ ਨਾਮ ਤੇ ਹੀ ਖੁਸ ਹੋ ਜਾਂਦਾ !!
ਇਕ-ਦੋ ਹੋਰ ਗਾਲਾਂ ਉਸ ਨਾਲ ਕਰ ਮੈਂ ਬਾਪਾਸ ਆਉਣ ਲਗਾਂ
ਤਾ ਮੈਂ ਉਸ ਨੂੰ ਕਿਹਾ,"ਇਹ ਸਾਰੇ ਰੁੱਖ ਵੀ ਪਟਨੇ ਹਨ, ਇਹ ਤਾਂ ਛੋਟੇ ਛੋਟੇ ਹੀ ਹਨ , ਜਲਦੀ ਪਟ ਹੋ ਜਾਣੇ "
" ਕਿਯਾ ? ਇਹ ਸਾਰੇ ਹੀ ਪਟਨੇ ਹਨ ?"
" ਹਾ ਪਟ ਦੇ ਸਾਰੇ ਹੀ ਏਹੇ "
ਉਸ ਨੇ ਜਦ ਕਿਹਾ," ਕਿਯਾ ? ਇਹ ਸਾਰੇ ਹੀ ਪਟਨੇ ਹਨ"
ਤਾਂ ਉਸ ਦੇ ਚੇਹਰੇ 'ਤੇ ਇਕ ਅਜੀਬ ਜਿਹਾ ਸਵਾਲ ਸੀ ਜੋ ਮੈਂ ਨਹੀ ਸਮਝ ਸਕਿਆ !!
ਪਤਾ ਨਹੀ ਓਹ ਇਕਲਾ ਦੁਪੇਹਰ ਦੀ ਧੁੱਪ ਤੋ ਜਾਂ 6-7 ਰੁੱਖ ਦੇਖ ਡਰ ਗਿਆ ਸੀ !!
ਮੈਂ ਤਾਂ ਉਸ ਨੂ ਹੁਕਮ ਸੁਣਾ ਕੇ ਅੰਦਰ ਆਕੇ ਬੇਠ ਗਿਆ ਪਰ ਓਹ ਹਾਲੇ ਵੀ ਉਸ ਡੇਕ ਨੂ ਜੜੋ ਪੱਟ ਰਿਹਾ ਸੀ
ਮੈਨੂ ਇਸ ਤਰਾ ਲਗਦਾ ਜਿਵੇਂ ਓਹ ਆਪਣੀ ਗਰੀਬੀ ਨੂ ਜੜੋ ਪੁਟਣ ਦੀ ਕੋਸਿਸ ਵਿਚ ਲਗਾ ਹੋਵੇ !!

######
 
Top