Mandeep Kaur Guraya
MAIN JATTI PUNJAB DI ..
ਇਹ ਮਦੁਰਾਈ ਦੀ ਘਟਨਾ ਹੈ। ਪਾਂਡਿਅਨ ਸ਼ਾਸਕਾਂ ਵੇਲੇ ਇਹ ਇਕ ਖੁਸ਼ਹਾਲ ਨਗਰ ਸੀ, ਲੱਲਨ ਇਕ ਮਜ਼ਦੂਰ ਸੀ। ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਸਵੇਰੇ ਉਹ ਮੰਦਰ ਜਾਂਦਾ ਸੀ। ਰਾਜਾ ਵੀ ਪੂਜਾ ਲਈ ਮੰਦਰ ਜਾਂਦਾ ਸੀ। ਰਾਜਾ ਦੋ ਘੋੜਿਆਂ ਦੇ ਸੁਨਹਿਰੇ ਰੱਥ 'ਤੇ ਸਵਾਰ ਹੋ ਕੇ ਮੰਦਰ ਜਾਂਦਾ ਸੀ। ਦੋ ਘੋੜਸਵਾਰ ਅੰਗ-ਰੱਖਿਅਕ ਰਾਜੇ ਦੀ ਸਵਾਰੀ ਨਿਕਲਣ ਤੋਂ ਪਹਿਲਾਂ ਆ ਕੇ ਰਸਤੇ ਦਾ ਮੁਆਇਨਾ ਕਰਦੇ ਸਨ। ਇਕ ਦਿਨ ਜਦੋਂ ਅੰਗ-ਰੱਖਿਅਕ ਉਸ ਦੇ ਅੱਗੋਂ ਨਿਕਲੇ ਤਾਂ ਉਸ ਨੇ ਉਨ੍ਹਾਂ ਨੂੰ ਧਿਆਨ ਨਾਲ ਦੇਖਿਆ।
ਉਨ੍ਹਾਂ ਨੇ ਕੀਮਤੀ ਲਾਲ ਜ਼ਰੀ ਦਾ ਲਿਬਾਸ ਅਤੇ ਬੈਂਗਣੀ ਰੰਗ ਦੀ ਰੇਸ਼ਮੀ ਪੱਗੜੀ ਪਹਿਨੀ ਹੋਈ ਸੀ। ਉਸ ਨੇ ਮਨ ਵਿਚ ਸੋਚਿਆ ਕਿ ਰਾਜੇ ਦਾ ਅੰਗ ਰੱਖਿਅਕ ਬਣਨਾ ਕਿਵੇਂ ਲੱਗਦਾ ਹੋਵੇਗਾ।
ਲੱਲਨ ਨੇ ਛੇਤੀ ਨਾਲ ਮੰਦਰ ਵਿਚ ਦਰਸ਼ਨ ਕੀਤੇ ਅਤੇ ਘਰ ਵਾਪਸ ਚਲਾ ਗਿਆ। ਜਿਵੇਂ ਹੀ ਉਹ ਮੰਜੇ 'ਤੇ ਬੈਠਿਆ, ਉਸ ਦੀ ਪਤਨੀ ਇਕ ਗਲਾਸ ਤਾਜ਼ਾ ਦੁੱਧ ਦਾ ਲੈ ਆਈ।
''ਕੀ ਤੂੰ ਜਾਣਦੀ ਏਂ ਮੀਨਾ, ਮੈਂ ਇੰਨੇ ਸੋਹਣੇ ਘੋੜੇ ਕਦੀ ਨਹੀਂ ਦੇਖੇ। ਉਨ੍ਹਾਂ 'ਤੇ ਸਵਾਰੀ ਕਰਨ 'ਚ ਕਿੰਨਾ ਮਜ਼ਾ ਆਉਂਦਾ ਹੋਵੇਗਾ। ਵਾਹ!'' ਲੱਲਨ ਨੇ ਕਿਹਾ।
ਮੀਨਾਕਸ਼ੀ ਨੇ ਪੁੱਛਿਆ, ''ਤੁਹਾਡਾ ਮਤਲਬ ਅੰਗ ਰੱਖਿਅਕਾਂ ਦੇ ਘੋੜਿਆਂ ਤੋਂ ਹੈ। ਤੁਸੀਂ ਤਾਂ ਇੰਨਾ ਡਰਦੇ ਹੋ ਕਿ ਉਸ 'ਤੇ ਸਵਾਰੀ ਨਹੀਂ ਕਰ ਸਕੋਗੇ।'' ਉਹ ਗਿਲਾਸ ਲੈ ਕੇ ਅੰਦਰ ਚਲੀ ਗਈ।
ਉਸ ਨੇ ਜਵਾਬ ਦਿੱਤਾ, ''ਮੈਂ ਨਹੀਂ ਡਰਾਂਗਾ ਅਤੇ ਇਕ ਦਿਨ ਮੈਂ ਇਹ ਸਿੱਧ ਕਰਕੇ ਦਿਖਾਵਾਂਗਾ।''
ਮੀਨਾਕਸ਼ੀ ਸ਼ਾਇਦ ਖਿੱਝ ਗਈ ਸੀ, ਸਾਡਾ ਅਗਲੇ ਵੇਲੇ ਦੀ ਰੋਟੀ-ਟੁੱਕ ਦਾ ਟਿਕਾਣਾ ਨਹੀਂ ਹੈ ਤੇ ਇਹ ਚੱਲੇ ਨੇ ਘੋੜਸਵਾਰੀ ਦਾ ਸੁਪਨਾ ਦੇਖਣ। ਬਰਸਾਤ ਤੋਂ ਪਹਿਲਾਂ ਘਰ ਦੀ ਛੱਤ 'ਤੇ ਨਵਾਂ ਛੱਪਰ ਪਾਉਣਾ ਪਵੇਗਾ। ਤੁਸੀਂ ਪਹਾੜਾਂ 'ਤੇ ਜਾ ਕੇ ਘਰ ਦੀ ਮੁਰੰਮਤ ਜੋਗੇ ਧਨ ਲਈ ਅਰਦਾਸ ਕਿਉਂ ਨਹੀਂ ਕਰਦੇ।''
''ਮੀਨਾਕਸ਼ੀ, ਜੇਕਰ ਨੂੰ ਇਹ ਚਾਹੁੰਦੀ ਏਂ ਤਾਂ ਮੈਂ ਪਹਾੜਾਂ 'ਤੇ ਜਾਵਾਂਗਾ।'' ਲੱਲਨ ਨੇ ਕਿਹਾ ਅਤੇ ਪਹਾੜ ਵੱਲ ਤੁਰ ਪਿਆ। ਲੱਲਨ ਤੇਜ਼ੀ ਨਾਲ ਤੁਰਨ ਲੱਗਾ ਅਤੇ ਛੇਤੀ ਹੀ ਉਸ ਨੂੰ ਸਾਹਮਣੇ ਕਾਲੇ ਪਹਾੜ ਨਜ਼ਰ ਆਏ। ਉਹ ਚੱਟਾਨਾਂ ਦੀ ਢਲਾਨ 'ਤੇ ਚੜ੍ਹਨ ਲੱਗਾ। ਕੁਝ ਉਚਾਈ 'ਤੇ ਪਹੁੰਚ ਕੇ ਉਸ ਨੇ ਇਕ ਗੁਫਾ ਦੇਖੀ, ਜਿਥੇ ਉਸ ਨੇ ਕੁਝ ਦੇਰ ਲਈ ਆਰਾਮ ਕਰਨ ਦਾ ਫੈਸਲਾ ਕੀਤਾ। ਆਪਣੀ ਪੱਗ ਨੂੰ ਸਿਰਹਾਣੇ ਹੇਠਾਂ ਰੱਖ ਕੇ ਉਹ ਲੇਟ ਗਿਆ ਤੇ ਉਸ ਨੂੰ ਪਲਕ ਝਪਕਦਿਆਂ ਹੀ ਨੀਂਦ ਆ ਗਈ।
''ਲੱਲਨ ਉਠੋ।'' ਉਸ ਨੇ ਸੋਚਿਆ ਕਿ ਉਹ ਸ਼ਾਇਦ ਸੁਪਨਾ ਦੇਖ ਰਿਹਾ ਹੈ ਪਰ ਨਹੀਂ, ਉਸ ਨੇ ਮਹਿਸੂਸ ਕੀਤਾ ਕਿ ਸੱਚਮੁਚ ਹੀ ਕੋਈ ਉਸ ਨੂੰ ਜਗਾ ਰਿਹਾ ਹੈ। ਉਹ ਉਠ ਬੈਠਾ। ਅੱਖਾਂ ਮਲਦਿਆਂ ਉਸ ਨੇ ਚਾਰੇ ਪਾਸੇ ਦੇਖਿਆ। ਉਥੇ ਕੋਈ ਨਹੀਂ ਸੀ।
ਫਿਰ ਆਵਾਜ਼ ਆਈ, ''ਲੱਲਨ! ਤੂੰ ਪਰਬਤਾਂ ਦੇ ਦੇਵਤੇ ਨੂੰ ਮਿਲਣ ਲਈ ਇਥੇ ਆਇਆ ਏਂ। ਮੈਂ ਮਲਿਆਵਨਨ ਹਾਂ। ਤੈਨੂੰ ਆਪਣੇ ਪਿੱਛੇ ਇਕ ਸੰਖ ਮਿਲੇਗਾ। ਜਦੋਂ ਵੀ ਤੂੰ ਇਸ ਨੂੰ ਵਜਾਵੇਂ ਤਾਂ ਮਨ ਵਿਚ ਕੋਈ ਇੱਛਾ ਧਾਰ ਲਵੀਂ- ਭੋਜਨ, ਧਨ, ਨਵਾਂ ਛੱਪਰ, ਘੋੜੇ ਆਦਿ ਜੋ ਵੀ ਇੱਛਾ ਕਰੇਂਗਾ, ਤੈਨੂੰ ਪ੍ਰਾਪਤ ਹੋਵੇਗਾ।''
ਗੁਫਾ ਦੇ ਫਰਸ਼ 'ਤੇ ਇਕ ਚਮਕਦਾ ਹੋਇਆ ਸਫੈਦ ਸੰਖ ਪਿਆ ਸੀ। ਉਸ ਨੇ ਉਸ ਨੂੰ ਚੁੱਕ ਕੇ ਆਪਣੀ ਪੱਗ ਦੇ ਇਕ ਲੜ ਨਾਲ ਬੰਨ੍ਹ ਲਿਆ ਤੇ ਘਰ ਵੱਲ ਤੁਰ ਪਿਆ। ਸੂਰਜ ਡੁੱਬਣ ਵਾਲਾ ਸੀ। ਛੇਤੀ ਹੀ ਹਨ੍ਹੇਰਾ ਇੰਨਾ ਸੰਘਣਾ ਹੋ ਗਿਆ ਕਿ ਰਸਤਾ ਨਜ਼ਰ ਨਹੀਂ ਆਉਂਦਾ ਸੀ। ਫਿਰ ਉਹ ਸਾਵਧਾਨੀ ਨਾਲ ਅੱਗੇ ਵੱਧਦਾ ਗਿਆ।
ਅਖੀਰ ਉਸ ਨੇ ਇਕ ਰੌਸ਼ਨੀ ਦੇਖੀ। ਉਸ ਰਸਤੇ ਦੇ ਕਿਨਾਰੇ ਇਕ ਸਰਾਂ ਸੀ। ਉਸ ਨੇ ਰਾਤ ਉਥੇ ਬਿਤਾਉਣ ਦਾ ਫੈਸਲਾ ਕਰ ਲਿਆ। ਸਰਾਂ ਦੇ ਮਾਲਕ ਨੇ ਉਸ ਨੂੰ ਇਕ ਕਮਰਾ ਦਿਖਾਇਆ ਤੇ ਮਹਿਮਾਨ ਲਈ ਖਾਣਾ ਲੈਣ ਚਲਾ ਗਿਆ। ਵੁਸ ਨੇ ਸੰਖ ਵੱਜਣ ਦੀ ਆਵਾਜ਼ ਸੁਣੀ। ''ਕੌਣ ਹੋ ਸਕਦਾ ਹੈ ਤੇ ਇਹ ਆਵਾਜ਼ ਕਿਥੋਂ ਆਈ।'' ਜਦੋਂ ਰਸੋਈਆ ਮਹਿਮਾਨ (ਲੱਲਨ) ਅੱਗੇ ਖਾਣਾ ਲਿਆ ਕੇ ਪਰੋਸ ਰਿਹਾ ਸੀ ਤਾਂ ਉਂਝ ਹੀ ਪੁੱਛ ਬੈਠਾ, '' ਕੀ ਤੁਸੀਂ ਹੀ ਸੰਖ ਵਜਾਇਆ ਸੀ।
ਲੱਲਨ ਨੇ ਕਿਹਾ, ''ਹਾਂ, ਮੈਂ ਹੀ ਵਜਾਇਆ ਸੀ।'' ਉਸ ਨੇ ਦੇਖਿਆ ਕਿ ਰਸੋਈਆ ਚਾਰੇ ਪਾਸੇ ਤਾਕ-ਝਾਕ ਕਰ ਰਿਹੈ। ਉਸ ਨੇ ਉਸ ਨੂੰ ਸੰਖ ਦਿਖਾ ਦਿੱਤਾ ਤੇ ਸੰਖ ਬਾਰੇ ਸਭ ਕੁਝ ਦੱਸ ਦਿੱਤਾ। ਉਸ ਨੇ ਕਿਹਾ ਕਿ ਹੁਣੇ-ਹੁਣੇ ਉਸ ਨੇ ਖਾਣੇ ਅਤੇ ਕਮਰੇ ਦਾ ਕਿਰਾਇਆ ਦੇਣ ਲਈ ਸੰਖ ਵਜਾਇਆ ਸੀ।
ਰਸੋਈਆ ਲਾਲਚੀ ਵਿਅਕਤੀ ਸੀ। ਲੱਲਨ ਦੇ ਸੌਂ ਜਾਣ ਪਿੱਛੋਂ ਉਹ ਚੁਪਚਾਪ ਉਸ ਦੇ ਕਮਰੇ ਵਿਚ ਗਿਆ ਤੇ ਜਾਦੂ ਦਾ ਸੰਖ ਉਥੋਂ ਕੱਢ ਕੇ ਬਿਲਕੁਲ ਉਹੋ ਜਿਹਾ ਹੀ ਇਕ ਸਾਧਾਰਨ ਸੰਖ ਉਸ ਦੀ ਜਗ੍ਹਾ ਰੱਖ ਦਿੱਤਾ। ਸਵੇਰੇ ਤੁਰਨ ਵੇਲੇ ਲੱਲਨ ਜਦੋਂ ਰਸੋਈ ਅਤੇ ਕਮਰੇ ਦੇ ਪੈਸੇ ਦੇਣ ਲੱਗਾ ਤਾਂ ਰਸੋਈਏ ਨੇ ਉਸ ਦਾ ਹੱਥ ਫੜਦਿਆਂ ਕਿਹਾ, ''ਤੁਹਾਡੇ ਵਰਗੇ ਇਨਸਾਨ ਨਾਲ ਮਿਲ ਕੇ ਮੈਂ ਤਾਂ ਧੰਨ ਹੋ ਗਿਆ ਹਾਂ। ਜਦੋਂ ਵੀ ਤੁਸੀਂ ਇਧਰੋਂ ਦੀ ਲੰਘੋ ਤਾਂ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ।''
ਲੱਲਨ ਉਸ ਦਾ ਧੰਨਵਾਦ ਕਰਕੇ ਛੇਤੀ ਹੀ ਘਰ ਪਰਤ ਆਇਆ। ਰਸਤੇ ਵਿਚ ਉਸ ਨੇ ਸੋਚਿਆ, ''ਮੈਂ ਹੁਣ ਮਜ਼ਦੂਰੀ ਕਿਉਂ ਕਰਾਂ? ਹੁਣ ਮੈਂ ਆਪਣੀ ਇੱਛਾ ਮੁਤਾਬਿਕ ਹਰ ਚੀਜ਼ ਦਾ ਆਨੰਦ ਲੈ ਸਕਦਾ ਹਾਂ।'' ਮੀਨਾਕਸ਼ੀ ਨੇ ਮੁਸਕਰਾਉਂਦਿਆ ਪਤੀ ਦਾ ਸਵਾਗਤ ਕੀਤਾ ਤੇ ਪੁੱਛਿਆ, ''ਤਾਂ ਫਿਰ ਮੁਲਾਕਾਤ ਹੋ ਗਈ ਪਰਬਤ ਦੇ ਦੇਵਤੇ ਨਾਲ? '' ''ਤੂੰ ਆਪਣੇ ਪਤੀ ਨੂੰ ਕੀ ਸਮਝਦੀ ਏਂ? '' ਇਸ ਭੂਮਿਕਾ ਨਾਲ ਉਸ ਨੇ ਆਪਣੀ ਪਤਨੀ ਨੂੰ ਸਾਰੀ ਹੱਡਬੀਤੀ ਸੁਣਾਉਣੀ ਸ਼ੁਰੂ ਕੀਤੀ ਤੇ ਸੰਖ ਕੱਢਿਆ।
ਖੁਸ਼ੀ ਦੇ ਮਾਰੇ ਮੀਨਾਕਸ਼ੀ ਉਛਲ ਪਈ। ''ਮੈਨੂੰ ਦੇਖਣ ਦਿਓ। ਮੈਨੂੰ ਅਜ਼ਮਾਉਣ ਦਿਓ।'' ਸੰਖ ਨੂੰ ਆਪਣੇ ਹੱਥਾਂ ਵਿਚ ਫੜ ਕੇ ਉਸ ਨੇ ਕਿਹਾ, ''ਜਾਦੂ ਦੇ ਸੰਖ! ਕੀ ਤੁਸੀਂ ਇਕ ਸੋਨੇ ਦਾ ਸਿੱਕਾ ਦਿਓਗੇ।'' ਉਸ ਨੇ ਸੰਖ ਵਜਾਇਆ ਪਰ ਕੁਝ ਨਹੀਂ ਹੋਇਆ।
ਮੀਨਾਕਸ਼ੀ ਨੇ ਕਿਹਾ, ''ਇਸ ਨੇ ਮੈਨੂੰ ਕੁਝ ਨਹੀਂ ਦਿੱਤਾ। ਤੁਸੀਂ ਕੋਸ਼ਿਸ਼ ਕਰੋ! ''ਉਸ ਨੇ ਸੰਖ ਲੱਲਨ ਨੂੰ ਵਾਪਸ ਕਰ ਦਿੱਤਾ। ਲੱਲਨ ਨੇ ਬਿਨਾਂ ਕਿਸੇ ਚੀਜ਼ ਦੀ ਇੱਛਾ ਦੇ ਸੰਖ ਵਜਾਇਆ ਪਰ ਕੋਈ ਅਵਾਜ਼ ਨਹੀਂ ਆਈ। ਉਸ ਨੇ ਕਈ ਤਰ੍ਹਾਂ ਸੰਖ ਵਜਾਉਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਫਿਰ ਵੀ ਨਹੀਂ ਆਈ।
''ਪਰ ਕੱਲ੍ਹ ਰਾਤ ਤਾਂ ਇਸ ਨੇ ਸਹੀ ਕੰਮ ਕੀਤਾ ਸੀ ਅਤੇ ਚਾਂਦੀ ਦੇ ਦਸ ਸਿੱਕੇ ਦਿੱਤੇ ਸਨ। ਰਸੋਈਏ ਨੇ ਸਿੱਕੇ ਨਹੀਂ ਲਏ ਸਨ, ਇਸ ਲਈ ਸਾਰੇ ਸਿੱਕੇ ਮੇਰੇ ਕੋਲ ਹਨ।'' ਉਸ ਨੇ ਸਿੱਕਿਆਂ ਨੂੰ ਗਿਣਿਆ- ਇਕ, ਦੋ, ਤਿੰਨ....।
''ਕੀ ਤੁਸੀਂ ਇਹ ਯਕੀਨ ਨਾਲ ਕਹਿ ਸਕਦੇ ਹੋ ਕਿ ਇਸੇ ਸੰਖ ਨੂੰ ਤੁਸੀਂ ਵਜਾਇਆ ਸੀ? ਧਿਆਨ ਨਾਲ ਦੇਖੋ। ਮੈਨੂੰ ਸ਼ੱਕ ਹੈ ਕਿ ਰਸੋਈਏ ਨੇ ਤੁਹਾਨੂੰ ਧੋਖਾ ਦਿੱਤਾ ਹੈ। ਯਕੀਨਨ ਉਸ ਨੇ ਜਾਦੂ ਦੇ ਸੰਖ ਨੂੰ ਇਸ ਸੰਖ ਨਾਲ ਵਟਾਇਆ ਹੈ।'' ਮੀਨਾਕਸ਼ੀ ਨੇ ਕਿਹਾ।
ਲੱਲਨ ਨੇ ਸੰਖ ਨੂੰ ਧਿਆਨ ਨਾਲ ਦੇਖਿਆ। ''ਹੁਣ ਕਿਉਂਕਿ ਤੂੰ ਸ਼ੱਕ ਜ਼ਾਹਿਰ ਕੀਤਾ ਹੈ। ਇਸ ਲਈ ਮੈਨੂੰ ਵੀ ਲੱਗਦਾ ਹੈ ਕਿ ਇਹ ਜਾਦੂ ਵਾਲਾ ਸੰਖ ਨਹੀਂ ਹੈ। ਉਹ ਬਹੁਤ ਸਾਫ ਸੀ। ਇਹ ਤਾਂ ਗੰਦਾ ਲੱਗਦਾ ਹੈ।'' ''ਤੂੰ ਇਕ ਕੰਮ ਕਰ।'' ਮੀਨਾਕਸ਼ੀ ਨੇ ਕਿਹਾ, ''ਹੁਣ ਆਪਣੇ ਕੰਮ 'ਤੇ ਚਲੇ ਜਾਓ ਅਤੇ ਸ਼ਾਮ ਨੂੰ ਉਸੇ ਸਰਾਂ ਵਿਚ ਇਕ ਕਮਰਾ ਲੈ ਲਓ। ਗੱਲਬਾਤ ਦੇ ਸਿਲਸਿਲੇ ਵਿਚ ਸਰਾਂ ਦੇ ਮਾਲਕ ਨੂੰ ਕਹੋ ਕਿ ਇਹ ਸੰਖ ਕਿਸੇ ਮਹਾਤਮਾ ਨੇ ਆਸ਼ੀਰਵਾਦ ਵਜੋਂ ਦਿੱਤਾ ਹੈ। ਹੁਣ ਇਹ ਚਾਂਦੀ ਦੀ ਬਜਾਏ ਸੋਨੇ ਦੇ ਸਿੱਕੇ ਦਿੰਦਾ ਹੈ ਤੇ ਫਿਰ ਧਿਆਨ ਨਾਲ ਦੇਖਿਓ ਕਿ ਉਹ ਕੀ ਕਰਦਾ ਹੈ?''
ਲੱਲਨ ਛੇਤੀ-ਛੇਤੀ ਚਲਾ ਗਿਆ, ਫਿਰ ਪਰਤ ਕੇ ਕੁਝ ਦੇਰ ਆਰਾਮ ਕਰਨ ਪਿੱਛੋਂ ਸਰਾਂ ਜਾਣ ਲਈ ਰਵਾਨਾ ਹੋ ਗਿਆ। ਸਰਾਂ ਦੇ ਮਾਲਕ ਨੂੰ ਹੈਰਾਨੀ ਹੋਈ। ਖਾਣਾ ਖਾਂਦਿਆਂ ਸਰਾਂ ਦੇ ਮਾਲਕ ਨੂੰ ਲੱਲਨ ਨੇ ਦੱਸਿਆ ਕਿ ਇਹ ਯੋਗੀ ਨੇ ਪ੍ਰਸ਼ਾਦ ਵਜੋਂ ਉਸ ਨੂੰ ਇਕ ਸੰਖ ਦਿੱਤਾ ਹੈ। ਸੰਖ ਪੱਗ ਦੇ ਇਕ ਲੜ ਨਾਲ ਬੱਝਾ ਹੋਇਆ ਸੀ, ਜਿਸ 'ਤੇ ਰਸੋਈਆ ਵਾਰ-ਵਾਰ ਨਜ਼ਰ ਮਾਰ ਰਿਹਾ ਸੀ। ਲੱਲਨ ਨੇ ਕਿਹਾ, ''ਮੈਂ ਥੱਕ ਗਿਆ ਹਾਂ, ਇਸ ਲਈ ਛੇਤੀ ਹੀ ਸੌਂ ਜਾਵਾਂਗਾ। ਅੱਖਾਂ ਮੀਚ ਕੇ ਲੱਲਨ ਨੇ ਸੌਣ ਦਾ ਬਹਾਨਾ ਕੀਤਾ। ਉਹ ਸਾਵਧਾਨ ਸੀ। ਉਦੋਂ ਹੀ ਰਸੋਈਆ ਚੁੱਪ-ਚੁਪੀਤੇ ਕਮਰੇ ਵਿਚ ਵੜ ਗਿਆ ਤੇ ਪੱਗ ਦਾ ਲੜ ਖੋਲ੍ਹ ਕੇ ਸੰਖ ਛੇਤੀ ਨਾਲ ਬਦਲ ਦਿੱਤਾ।
ਜਾਦੂ ਦਾ ਸੰਖ ਵਾਪਸ ਆ ਜਾਣ 'ਤੇ ਉਹ ਸਵੇਰ ਤੱਕ ਸੁੱਤਾ ਰਿਹਾ। ਉਸ ਨੇ ਰੋਸਈਏ ਨੂੰ ਜਗਾਇਆ ਪਰ ਉਸ ਨੇ ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ।
ਲੱਲਨ ਘਰ ਆ ਗਿਆ ਤੇ ਅਗਲੇ ਕੁਝ ਦਿਨਾ ਵਿਚ ਉਸ ਦੀਆਂ ਅਤੇ ਮੀਨਾਕਸ਼ੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਨਵਾਂ ਛੱਪਰ ਅਤੇ ਅੰਗ-ਰੱਖਿਅਕ ਦੀ ਨੌਕਰੀ ਵੀ ਮਿਲ ਗਈ।
ਉੱਧਰ ਸਰਾਂ ਦੇ ਮਾਲਕ ਨੇ ਖੁਦ ਨੂੰ ਇਸ ਗੱਲ ਲਈ ਕੋਸਿਆ ਕਿ ਸੋਨੇ ਦੇ ਸਿੱਕਿਆਂ ਦੇ ਲਾਲਚ ਵਿਚ ਆ ਕੇ ਉਸ ਨੇ ਜਾਦੂ ਦਾ ਸੰਖ ਦਿੱਤਾ ਅਤੇ ਚਾਂਦੀ ਦੇ ਸਿੱਕੇ ਲੈਣ ਤੋਂ ਮਨ੍ਹਾਂ ਕਰਕੇ ਦੋ-ਦੋ ਵਾਰ ਮੂਰਖਤਾ ਕੀਤੀ। ਯੋਗੀ ਅਤੇ ਜਾਦੂ ਦੇ ਸੰਖ ਦੀ ਕੋਈ ਕਹਾਣੀ ਲੈ ਕੇ ਸ਼ਾਇਦ ਹੁਣ ਉਹ ਕਦੀ ਨਹੀਂ ਆਵੇਗਾ। ਪਰ ਲੱਲਨ ਫਿਰ ਇਕ ਵਾਰ ਸਰਾਂ ਵਿਚ ਗਿਆ। ਇਸ ਵਾਰ ਇਕ ਖੂਬਸੂਰਤ ਕਾਲੇ ਘੋੜੇ 'ਤੇ ਸਵਾਰ ਹੋ ਕੇ। ਉਸ ਨੇ ਇਕ ਕੀਮਤੀ ਲਾਲ ਲਿਬਾਸ ਪਹਿਨਿਆ ਸੀ। ਸਰਾਂ ਦਾ ਮਾਲਕ ਹੈਰਾਨ ਹੋ ਗਿਆ। ਰਾਜੇ ਦਾ ਅੰਗ-ਰੱਖਿਅਕ ਮੇਰੀ ਸਰਾਂ ਦਾ ਮਹਿਮਾਨ? ''ਮੈਂ ਸਿਰਫ ਇਹ ਜਾਣਨ ਲਈ ਆਇਆ ਹਾਂ ਕਿ ਹੁਣ ਤੱਕ ਤੁਸੀਂ ਸੋਨੇ ਦੇ ਕਿੰਨੇ ਸਿੱਕੇ ਇਕੱਠੇ ਕਰ ਲਏ ਹਨ?'' ਲੱਲਨ ਨੇ ਉਸ ਦਾ ਮਜ਼ਾਕ ਉਡਾਉਂਦਿਆਂ ਪੁੱਛਿਆ। ਹੁਣ ਰਸੋਈਏ ਨੇ ਆਵਾਜ਼ ਪਛਾਣ ਲਈ ਤੇ ਸਿਰ ਝੁਕਾ ਕੇ ਕਿਹਾ। ''ਮੈਨੂੰ ਮੁਆਫ ਕਰ ਦਿਓ।'' ਲੱਲਨ ਨੇ ਸਿਰਫ਼ ਹੱਥ ਹਿਲਾਇਆ ਅਤੇ ਉਹ ਘੋੜੇ 'ਤੇ ਸਵਾਰ ਹੋ ਕੇ ਚਲਾ ਗਿਆ।