ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ

ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ

ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ

ਸੱਚ ਜਾਣੋਂ ਮੁਖ਼ੋਂ ਮੈਂ ਪੰਜਾਬੀ ਜਦੋਂ ਬੋਲਦਾਂ

ਇੰਜ ਜਾਪੇ ਡੂੰਘੇ ਭੇਦ ਦਿਲਾਂ ਵਾਲੇ ਖੋਲਦਾਂ

ਫੁੱਲਾਂ ਨਾਲੋਂ ਕੋਮਲ ਇਹ ਜਾਈ ਪੰਜ ਆਬ ਦੀ

ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ...

ਅਸੀਂ ਹਾਂ ਪੰਜਾਬੀ ਸਾਨੂੰ ਪੰਜਾਬੀਅਤ ਦਾ ਮਾਣ ਏ

ਬਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬੀ ਸਾਡੀ ਜਾਨ ਏ

ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂਓਂ ਸਾਜ ਦੀ

ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ....
 
Top