ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ....

ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,

ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ,

ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ,

ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ,

ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ,

ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ,

ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ,

ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨਾ,

ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ,

ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ......
 

Attachments

  • 100227de832b.gif
    100227de832b.gif
    20.6 KB · Views: 143
ਕਿਸੇ ਦੀ ਦਿੱਤੀ ਤਨਹਾਈ ਨੇ ਮਾਰ ਦਿੱਤਾ
ਯਾਦਾਂ ਦੇ ਸਮੁੰਦਰਾਂ ਦੀ ਗਹਰਾਈ ਨੇ ਮਾਰ ਦਿੱਤਾ
ਕਦੇ ਮਜਬੂਰੀ ਨੇ ਮਿਲਨ ਨ ਦਿੱਤਾ
ਤੇ ਕਦੇ ਮਿਲਨ ਤੋਂ ਬਾਅਦ ਦੀ ਜੁਦਾਈ ਨੇ ਮਾਰ ਦਿੱਤਾ
 
ਮੱਝਾਂ ਚਾਰੀਅਾ ਹੀਰ ਪਿਛੇ,,
ਐਸਾ ਇਸ਼ਕ ਨੇ ਜਾਦੂ ਕਰਿਅਾ ਸੀ,,
ਸਹਿਬਾ ਦੇ ਇਸ਼ਕ ਦਾ ਮਿਰਜਾ,,
ਤਾ ਹੀ ਜ਼ੰਡ ਥੱਲੇ ਮਰਿਅਾ ਸੀ,,
ਬਾਜੀ ਦੁਨੀਅਾ ਦੀ ਹਰ ਕੋੲੀ ਜਿਤ ਲੈਦਾ,,
ਇਸ ਇਸ਼ਕ ਤੋ ਹਰ ਕੋੲੀ ਹਰਿਅਾ ਸੀ,,
ਮੈਂ ਉਸ ਪਿਛੇ ਕਿਉਂ ਮਰਦਾ,,
ਮੈਂ ਵੀ ਇਸ਼ਕ ਇਸ ਦੁਨੀਅਾ ਵਿਚ ਹੀ ਕਰਿਅਾ ਸੀ,,
ਮੈਂ ਦੁਨੀਅਾ ਨੂੰ ਛੱਡ ਕੇ ਕਿਉ ਜਾਦਾਂ,,
ਇਹਨਾ ਵਾਂਗ਼ ਮੈਂ ਵੀ ਬੇਪਨਹਾ ਇਸ਼ਕ ਕਰਿਅਾ ਸੀ,,:gulp
 
ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ,

ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ......

kya baat aa g
 
Top