ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,

ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,
ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ,
ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ,
ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ,
ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ,
...ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ,
ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ,
ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨਾ,
ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ,
ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ..
 
Top