ਮੇਰੇ ਲਫ਼ਜ਼

ਮੇਰੇ ਲਫ਼ਜ਼
ਲਫ਼ਜ਼ ਬਾਕੀ ਨੇ ਅਜੇ ਮੇਰੇ ਜਜ਼ਬਾਤਾਂ ਦੇ
ਮੇਰੀ ਚੁੱਪ ਨੂੰ ਤੂੰ ਸੁਣਦਾ ਰਹੀਂ

ਵਕਤ ਬਾਕੀ ਹੈ ਲਫ਼ਜ਼ ਪੁੰਗਰਨ ਲਈ
ਪਹੁ ਫੁੱਟਣ ਤੀਕ ਤੂੰ ਚੁੱਪ ਹੀ ਰਹੀਂ

ਕੋਣ ਕਿੱਦਾਂ ਕਦੋਂ ਕੀ ਹਿਮਾਕਤ ਕਰੇ
ਇਹਨਾਂ ਕੰਡਿਆਂ ਤੋਂ ਤੂੰ ਬਚ ਬਚ ਕੇ ਰਹੀਂ

ਆਸ ਦੀ ਇੱਕ ਕਿਰਨ ਮੈਨੂੰ ਦਿਸਦੀ ਰਹੀਂ
ਮੇਰੇ ਹਿੱਸੇ ਦੇ ਸੂਰਜ ਮੇਰੇ ਘਰ ਵੀ ਵੜੀਂ

ਜਿਸ ਦੇ ਵਿੱਚ ਮੈਂ ਆਲੋਚਕ ਲਭਦਾ ਰਿਹਾ
ਓਸ ਸ਼ੀਸ਼ੇ ਨੂੰ ਆਪਣੇ ਸਾਹਵੇਂ ਧਰੀਂ

ਕਿਸਨੇ ਸਿੰਝਿਆ ਹੈ ਕਿਸਦੇ ਦਰਦ ਦਾ ਬੀਜ ਹੈ
ਫੁੱਲ ਤੋਂ ਪੁੱਛੀ ਤੇ ਕੋਈ ਗਿਲਾ ਨਾ ਕਰੀ

ਭਲਕੇ ਕਿਰਨਗੇ ਹੰਝੂ ਪਹਿਲੀ ਸਤਰ ਦੇ
ਪੱਤਿਆਂ ਦੀ ਨਮੀ ਤੇ ਗ਼ਮ ਨਾ ਕਰੀਂ

ਪਾਕ ਬੀਜੇ ਲਫ਼ਜ਼ ਨੇ ਸਤਰ ਦਰ ਸਤਰ
ਕਲਮ ਨਾਲੇ ਇਨ੍ਹਾਂ ਨੂੰ ਸਿੰਝਦਾ ਰਹੀਂ
 
Top